ਸਿਰਫ 50 ਰੁਪਏ ਪਿੱਛੇ 18 ਮਹੀਨੇ ਦੇ ਬੱਚੇ ਨੂੰ ਟੈਂਕੀ 'ਚ ਡੋਬ ਕੀਤਾ ਕਤਲ
ਫਰੀਦਾਬਾਦ ਦੇ ਇੱਕ ਵਿਅਕਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ, ਇਸ ਵਿਅਕਤੀ 6 ਮਹੀਨੇ ਪਹਿਲਾਂ ਇੱਕ 18 ਮਹੀਨੇ ਦੇ ਬੱਚੇ ਨੂੰ ਪਾਣੀ ਦੇ ਟੈਂਕ ਵਿੱਚ ਸੁੱਟ ਕੇ ਮਾਰ ਦਿੱਤਾ ਸੀ।
ਗੁਰੁਗ੍ਰਾਮ: ਫਰੀਦਾਬਾਦ ਦੇ ਇੱਕ ਵਿਅਕਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ, ਇਸ ਵਿਅਕਤੀ 6 ਮਹੀਨੇ ਪਹਿਲਾਂ ਇੱਕ 18 ਮਹੀਨੇ ਦੇ ਬੱਚੇ ਨੂੰ ਪਾਣੀ ਦੇ ਟੈਂਕ ਵਿੱਚ ਸੁੱਟ ਕੇ ਮਾਰ ਦਿੱਤਾ ਸੀ। ਮੁਲਜ਼ਮ ਨੇ ਹੁਣ ਆਪ ਕਬੂਲ ਕੀਤਾ ਹੈ ਕਿ ਉਸ ਨੇ ਮਾਸੂਮ ਨੂੰ ਬਦਲੇ ਦੀ ਭਾਵਨਾ ਨਾਲ ਮਾਰ ਸੁੱਟਿਆ ਸੀ।
ਦਰਅਸਲ, ਮੁਲਜ਼ਮ ਦੀ ਬੱਚੇ ਦੇ ਪਿਤਾ ਨਾਲ ਸਿਰਫ 50 ਰੁਪਏ ਪਿੱਛੇ ਲੜਾਈ ਹੋ ਗਈ ਸੀ। ਪੁਲਿਸ ਮੁਤਾਬਿਕ ਘਟਨਾ 5 ਫਰਵਰੀ ਦੀ ਹੈ। 22 ਸਾਲਾ ਮੁਲਜ਼ਮ ਨਸ਼ੇ ਦਾ ਆਦੀ ਹੈ ਤੇ ਬੇਰੁਜ਼ਗਾਰ ਹੈ। ਫਰੀਦਾਬਾਦ ਪੁਲਿਸ ਦੇ ਪੀਆਰਓ ਨੇ ਦੱਸਿਆ ਕਿ ਮੁਲਜ਼ਮ ਨੇ ਮੰਨਿਆ ਹੈ ਕਿ ਉਸਨੇ ਬੱਚੇ ਦਾ ਕਤਲ ਕੀਤਾ ਹੈ ਤੇ ਉਸ ਨੇ ਅਜਿਹਾ ਬੱਚੇ ਦੇ ਪਿਤਾ ਨਾਲ ਲੜਾਈ ਮਗਰੋਂ ਬਦਲੇ ਦੀ ਭਾਵਨਾ ਨਾਲ ਕੀਤਾ ਸੀ।
ਜਾਣਕਾਰੀ ਮੁਤਾਬਕ ਮੁਲਜ਼ਮ ਨੇ 8 ਸਾਲਾ ਬੱਚੀ ਦੇ ਹੱਥੋਂ 50 ਰੁਪਏ ਖੋਹ ਲਏ ਸੀ, ਜਿਸ ਤੋਂ ਲੜਾਈ ਸ਼ੁਰੂ ਹੋਈ।ਲੜਾਈ ਮਗਰੋਂ ਮੁਲਜ਼ਮ ਨੇ ਆਪਣੇ ਗੁਆਂਢੀ ਨੂੰ ਸਬਕ ਸਿਖਾਉਣ ਲਈ ਸਾਜਿਸ਼ ਰਚਣੀ ਸ਼ੁਰੂ ਕਰ ਦਿੱਤੀ। 5 ਫਰਵਰੀ ਨੂੰ ਜਦੋਂ ਮੁਲਜ਼ਮ ਨੇ ਬੱਚੇ ਨੂੰ ਖੇਡਦੇ ਵੇਖਿਆ ਤਾਂ ਉਸ ਨੇ ਬੱਚੇ ਨੂੰ ਕਥਿਤ ਤੌਰ ਤੇ ਚੁੱਕਿਆ ਅਤੇ ਆਪਣੇ ਫਲੈਟ ਲੈ ਗਿਆ। ਇੰਡੀਅਨ ਐਕਸਪ੍ਰੈਸ ਮੁਤਾਬਕ ਮੁਲਜ਼ਮ ਨੇ ਬੱਚੇ ਨੂੰ ਪਾਣੀ ਵਾਲੀ ਟੈਂਕੀ 'ਚ ਡੋਬ ਕੇ ਮਾਰ ਦਿੱਤਾ।
ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ
ਇਹ ਵੀ ਪੜ੍ਹੋ: ਤਪਦੀ ਗਰਮੀ 'ਚ ਚਲਾਉਂਦੇ ਹੋ CNG ਕਾਰ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਿਆਲ
ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :