World's Largest Office: ਹੁਣ ਤੱਕ ਦੁਨੀਆ ਦੀ ਸਭ ਤੋਂ ਵੱਡੀ ਦਫਤਰੀ ਇਮਾਰਤ ਦਾ ਖਿਤਾਬ ਅਮਰੀਕਾ ਦੇ ਪੈਂਟਾਗਨ ਕੋਲ ਸੀ, ਜੋ ਹੁਣ ਖੋਹਿਆ ਜਾ ਰਿਹਾ ਹੈ। ਦੁਨੀਆ ਦੀ ਸਭ ਤੋਂ ਵੱਡੀ ਦਫਤਰ ਦੀ ਇਮਾਰਤ ਭਾਰਤ ਵਿੱਚ ਬਣ ਰਹੀ ਹੈ। ਇਹ ਇਮਾਰਤ ਗੁਜਰਾਤ ਦੇ ਸੂਰਤ ਵਿੱਚ ਬਣ ਰਹੀ ਹੈ। ਸੂਰਤ ਨੂੰ ਹੀਰਿਆਂ ਦੇ ਵਪਾਰ ਦਾ ਕੇਂਦਰ ਮੰਨਿਆ ਜਾਂਦਾ ਹੈ। ਇਸ ਇਮਾਰਤ ਨੂੰ ਹੀਰੇ ਦੇ ਵਪਾਰ ਦੇ ਕੇਂਦਰ ਵਜੋਂ ਵੀ ਵਰਤਿਆ ਜਾਵੇਗਾ। ਇਸ ਇਮਾਰਤ ਨੂੰ ਬਣਾਉਣ ਵਿੱਚ ਚਾਰ ਸਾਲ ਲੱਗ ਗਏ ਹਨ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਦੁਨੀਆ ਦੇ 90 ਫੀਸਦੀ ਹੀਰਿਆਂ ਦਾ ਨਿਰਮਾਣ ਸੂਰਤ 'ਚ ਹੁੰਦਾ ਹੈ। ਦੂਜੇ ਪਾਸੇ ਜੇਕਰ ਅਮਰੀਕਾ ਦੇ ਪੈਂਟਾਗਨ ਦੀ ਗੱਲ ਕਰੀਏ ਤਾਂ ਇਸ ਕੋਲ ਪਿਛਲੇ 80 ਸਾਲਾਂ ਤੋਂ ਦੁਨੀਆ ਦਾ ਸਭ ਤੋਂ ਵੱਡਾ ਦਫਤਰ ਹੋਣ ਦਾ ਤਾਜ ਸੀ ਪਰ ਹੁਣ ਇਹ ਖਿਤਾਬ ਸੂਰਤ ਡਾਇਮੰਡ ਬੋਰਸ (Surat Diamond Bourse) ਦੇ ਕੋਲ ਜਾਣ ਵਾਲਾ ਹੈ।


ਕੀ ਹੈ ਸੂਰਤ ਡਾਇਮੰਡ ਬੋਰਸ?


ਇਸ ਸ਼ਾਨਦਾਰ ਇਮਾਰਤ ਦਾ ਨਾਂ ਸੂਰਤ ਡਾਇਮੰਡ ਬੋਰਸ ਰੱਖਿਆ ਗਿਆ ਹੈ। ਦੁਨੀਆ ਦੀ ਰਤਨ ਰਾਜਧਾਨੀ ਵਜੋਂ ਮਸ਼ਹੂਰ ਸੂਰਤ ਦੀ ਇਸ ਇਮਾਰਤ ਨੂੰ 'ਵਨ ਸਟਾਪ ਡੈਸਟੀਨੇਸ਼ਨ' ਵਜੋਂ ਬਣਾਇਆ ਗਿਆ ਹੈ। ਸੀਐਨਐਨ ਦੀ ਰਿਪੋਰਟ ਮੁਤਾਬਕ ਇਹ ਇਮਾਰਤ ਕੁੱਲ 15 ਮੰਜ਼ਿਲਾਂ ਬਣੀ ਹੈ, ਜੋ ਕਿ 35 ਏਕੜ ਵਿੱਚ ਫੈਲੀ ਹੋਈ ਹੈ। ਇਸ ਵਿੱਚ ਹੀਰਿਆਂ ਦੇ ਵਪਾਰ ਨਾਲ ਜੁੜੇ ਸਾਰੇ ਪਾਲਿਸ਼ਰਸ, ਕਟਰਸ ਅਤੇ ਵਪਾਰੀਆਂ ਲਈ ਸੁਵਿਧਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ। ਇਹ ਇਮਾਰਤ ਨੌ ਆਇਤਾਕਾਰ ਢਾਂਚਿਆਂ ਦੇ ਰੂਪ ਵਿੱਚ ਬਣੀ ਹੈ ਅਤੇ ਇਹ ਸਾਰੀਆਂ ਇੱਕ ਦੂਜੇ ਨਾਲ ਸੈਂਟਲ ਸਪਾਈਨ ਦੇ ਰੂਪ ਵਿੱਚ ਜੁੜੀਆਂ ਹੋਈਆਂ ਹਨ। ਇਸ ਇਮਾਰਤ ਨੂੰ ਬਣਾਉਣ ਵਾਲੀ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਕੋਲ ਕੁੱਲ 7.1 ਮਿਲੀਅਨ ਵਰਗ ਫੁੱਟ ਤੋਂ ਵੱਧ ਜ਼ਮੀਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੰਬਰ 2023 ਵਿੱਚ ਇਸ ਇਮਾਰਤ ਦਾ ਉਦਘਾਟਨ ਕਰਨ ਜਾ ਰਹੇ ਹਨ। ਇਸ ਸ਼ਾਨਦਾਰ ਇਮਾਰਤ ਨੂੰ ਬਣਾਉਣ ਵਿਚ ਚਾਰ ਸਾਲ ਦਾ ਸਮਾਂ ਲੱਗਿਆ ਹੈ।










ਇਹ ਵੀ ਪੜ੍ਹੋ: Milk Prices: ਸਬਜ਼ੀਆਂ ਤੋਂ ਬਾਅਦ ਹੁਣ ਦੁੱਧ ਦੀਆਂ ਕੀਮਤਾਂ 'ਚ ਵੀ ਹੋ ਸਕਦਾ ਵਾਧਾ, ਆਮ ਲੋਕਾਂ ਦਾ ਹੋਰ ਵਿਗੜ ਸਕਦਾ ਬਜਟ


ਕਈ ਵਪਾਰੀਆਂ ਲਈ ਮਹੱਤਵਪੂਰਨ ਸਾਬਤ ਹੋਵੇਗਾ


ਐਸਬੀਡੀ ਦੀ ਵੈੱਬਸਾਈਟ ਦੇ ਅਨੁਸਾਰ, ਇਸ ਕੰਪਲੈਕਸ ਵਿੱਚ ਇੱਕ ਮਨੋਰੰਜਨ (Entertainment) ਅਤੇ ਪਾਰਕਿੰਗ ਖੇਤਰ (parking area) ਹੈ, ਜੋ ਕਿ ਕੁੱਲ 20 ਲੱਖ ਵਰਗ ਫੁੱਟ ਵਿੱਚ ਫੈਲਿਆ ਹੋਇਆ ਹੈ। SDB ਡਾਇਮੰਡ ਬੋਰਸ ਇੱਕ ਗੈਰ-ਲਾਭਕਾਰੀ ਸੰਸਥਾ ਹੈ, ਜੋ ਕਿ ਕੰਪਨੀ ਐਕਟ 2013 ਦੀ ਧਾਰਾ 8 ਦੇ ਤਹਿਤ ਰਜਿਸਟਰ ਕੀਤੀ ਗਈ ਹੈ। ਇਸ ਪ੍ਰਾਜੈਕਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਮਹੇਸ਼ ਗੜ੍ਹਵੀ ਨੇ ਕਿਹਾ ਹੈ ਕਿ ਨਵੀਂ ਇਮਾਰਤ ਕੰਪਲੈਕਸ ਹਜ਼ਾਰਾਂ ਹੀਰਾ ਵਪਾਰੀਆਂ ਲਈ ਮਹੱਤਵਪੂਰਨ ਕੇਂਦਰ ਸਾਬਤ ਹੋਵੇਗਾ। ਇਸ ਨਾਲ ਵਪਾਰੀਆਂ ਨੂੰ ਆਪਣਾ ਕਾਰੋਬਾਰ ਵਧਾਉਣ 'ਚ ਮਦਦ ਮਿਲੇਗੀ ਅਤੇ ਰੇਲ ਰਾਹੀਂ ਰੋਜ਼ਾਨਾ ਦੇ ਸਫਰ ਤੋਂ ਵੀ ਛੁਟਕਾਰਾ ਮਿਲੇਗਾ।


ਸੂਰਤ ਡਾਇਮੰਡ ਬੋਰਸ ਦਾ ਡਿਜ਼ਾਈਨ ਭਾਰਤੀ ਫਰਮ ਮੋਰਫੋਜੇਨੇਸਿਸ ਨੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲੇ ਤੋਂ ਬਾਅਦ ਤਿਆਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹੇਸ਼ ਗੜ੍ਹਵੀ ਨੇ ਦੱਸਿਆ ਕਿ ਇਹ ਇਮਾਰਤ ਬਣਾਉਂਦੇ ਸਮੇਂ ਅਸੀਂ ਸੋਚਿਆ ਵੀ ਨਹੀਂ ਸੀ ਕਿ ਅਸੀਂ ਅਮਰੀਕਾ ਦੇ ਪੈਂਟਾਗਨ ਨੂੰ ਵੀ ਪਿੱਛੇ ਛੱਡ ਦੇਵਾਂਗੇ। ਅਸੀਂ ਇਸਨੂੰ ਸਿਰਫ ਵਪਾਰੀਆਂ ਦੀ ਸਹੂਲਤ ਲਈ ਬਣਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਹੀਰਾ ਵਪਾਰ ਦੇ ਇਸ ਹੱਬ ਵਿੱਚ ਹੀਰਾ ਬਣਾਉਣ ਵਾਲੀਆਂ ਕੰਪਨੀਆਂ ਨੇ ਇਮਾਰਤ ਦੀ ਉਸਾਰੀ ਤੋਂ ਪਹਿਲਾਂ ਹੀ ਆਪਣੇ ਦਫ਼ਤਰ ਖਰੀਦ ਲਏ ਹਨ।


ਇਹ ਵੀ ਪੜ੍ਹੋ: Henley Passport Index 2023: ਭਾਰਤ ਪਾਸਪੋਰਟ ਦੀ ਵਧੀ ਤਾਕਤ! ਇੰਨੇ ਦੇਸ਼ਾਂ ਚ ਮਿਲੇਗੀ ਭਾਰਤੀਆਂ ਨੂੰ ਵੀਜ਼ਾ ਫ੍ਰੀ ਐਂਟਰੀ