ਪੜਚੋਲ ਕਰੋ

ਭਾਰਤ 'ਚ ਛਪੇ ਸੀ 10,000 ਤੇ ਜ਼ੀਰੋ ਦੇ ਨੋਟ, ਤੁਸੀਂ ਕਦੇ ਨਹੀਂ ਸੁਣੇ ਹੋਣਗੇ ਕਰੰਸੀ ਬਾਰੇ ਦਿਲਚਸਪ ਕਿੱਸੇ

ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿ ਦੇਸ਼ 'ਚ ਹੁਣ ਤੱਕ ਛਪੇ ਸਭ ਤੋਂ ਵੱਧ ਕੀਮਤ ਦਾ ਨੋਟ 10,000 ਸੀ। ਇਸ ਦੇ ਨਾਲ ਹੀ ਇੱਕ ਹੋਰ ਸਵਾਲ ਹੈ ਕਿ ਤੁਸੀਂ ਕਦੇ 0 ਰੁਪਏ ਦਾ ਨੋਟ ਦੇਖਿਆ ਹੈ।

Zero Rupee Note in India: ਤੁਸੀਂ ਭਾਰਤ ਵਿੱਚ 1, 2, 5, 10, 20, 50, 100, 200, 500, 1000 ਤੇ 2000 ਦੇ ਨੋਟ ਵੇਖੇ ਹੋਣਗੇ। ਹਾਲਾਂਕਿ 8 ਨਵੰਬਰ 2016 'ਚ ਨੋਟਬੰਦੀ ਦੌਰਾਨ 500 ਤੇ 1000 ਦੇ ਨੋਟਾਂ 'ਤੇ ਪਾਬੰਦੀ ਲਾ ਦਿੱਤੀ ਗਈ ਸੀ। ਇਸ ਤੋਂ ਬਾਅਦ 500 ਤੇ 2000 ਦੇ ਨਵੇਂ ਨੋਟ ਸਰਕੁਲੇਸ਼ਨ 'ਚ ਆਏ ਸੀ। 

ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿ ਦੇਸ਼ 'ਚ ਹੁਣ ਤੱਕ ਛਪੇ ਸਭ ਤੋਂ ਵੱਧ ਕੀਮਤ ਦਾ ਨੋਟ 10,000 ਸੀ। ਇਸ ਦੇ ਨਾਲ ਹੀ ਇੱਕ ਹੋਰ ਸਵਾਲ ਹੈ ਕਿ ਤੁਸੀਂ ਕਦੇ 0 ਰੁਪਏ ਦਾ ਨੋਟ ਦੇਖਿਆ ਹੈ। ਤੁਹਾਨੂੰ ਸੁਣਨ 'ਚ ਮਜ਼ਾਕੀਆ ਲੱਗੇਗਾ ਪਰ ਇਹ ਸੱਚ ਹੈ। 

ਦਰਅਸਲ, ਇਹ ਨੋਟ ਦੇਸ਼ 'ਚ ਵਧ ਰਹੇ ਭ੍ਰਿਸ਼ਟਾਚਾਰ ਨੂੰ ਰੋਕਣ ਦੇ ਮਕਸਦ ਨਾਲ ਛਾਪੇ ਗਏ ਸਨ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ 0 ਰੁਪਏ ਦੇ ਨੋਟ ਨਾਲ ਭ੍ਰਿਸ਼ਟਾਚਾਰ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ? ਆਓ ਦੱਸਦੇ ਹਾਂ ਕੀ ਸੀ ਪੂਰਾ ਮਾਮਲਾ...

ਭਾਰਤ 'ਚ ਛਾਪਿਆ ਜਾਂਦਾ ਸੀ 0 ਰੁਪਏ ਦਾ ਨੋਟ

ਭ੍ਰਿਸ਼ਟਾਚਾਰ ਨੇ ਦੇਸ਼ ਨੂੰ ਖੋਖਲਾ ਕਰ ਦਿੱਤਾ ਹੈ। ਇਸ ਦੀਆਂ ਜੜ੍ਹਾਂ ਬਹੁਤ ਮਜ਼ਬੂਤ ਹਨ। ਹਰ ਪੱਧਰ ਦੇ ਲੋਕ ਭ੍ਰਿਸ਼ਟਾਚਾਰ 'ਚ ਲਿਪਤ ਹਨ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕਈ ਲੋਕ ਅਜਿਹੇ ਹਨ ਜੋ ਰਿਸ਼ਵਤ ਲੈਣ ਤੋਂ ਗੁਰੇਜ਼ ਨਹੀਂ ਕਰਦੇ। ਇਸ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਇਹ ਮੁਹਿੰਮ ਸ਼ੁਰੂ ਕੀਤੀ ਗਈ ਸੀ ਜਿਸ 'ਚ 0 ਰੁਪਏ ਦੇ ਨੋਟ ਛਾਪੇ ਗਏ ਸਨ।

ਕਿਸ ਨੇ ਛਾਪਿਆ ਸੀ 0 ਰੁਪਏ ਦਾ ਨੋਟ?

ਦਰਅਸਲ, ਇਹ ਨੋਟ ਰਿਜ਼ਰਵ ਬੈਂਕ ਨੇ ਨਹੀਂ ਸਗੋਂ ਇੱਕ NGO ਨੇ ਛਾਪਿਆ ਸੀ। ਭਾਰਤ 'ਚ ਇੱਕ ਐਨਜੀਓ ਫਿਫਥ ਪਿੱਲਰ (Fifth Pillar NGO in India) ਵੱਲੋਂ ਸਾਲ 2007 'ਚ ਜ਼ੀਰੋ ਰੁਪਏ ਦੇ ਨੋਟ ਛਾਪੇ ਗਏ ਸਨ। ਇਨ੍ਹਾਂ NGO ਨੇ ਇਹ ਨੋਟ 4 ਭਾਸ਼ਾਵਾਂ ਹਿੰਦੀ, ਤੇਲਗੂ, ਕੰਨੜ ਤੇ ਮਲਿਆਲਮ 'ਚ ਛਾਪੇ ਸਨ। ਇਸ ਨੋਟ 'ਤੇ ਲਿਖਿਆ ਹੈ ਕਿ ਮੈਂ ਨਾ ਤਾਂ ਰਿਸ਼ਵਤ ਲਵਾਂਗਾ ਤੇ ਨਾ ਹੀ ਦੇਵਾਂਗਾ ਤੇ ਨੋਟ 'ਤੇ ਕਰੀਬ 5 ਲੱਖ ਲੋਕਾਂ ਦੇ ਦਸਤਖ਼ਤ ਸਨ।

0 ਰੁਪਏ ਦੇ ਨੋਟ ਕਿੱਥੇ ਤੇ ਕਿਉਂ ਵੰਡੇ?

ਗ਼ੈਰ-ਸਰਕਾਰੀ ਸੰਗਠਨ ਨਾਲ ਜੁੜੇ ਲੋਕਾਂ ਨੇ ਇਹ ਨੋਟ ਬੱਸ ਸਟੈਂਡ, ਰੇਲਵੇ ਸਟੇਸ਼ਨ, ਏਅਰਪੋਰਟ ਤੇ ਬਾਜ਼ਾਰ ਆਦਿ ਥਾਵਾਂ 'ਤੇ ਵੰਡੇ ਤੇ ਨਾਲ ਹੀ ਲੋਕਾਂ ਨੂੰ ਇਕ ਪੈਂਫਲੈਟ ਵੀ ਦਿੱਤਾ ਗਿਆ, ਜਿਸ 'ਤੇ ਉਨ੍ਹਾਂ ਦੇ ਅਧਿਕਾਰਾਂ ਅਤੇ ਜਾਗਰੂਕਤਾ ਸਬੰਧੀ ਜਾਣਕਾਰੀ ਲਿਖੀ ਗਈ ਸੀ। ਇਨ੍ਹਾਂ ਨੋਟਾਂ ਨੂੰ ਛਾਪਣ ਦਾ ਮਕਸਦ ਰਿਸ਼ਵਤ ਲੈਣ ਵਾਲੇ ਲੋਕਾਂ ਨੂੰ ਸਬਕ ਸਿਖਾਉਣਾ ਸੀ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਜੇਕਰ ਕੋਈ ਰਿਸ਼ਵਤ ਮੰਗਦਾ ਹੈ ਤਾਂ ਉਹ ਇਹ ਨੋਟ ਉਨ੍ਹਾਂ ਨੂੰ ਸੌਂਪ ਦੇਣ।

ਕਿਹੋ ਜਿਹਾ ਦਿਖਾਈ ਦਿੰਦਾ ਸੀ ਇਹ ਨੋਟ?

ਹੋਰ ਨੋਟਾਂ ਦੀ ਤਰ੍ਹਾਂ ਇਸ ਨੋਟ 'ਤੇ ਵੀ ਮਹਾਤਮਾ ਗਾਂਧੀ ਦੀ ਤਸਵੀਰ ਛਪੀ ਸੀ। ਇਸ ਦੇ ਨਾਲ ਹੀ ਲੋਕਾਂ ਨੂੰ ਜਾਗਰੂਕ ਕਰਨ ਲਈ NGO ਨੇ ਇਸ ਨੋਟ 'ਤੇ ਕਈ ਸਲੋਗਨ ਲਿਖੇ ਸਨ, ਜੋ ਸਨ -

'ਭ੍ਰਿਸ਼ਟਾਚਾਰ ਖ਼ਤਮ ਕਰੋ'

'ਜੇ ਕੋਈ ਰਿਸ਼ਵਤ ਮੰਗੇ ਤਾਂ ਇਹ ਨੋਟ ਦੇ ਕੇ ਸਾਡੇ ਕੋਲ ਰਿਪੋਰਟ ਕਰੋ'
'ਅਸੀਂ ਨਾ ਲੈਣ ਦੀ, ਨਾ ਦੇਣ ਦੀ ਸਹੁੰ ਖਾਂਦੇ ਹਾਂ'
ਇਸ ਸੰਸਥਾ ਦਾ ਫ਼ੋਨ ਨੰਬਰ ਤੇ ਈਮੇਲ ਆਈਡੀ ਨੋਟ ਦੇ ਹੇਠਾਂ ਸੱਜੇ ਪਾਸੇ ਪ੍ਰਿੰਟ ਕੀਤੀ ਗਈ ਸੀ।

ਟਾਪ ਹੈਡਲਾਈਨ

 VDA Hike 2026 : ਤਿਉਹਾਰਾਂ ਤੋਂ ਪਹਿਲਾਂ ਕਰਮਚਾਰੀਆਂ ਨੂੰ ਰਾਹਤ, ਸਰਕਾਰ ਨੇ ਵਧਾਇਆ Variable DA
 VDA Hike 2026 : ਤਿਉਹਾਰਾਂ ਤੋਂ ਪਹਿਲਾਂ ਕਰਮਚਾਰੀਆਂ ਨੂੰ ਰਾਹਤ, ਸਰਕਾਰ ਨੇ ਵਧਾਇਆ Variable DA
6 ਅਕਤੂਬਰ ਤੋਂ ਮਹਿੰਗਾ ਹੋਵੇਗਾ ਹਵਾਈ ਸਫਰ, ਇੰਡੀਗੋ ਨੇ ਸਾਰੇ ਰੂਟਾਂ 'ਤੇ ਵਧਾਏ ਟਿਕਟ ਦੇ ਰੇਟ
6 ਅਕਤੂਬਰ ਤੋਂ ਮਹਿੰਗਾ ਹੋਵੇਗਾ ਹਵਾਈ ਸਫਰ, ਇੰਡੀਗੋ ਨੇ ਸਾਰੇ ਰੂਟਾਂ 'ਤੇ ਵਧਾਏ ਟਿਕਟ ਦੇ ਰੇਟ
Diwali Smartphone Sale : ਦੀਵਾਲੀ ’ਤੇ ਫੋਨ ਖਰੀਦਣ ਵਾਲਿਆਂ ਲਈ ਵੱਡੀ ਖੁਸ਼ਖਬਰੀ, 50% ਤੱਕ ਛੂਟ ਨਾਲ ਮਿਲਣਗੇ ਇਹ ਸਮਾਰਟਫੋਨ
Diwali Smartphone Sale : ਦੀਵਾਲੀ ’ਤੇ ਫੋਨ ਖਰੀਦਣ ਵਾਲਿਆਂ ਲਈ ਵੱਡੀ ਖੁਸ਼ਖਬਰੀ, 50% ਤੱਕ ਛੂਟ ਨਾਲ ਮਿਲਣਗੇ ਇਹ ਸਮਾਰਟਫੋਨ
Gold Silver Price : ਸੋਨਾ-ਚਾਂਦੀ ਹੋਰ ਮਹਿੰਗੀ ਹੋਵੇਗੀ ? GST 'ਤੇ ਆ ਸਕਦਾ ਵੱਡਾ ਫੈਸਲਾ, ਸਮਝੋ ਪੂਰਾ ਮਾਮਲਾ
Gold Silver Price : ਸੋਨਾ-ਚਾਂਦੀ ਹੋਰ ਮਹਿੰਗੀ ਹੋਵੇਗੀ ? GST 'ਤੇ ਆ ਸਕਦਾ ਵੱਡਾ ਫੈਸਲਾ, ਸਮਝੋ ਪੂਰਾ ਮਾਮਲਾ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Modi Cabinet Reshuffle : ਮੋਦੀ ਕੈਬਨਿਟ ’ਚ ਹੋਵੇਗਾ ਫੇਰਬਦਲ! ਇਨ੍ਹਾਂ ਦੋ ਕੇਂਦਰੀ ਮੰਤਰੀਆਂ ਦੀ ਛੁੱਟੀ ਤੈਅ? ਸਮਝੋ ਪੂਰਾ ਮਾਮਲਾ
Modi Cabinet Reshuffle : ਮੋਦੀ ਕੈਬਨਿਟ ’ਚ ਹੋਵੇਗਾ ਫੇਰਬਦਲ! ਇਨ੍ਹਾਂ ਦੋ ਕੇਂਦਰੀ ਮੰਤਰੀਆਂ ਦੀ ਛੁੱਟੀ ਤੈਅ? ਸਮਝੋ ਪੂਰਾ ਮਾਮਲਾ
Big News: ਵੱਡੀ ਖਬਰ, ਸੀਨੀਅਰ ਆਗੂ ਨੇ ਛੱਡਿਆ ਕਾਂਗਰਸ ਦਾ ਸਾਥ, 'ਆਪ' ਪਾਰਟੀ ਦਾ ਫੜ੍ਹਿਆ ਪੱਲਾ...
Big News: ਵੱਡੀ ਖਬਰ, ਸੀਨੀਅਰ ਆਗੂ ਨੇ ਛੱਡਿਆ ਕਾਂਗਰਸ ਦਾ ਸਾਥ, 'ਆਪ' ਪਾਰਟੀ ਦਾ ਫੜ੍ਹਿਆ ਪੱਲਾ...
 VDA Hike 2026 : ਤਿਉਹਾਰਾਂ ਤੋਂ ਪਹਿਲਾਂ ਕਰਮਚਾਰੀਆਂ ਨੂੰ ਰਾਹਤ, ਸਰਕਾਰ ਨੇ ਵਧਾਇਆ Variable DA
 VDA Hike 2026 : ਤਿਉਹਾਰਾਂ ਤੋਂ ਪਹਿਲਾਂ ਕਰਮਚਾਰੀਆਂ ਨੂੰ ਰਾਹਤ, ਸਰਕਾਰ ਨੇ ਵਧਾਇਆ Variable DA
Health Tips : ਮੌਸਮ ਬਦਲਦੇ ਹੀ ਕਿਉਂ ਹੋ ਜਾਂਦੇ ਹਾਂ ਬਿਮਾਰ? ਨੋਟ ਕਰ ਲਓ ਬਚਾਅ ਦੇ 5 ਆਸਾਨ ਟਿਪਸ
Health Tips : ਮੌਸਮ ਬਦਲਦੇ ਹੀ ਕਿਉਂ ਹੋ ਜਾਂਦੇ ਹਾਂ ਬਿਮਾਰ? ਨੋਟ ਕਰ ਲਓ ਬਚਾਅ ਦੇ 5 ਆਸਾਨ ਟਿਪਸ
Bank Holidays : ਆਉਣ ਵਾਲੇ ਦਿਨਾਂ 'ਚ ਕਿੰਨੇ ਦਿਨ ਬੰਦ ਰਹਿਣਗੇ ਬੈਂਕ ? ਇੱਥੇ ਦੇਖੋ ਪੂਰੀ ਲਿਸਟ
Bank Holidays : ਆਉਣ ਵਾਲੇ ਦਿਨਾਂ 'ਚ ਕਿੰਨੇ ਦਿਨ ਬੰਦ ਰਹਿਣਗੇ ਬੈਂਕ ? ਇੱਥੇ ਦੇਖੋ ਪੂਰੀ ਲਿਸਟ
London Chicago Flight ’ਚ ਐਮਰਜੈਂਸੀ, 37 ਹਜ਼ਾਰ ਫੁੱਟ ਤੋਂ ਅਚਾਨਕ 9 ਹਜ਼ਾਰ ਫੁੱਟ ’ਤੇ ਆਇਆ ਜਹਾਜ਼
London Chicago Flight ’ਚ ਐਮਰਜੈਂਸੀ, 37 ਹਜ਼ਾਰ ਫੁੱਟ ਤੋਂ ਅਚਾਨਕ 9 ਹਜ਼ਾਰ ਫੁੱਟ ’ਤੇ ਆਇਆ ਜਹਾਜ਼
Patwari Arrested: ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਪਟਵਾਰੀ 90,000 ਰੁਪਏ ਦੀ ਰਿਸ਼ਵਤ ਲੈਂਦੇ ਗ੍ਰਿਫ਼ਤਾਰ; ਜਾਣੋ ਕਿਸ ਕੰਮ ਦੇ ਬਦਲੇ ਮੰਗੇ ਪੈਸੇ...
ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਪਟਵਾਰੀ 90,000 ਰੁਪਏ ਦੀ ਰਿਸ਼ਵਤ ਲੈਂਦੇ ਗ੍ਰਿਫ਼ਤਾਰ; ਜਾਣੋ ਕਿਸ ਕੰਮ ਦੇ ਬਦਲੇ ਮੰਗੇ ਪੈਸੇ...
Punjab News: ਪੰਜਾਬ ਤੋਂ ਵੱਡੀ ਖਬਰ, ਸੀਨੀਅਰ ਕਾਂਗਰਸੀ ਆਗੂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਮਾਹੌਲ ਤਣਾਅਪੂਰਨ; ਸਿਵਲ ਥਾਣੇ ਵਿੱਚ...
ਪੰਜਾਬ ਤੋਂ ਵੱਡੀ ਖਬਰ, ਸੀਨੀਅਰ ਕਾਂਗਰਸੀ ਆਗੂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਮਾਹੌਲ ਤਣਾਅਪੂਰਨ; ਸਿਵਲ ਥਾਣੇ ਵਿੱਚ...
Embed widget