ਪੜਚੋਲ ਕਰੋ
(Source: ECI/ABP News)
Pollution in Delhi-NCR: ਦਿੱਲੀ ਵਿੱਚ ਧੂੰਏਂ ਦਾ ਕਹਿਰ, ਫਿੱਕੀ ਪਈ ਸੂਰਜ ਦੀ ਰੌਸ਼ਨੀ
ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਹਵਾ ਦੇ ਪੱਧਰ ਲਗਾਤਾਰ ਵਿਗੜਦਾ ਜਾ ਰਿਹਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਅਨੰਦ ਵਿਹਾਰ ਵਿੱਚ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ 422, ਆਰਕੇ ਪੁਰਮ ਵਿੱਚ 407, ਦੁਆਰਕਾ ਸੈਕਟਰ 8 ਵਿੱਚ 421 ਤੇ ਬਵਾਣਾ ਵਿੱਚ 430 ਹੈ।
![Pollution in Delhi-NCR: ਦਿੱਲੀ ਵਿੱਚ ਧੂੰਏਂ ਦਾ ਕਹਿਰ, ਫਿੱਕੀ ਪਈ ਸੂਰਜ ਦੀ ਰੌਸ਼ਨੀ Air quality in 'very poor' category in Delhi-NCR and Gurugram- Central Pollution Control Board Pollution in Delhi-NCR: ਦਿੱਲੀ ਵਿੱਚ ਧੂੰਏਂ ਦਾ ਕਹਿਰ, ਫਿੱਕੀ ਪਈ ਸੂਰਜ ਦੀ ਰੌਸ਼ਨੀ](https://static.abplive.com/wp-content/uploads/sites/5/2020/10/28135103/delhi-air-pollution.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ (Delhi) ਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਪ੍ਰਦੂਸ਼ਣ ਦਾ ਪੱਧਰ (Level of pollution) ਗੰਭੀਰ ਸਥਿਤੀ ਵਿੱਚ ਪਹੁੰਚ ਗਿਆ ਹੈ। ਸਭ ਤੋਂ ਬੁਰਾ ਹਾਲ ਐਨਸੀਆਰ (NCR) ਦੇ ਨੋਇਡਾ ਦਾ ਹੈ। ਦਿੱਲੀ-ਐਨਸੀਆਰ ਦੇ ਸ਼ਹਿਰਾਂ ਦਾ ਏਅਰ ਇੰਡੈਕਸ 400 ਦੇ ਉਪਰੋਂ ‘ਗੰਭੀਰ ਸ਼੍ਰੇਣੀ’ ਵਿੱਚ ਆ ਗਿਆ।
ਨੋਇਡਾ ਵਿਚ ਪੀਐਮ 2.5 ਦਾ ਪੱਧਰ ਸ਼ੁੱਕਰਵਾਰ ਨੂੰ 610 'ਤੇ ਪਹੁੰਚ ਗਿਆ। ਇਸ ਦੇ ਨਾਲ ਹੀ ਦਿੱਲੀ ਦੇ ਕਈ ਇਲਾਕਿਆਂ ਵਿੱਚ ਅੱਜ ਵੀ ਪੀਐਮ 2.5 ਦਾ ਪੱਧਰ 500 ਤੋਂ ਉਪਰ ਰਿਕਾਰਡ ਕੀਤਾ ਗਿਆ। ਦਿੱਲੀ ਯੂਨੀਵਰਸਿਟੀ ਦਾ ਏਅਰ ਕੁਆਲਟੀ ਇੰਡੈਕਸ 540 ਤੇ ਆਈਆਈਟੀ ਦਿੱਲੀ ਦਾ ਅੰਕੜਾ 563 ਹੈ।
ਦਿੱਲੀ ਵਿੱਚ ਪ੍ਰਦੂਸ਼ਣ ਦਾ ਪੱਧਰ ‘ਗੰਭੀਰ’ ਹੈ। ਦਿੱਲੀ ਵਿੱਚ ਪੀਐਮ 2.5 ਕੁਲ ਮਿਲਾ ਕੇ 486 'ਤੇ ਹੈ। ਪੂਸਾ ਵਿੱਚ PM 2.5 ਦਾ ਪੱਧਰ 495 ਹੈ ਜਦੋਂਕਿ ਗੁਰੂਗ੍ਰਾਮ ਵਿੱਚ PM ਦਾ 2.5 ਪੱਧਰ 462 ਹੈ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਕਹਿਣਾ ਹੈ ਕਿ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਹਵਾ ਦੀ ਗੁਣਵੱਤਾ ਬਹੁਤ ਖ਼ਰਾਬ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Air quality in 'very poor' category in Haryana's Gurugram, according to Central Pollution Control Board pic.twitter.com/8gWtvp9JBZ
— ANI (@ANI) November 6, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਆਈਪੀਐਲ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)