ਰਜਨੀਸ਼ ਕੌਰ ਦੀ ਰਿਪੋਰਟ
Why No Toll Tax For Two Wheeler: ਅਸੀਂ ਸਾਰੇ ਟੋਲ ਨਾਕਿਆਂ ਤੋਂ ਜਾਣੂ ਹਾਂ। ਜਦੋਂ ਵੀ ਅਸੀਂ ਨੈਸ਼ਨਲ ਜਾਂ ਸਟੇਟ ਹਾਈਵੇਅ ਤੋਂ ਸਫ਼ਰ ਕਰਦੇ ਹਾਂ ਤਾਂ ਸਾਨੂੰ ਟੋਲ ਪਲਾਜ਼ਾ ਮਿਲਦਾ ਹੈ। ਇੱਥੇ ਕਾਰਾਂ, ਬੱਸਾਂ, ਟਰੱਕਾਂ ਸਣੇ ਕਈ ਸਾਰੇ ਵਾਹਨਾਂ ਤੋਂ ਟੈਕਸ ਵਸੂਲਿਆ ਜਾਂਦਾ ਹੈ। ਜੇ ਅਸੀਂ ਰਾਸ਼ਟਰੀ ਅਤੇ ਰਾਜ ਮਾਰਗਾਂ ਦੀ ਗੱਲ ਕਰੀਏ ਤਾਂ ਦੋ ਪਹੀਆ ਵਾਹਨਾਂ 'ਤੇ ਟੈਕਸ ਨਹੀਂ ਲਾਇਆ ਜਾਂਦਾ ਹੈ। ਇਨ੍ਹਾਂ ਹਾਈਵੇਅ 'ਤੇ ਚਾਰ ਪਹੀਆ ਵਾਹਨਾਂ ਅਤੇ ਹੋਰ ਵਪਾਰਕ ਵਾਹਨਾਂ ਨੂੰ ਟੈਕਸ ਦੇਣਾ ਪੈਂਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਅਜਿਹਾ ਕਿਉਂ ਹੁੰਦਾ ਹੈ, ਸਿਰਫ ਚਾਰ ਪਹੀਆ ਵਾਹਨਾਂ ਜਾਂ ਵੱਡੇ ਵਾਹਨਾਂ ਨੂੰ ਹੀ ਟੋਲ ਟੈਕਸ ਕਿਉਂ ਦੇਣਾ ਪੈਂਦਾ ਹੈ।
ਕਿਉਂ ਨਹੀਂ ਲਾਇਆ ਜਾਂਦਾ ਦੋ ਪਹੀਆ ਵਾਹਨਾਂ ’ਤੇ ਟੈਕਸ?
ਇਨ੍ਹਾਂ ਵਾਹਨਾਂ ਦੇ ਵਜ਼ਨ ਕਾਰਨ ਦੋ ਪਹੀਆ ਵਾਹਨਾਂ ’ਤੇ ਟੈਕਸ ਨਹੀਂ ਲੱਗਦਾ। ਦੋ ਪਹੀਆ ਵਾਹਨਾਂ ਦਾ ਵਜ਼ਨ ਚਾਰ ਪਹੀਆ ਵਾਹਨਾਂ ਨਾਲੋਂ ਬਹੁਤ ਘੱਟ ਹੁੰਦਾ ਹੈ। ਦੋ ਪਹੀਆ ਵਾਹਨ 'ਤੇ ਬਹੁਤ ਸਾਰਾ ਸਮਾਨ ਵੀ ਨਹੀਂ ਲਿਜਾ ਸਕਦੇ। ਇਸ ਲਈ ਇਨ੍ਹਾਂ ਵਾਹਨਾਂ ਦੇ ਨੁਕਸਾਨੇ ਜਾਣ ਦੀ ਸੰਭਾਵਨਾ ਘੱਟ ਹੁੰਦੀ ਹੈ। ਇਸ ਲਈ ਦੋ ਪਹੀਆ ਵਾਹਨਾਂ ਨੂੰ ਟੋਲ ਮੁਫਤ ਰੱਖਿਆ ਗਿਆ ਹੈ।
ਆਰਥਿਕ ਸਥਿਤੀ
ਸਰਕਾਰ ਦਾ ਮੰਨਣਾ ਹੈ ਕਿ ਦੋ ਪਹੀਆ ਵਾਹਨ ਘੱਟ ਕਮਾਈ ਵਾਲੇ ਲੋਕਾਂ ਦਾ ਸਾਧਨ ਹਨ। ਅਮੀਰ ਲੋਕ ਅਕਸਰ ਚਾਰ ਪਹੀਆ ਵਾਹਨਾਂ ਰਾਹੀਂ ਸਫ਼ਰ ਕਰਦੇ ਹਨ। ਗਰੀਬ ਜਾਂ ਕਮਜ਼ੋਰ ਵਰਗ ਦੇ ਲੋਕ ਇਨ੍ਹਾਂ ਵਾਹਨਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੇ। ਇਸ ਆਧਾਰ 'ਤੇ ਵੀ ਸਰਕਾਰ ਉਨ੍ਹਾਂ ਤੋਂ ਟੈਕਸ ਨਹੀਂ ਵਸੂਲਦੀ।
ਆਕਾਰ ਦੇ ਹਿਸਾਬ ਨਾਲ ਹੁੰਦੇ ਟੋਲ ਟੈਕਸ
ਜ਼ਾਹਿਰ ਹੈ ਕਿ ਵੱਡੇ ਵਾਹਨ ਜਿਵੇਂ ਕਿ ਕਾਰਾਂ, ਟਰੱਕ, ਬੱਸਾਂ ਆਦਿ ਵੱਖ-ਵੱਖ ਆਕਾਰ ਦੇ ਹੁੰਦੇ ਹਨ, ਉਨ੍ਹਾਂ ਦੇ ਆਕਾਰ ਦੇ ਹਿਸਾਬ ਨਾਲ ਉਨ੍ਹਾਂ ਦਾ ਟੋਲ ਟੈਕਸ ਵੱਖ-ਵੱਖ ਹੁੰਦਾ ਹੈ। ਜੇ ਦੋਪਹੀਆ ਵਾਹਨ ਦੀ ਗੱਲ ਕਰੀਏ ਤਾਂ ਇਸ ਦਾ ਆਕਾਰ ਬਾਕੀ ਸਾਰੇ ਵਾਹਨਾਂ ਤੋਂ ਛੋਟਾ ਹੈ। ਇਸ ਕਾਰਨ ਦੋ ਪਹੀਆ ਵਾਹਨਾਂ ਨੂੰ ਟੋਲ ਫਰੀ ਰੱਖਿਆ ਗਿਆ ਹੈ।
ਕਿਉਂ ਲਾਇਆ ਜਾਂਦੈ ਟੋਲ ਟੈਕਸ?
ਸਰਕਾਰ ਵੱਡੇ ਵਾਹਨਾਂ ਤੋਂ ਟੈਕਸ ਇਕੱਠਾ ਕਰਦੀ ਹੈ ਕਿਉਂਕਿ ਇਸ ਨੇ ਨੈਸ਼ਨਲ ਹਾਈਵੇਅ ਦੇ ਨਿਰਮਾਣ ਲਈ ਖਰਚੇ ਅਤੇ ਇਸ ਦੀ ਮੁਰੰਮਤ ਲਈ ਪੈਸੇ ਦਾ ਪ੍ਰਬੰਧ ਟੋਲ ਤੋਂ ਹੀ ਕਰਨਾ ਹੁੰਦਾ ਹੈ। ਇੱਕ ਵਾਰ ਹਾਈਵੇਅ ਬਣ ਜਾਣ ਤੋਂ ਬਾਅਦ ਉਸ ਦੀ ਮੁਰੰਮਤ ਵੀ ਇੱਕ ਨਿਸ਼ਚਿਤ ਸਮੇਂ 'ਤੇ ਕੀਤੀ ਜਾਂਦੀ ਹੈ। ਇਨ੍ਹਾਂ ਕਾਰਨਾਂ ਕਰਕੇ ਦੇਸ਼ ਵਿੱਚ ਟੋਲ ਟੈਕਸ ਲਾਇਆ ਜਾਂਦਾ ਹੈ।