ਜਬਰ ਜਨਾਹ ਮਗਰੋਂ ਪ੍ਰਾਈਵੇਟ ਪਾਰਟ ਤੇ ਰਾਡ ਨਾਲ ਹਮਲਾ, ਰੇਪ ਪੀੜਤ ਦੀ ਹੋਈ ਮੌਤ
ਮੁੰਬਈ ਦੇ ਸਾਕੀਨਾਕਾ ਇਲਾਕੇ ਵਿੱਚ ਇੱਕ 30 ਸਾਲਾ ਲੜਕੀ ਨਾਲ ਬਲਾਤਕਾਰ ਕੀਤਾ ਗਿਆ ਅਤੇ ਉਸਦੇ ਪ੍ਰਾਈਵੇਟ ਪਾਰਟ ਉੱਤੇ ਰਾਡ ਨਾਲ ਹਮਲਾ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਬਲਾਤਕਾਰ ਪੀੜਤਾ ਦੀ ਮੌਤ ਹੋ ਚੁੱਕੀ ਹੈ।
ਮੁੰਬਈ: ਮੁੰਬਈ ਦੇ ਸਾਕੀਨਾਕਾ ਇਲਾਕੇ ਵਿੱਚ ਇੱਕ 30 ਸਾਲਾ ਲੜਕੀ ਨਾਲ ਬਲਾਤਕਾਰ ਕੀਤਾ ਗਿਆ ਅਤੇ ਉਸਦੇ ਪ੍ਰਾਈਵੇਟ ਪਾਰਟ ਉੱਤੇ ਰਾਡ ਨਾਲ ਹਮਲਾ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਬਲਾਤਕਾਰ ਪੀੜਤਾ ਦੀ ਮੌਤ ਹੋ ਚੁੱਕੀ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਪੀੜਤਾ ਦੀ ਰਾਜਾਵਾੜੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਪਤਾ ਲੱਗਾ ਹੈ ਕਿ ਘਟਨਾ ਤੋਂ ਬਾਅਦ ਪੀੜਤਾ ਦਾ ਖੂਨ ਬਹੁਤ ਜ਼ਿਆਦਾ ਵਹਿ ਗਿਆ ਸੀ ਅਤੇ ਖੂਨ ਦੀ ਕਮੀ ਕਾਰਨ ਉਸਦੀ ਮੌਤ ਹੋ ਗਈ।
ਇਸ ਮਾਮਲੇ ਵਿੱਚ ਹੁਣ ਤੱਕ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ
ਇਸ ਮਾਮਲੇ ਵਿੱਚ ਹੁਣ ਤੱਕ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਲੜਕੀ ਨਾਲ ਪਹਿਲਾਂ ਬਲਾਤਕਾਰ ਕੀਤਾ ਗਿਆ ਅਤੇ ਫਿਰ ਸਾਕਿਨਾਕਾ ਵਿੱਚ ਇੱਕ ਟੈਂਪੋ ਦੇ ਅੰਦਰ ਹਮਲਾ ਕੀਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਪੁਲਿਸ ਕੰਟਰੋਲ ਰੂਮ ਨੂੰ ਸ਼ੁੱਕਰਵਾਰ ਤੜਕੇ ਫੋਨ ਆਇਆ ਕਿ ਖੈਰਾਨੀ ਰੋਡ 'ਤੇ ਇਕ ਆਦਮੀ ਔਰਤ ਨਾਲ ਕੁੱਟਮਾਰ ਕਰ ਰਿਹਾ ਹੈ। ਅਧਿਕਾਰੀ ਨੇ ਦੱਸਿਆ ਕਿ ਔਰਤ ਦਾ ਪਤਾ ਲਗਾਉਣ ਲਈ ਪੁਲਿਸ ਟੀਮ ਮੌਕੇ 'ਤੇ ਪਹੁੰਚੀ। ਖੂਨ ਨਾਲ ਲੱਥਪੱਥ ਔਰਤ ਨੂੰ ਨਗਰ ਨਿਗਮ ਦੇ ਰਾਜਾਵਾੜੀ ਹਸਪਤਾਲ ਲਿਜਾਇਆ ਗਿਆ। ਮੁੱਢਲੀ ਜਾਂਚ ਦੇ ਅਨੁਸਾਰ, ਉਸ ਨਾਲ ਬਲਾਤਕਾਰ ਕੀਤਾ ਗਿਆ ਅਤੇ ਉਸਦੇ ਗੁਪਤ ਅੰਗਾਂ ਵਿੱਚ ਲੋਹੇ ਦੀਆਂ ਰਾਡਾਂ ਨਾਲ ਹਮਲਾ ਕੀਤਾ ਗਿਆ।
ਦੋਸ਼ੀ 'ਤੇ ਬਲਾਤਕਾਰ ਅਤੇ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ
ਇਹ ਘਟਨਾ ਸੜਕ ਦੇ ਕਿਨਾਰੇ ਖੜ੍ਹੇ ਇੱਕ ਟੈਂਪੋ ਦੇ ਅੰਦਰ ਵਾਪਰੀ। ਅਧਿਕਾਰੀ ਨੇ ਦੱਸਿਆ ਕਿ ਗੱਡੀ ਦੇ ਅੰਦਰ ਖੂਨ ਦੇ ਧੱਬੇ ਵੀ ਮਿਲੇ ਹਨ। ਕੁਝ ਲੀਡਾਂ 'ਤੇ ਕਾਰਵਾਈ ਕਰਦਿਆਂ, ਦੋਸ਼ੀ ਚੌਹਾਨ ਨੂੰ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 307 (ਕਤਲ ਦੀ ਕੋਸ਼ਿਸ਼) ਅਤੇ 376 (ਬਲਾਤਕਾਰ) ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਹੋਰ ਜਾਂਚ ਜਾਰੀ ਹੈ।ਰਾਡ ਪਾਉਣ ਦੇ ਕਾਰਨ ਔਰਤ ਦੀ ਅੰਤੜੀ ਬਾਹਰ ਆ ਗਈਆਂ ਸੀ।ਦੱਸਿਆ ਜਾ ਰਿਹਾ ਹੈ ਕਿ ਪੀੜਤ ਔਰਤ ਦਾ ਆਪਰੇਸ਼ਨ ਕੀਤਾ ਗਿਆ ਹੈ, ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।