Crime News: ਜਿੰਮ 'ਚ 16 ਸਾਲਾਂ ਕੁੜੀ ਨਾਲ ਹੈਵਾਨੀਅਤ, ਮਰਦੇ ਦਮ ਤੱਕ ਜਾਨਵਰਾਂ ਵਾਂਗ ਨੋਚਦੇ ਰਹੇ ਦਰਿੰਦੇ
ਇਸ ਤੋਂ ਬਾਅਦ ਜਦੋਂ ਜਿੰਮ ਮਾਲਕ ਨੇ ਆ ਕੇ ਜਿੰਦਾ ਖੋਲ੍ਹਿਆ ਤਾਂ ਕੁੜੀ ਨੂੰ ਅੱਧਮਰੀ ਹਾਲਤ ਵਿੱਚ ਦੇਖ ਕੇ ਘਰ ਪਹੁੰਚਾਇਆ ਗਿਆ। ਜਿਸ ਤੋਂ ਬਾਅਦ ਹਸਪਤਾਲ ਲਿਜਾਂਦੇ ਸਮੇਂ ਕੁਝ ਘੰਟਿਆਂ ਬਾਅਦ ਉਸ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਸਥਿਤੀ ਹੋਰ ਵਿਗੜਨ ਦਾ ਖਦਸ਼ਾ ਹੈ ਕਿਉਂਕਿ ਬਲਾਤਕਾਰ ਕਰਨ ਵਾਲੇ ਇੱਕ ਖਾਸ ਭਾਈਚਾਰੇ ਦੇ ਲੜਕੇ ਹਨ।
Crime News: ਰਾਜਸਥਾਨ ਦੇ ਚੁਰੂ ਜ਼ਿਲ੍ਹੇ 'ਚ 11ਵੀਂ ਜਮਾਤ 'ਚ ਪੜ੍ਹਦੀ 16 ਸਾਲਾ ਲੜਕੀ ਦੀ ਸਮੂਹਿਕ ਬਲਾਤਕਾਰ ਤੋਂ ਬਾਅਦ ਮੌਤ ਹੋ ਗਈ। ਉਸ ਦਾ ਇੱਕ ਜਮਾਤੀ ਉਸ ਨੂੰ ਜਿੰਮ ਦਿਖਾਉਣ ਦੇ ਨਾਂਅ 'ਤੇ ਲੈ ਗਿਆ ਸੀ। ਚਾਰ ਮੁੰਡੇ ਪਹਿਲਾਂ ਹੀ ਉੱਥੇ ਉਡੀਕ ਰਹੇ ਸਨ। ਪੰਜਾਂ ਨੇ ਮਿਲ ਕੇ ਕੁੜੀ ਨੂੰ ਅੱਧਮਰੀ ਹੋਣ ਤੱਕ ਨੋਚਿਆ ਤੇ ਬਾਅਦ ਵਿੱਚ ਜਿੰਮ ਨੂੰ ਬਾਹਰੋਂ ਜਿੰਦਾ ਲਾ ਕੇ ਚਲੇ ਗਏ।
ਇਸ ਤੋਂ ਬਾਅਦ ਜਦੋਂ ਜਿੰਮ ਮਾਲਕ ਨੇ ਆ ਕੇ ਜਿੰਦਾ ਖੋਲ੍ਹਿਆ ਤਾਂ ਕੁੜੀ ਨੂੰ ਅੱਧਮਰੀ ਹਾਲਤ ਵਿੱਚ ਦੇਖ ਕੇ ਘਰ ਪਹੁੰਚਾਇਆ ਗਿਆ। ਜਿਸ ਤੋਂ ਬਾਅਦ ਹਸਪਤਾਲ ਲਿਜਾਂਦੇ ਸਮੇਂ ਕੁਝ ਘੰਟਿਆਂ ਬਾਅਦ ਉਸ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਸਥਿਤੀ ਹੋਰ ਵਿਗੜਨ ਦਾ ਖਦਸ਼ਾ ਹੈ ਕਿਉਂਕਿ ਬਲਾਤਕਾਰ ਕਰਨ ਵਾਲੇ ਇੱਕ ਖਾਸ ਭਾਈਚਾਰੇ ਦੇ ਲੜਕੇ ਹਨ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਲੜਕੀ ਦੀ ਮਾਂ ਨੇ ਸਮੂਹਿਕ ਜਬਰ ਜਨਾਹ ਦਾ ਦੋਸ਼ ਲਗਾਉਂਦੇ ਹੋਏ ਪੰਜ ਲੜਕਿਆਂ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਇਨ੍ਹਾਂ ਵਿੱਚ ਉਸ ਦਾ ਸਕੂਲੀ ਸਾਥੀ ਰੋਹਿਤ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਜਾਵੇਦ, ਅਜੈ, ਮੋਹਸਿਨ ਤੇ ਯੂਨਸ ਨੇ ਵੀ ਲੜਕੀ ਨਾਲ ਸਮੂਹਿਕ ਬਲਾਤਕਾਰ ਕੀਤਾ।
ਜਾਣਕਾਰੀ ਮੁਤਾਬਕ ਲੜਕੀ ਵੱਲੋਂ ਆਪਣੀ ਮੌਤ ਤੋਂ ਪਹਿਲਾਂ ਮਾਂ ਨੂੰ ਦਿੱਤੇ ਬਿਆਨਾਂ 'ਤੇ ਮਾਂ ਨੇ ਮਾਮਲਾ ਦਰਜ ਕਰ ਲਿਆ ਹੈ। ਮਾਂ ਨੇ ਪੁਲਿਸ ਨੂੰ ਦੱਸਿਆ ਕਿ ਰੋਹਿਤ ਉਸ ਨੂੰ ਜਿੰਮ ਦਿਖਾਉਣ ਦੇ ਨਾਂ 'ਤੇ ਜ਼ਬਰਦਸਤੀ ਜਿੰਮ 'ਚ ਖਿੱਚ ਕੇ ਲੈ ਗਿਆ ਅਤੇ ਜਦੋਂ ਉਸ ਨੇ ਜਿੰਮ ਜਾਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੇ ਕਿਹਾ ਸੀ ਕਿ ਉਹ ਆਪਣੇ ਦੋਸਤਾਂ ਨੂੰ ਉਸ ਦੇ ਪਿਤਾ ਨੂੰ ਮਾਰਨ ਲਈ ਕਹਿ ਦੇਵੇਗਾ। ਇਸ ਤੋਂ ਬਾਅਦ ਲੜਕੀ ਜਿੰਮ ਚਲੀ ਗਈ।
ਜਿੰਮ 'ਚ ਜਾਵੇਦ ਨਾਂਅ ਦਾ ਇਕ ਲੜਕਾ ਮੌਜੂਦ ਸੀ, ਜੋ ਕਸਰਤ ਕਰਨ ਲਈ ਜਿੰਮ 'ਚ ਆਉਂਦਾ ਸੀ। ਉਥੇ ਉਨ੍ਹਾਂ ਦੇ ਨਾਲ ਹੋਰ ਲੋਕ ਵੀ ਮੌਜੂਦ ਸਨ। ਸਾਰਿਆਂ ਨੇ ਲੜਕੀ ਨੂੰ ਜ਼ਬਰਦਸਤੀ ਕੁਝ ਨਾ ਕੁਝ ਖਿਲਾਇਆ ਅਤੇ ਜਦੋਂ ਉਹ ਬੇਹੋਸ਼ ਹੋ ਗਈ ਤਾਂ ਕਈ ਘੰਟਿਆਂ ਤੱਕ ਉਸ ਨਾਲ ਬਲਾਤਕਾਰ ਕੀਤਾ। ਇਸ ਤੋਂ ਬਾਅਦ ਜਾਵੇਦ ਨੇ ਜਿਮ ਨੂੰ ਬਾਹਰੋਂ ਤਾਲਾ ਲਗਾ ਦਿੱਤਾ ਅਤੇ ਆਪਣੇ ਦੋਸਤਾਂ ਨਾਲ ਭੱਜ ਗਿਆ।
ਇਸ ਘਟਨਾ ਤੋਂ ਬਾਅਦ ਜਦੋਂ ਕਿਸੇ ਨੇ ਜਿਮ ਮਾਲਕ ਨੂੰ ਸੂਚਨਾ ਦਿੱਤੀ। ਉਸ ਨੇ ਤਾਲਾ ਖੋਲ੍ਹ ਕੇ ਲੜਕੀ ਨੂੰ ਉਸ ਦੇ ਪਰਿਵਾਰ ਹਵਾਲੇ ਕਰ ਦਿੱਤਾ। ਪਰਿਵਾਰ ਨੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਤਾਂ ਜੋ ਬੇਟੀ ਦੀ ਬਦਨਾਮੀ ਨਾ ਹੋਵੇ ਪਰ ਅਗਲੇ ਦਿਨ ਯਾਨੀ ਐਤਵਾਰ ਨੂੰ ਬੱਚੀ ਦੀ ਤਬੀਅਤ ਵਿਗੜਨ ਲੱਗੀ। ਉਸ ਨੂੰ ਚੁਰੂ ਜ਼ਿਲ੍ਹੇ ਤੋਂ ਬੀਕਾਨੇਰ ਜ਼ਿਲ੍ਹੇ ਦੇ ਇੱਕ ਵੱਡੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਪਰ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ। ਬੀਤੀ ਰਾਤ ਰਤਨਗੜ੍ਹ ਥਾਣੇ ਵਿੱਚ ਪੰਜੇ ਲੜਕਿਆਂ ਖ਼ਿਲਾਫ਼ ਸਮੂਹਿਕ ਜਬਰ ਜਨਾਹ ਸਮੇਤ ਹੋਰ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇੱਕ ਵੀ ਮੁਲਜ਼ਮ ਗ੍ਰਿਫ਼ਤਾਰ ਨਹੀਂ ਹੋਇਆ।