ਪੜਚੋਲ ਕਰੋ
ਭੋਗਪੁਰ ਬੈਂਕ 'ਚ 6 ਲੱਖ 20 ਹਜ਼ਾਰ ਦੀ ਲੁੱਟ, ਗੰਨਮੈਨ ਦੀ ਗੋਲੀ ਲੱਗਣ ਕਾਰਨ ਮੌਕੇ ਤੇ ਮੌਤ
ਭੋਗਪੁਰ ਦੇ ਇੱਕ ਬੈਂਕ 'ਚ 6 ਲੱਖ 20 ਹਜ਼ਾਰ ਰੁਪਏ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਮੁਤਾਬਿਕ ਚਾਰ ਨਾਕਾਬਪੋਸ਼ ਲੁਟੇਰਿਆਂ ਨੇ ਇਸ ਲੁੱਟ ਨੂੰ ਅੰਜਾਮ ਦਿੱਤਾ।

ਪ੍ਰਤੀਕਾਤਮਕ ਤਸਵੀਰ
ਜਲੰਧਰ: ਭੋਗਪੁਰ ਦੇ ਇੱਕ ਬੈਂਕ 'ਚ 6 ਲੱਖ 20 ਹਜ਼ਾਰ ਰੁਪਏ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਮੁਤਾਬਿਕ ਚਾਰ ਨਾਕਾਬਪੋਸ਼ ਲੁਟੇਰਿਆਂ ਨੇ ਇਸ ਲੁੱਟ ਨੂੰ ਅੰਜਾਮ ਦਿੱਤਾ।ਲੁੱਟ ਤੋਂ ਬਾਅਦ ਲੁਟੇਰਿਆਂ ਨੇ ਜਾਂਦੇ ਜਾਂਦੇ ਬੈਂਕ ਦੇ ਸੁਰੱਖਿਆ ਕਰਮੀ ਨੂੰ ਗੋਲੀਆਂ ਮਾਰੀਆਂ ਜਿਸ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਚਸ਼ਮਦੀਦ ਵਿਅਕਤੀਆਂ ਮੁਤਾਬਿਕ ਕਰੀਬ ਡੇਢ ਵਜੇ ਚਾਰ ਨਾਕਾਬਪੋਸ਼ ਬੈਂਕ ਅੰਦਰ ਦਾਖਲ ਹੋਏ। ਉਨ੍ਹਾਂ ਵਿੱਚੋਂ ਦੋ ਕੈਸ਼ ਕਾਉਂਟਰ ਤੇ ਪਹੁੰਚ ਗਏ ਜਦਕਿ ਦੋ ਹੋਰ ਦੂਜੇ ਪਾਸ ਚੱਲੇ ਗਏ।ਇਸ ਦੌਰਾਨ ਜਦੋਂ ਬੈਂਕ ਦੇ ਗਾਰਡ ਨੂੰ ਸ਼ੱਕ ਹੋਇਆ ਤਾਂ ਉਹ ਉਨ੍ਹਾਂ ਕੋਲ ਗਿਆ ਅਤੇ ਉਨ੍ਹਾਂ ਨੂੰ ਪੁੱਛਿਆ ਤਾਂ ਉਹ ਹੱਥੋਪਾਈ ਹੋ ਗਏ।ਜਿਸ ਤੋਂ ਬਾਅਦ ਲੁਟੇਰਿਆਂ ਨੇ ਉਸਨੂੰ ਦੋ ਗੋਲੀਆਂ ਮਾਰੀਆਂ।ਜਿਸ ਤੋਂ ਬਾਅਦ ਉਹ ਕੈਸ਼ੀਅਰ ਪੈਸੇ ਖੋਹ ਕੇ ਫਰਾਰ ਹੋ ਗਏ। ਸੂਚਨਾ ਮਿਲਦੇ ਹੀ ਥਾਣਾ ਮੁਖੀ ਆਦਮਪੁਰ ਗੁਰਿੰਦਰਜੀਤ ਸਿੰਘ ਨਾਗਰਾ, ਡੀਐਸਪੀ ਹਰਿੰਦਰ ਸਿੰਘ ਮਾਨ ਪੁਲਿਸ ਪਾਰਟੀ ਸਮੇਤ ਮੌਕੇ ਤੇ ਪੁੱਜੇ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਲੁਟੇਰੇ ਪੈਸਿਆਂ ਦਾ ਟਰੰਕ ਅਤੇ ਮ੍ਰਿਤਕ ਗੰਨਮੈਨ ਦੀ ਗਨ ਵੀ ਨਾਲ ਹੀ ਲੈ ਗਏ।
ਹੋਰ ਪੜ੍ਹੋ























