ਪੜਚੋਲ ਕਰੋ

ਵ੍ਹਟਸਐਪ ਦੀ ਭਾਰਤ 'ਚ ਪੇਮੈਂਟ ਸਰਵਿਸ ਸ਼ੁਰੂ, 140 ਤੋਂ ਵੱਧ ਬੈਂਕਾਂ ਦੇ ਦੇ ਗਾਹਕਾਂ ਨੂੰ ਸਹੂਲਤ, ਨਹੀਂ ਲੱਗੇਗਾ ਕੋਈ ਚਾਰਜ

NPCI ਤੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਫ਼ੇਸਬੁੱਕ ਦੇ ਸੀਈਓ ਮਾਰਕ ਜ਼ਕਰਬਰਗ ਨੇ ਇੱਕ ਵੀਡੀਓ ਬਿਆਨ ਜਾਰੀ ਕਰ ਕੇ ਕਿਹਾ ਕਿ ਵ੍ਹਟਸਐਪ ਦੀ ‘ਪੇਮੈਂਟ ਸਰਵਿਸ’ 10 ਖੇਤਰੀ ਭਾਸ਼ਾਵਾਂ ਦੇ ਵ੍ਹਟਸਐਪ ਵਰਜ਼ਨ ਵਿੱਚ ਉਪਲਬਧ ਹੋਵੇਗੀ।

ਨਵੀਂ ਦਿੱਲੀ: ਵ੍ਹਟਸਐਪ (Whatsapp) ਨੇ ਅੱਜ ਤੋਂ ਦੇਸ਼ ਵਿੱਚ ਆਪਣੀ ‘ਪੇਮੈਂਟ ਸਰਵਿਸ’ ਸ਼ੁਰੂ ਕਰ ਦਿੱਤੀ ਹੈ। ਕੰਪਨੀ ਨੇ ਇੱਕ ਬਲੌਗ ਪੋਸਟ ਰਾਹੀਂ ਇਹ ਜਾਣਕਾਰੀ ਦਿੱਤੀ। ‘ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ’ (NPCI) ਨੇ ਵੀਰਵਾਰ ਸ਼ਾਮੀਂ ਵ੍ਹਟਸਐਪ ਨੂੰ UPI ਆਧਾਰਤ ਪੇਮੈਂਟ ਸਰਵਿਸ ਸ਼ੁਰੂ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਵ੍ਹਟਸਐੱਪ ਦਰਅਸਲ ਫ਼ੇਸਬੁੱਕ ਦੀ ਸਹਾਇਕ ਕੰਪਨੀ ਹੈ। NPCI ਤੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਫ਼ੇਸਬੁੱਕ ਦੇ ਸੀਈਓ ਮਾਰਕ ਜ਼ਕਰਬਰਗ ਨੇ ਇੱਕ ਵੀਡੀਓ ਬਿਆਨ ਜਾਰੀ ਕਰ ਕੇ ਕਿਹਾ ਕਿ ਵ੍ਹਟਸਐਪ ਦੀ ‘ਪੇਮੈਂਟ ਸਰਵਿਸ’ 10 ਖੇਤਰੀ ਭਾਸ਼ਾਵਾਂ ਦੇ ਵ੍ਹਟਸਐਪ ਵਰਜ਼ਨ ਵਿੱਚ ਉਪਲਬਧ ਹੋਵੇਗੀ। ਉਨ੍ਹਾਂ ਕਿਹਾ ਕਿ ਵ੍ਹਟਸਐਪ ਰਾਹੀਂ ਪੇਮੈਂਟ ਕਰਨ ਉੱਤੇ ਕਿਸੇ ਵੀ ਤਰ੍ਹਾਂ ਦਾ ਚਾਰਜ ਵਸੂਲ ਨਹੀਂ ਕੀਤਾ ਜਾਵੇਗਾ। ਵ੍ਹਟਸਐਪ ਦੇ ਭਾਰਤ ਵਿੱਚ 40 ਕਰੋੜ ਤੋਂ ਵੱਧ ਯੂਜ਼ਰ ਹਨ। ਕੰਪਨੀ ਪਿਛਲੇ ਦੋ ਸਾਲਾਂ ਤੋਂ ਆਪਣੀ ‘ਪੇਮੈਂਟ ਸਰਵਿਸ’ ਸ਼ੁਰੂ ਕਰਨ ਲਈ ਪ੍ਰਵਾਨਗੀ ਦੀ ਉਡੀਕ ਕਰ ਰਹੀ ਸੀ। ਵ੍ਹਟਸਐਪ ਲਗਭਗ 10 ਲੱਖ ਯੂਜ਼ਰਜ਼ ਰਾਹੀਂ ‘ਪੇਮੈਂਟ ਸਰਵਿਸ’ ਦੀ ਟੈਸਟਿੰਗ ਵੀ ਕਰ ਰਹੀ ਸੀ। ਭਾਰਤ 'ਚ ਕੋਰੋਨਾ ਦੀ ਕੀ ਹੈ ਸਥਿਤੀ ? ਜਾਣੋ ਅੰਕੜੇ ਮਾਰਕ ਜ਼ਕਰਬਰਗ ਨੇ ਕਿਹਾ ਕਿ 140 ਤੋਂ ਵੱਧ ਬੈਂਕਾਂ ਦੇ ਗਾਹਕ ਵ੍ਹਟਸਐਪ ਰਾਹੀਂ ਆਪਣੇ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਨੂੰ ਭੁਗਤਾਨ ਕਰ ਸਕਣਗੇ। ਉਨ੍ਹਾਂ ਕਿਹਾ ਕਿ ‘ਵ੍ਹਟਸਐਪ ਪੇਮੈਂਟ’ ਪੂਰੀ ਤਰ੍ਹਾਂ ਸੁਰੱਖਿਅਤ ਹੈ। ਵ੍ਹਟਸਐਪ ਰਾਹੀਂ ਭੁਗਤਾਨ ਕਰਨ ਲਈ ਕੇਵਲ UPI ਨਾਲ ਜੁੜੇ ਡੈਬਿਟ ਕਾਰਡ ਦੀ ਜ਼ਰੂਰਤ ਹੋਵੇਗੀ ਤੇ ਤੁਸੀਂ ਸਿੱਧੀ ਅਦਾਇਗੀ ਕਰ ਸਕੋਗੇ। ਇਹ ‘ਪੇਮੈਂਟ’ ਫ਼ੀਚਰ ਵ੍ਹਟਸਐਪ ਦੇ ਨਵੇਂ ਅਪਡੇਟ ਵਿੱਚ ਮਿਲਣਾ ਸ਼ੁਰੂ ਹੋ ਜਾਵੇਗਾ। ਵ੍ਹਟਸਐਪ ਨੇ ਕਿਹਾ ਕਿ ਹਾਲੇ ਇਸ ਸਰਵਿਸ ਲਈ ICICI ਬੈਂਕ, HDFC ਬੈਂਕ, ਐਕਸਿਸ ਬੈਂਕ, ਸਟੇਟ ਬੈਂਕ ਆੱਫ਼ ਇੰਡੀਆ (SBI) ਤੇ ਜੀਓ ਪੇਮੈਂਟਸ ਬੈਂਕ ਨਾਲ ਭਾਈਵਾਲੀ ਪਾਈ ਗਈ ਹੈ। ਉੱਧਰ NPCI ਨੇ ਕਿਹਾ ਹੈ ਕਿ ਵ੍ਹਟਸਐਪ ਆਪਣਾ ‘ਪੇਮੈਂਟ ਸਰਵਿਸ’ ਦੀ ਸ਼ੁਰੂਆਤ 2 ਕਰੋੜ ਯੂਜ਼ਰਜ਼ ਤੋਂ ਕਰ ਸਕਦਾ ਹੈ। ਦੇਸ਼ ਵਿੱਚ UPI ਰਾਹੀਂ ਪੇਮੈਂਟ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਅਕਤੂਬਰ ’ਚ ਦੇਸ਼ ਵਿੱਚ UPI ਰਾਹੀਂ 2.07 ਅਰਬ ਲੈਣ-ਦੇਣ ਹੋਏ ਹਨ। ਇਸ ਤੋਂ ਪਿਛਲੇ ਮਹੀਨੇ ਭਾਵ ਸਤੰਬਰ ਮਹੀਨੇ ਦੌਰਾਨ UPI ਰਾਹੀਂ 1.8 ਅਰਬ ਲੈਣ-ਦੇਣ ਹੋੲ ਸਨ। ਦੇਸ਼ ਵਿੱਚ ਪ੍ਰਚੂਨ ਭੁਗਤਾਨ ਤੇ ਸੈਟਲਮੈਂਟ ਸਿਸਟਮ ਨੂੰ ਆਪਰੇਟ ਕਰਨ ਲਈ NPCI ਨੂੰ ਇੱਕ ‘ਅੰਬਰੈਲਾ ਸੰਗਠਨ’ ਵਜੋਂ ਸਥਾਪਤ ਕੀਤਾ ਗਿਆ ਸੀ। Pollution in Delhi-NCR: ਦਿੱਲੀ ਵਿੱਚ ਧੂੰਏਂ ਦਾ ਕਹਿਰ, ਫਿੱਕੀ ਪਈ ਸੂਰਜ ਦੀ ਰੌਸ਼ਨੀ ਵ੍ਹਟਸਐਪ ਦੀ ‘ਪੇਮੈਂਟ ਸਰਵਿਸ’ ਨੂੰ ਹੌਲੀ-ਹੌਲੀ ਸ਼ੁਰੂ ਕੀਤਾ ਜਾ ਰਿਹਾ ਹੈ। NPCI ਦੀਆਂ ਹਦਾਇਤਾਂ ਨੂੰ ਧਿਆਨ ’ਚ ਰੱਖਦਿਆਂ ਯੂਜ਼ਰਜ਼ ਨੂੰ ਹੌਲੀ-ਹੌਲੀ ‘ਪੇਮੈਂਟ ਸਰਵਿਸ’ ਦਾ ਅਪਡੇਟ ਦਿੱਤਾ ਜਾ ਰਿਹਾ ਹੈ। ਸ਼ੁਰੂ ਵਿੱਚ ਸਾਰੇ ਯੂਜ਼ਰਜ਼ ਨੂੰ ਇਸ ‘ਪੇਮੈਂਟ ਸਰਵਿਸ’ ਦਾ ਅਪਡੇਟ ਨਹੀਂ ਮਿਲੇਗਾ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904

ਟਾਪ ਹੈਡਲਾਈਨ

Jio Platforms IPO: ਜੀਓ IPO ਨੂੰ ਲੈ ਕੇ ਨਿਵੇਸ਼ਕਾਂ 'ਚ ਭਾਰੀ ਉਤਸ਼ਾਹਿਤ, ₹2.5 ਲੱਖ ਕਰੋੜ ਤੱਕ ਵੱਧੀ ਮੰਗ, ਜਾਣੋ ਖਾਸ ਡਿਟੇਲ...
ਜੀਓ IPO ਨੂੰ ਲੈ ਕੇ ਨਿਵੇਸ਼ਕਾਂ 'ਚ ਭਾਰੀ ਉਤਸ਼ਾਹਿਤ, ₹2.5 ਲੱਖ ਕਰੋੜ ਤੱਕ ਵੱਧੀ ਮੰਗ, ਜਾਣੋ ਖਾਸ ਡਿਟੇਲ...
ਬੈਂਕਿੰਗ ਜਗਤ 'ਚ ਵੱਡਾ ਬਦਲਾਅ, ਇਨ੍ਹਾਂ 2 ਬੈਂਕਾਂ ਦਾ ਹੋਵੇਗਾ ਰਲੇਵਾਂ; RBI ਨੇ ਦਿੱਤੀ ਮੰਜ਼ੂਰੀ
ਬੈਂਕਿੰਗ ਜਗਤ 'ਚ ਵੱਡਾ ਬਦਲਾਅ, ਇਨ੍ਹਾਂ 2 ਬੈਂਕਾਂ ਦਾ ਹੋਵੇਗਾ ਰਲੇਵਾਂ; RBI ਨੇ ਦਿੱਤੀ ਮੰਜ਼ੂਰੀ
17 ਅਕਤੂਬਰ ਨੂੰ ਬੈਂਕ ਰਹਿਣਗੇ ਬੰਦ? ਜਾਣੋ ਕਿੱਥੇ-ਕਿੱਥੇ ਰਹੇਗੀ ਛੁੱਟੀ
17 ਅਕਤੂਬਰ ਨੂੰ ਬੈਂਕ ਰਹਿਣਗੇ ਬੰਦ? ਜਾਣੋ ਕਿੱਥੇ-ਕਿੱਥੇ ਰਹੇਗੀ ਛੁੱਟੀ
Gold Silver Rate Today :   ਸੋਨਾ-ਚਾਂਦੀ ਖਰੀਦਣ ਵਾਲੇ ਧਿਆਨ ਦੇਣ, ਅੱਜ ਫਿਰ ਬਦਲ ਗਏ ਭਾਅ!
Gold Silver Rate Today :   ਸੋਨਾ-ਚਾਂਦੀ ਖਰੀਦਣ ਵਾਲੇ ਧਿਆਨ ਦੇਣ, ਅੱਜ ਫਿਰ ਬਦਲ ਗਏ ਭਾਅ!

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ 'ਚ ਵੱਡੀ ਹਲਚਲ, ਸੀਨੀਅਰ ਆਗੂ ਨੂੰ ਸੌਂਪੀ ਗਈ ਅਹਿਮ ਜ਼ਿੰਮੇਵਾਰੀ, ਪੋਸਟ ਸ਼ੇਅਰ ਕਰ ਬੋਲੇ...
ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ 'ਚ ਵੱਡੀ ਹਲਚਲ, ਸੀਨੀਅਰ ਆਗੂ ਨੂੰ ਸੌਂਪੀ ਗਈ ਅਹਿਮ ਜ਼ਿੰਮੇਵਾਰੀ, ਪੋਸਟ ਸ਼ੇਅਰ ਕਰ ਬੋਲੇ...
Punjab News: ਪੰਜਾਬ ਸਿਆਸਤ 'ਚ ਵੱਡੀ ਹਲਚਲ, ED ਖਿਲਾਫ ਹਾਈ ਕੋਰਟ ਪਹੁੰਚੇ 'ਆਪ' ਸੀਨੀਅਰ ਆਗੂ, 4 ਅਫਸਰਾਂ ਨੂੰ ਲੈ ਕੇ ਬੋਲੇ...
ਪੰਜਾਬ ਸਿਆਸਤ 'ਚ ਵੱਡੀ ਹਲਚਲ, ED ਖਿਲਾਫ ਹਾਈ ਕੋਰਟ ਪਹੁੰਚੇ 'ਆਪ' ਸੀਨੀਅਰ ਆਗੂ, 4 ਅਫਸਰਾਂ ਨੂੰ ਲੈ ਕੇ ਬੋਲੇ...
Big Blast: ਜ਼ੋਰਦਾਰ ਧਮਾਕੇ ਨਾਲ ਕੰਬਿਆ ਇਹ ਇਲਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 15 ਕਿਲੋਮੀਟਰ ਦੂਰ ਤੱਕ ਕੰਬੀ ਧਰਤੀ; 4 ਲੋਕਾਂ ਦੀ ਮੌਤ ਅਤੇ 3 ਹੋਰ ਜ਼ਖ਼ਮੀ...
ਜ਼ੋਰਦਾਰ ਧਮਾਕੇ ਨਾਲ ਕੰਬਿਆ ਇਹ ਇਲਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 15 ਕਿਲੋਮੀਟਰ ਦੂਰ ਤੱਕ ਕੰਬੀ ਧਰਤੀ; 4 ਲੋਕਾਂ ਦੀ ਮੌਤ ਅਤੇ 3 ਹੋਰ ਜ਼ਖ਼ਮੀ...
Punjab News: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, 'ਆਪ' ਵੱਲੋਂ ਵੱਖ-ਵੱਖ ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ, ਲਿਸਟ 'ਚ ਇਹ ਨਾਮ ਸ਼ਾਮਲ...
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, 'ਆਪ' ਵੱਲੋਂ ਵੱਖ-ਵੱਖ ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ, ਲਿਸਟ 'ਚ ਇਹ ਨਾਮ ਸ਼ਾਮਲ...
GST ਵਿਭਾਗ 'ਚ ਹੋਇਆ ਵੱਡਾ ਫੇਰਬਦਲ, ਦੇਖੋ ਕਿਹੜੇ ਅਧਿਕਾਰੀ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
GST ਵਿਭਾਗ 'ਚ ਹੋਇਆ ਵੱਡਾ ਫੇਰਬਦਲ, ਦੇਖੋ ਕਿਹੜੇ ਅਧਿਕਾਰੀ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ ਚੋਣਾਂ ਨੂੰ ਲੈਕੇ ਹਲਚਲ ਤੇਜ਼, ਇਸ ਦਿਨ ਆਵੇਗੀ ਚੋਣ ਕਮਿਸ਼ਨ ਦੀ ਟੀਮ; ਫਿਰ ਕਦੋਂ ਹੋਵੇਗਾ ਚੋਣਾਂ ਦਾ ਐਲਾਨ
ਪੰਜਾਬ ਚੋਣਾਂ ਨੂੰ ਲੈਕੇ ਹਲਚਲ ਤੇਜ਼, ਇਸ ਦਿਨ ਆਵੇਗੀ ਚੋਣ ਕਮਿਸ਼ਨ ਦੀ ਟੀਮ; ਫਿਰ ਕਦੋਂ ਹੋਵੇਗਾ ਚੋਣਾਂ ਦਾ ਐਲਾਨ
ਪੰਜਾਬ-ਚੰਡੀਗੜ੍ਹ 'ਚ ਸਵੇਰੇ ਸ਼ਾਮ ਦੀ ਵਧੇਗੀ ਠੰਡ, ਅੱਜ ਡ੍ਰਾਈ ਰਹੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਸਵੇਰੇ ਸ਼ਾਮ ਦੀ ਵਧੇਗੀ ਠੰਡ, ਅੱਜ ਡ੍ਰਾਈ ਰਹੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ
ਪਰਮਿੰਦਰ ਝੋਟਾ ਕਤਲਕਾਂਡ 'ਚ ਫੋਨ ਕਾਲ ਨੂੰ ਲੈਕੇ ਹੋਇਆ ਵੱਡਾ ਖੁਲਾਸਾ, DSP ਦੇ ਬਿਆਨ ਨੇ ਖੋਲ੍ਹਿਆ ਰਾਜ
ਪਰਮਿੰਦਰ ਝੋਟਾ ਕਤਲਕਾਂਡ 'ਚ ਫੋਨ ਕਾਲ ਨੂੰ ਲੈਕੇ ਹੋਇਆ ਵੱਡਾ ਖੁਲਾਸਾ, DSP ਦੇ ਬਿਆਨ ਨੇ ਖੋਲ੍ਹਿਆ ਰਾਜ
Embed widget