(Source: ECI/ABP News)
Zomato ਨੇ ਅਧਿਕਾਰਤ ਤੌਰ 'ਤੇ ਸਾਰੇ ਅੰਤਰਰਾਸ਼ਟਰੀ ਬਾਜ਼ਾਰਾਂ ਤੋਂ ਹੱਥ ਖਿੱਚਿਆ
Zomato ਨੇ ਸੰਯੁਕਤ ਰਾਜ (US), ਯੂਨਾਈਟਿਡ ਕਿੰਗਡਮ (UK), ਸਿੰਗਾਪੁਰ ਅਤੇ ਹੁਣ ਲੇਬਨਾਨ ਸਮੇਤ ਲਗਭਗ ਸਾਰੇ ਅੰਤਰਰਾਸ਼ਟਰੀ ਕਾਰੋਬਾਰਾਂ 'ਤੋਂ ਆਪਣਾ ਹੱਥ ਪਛਾਂਹ ਖਿੱਚ ਲਿਆ ਹੈ।
![Zomato ਨੇ ਅਧਿਕਾਰਤ ਤੌਰ 'ਤੇ ਸਾਰੇ ਅੰਤਰਰਾਸ਼ਟਰੀ ਬਾਜ਼ਾਰਾਂ ਤੋਂ ਹੱਥ ਖਿੱਚਿਆ Zomato officially withdrew from all international markets Zomato ਨੇ ਅਧਿਕਾਰਤ ਤੌਰ 'ਤੇ ਸਾਰੇ ਅੰਤਰਰਾਸ਼ਟਰੀ ਬਾਜ਼ਾਰਾਂ ਤੋਂ ਹੱਥ ਖਿੱਚਿਆ](https://feeds.abplive.com/onecms/images/uploaded-images/2021/11/10/4d2cb96c973ca53732315eb87c89315e_original.jpg?impolicy=abp_cdn&imwidth=1200&height=675)
ਨਵੀਂ ਦਿੱਲੀ: Zomato ਨੇ ਸੰਯੁਕਤ ਰਾਜ (US), ਯੂਨਾਈਟਿਡ ਕਿੰਗਡਮ (UK), ਸਿੰਗਾਪੁਰ ਅਤੇ ਹੁਣ ਲੇਬਨਾਨ ਸਮੇਤ ਲਗਭਗ ਸਾਰੇ ਅੰਤਰਰਾਸ਼ਟਰੀ ਕਾਰੋਬਾਰਾਂ 'ਤੋਂ ਆਪਣਾ ਹੱਥ ਪਛਾਂਹ ਖਿੱਚ ਲਿਆ ਹੈ।
ਫੂਡ ਐਗਰੀਗੇਟਰ ਕਾਰੋਬਾਰ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿੱਚ ਕੰਮ ਕਰਨਾ ਜਾਰੀ ਰੱਖੇਗਾ, ਪਰ ਇੱਕ ਡਾਈਨਿੰਗ ਆਉਟ ਕਾਰੋਬਾਰ ਵਾਂਗ ਹੀ, ਨਾਕਿ ਫੂਡ ਡਿਲੀਵਰੀ ਲਈ।
ਜ਼ੋਮੈਟੋ ਦੇ ਮੁੱਖ ਕਾਰਜਕਾਰੀ (ਸੀ.ਈ.ਓ.) ਦੀਪਇੰਦਰ ਗੋਇਲ ਨੇ ਕਿਹਾ, “ਅਸੀਂ ਲੇਬਨਾਨ ਵਿੱਚ ਆਪਣੇ ਸੰਚਾਲਨ ਨੂੰ ਵੀ ਬੰਦ ਕਰ ਰਹੇ ਹਾਂ, ਜੋ ਕਿ ਸਾਡੇ ਬਾਕੀ ਅੰਤਰਰਾਸ਼ਟਰੀ ਕਾਰੋਬਾਰਾਂ ਨੂੰ ਬੰਦ ਕਰਨ ਤੋਂ ਬਾਅਦ (ਯੂਏਈ ਵਿੱਚ ਖਾਣ-ਪੀਣ ਦੇ ਕਾਰੋਬਾਰ ਤੋਂ ਇਲਾਵਾ) ਇੱਕਮਾਤਰ ਅੰਤਰਰਾਸ਼ਟਰੀ ਕਾਰੋਬਾਰ ਹੈ।"
ਜ਼ੋਮੈਟੋ ਨੇ 10 ਨਵੰਬਰ ਨੂੰ ਜਾਰੀ ਕੀਤੇ ਜ਼ੋਮੈਟੋ ਦੇ ਤਿਮਾਹੀ ਵਿੱਤੀ ਸਟੇਟਮੈਂਟਾਂ ਦੇ ਅਨੁਸਾਰ ਤਿੰਨ ਭੂਗੋਲਿਕ ਹਿੱਸਿਆਂ ਨੂੰ ਰਿਪੋਰਟ ਕਰਨ ਯੋਗ ਖੰਡਾਂ ਵਜੋਂ ਪਛਾਣਿਆ ਹੈ।
ਭੂਗੋਲਿਕ ਖੰਡਾਂ ਵਿੱਚ ਸ਼ਾਮਲ ਹਨ:
I) ਭਾਰਤ
2) ਸੰਯੁਕਤ ਅਰਬ ਅਮੀਰਾਤ (UAE)
3) ਬਾਕੀ ਸੰਸਾਰ (ROW) (ਜਿਵੇਂ ਕਿ ਆਸਟ੍ਰੇਲੀਆ, ਨਿਊਜ਼ੀਲੈਂਡ, ਫਿਲੀਪੀਨਜ਼, ਇੰਡੋਨੇਸ਼ੀਆ, ਮਲੇਸ਼ੀਆ, ਅਮਰੀਕਾ, ਲੇਬਨਾਨ, ਤੁਰਕੀ, ਚੈੱਕ, ਸਲੋਵਾਕੀਆ, ਪੋਲੈਂਡ, ਕਤਰ, ਆਇਰਲੈਂਡ)
ਭਾਰਤ ਜ਼ੋਮੈਟੋ ਲਈ ਮਾਲੀਏ ਦੇ ਲਿਹਾਜ਼ ਨਾਲ ਸਭ ਤੋਂ ਵੱਡਾ ਬਾਜ਼ਾਰ ਹੈ, ਇਸ ਤੋਂ ਬਾਅਦ ਯੂ.ਏ.ਈ ਹੈ।ਕੰਪਨੀ ਨੇ ਆਪਣੇ ਵਿੱਤੀ ਬਿਆਨ ਵਿੱਚ ਕਿਹਾ ਕਿ ਲੇਬਨਾਨ ਬਾਜ਼ਾਰ ਦਾ ਬੰਦ ਹੋਣਾ ਜ਼ੋਮੈਟੋ ਫੂਡਜ਼ ਪ੍ਰਾਈਵੇਟ ਲਿਮਟਿਡ ਅਤੇ ਜ਼ੋਮੈਟੋ ਆਇਰਲੈਂਡ ਲਿਮਟਿਡ (ਲੇਬਨਾਨ ਸ਼ਾਖਾ) ਦੀ ਮੁਅੱਤਲੀ ਦੇ ਨਾਲ ਆਇਆ ਹੈ।
ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ
ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)