ਪੜਚੋਲ ਕਰੋ

 3 ਸਾਲ ਤੋਂ ਮਤਰੇਆ ਪਿਓ ਕਰ ਰਿਹਾ ਸੀ ਦੁਸ਼ਕਰਮ: ਮਾਂ ਨੇ ਵੀ ਦਿੱਤਾ ਸਾਥ, ਕਿਹਾ- ਪਿਓ ਦੀ ਗੱਲ ਮੰਨਣੀ ਪਵੇਗੀ, ਨਹੀਂ ਤਾਂ ਨਾਲ ਨਹੀਂ ਰੱਖਾਂਗੇ

ਮਾਂ-ਬਾਪ ਵਿਚਕਾਰ ਹੋਏ ਝਗੜੇ ਤੋਂ ਬਾਅਦ ਮਾਂ ਨਾਲ ਮੂੰਹ ਬੋਲੇ ਪਿਤਾ ਕੋਲ ਰਹਿਣ ਆਈ ਨਾਬਾਲਿਗ ਲੜਕੀ ਨੂੰ ਮਤਰੇਏ ਪਿਤਾ ਨੇ ਆਪਣੀ ਹਵਸ ਮਿਟਾਉਣ ਦਾ ਸਾਧਨ ਬਣਾ ਲਿਆ। 9ਵੀਂ ਜਮਾਤ ਵਿੱਚ ਪੜ੍ਹਦੀ 16 ਸਾਲਾ ਲੜਕੀ ਨਾਲ ਉਹ 3 ਸਾਲਾਂ ਤੋਂ ਬਲਾਤਕਾਰ ਕਰਦਾ ਆ ਰਿਹਾ ਹੈ।

ਹਿਸਾਰ: ਮਾਂ-ਬਾਪ ਵਿਚਕਾਰ ਹੋਏ ਝਗੜੇ ਤੋਂ ਬਾਅਦ ਮਾਂ ਨਾਲ ਮੂੰਹ ਬੋਲੇ ਪਿਤਾ ਕੋਲ ਰਹਿਣ ਆਈ ਨਾਬਾਲਿਗ ਲੜਕੀ ਨੂੰ ਮਤਰੇਏ ਪਿਤਾ ਨੇ ਆਪਣੀ ਹਵਸ ਮਿਟਾਉਣ ਦਾ ਸਾਧਨ ਬਣਾ ਲਿਆ। 9ਵੀਂ ਜਮਾਤ ਵਿੱਚ ਪੜ੍ਹਦੀ 16 ਸਾਲਾ ਲੜਕੀ ਨਾਲ ਉਹ 3 ਸਾਲਾਂ ਤੋਂ ਬਲਾਤਕਾਰ ਕਰਦਾ ਆ ਰਿਹਾ ਹੈ। ਉਸ ਨੂੰ ਇਹ ਕਹਿ ਕੇ ਮਜਬੂਰ ਕੀਤਾ ਗਿਆ ਕਿ ਤੂੰ ਕਿਸੇ ਹੋਰ ਦੀ ਓਲਾਦ ਹੈਂ, ਜੇਕਰ ਉਸ ਦੀ ਗੱਲ ਨਾ ਸੁਣੀ ਤਾਂ ਤੈਨੂੰ ਘਰੋਂ ਕੱਢ ਦੇਵਾਂਗੇ।

ਉਸ ਦੀ ਮਾਂ ਵੀ ਕਹਿੰਦੀ ਹੈ ਕਿ ਉਸ ਨੂੰ ਆਪਣੇ ਪਿਤਾ ਨਾਲ ਸਬੰਧ ਬਣਾਉਣੇ ਪੈਣਗੇ। ਜੇ ਉਹ ਅਜਿਹਾ ਨਹੀਂ ਕਰਦੀ ਤਾਂ ਉਹ ਉਸ ਨੂੰ ਆਪਣੇ ਕੋਲ ਨਹੀਂ ਰੱਖੇਗੀ। ਲੜਕੀ ਨੇ ਇੱਕ ਵਾਰ ਪਿਤਾ ਖਿਲਾਫ ਥਾਣੇ 'ਚ ਸ਼ਿਕਾਇਤ ਦਿੱਤੀ ਪਰ ਮਾਂ ਨੇ ਦਬਾਅ ਪਾ ਕੇ ਵਾਪਸ ਕਰਵਾ ਦਿੱਤੀ। ਪੁਲਿਸ ਨੇ ਹੁਣ ਉਸ ਦੇ ਮਾਤਾ-ਪਿਤਾ ਖਿਲਾਫ ਬਲਾਤਕਾਰ, ਪੋਕਸੋ ਐਕਟ ਤੇ ਹੋਰ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਬਾਲ ਸੁਰੱਖਿਆ ਕਮੇਟੀ ਨੇ ਨਾਬਾਲਗ ਵਿਦਿਆਰਥਣ ਦੀ ਕਾਊਂਸਲਿੰਗ ਕੀਤੀ ਹੈ।

ਮਾਪਿਆਂ ਦੀ ਲੜਾਈ ਦੀ ਸਜ਼ਾ ਧੀ ਨੂੰ  
ਪੀੜਤ ਲੜਕੀ ਨੇ ਪੁਲਿਸ ਨੂੰ ਦਿੱਤੇ ਬਿਆਨ 'ਚ ਦੱਸਿਆ ਕਿ ਉਹ ਮੂਲ ਰੂਪ 'ਚ ਕੈਥਲ ਦੇ ਇੱਕ ਪਿੰਡ ਦੀ ਰਹਿਣ ਵਾਲੀ ਹੈ। ਉਸ ਦੇ ਮਾਤਾ-ਪਿਤਾ ਵਿਚਕਾਰ ਝਗੜੇ ਤੋਂ ਬਾਅਦ ਉਹ ਆਪਣੀ ਮਾਂ ਨਾਲ ਹਿਸਾਰ ਦੇ ਪਿੰਡ ਆਪਣੇ ਮੂੰਹ ਬੋਲੇ ਪਿਤਾ ਜੈਪਾਲ ਕੋਲ ਆ ਗਈ। ਉਹ ਤਿੰਨ ਭੈਣ-ਭਰਾ ਹਨ। ਵੱਡਾ ਭਰਾ ਆਪਣੇ ਪਿਤਾ ਨਾਲ ਰਹਿੰਦਾ ਹੈ ਤੇ ਇਕ ਛੋਟੀ ਭੈਣ ਆਪਣੀ ਮਾਂ ਨਾਲ ਹੈ। ਲੜਕੀ ਪਿੰਡ ਦੇ ਸਰਕਾਰੀ ਸਕੂਲ ਵਿੱਚ 9ਵੀਂ ਜਮਾਤ ਵਿੱਚ ਪੜ੍ਹਦੀ ਹੈ। ਉਹ ਅਨੁਸੂਚਿਤ ਜਾਤੀ ਦੇ ਪਰਿਵਾਰ ਤੋਂ ਹੈ ਜਦਕਿ ਉਸਦੇ ਪਿਤਾ ਉੱਚ ਜਾਤੀ ਤੋਂ ਹਨ।

3 ਸਾਲਾਂ ਤੋਂ ਗਲਤ ਕੰਮ
ਵਿਦਿਆਰਥਣ ਨੇ ਦੱਸਿਆ ਕਿ ਉਸ ਦਾ ਪਿਤਾ ਜੈਪਾਲ ਤਿੰਨ ਸਾਲਾਂ ਤੋਂ ਉਸ 'ਤੇ ਬੁਰੀ ਨਜ਼ਰ ਰੱਖ ਰਿਹਾ ਸੀ। ਉਸ ਨੇ ਬੁਰੀ ਨੀਅਤ ਨਾਲ ਗਲਤ ਕੰਮ ਕੀਤਾ ਹੈ। ਇਸ ਵਿੱਚ ਉਸਦੀ ਮਾਂ ਵੀ ਉਸਦੇ ਪਿਤਾ ਦਾ ਸਾਥ ਦਿੰਦੀ ਹੈ। ਉਹ ਕਹਿੰਦੀ ਹੈ ਕਿ- ਇਸ ਬਾਰੇ ਕਿਸੇ ਨੂੰ ਕੁਝ ਨਹੀਂ ਦੱਸਣਾ। ਇਕ ਵਾਰ ਉਸ ਨੇ ਆਪਣੇ ਪਿਤਾ ਖਿਲਾਫ਼ ਛੇੜਛਾੜ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੀ ਸ਼ਿਕਾਇਤ ਥਾਣਾ ਬਰਵਾਲਾ ਦੀ ਪੁਲਸ ਨੂੰ ਦਿੱਤੀ ਸੀ। ਉਸਦੀ ਮਾਂ ਨੇ ਉਸਨੂੰ ਰੱਦ ਕਰਨ ਲਈ ਮਜਬੂਰ ਕੀਤਾ।

ਤੰਗ ਆ ਕੇ ਲੜਕੀ ਨੇ ਪੁਲਿਸ ਨੂੰ ਫੋਨ ਕੀਤਾ
ਉਸ ਨੇ ਦੱਸਿਆ ਕਿ ਪਿਤਾ ਜੈਪਾਲ ਉਸ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਉਸ ਨਾਲ ਗਲਤ ਕੰਮ ਕਰਦਾ ਹੈ। ਉਸ ਦੇ ਪਿਤਾ ਨੇ ਆਖਰੀ ਵਾਰ ਦਸੰਬਰ-2021 ਵਿੱਚ ਉਸ ਨਾਲ ਸਰੀਰਕ ਸਬੰਧ ਬਣਾਏ ਸਨ। ਹੁਣ 18 ਮਈ ਨੂੰ ਉਸ ਦੀ ਮਾਂ ਕਿਸੇ ਕੰਮ ਲਈ ਆਪਣੇ ਰਿਸ਼ਤੇਦਾਰੀ ਵਿੱਚ ਰਾਮਪੁਰਾ ਪੰਜਾਬ ਗਈ ਹੋਈ ਸੀ। ਉਸਦੇ ਪਿਤਾ ਨੇ ਉਸਨੂੰ ਕਿਹਾ ਕਿ ਅੱਜ ਤੇਰੀ ਮਾਂ ਘਰ ਨਹੀਂ ਹੈ। ਉਸ ਨਾਲ ਸਬੰਧ ਬਣਾ ਲੈ। ਹੁਣ ਜਦੋਂ ਉਸ ਦੇ ਪਿਤਾ ਨੇ ਉਸ 'ਤੇ ਦਬਾਅ ਪਾਇਆ ਤਾਂ ਉਸ ਨੇ ਡਾਇਲ-112 'ਤੇ ਕਾਲ ਕਰਕੇ  ਪੁਲਿਸ ਨੂੰ ਬੁਲਾ ਲਿਆ।

ਇਨ੍ਹਾਂ ਧਾਰਾਵਾਂ ਵਿੱਚ ਮਾਪਿਆਂ ਖ਼ਿਲਾਫ਼ ਕੇਸ ਦਰਜ
ਪੀੜਤ ਲੜਕੀ ਨੇ ਦੱਸਿਆ ਕਿ ਉਸ ਦੇ ਪਿਤਾ ਨੂੰ ਪੁਲਸ ਫੜ ਕੇ ਲੈ ਗਈ ਹੈ ਅਤੇ ਉਹ ਬਰਵਾਲਾ ਸਥਿਤ ਆਪਣੇ ਚਾਚੇ ਅਤੇ ਮਾਸੀ ਕੋਲ ਆ ਗਈ। ਉਸ ਦੀ ਦਾਦੀ ਵੀ ਉਸ ਦੇ ਨਾਲ ਹੈ। ਪੁਲੀਸ ਥਾਣਾ ਬਰਵਾਲਾ ਨੇ ਲੜਕੀ ਦੇ ਪਿਤਾ ਜੈਪਾਲ ਅਤੇ ਮਾਂ ਖ਼ਿਲਾਫ਼ ਧਾਰਾ 354, 376 (3), 120ਬੀ ਆਈਪੀਸੀ ਅਤੇ 6,8 ਪੋਕਸੋ ਐਕਟ ਅਤੇ 3 ਐਸਸੀ/ਐਸਟੀ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।

ਟਾਪ ਹੈਡਲਾਈਨ

CM ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ CBI ਦਫ਼ਤਰ ਹੋਏ ਪੇਸ਼, ED ਵੀ ਕਰ ਚੁੱਕੀ ਹੈ ਕਾਰਵਾਈ
CM ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ CBI ਦਫ਼ਤਰ ਹੋਏ ਪੇਸ਼, ED ਵੀ ਕਰ ਚੁੱਕੀ ਹੈ ਕਾਰਵਾਈ
 Sri Akal Takht Sahib ਵੱਲੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖ਼ਾਹੀਆ ਕਰਾਰ
 Sri Akal Takht Sahib ਵੱਲੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖ਼ਾਹੀਆ ਕਰਾਰ
Diljit Dosanjh ਦੇ ਪਿੰਡ 'ਚ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ 'ਚ ਵੱਡਾ ਅੱਪਡੇਟ ,ਜਾਣੋ ਪੂਰਾ ਮਾਮਲਾ
Diljit Dosanjh ਦੇ ਪਿੰਡ 'ਚ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ 'ਚ ਵੱਡਾ ਅੱਪਡੇਟ ,ਜਾਣੋ ਪੂਰਾ ਮਾਮਲਾ
Caller ID Privacy : ਕਾਲ ਕਰਨ ਵੇਲੇ ਆਪਣਾ ਨਾਮ ਲੁਕਾਉਣਾ ਚਾਹੁੰਦੇ ਹੋ? ਜਾਣੋ ਕੀ ਹੈ ਤਰੀਕਾ
Caller ID Privacy : ਕਾਲ ਕਰਨ ਵੇਲੇ ਆਪਣਾ ਨਾਮ ਲੁਕਾਉਣਾ ਚਾਹੁੰਦੇ ਹੋ? ਜਾਣੋ ਕੀ ਹੈ ਤਰੀਕਾ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
CM ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ CBI ਦਫ਼ਤਰ ਹੋਏ ਪੇਸ਼, ED ਵੀ ਕਰ ਚੁੱਕੀ ਹੈ ਕਾਰਵਾਈ
CM ਭਗਵੰਤ ਮਾਨ ਦੇ OSD ਰਾਜਬੀਰ ਘੁੰਮਣ CBI ਦਫ਼ਤਰ ਹੋਏ ਪੇਸ਼, ED ਵੀ ਕਰ ਚੁੱਕੀ ਹੈ ਕਾਰਵਾਈ
 Sri Akal Takht Sahib ਵੱਲੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖ਼ਾਹੀਆ ਕਰਾਰ
 Sri Akal Takht Sahib ਵੱਲੋਂ ‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖ਼ਾਹੀਆ ਕਰਾਰ
Diljit Dosanjh ਦੇ ਪਿੰਡ 'ਚ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ 'ਚ ਵੱਡਾ ਅੱਪਡੇਟ ,ਜਾਣੋ ਪੂਰਾ ਮਾਮਲਾ
Diljit Dosanjh ਦੇ ਪਿੰਡ 'ਚ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ 'ਚ ਵੱਡਾ ਅੱਪਡੇਟ ,ਜਾਣੋ ਪੂਰਾ ਮਾਮਲਾ
Caller ID Privacy : ਕਾਲ ਕਰਨ ਵੇਲੇ ਆਪਣਾ ਨਾਮ ਲੁਕਾਉਣਾ ਚਾਹੁੰਦੇ ਹੋ? ਜਾਣੋ ਕੀ ਹੈ ਤਰੀਕਾ
Caller ID Privacy : ਕਾਲ ਕਰਨ ਵੇਲੇ ਆਪਣਾ ਨਾਮ ਲੁਕਾਉਣਾ ਚਾਹੁੰਦੇ ਹੋ? ਜਾਣੋ ਕੀ ਹੈ ਤਰੀਕਾ
ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'Kaali Hoodie' ਹੋਇਆ ਰਿਲੀਜ਼
ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'Kaali Hoodie' ਹੋਇਆ ਰਿਲੀਜ਼
ਪਟਾਕਿਆਂ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ! ਇਸ ਦਿਵਾਲੀ 'ਤੇ 20% ਤੱਕ ਮਹਿੰਗੇ ਹੋਏ ਪਟਾਕੇ, ਕਿਉਂ ਵੱਧ ਗਏ ਰੇਟ?
ਪਟਾਕਿਆਂ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ! ਇਸ ਦਿਵਾਲੀ 'ਤੇ 20% ਤੱਕ ਮਹਿੰਗੇ ਹੋਏ ਪਟਾਕੇ, ਕਿਉਂ ਵੱਧ ਗਏ ਰੇਟ?
CM ਭਗਵੰਤ ਮਾਨ ਨੂੰ ਫਰਾਂਸ ਜਾਣ ਦੀ ਮਿਲੀ ਮਨਜ਼ੂਰੀ, ਹਾਈਕੋਰਟ ਨੇ ਦਿੱਤੀ ਰਾਹਤ
CM ਭਗਵੰਤ ਮਾਨ ਨੂੰ ਫਰਾਂਸ ਜਾਣ ਦੀ ਮਿਲੀ ਮਨਜ਼ੂਰੀ, ਹਾਈਕੋਰਟ ਨੇ ਦਿੱਤੀ ਰਾਹਤ
ਨਰਾਤਿਆਂ 'ਤੇ ਫੈਂਸ ਨੂੰ ਵੱਡਾ ਤੋਹਫਾ, ਫ੍ਰੀ 'ਚ ਮਿਲ ਰਹੀਆਂ ਭਾਰਤ-ਜਿੰਬਾਬਵੇ ਮੈਚ ਦੀ ਟਿਕਟ
ਨਰਾਤਿਆਂ 'ਤੇ ਫੈਂਸ ਨੂੰ ਵੱਡਾ ਤੋਹਫਾ, ਫ੍ਰੀ 'ਚ ਮਿਲ ਰਹੀਆਂ ਭਾਰਤ-ਜਿੰਬਾਬਵੇ ਮੈਚ ਦੀ ਟਿਕਟ
Embed widget