Credit Card Tips: ਕੀ ਤੁਸੀਂ ਆਪਣੇ ਕ੍ਰੈਡਿਟ ਕਾਰਡ ਨਾਲ ਤਾਂ ਨਹੀਂ ਕਰਦੇ ਇਹ 5 ਕੰਮ? ਤੁਰੰਤ ਛੱਡ ਦਿਓ ਨਹੀਂ ਤਾਂ ਹੋਵੇਗਾ ਨੁਕਸਾਨ
Credit Card Tips: ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਸਮੇਂ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਇੱਕ ਕਿਸਮ ਦਾ ਕਰਜ਼ਾ ਹੈ ਜੋ ਬਾਅਦ 'ਚ ਵਾਪਸ ਕਰਨਾ ਪੈਂਦਾ ਹੈ। ਇਸ ਲਈ ਤੁਹਾਨੂੰ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਸਮੇਂ ਸਾਵਧਾਨ ਰਹਿਣਾ ਚਾਹੀਦਾ ਹੈ
![Credit Card Tips: ਕੀ ਤੁਸੀਂ ਆਪਣੇ ਕ੍ਰੈਡਿਟ ਕਾਰਡ ਨਾਲ ਤਾਂ ਨਹੀਂ ਕਰਦੇ ਇਹ 5 ਕੰਮ? ਤੁਰੰਤ ਛੱਡ ਦਿਓ ਨਹੀਂ ਤਾਂ ਹੋਵੇਗਾ ਨੁਕਸਾਨ what should not do with credit card Credit Card Tips: ਕੀ ਤੁਸੀਂ ਆਪਣੇ ਕ੍ਰੈਡਿਟ ਕਾਰਡ ਨਾਲ ਤਾਂ ਨਹੀਂ ਕਰਦੇ ਇਹ 5 ਕੰਮ? ਤੁਰੰਤ ਛੱਡ ਦਿਓ ਨਹੀਂ ਤਾਂ ਹੋਵੇਗਾ ਨੁਕਸਾਨ](https://feeds.abplive.com/onecms/images/uploaded-images/2022/01/16/6ea3f3240d9f817358703095c20345dc_original.webp?impolicy=abp_cdn&imwidth=1200&height=675)
Credit Card Tips: ਕ੍ਰੈਡਿਟ ਕਾਰਡ ਦੀ ਵਰਤੋਂ ਲਗਾਤਾਰ ਵਧ ਰਹੀ ਹੈ। ਲੋਕ ਖਾਸ ਤੌਰ 'ਤੇ ਆਨਲਾਈਨ ਬਿੱਲ ਭੁਗਤਾਨ ਤੇ ਖਰੀਦਦਾਰੀ ਲਈ ਕ੍ਰੈਡਿਟ ਕਾਰਡ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ। ਹਾਲਾਂਕਿ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਸਮੇਂ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਇੱਕ ਕਿਸਮ ਦਾ ਕਰਜ਼ਾ ਹੈ ਜੋ ਬਾਅਦ 'ਚ ਵਾਪਸ ਕਰਨਾ ਪੈਂਦਾ ਹੈ। ਇਸ ਲਈ ਤੁਹਾਨੂੰ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਸਮੇਂ ਸਾਵਧਾਨ ਰਹਿਣਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਬਾਰੇ ਦੱਸ ਰਹੇ ਹਾਂ ਜਿਸ ਲਈ ਤੁਹਾਨੂੰ ਕ੍ਰੈਡਿਟ ਕਾਰਡ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ।
ਏਟੀਐਮ ਤੋਂ ਨਕਦ ਕੱਢਵਾਉਣਾ
ਜੇਕਰ ਤੁਸੀਂ ਸੋਚਦੇ ਹੋ ਕਿ ਏਟੀਐਮ ਰਾਹੀਂ ਕ੍ਰੈਡਿਟ ਕਾਰਡ ਤੋਂ ਨਕਦੀ ਕੱਢਵਾਉਣਾ ਇੱਕ ਵੱਡੀ ਸਹੂਲਤ ਹੈ ਤਾਂ ਤੁਹਾਨੂੰ ਇੱਕ ਵਾਰ ਫਿਰ ਸੋਚਣਾ ਚਾਹੀਦਾ ਹੈ। ਜੇਕਰ ਤੁਸੀਂ ਕ੍ਰੈਡਿਟ ਕਾਰਡ ਰਾਹੀਂ ATM ਤੋਂ ਨਕਦੀ ਕੱਢਵਾਉਂਦੇ ਹੋ ਤਾਂ ਤੁਹਾਨੂੰ ਇਸ ਦੇ ਭੁਗਤਾਨ ਲਈ ਕੋਈ ਸਮਾਂ ਨਹੀਂ ਮਿਲਦਾ। ਨਕਦੀ ਕੱਢਵਾਉਣ ਤੋਂ ਤੁਰੰਤ ਬਾਅਦ ਵਿਆਜ ਲੱਗਣਾ ਸ਼ੁਰੂ ਹੋ ਜਾਂਦਾ ਹੈ। ਵਿਆਜ 2.5 ਤੋਂ 3.5 ਫ਼ੀਸਦੀ ਪ੍ਰਤੀ ਮਹੀਨਾ ਹੋ ਸਕਦਾ ਹੈ। ਇਸ 'ਤੇ ਤੁਹਾਨੂੰ ਫਲੈਟ ਟ੍ਰਾਂਜੈਕਸ਼ਨ ਟੈਕਸ ਵੀ ਅਦਾ ਕਰਨਾ ਹੋਵੇਗਾ।
ਇੰਟਰਨੈਸ਼ਨਲ ਟ੍ਰਾਂਜੈਕਸ਼ਨ
ਜੇਕਰ ਤੁਸੀਂ ਵਿਦੇਸ਼ 'ਚ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਫਾਰੇਨ ਕਰੰਸੀ ਟ੍ਰਾਂਜੈਕਸ਼ਨ ਦੀ ਫੀਸ ਅਦਾ ਕਰਨੀ ਪਵੇਗੀ। ਇਸ ਦੇ ਨਾਲ ਹੀ ਐਕਸਚੇਂਡ ਰੇਟ 'ਚ ਉਤਰਾਅ-ਚੜ੍ਹਾਅ ਦਾ ਵੀ ਅਸਰ ਹੁੰਦਾ ਹੈ। ਜੇਕਰ ਤੁਸੀਂ ਵਿਦੇਸ਼ ਵਿੱਚ ਨਕਦੀ ਦੀ ਵਰਤੋਂ ਨਹੀਂ ਕਰਨਾ ਚਾਹੁੰਦੇ ਹੋ ਤਾਂ ਕ੍ਰੈਡਿਟ ਕਾਰਡ ਦੀ ਬਜਾਏ ਪ੍ਰੀਪੇਡ ਕਾਰਡ ਦੀ ਵਰਤੋਂ ਕਰੋ।
ਕ੍ਰੈਡਿਟ ਲਿਮਿਟ
ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਸਮੇਂ ਹਮੇਸ਼ਾ ਕ੍ਰੈਡਿਟ ਲਿਮਟ ਨੂੰ ਧਿਆਨ 'ਚ ਰੱਖੋ। ਜੇਕਰ ਤੁਸੀਂ ਆਪਣੀ ਲਿਮਿਟ ਤੋਂ ਜ਼ਿਆਦਾ ਖਰਚ ਕਰਦੇ ਹੋ ਤਾਂ ਕੰਪਨੀ ਤੁਹਾਡੇ ਤੋਂ ਚਾਰਜ ਲਵੇਗੀ। ਕ੍ਰੈਡਿਟ ਲਿਮਟ ਦੇ 30 ਫ਼ੀਸਦੀ ਤੋਂ ਵੱਧ ਦੀ ਵਰਤੋਂ ਕਰਨ ਨਾਲ CIBIL ਸਕੋਰ 'ਤੇ ਬੁਰਾ ਪ੍ਰਭਾਵ ਪੈਂਦਾ ਹੈ।
ਮਿਨਿਮਮ ਡਿਊ ਆਪਸ਼ਨ
ਕ੍ਰੈਡਿਟ ਕਾਰਡ ਦੇ ਬਿੱਲ 'ਚ ਦੋ ਤਰ੍ਹਾਂ ਦੇ ਬਕਾਇਆ ਰਕਮ ਹੁੰਦੇ ਹਨ। ਕੁੱਲ ਬਕਾਇਆ ਰਕਮ ਅਤੇ ਘੱਟੋ-ਘੱਟ ਬਕਾਇਆ ਰਕਮ। ਘੱਟੋ-ਘੱਟ ਬਕਾਇਆ ਰਕਮ 'ਚ ਘੱਟ ਪੈਸੇ ਦਾ ਭੁਗਤਾਨ ਕਰਨਾ ਹੋਵੇਗਾ। ਜੇਕਰ ਤੁਸੀਂ ਇਸ ਆਪਸ਼ਨ ਦੀ ਵਰਤੋਂ ਕਰਦੇ ਹੋ ਤਾਂ ਧਿਆਨ ਵਿੱਚ ਰੱਖੋ ਕਿ ਤੁਹਾਡੇ ਤੋਂ ਭਾਰੀ ਵਿਆਜ ਵਸੂਲਿਆ ਜਾਂਦਾ ਹੈ। ਸਾਰੀ ਰਕਮ 'ਤੇ ਵਿਆਜ ਵਸੂਲਿਆ ਜਾਂਦਾ ਹੈ। ਇਸ ਲਈ ਭੁਗਤਾਨ ਕਰਦੇ ਸਮੇਂ ਕੁੱਲ ਬਕਾਇਆ ਰਕਮ ਰਕਮ ਦਾ ਆਪਸ਼ਨ ਚੁਣੋ।
ਬੈਲੇਂਸ ਟਰਾਂਸਫ਼ਰ
ਬੈਲੇਂਸ ਟਰਾਂਸਫ਼ਰ ਦੇ ਆਪਸ਼ਨ ਦੀ ਸਮਝਦਾਰੀ ਨਾਲ ਵਰਤੋਂ ਕਰੋ। ਬੈਲੇਂਸ ਟ੍ਰਾਂਸਫਰ ਦਾ ਮਤਲਬ ਹੈ ਕਿ ਤੁਸੀਂ ਆਪਣੇ ਕ੍ਰੈਡਿਟ ਕਾਰਡਾਂ ਵਿੱਚੋਂ ਕਿਸੇ ਇੱਕ ਤੋਂ ਕਿਸੇ ਹੋਰ ਕ੍ਰੈਡਿਟ ਕਾਰਡ ਦੇ ਬਿੱਲਾਂ ਦਾ ਭੁਗਤਾਨ ਕਰ ਸਕਦੇ ਹੋ। ਹਾਲਾਂਕਿ ਇਸ ਦੇ ਲਈ ਤੁਹਾਨੂੰ ਕੁਝ ਵਿਆਜ ਵੀ ਦੇਣਾ ਹੋਵੇਗਾ। ਕਦੇ ਵੀ ਬੈਲੇਂਸ ਟ੍ਰਾਂਸਫ਼ਰ ਇਸ ਤਰੀਕੇ ਨਾਲ ਨਾ ਕਰੋ ਕਿ ਤੁਸੀਂ ਇੱਕ ਕਾਰਡ ਦਾ ਬਿੱਲ ਦੂਜੇ ਤੋਂ, ਫਿਰ ਦੂਜੇ ਦਾ ਤੀਜੇ ਤੋਂ ਤੇ ਤੀਜੇ ਦਾ ਚੌਥੇ ਤੋਂ ਭੁਗਤਾਨ ਕਰੋ। ਅਜਿਹਾ ਕਰਨ ਨਾਲ ਤੁਹਾਡਾ CIBIL ਸਕੋਰ ਖਰਾਬ ਹੋ ਜਾਵੇਗਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)