PAN Card: ਕੀ ਬਿਨਾਂ ਪੈਨ ਕਾਰਡ ਦੇ ITR ਫਾਈਲ ਕਰ ਸਕਣਗੇ ਸੀਨੀਅਰ ਨਾਗਰਿਕ? ਜਾਣੋ Details
PAN Card: ਸੀਨੀਅਰ ਨਾਗਰਿਕਾਂ ਨੂੰ ਵੀ ਆਪਣੇ ਨਿਵੇਸ਼ ਦੌਰਾਨ ਕੱਟੇ ਗਏ ਪੈਸੇ ਦੀ ਰਿਫੰਡ ਪ੍ਰਾਪਤ ਕਰਨ ਲਈ ITR ਭਰਨਾ ਪੈਂਦਾ ਹੈ, ਪਰ ਕੀ ITR ਨੂੰ ਪੈਨ ਤੋਂ ਬਿਨਾਂ ਭਰਿਆ ਜਾ ਸਕਦੈ?
ITR Filing : ਪੈਨ ਕਾਰਡ ਇੱਕ ਬਹੁਤ ਹੀ ਖਾਸ ਦਸਤਾਵੇਜ਼ ਹੈ, ਜਿਸ ਦੀ ਵਰਤੋਂ ਵਿੱਤੀ ਉਦੇਸ਼ਾਂ ਜਾਂ ਬੈਂਕ ਨਾਲ ਸਬੰਧਤ ਕੰਮਾਂ ਲਈ ਕੀਤੀ ਜਾਂਦੀ ਹੈ। ਪੈਨ ਕਾਰਡ ਦੀ ਵਰਤੋਂ ਆਈਟੀਆਰ ਫਾਈਲ ਕਰਨ ਤੋਂ ਲੈ ਕੇ ਬੈਂਕ ਖਾਤਾ ਖੋਲ੍ਹਣ ਤੱਕ ਕੀਤੀ ਜਾਂਦੀ ਹੈ। ਅਜਿਹੇ 'ਚ ਕਈ ਲੋਕਾਂ ਦੇ ਦਿਮਾਗ 'ਚ ਇਹ ਸਵਾਲ ਆਉਂਦਾ ਹੈ ਕਿ ਕੀ ਕੋਈ ਸੀਨੀਅਰ ਸਿਟੀਜ਼ਨ ਬਿਨਾਂ ਪੈਨ ਕਾਰਡ ਦੇ ITR ਭਰ ਸਕਦਾ ਹੈ? ਆਓ ਜਾਣਦੇ ਹਾਂ ਪੂਰੇ ਵੇਰਵੇ...
ਕੀ ਸੀਨੀਅਰ ਨਾਗਰਿਕ ਪੈਨ ਤੋਂ ਬਿਨਾਂ ITR ਭਰ ਸਕਦੇ ਨੇ?
ਜੇ ਕਿਸੇ ਸੀਨੀਅਰ ਸਿਟੀਜ਼ਨ ਨੇ ਵੱਖ-ਵੱਖ ਬੈਂਕਾਂ 'ਚ ਐੱਫਡੀ ਜਮ੍ਹਾ ਕਰਵਾਈ ਹੈ ਤੇ ਟੈਕਸ ਕਟੌਤੀ ਤੋਂ ਬਚਣ ਲਈ 15ਜੀ ਫਾਰਮ ਵੀ ਜਮ੍ਹਾ ਕਰਵਾਇਆ ਹੈ, ਪਰ ਬੈਂਕ ਨੇ ਪੈਨ ਜਮ੍ਹਾ ਨਾ ਕਰਨ 'ਤੇ 20 ਫੀਸਦੀ ਟੈਕਸ ਕੱਟ ਦਿੱਤਾ ਹੈ। ਅਜਿਹੀ ਸਥਿਤੀ ਵਿੱਚ, ਤੁਸੀਂ ITR ਫਾਈਲ ਕਰਕੇ ਰਿਫੰਡ ਲਈ ਦਾਅਵਾ ਕਰ ਸਕਦੇ ਹੋ। ਇਸ ਕਾਰਨ ਕਰਕੇ ਫਾਰਮ 15H ਜਮ੍ਹਾ ਕੀਤਾ ਜਾਣਾ ਚਾਹੀਦਾ ਹੈ।
ITR ਦਾਇਰ ਨਹੀਂ ਕੀਤਾ ਜਾ ਸਕਦਾ
ਜੇ ਤੁਹਾਡੇ ਕੋਲ ਪੈਨ ਕਾਰਡ ਨਹੀਂ ਹੈ ਤਾਂ ਤੁਸੀਂ ਇਨਕਮ ਟੈਕਸ ਰਿਟਰਨ ਫਾਈਲ ਨਹੀਂ ਕਰ ਸਕਦੇ ਹੋ। ਜੇ ਬੈਂਕ ਦੁਆਰਾ ਟੈਕਸ ਕੱਟਿਆ ਗਿਆ ਹੈ ਤੇ ਤੁਸੀਂ ਰਿਫੰਡ ਲੈਣਾ ਚਾਹੁੰਦੇ ਹੋ ਤਾਂ ITR ਭਰਨਾ ਲਾਜ਼ਮੀ ਹੈ। ਪੈਨ ਕਾਰਡ ਤੋਂ ਬਿਨਾਂ ਤੁਹਾਨੂੰ ITR ਭਰਨ ਦੀ ਇਜਾਜ਼ਤ ਨਹੀਂ ਹੈ। ਅਜਿਹੇ 'ਚ ਜੇ ਤੁਹਾਡੇ ਕੋਲ ਪੈਨ ਨਹੀਂ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਪੈਨ ਲਈ ਅਪਲਾਈ ਕਰਨਾ ਹੋਵੇਗਾ।
ਤੁਸੀਂ ਆਧਾਰ ਦੀ ਵਰਤੋਂ ਵੀ ਕਰ ਸਕਦੇ ਹੋ
ਜੇ ਤੁਹਾਡੇ ਕੋਲ ਪੈਨ ਨਹੀਂ ਹੈ ਤੇ ਆਧਾਰ ਹੈ ਤਾਂ ਤੁਸੀਂ ਇਸਦੀ ਵਰਤੋਂ ਕਰ ਸਕਦੇ ਹੋ। ਕੋਈ ਵੀ ਸੀਨੀਅਰ ਨਾਗਰਿਕ ਆਪਣੇ ਨਾਮ ਦੇ ਅੱਗੇ ਪੈਨ ਜਾਂ ਆਧਾਰ ਨੰਬਰ ਲਿਖ ਕੇ ਬੈਂਕ ਵਿੱਚ ਟੀਡੀਐਸ ਰਿਟਰਨ ਨੂੰ ਅਪਡੇਟ ਕਰਨ ਲਈ ਬੇਨਤੀ ਜਮ੍ਹਾਂ ਕਰ ਸਕਦਾ ਹੈ।
ਜ਼ਿਕਰਯੋਗ ਹੈ ਕਿ ਵਿਅਕਤੀਗਤ ਟੈਕਸਦਾਤਾਵਾਂ ਲਈ ਆਈਟੀਆਰ ਫਾਈਲ ਕਰਨ ਦੀ ਆਖਰੀ ਮਿਤੀ 31 ਜੁਲਾਈ ਸੀ, ਜਿਸ ਨੂੰ ਸਰਕਾਰ ਨੇ ਅੱਗੇ ਨਹੀਂ ਵਧਾਇਆ ਸੀ। ਹਾਲਾਂਕਿ, ITR ਨੂੰ 31 ਦਸੰਬਰ ਤੱਕ ਜੁਰਮਾਨੇ ਦੇ ਨਾਲ ਅਪਡੇਟ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਆਪਣੇ ITR ਵਿੱਚ ਕੋਈ ਗਲਤੀ ਕੀਤੀ ਹੈ, ਤਾਂ ਤੁਸੀਂ ਇਸ ਨੂੰ ਅਪਡੇਟ ਕਰ ਸਕਦੇ ਹੋ।