13 ਸਾਲਾ ਲੜਕੇ ਦਾ ਜਿਨਸੀ ਸ਼ੋਸ਼ਣ, 6 ਨਾਬਾਲਗ ਲੜਕਿਆਂ 'ਤੇ ਲੱਗੇ ਦੋਸ਼, 5 ਮਹੀਨਿਆਂ ਤੋਂ ਕਰ ਰਹੇ ਸਨ ਗਲਤ ਕੰਮ
ਮੁੰਬਈ ਦੇ ਗੋਰੇਗਾਂਵ ਇਲਾਕੇ 'ਚ ਇਕ 13 ਸਾਲਾ ਲੜਕੇ ਨੇ 6 ਲੜਕਿਆਂ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਉਸ ਨੇ ਦੋਸ਼ ਲਾਇਆ ਕਿ ਬੀਤੇ 5 ਮਹੀਨਿਆਂ ਤੋਂ ਉਸ ਨਾਲ ਗਲਤ ਕੰਮ ਕਰਵਾਇਆ ਜਾ ਰਿਹਾ ਹੈ। ਮੁਲਜ਼ਮ ਨੇ ਉਸ ਦੀ ਵੀਡੀਓ ਵੀ ਬਣਾਈ ਸੀ।
Crime News : ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ (Capital Mumbai) 'ਚ ਇਕ ਨਾਬਾਲਗ ਲੜਕੇ ਦਾ ਜਿਨਸੀ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਹੈ। 13 ਸਾਲਾ ਲੜਕੇ ਨਾਲ 6 ਲੜਕਿਆਂ ਵੱਲੋਂ ਜ਼ਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਾਰੇ ਮੁਲਜ਼ਮ ਲੜਕੇ ਵੀ ਨਾਬਾਲਗ ਹਨ। ਸਮਾਚਾਰ ਏਜੰਸੀ ਏਐਨਆਈ ਮੁਤਾਬਕ ਪੁਲਿਸ ਨੇ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੁਲਜ਼ਮਾਂ ਨੇ ਲੜਕੇ ਦਾ ਵੀਡੀਓ ਵੀ ਬਣਾਇਆ ਸੀ। ਪੀੜਤਾ ਦਾ ਦੋਸ਼ ਹੈ ਕਿ ਬੀਤੇ 5 ਮਹੀਨਿਆਂ ਤੋਂ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਜਾ ਰਿਹਾ ਸੀ।
ਮੁੰਬਈ ਦੇ ਗੋਰੇਗਾਂਵ ਇਲਾਕੇ ਦੀ ਵਨਰਾਈ ਪੁਲਿਸ ਨੇ ਦੱਸਿਆ ਕਿ ਇਸ ਮਾਮਲੇ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ। POCSO, IT ਐਕਟ ਅਤੇ IPC ਦੀਆਂ ਹੋਰ ਧਾਰਾਵਾਂ ਲਾਈਆਂ ਗਈਆਂ ਹਨ। ਪੁਲਿਸ ਮੁਤਾਬਕ ਸਾਰੇ ਦੋਸ਼ੀ ਅਤੇ ਪੀੜਤ ਇਕ ਹੀ ਇਲਾਕੇ 'ਚ ਰਹਿੰਦੇ ਹਨ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਮੁੰਬਈ ਦੇ ਮਾਹਿਮ 'ਚ ਇਕ ਨਾਬਾਲਗ ਲੜਕੇ ਵਲੋਂ ਆਪਣੀ 4 ਸਾਲ ਦੀ ਛੋਟੀ ਭੈਣ ਨਾਲ ਜਿਨਸੀ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਸੀ। ਲੜਕੇ ਦੀ ਉਮਰ 14 ਸਾਲ ਹੈ। ਉਸ ਨੂੰ ਪੋਕਸੋ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਡੋਂਗਰੀ ਦੇ ਬਾਲ ਘਰ ਭੇਜ ਦਿੱਤਾ ਗਿਆ ਹੈ।