WPI Inflation: ਦੇਸ਼ 'ਚ ਮਹਿੰਗਾਈ ਅਸਮਾਨ 'ਤੇ ਪਹੁੰਚ ਗਈ ਹੈ ਤੇ ਅੱਜ ਦੇ ਥੋਕ ਮਹਿੰਗਾਈ ਦੇ ਅੰਕੜੇ ਇਸ ਦਾ ਗਵਾਹ ਹਨ। ਮਈ ਮਹੀਨੇ 'ਚ ਥੋਕ ਮਹਿੰਗਾਈ ਦਰ 15.88 ਫੀਸਦੀ 'ਤੇ ਪਹੁੰਚ ਗਈ ਹੈ। ਅਪ੍ਰੈਲ ਮਹੀਨੇ 'ਚ ਥੋਕ ਮਹਿੰਗਾਈ ਦਰ 15.08 ਫੀਸਦੀ ਸੀ। ਦੱਸ ਦਈਏ ਕਿ ਅਪ੍ਰੈਲ 'ਚ ਹੀ ਥੋਕ ਮਹਿੰਗਾਈ ਦਰ 15 ਫੀਸਦੀ ਤੋਂ ਉਪਰ ਚਲੀ ਗਈ ਸੀ ਤੇ 9 ਸਾਲ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ ਸੀ।


ਖਾਣ-ਪੀਣ ਦੀਆਂ ਵਸਤੂਆਂ ਦੀਆਂ ਵਧੀਆਂ ਕੀਮਤਾਂ


ਥੋਕ ਮਹਿੰਗਾਈ ਦਰ 'ਚ ਇਹ ਵਾਧਾ ਮੁੱਖ ਤੌਰ 'ਤੇ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ 'ਚ ਵਾਧੇ ਕਾਰਨ ਹੋਇਆ ਹੈ। ਖੁਰਾਕੀ ਮਹਿੰਗਾਈ ਦਰ ਮਈ 'ਚ ਵਧ ਕੇ 10.89 ਫੀਸਦੀ ਹੋ ਗਈ ਹੈ, ਜੋ ਪਿਛਲੇ ਮਹੀਨੇ ਯਾਨੀ ਅਪ੍ਰੈਲ 'ਚ 8.88 ਫੀਸਦੀ 'ਤੇ ਸੀ। ਮੁੱਖ ਤੌਰ 'ਤੇ ਟਮਾਟਰ ਤੇ ਨਿੰਬੂ ਵਰਗੀਆਂ ਸਬਜ਼ੀਆਂ ਦੇ ਭਾਅ ਵਧਣ ਦੀਆਂ ਖ਼ਬਰਾਂ ਸੁਰਖੀਆਂ 'ਚ ਸੀ ਤੇ ਇਸ ਦਾ ਅਸਰ ਖੁਰਾਕੀ ਮਹਿੰਗਾਈ 'ਤੇ ਵੀ ਵੇਖਣ ਨੂੰ ਮਿਲਿਆ।


ਥੋਕ ਮਹਿੰਗਾਈ ਦਰ 'ਚ ਇਹ ਵਾਧਾ ਮੁੱਖ ਤੌਰ 'ਤੇ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ 'ਚ ਵਾਧੇ ਕਾਰਨ ਹੋਇਆ ਹੈ। ਖੁਰਾਕੀ ਮਹਿੰਗਾਈ ਦਰ ਮਈ 'ਚ ਵਧ ਕੇ 10.89 ਫੀਸਦੀ ਹੋ ਗਈ ਹੈ, ਜੋ ਪਿਛਲੇ ਮਹੀਨੇ ਯਾਨੀ ਅਪ੍ਰੈਲ 'ਚ 8.88 ਫੀਸਦੀ 'ਤੇ ਸੀ। ਮੁੱਖ ਤੌਰ 'ਤੇ ਟਮਾਟਰ ਤੇ ਨਿੰਬੂ ਵਰਗੀਆਂ ਸਬਜ਼ੀਆਂ ਦੇ ਭਾਅ ਵਧਣ ਦੀਆਂ ਖ਼ਬਰਾਂ ਸੁਰਖੀਆਂ 'ਚ ਸਨ ਤੇ ਇਸ ਦਾ ਅਸਰ ਖੁਰਾਕੀ ਮਹਿੰਗਾਈ 'ਤੇ ਜ਼ਰੂਰ ਪਿਆ ਹੈ।


ਥੋਕ ਮਹਿੰਗਾਈ ਦੇ ਅੰਕੜਿਆਂ 'ਚ ਇਹ ਵਾਧਾ ਈਂਧਨ ਤੇ ਬਿਜਲੀ ਦੀ ਥੋਕ ਮਹਿੰਗਾਈ ਦਰ 40 ਫੀਸਦੀ ਨੂੰ ਪਾਰ ਕਰ ਜਾਣ ਕਾਰਨ ਵੀ ਦੇਖਿਆ ਗਿਆ। ਈਂਧਨ ਤੇ ਬਿਜਲੀ ਦੀ ਥੋਕ ਮਹਿੰਗਾਈ ਦਰ 40.62 ਫੀਸਦੀ 'ਤੇ ਪਹੁੰਚ ਗਈ ਹੈ, ਜੋ ਅਪ੍ਰੈਲ 'ਚ 38.66 ਫੀਸਦੀ ਸੀ।


ਇਹ ਵੀ ਪੜ੍ਹੋ: ਅਬੋਹਰ 'ਚ ਕਿਸਾਨਾਂ ਨੇ ਰਾਜਸਥਾਨ ਜਾਣ ਵਾਲੇ ਸਾਰੇ ਰਾਹ ਕੀਤੇ ਬੰਦ, ਲੱਗਿਆ ਲੰਬਾ ਜਾਮ