ਪੜਚੋਲ ਕਰੋ
(Source: ECI/ABP News)
ਸਿਵਲ ਹਸਪਤਾਲ ਸਮਰਾਲਾ ਦੇ ਸਾਹਮਣੇ ਸਰੇਆਮ ਗੁੰਡਾਗਰਦੀ, ਦੋ ਧਿਰਾਂ 'ਚ ਝੜਪ ਦੌਰਾਨ ਚੱਲੇ ਇੱਟਾਂ ਰੋੜੇ
ਸਿਵਲ ਹਸਪਤਾਲ ਸਮਰਾਲਾ ਦੇ ਸਾਹਮਣੇ ਦੋ ਧਿਰਾਂ ਦਾ ਝਗੜਾ ਏਨਾਂ ਵੱਧ ਗਿਆ ਕਿ ਦੋਨਾਂ ਧਿਰਾਂ ਵਿਚਾਲੇ ਇੱਟਾਂ ਰੋੜੇ ਚੱਲ ਪਏ।ਫਿਲਹਾਲ ਇਸ ਝੜਪ 'ਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ।
![ਸਿਵਲ ਹਸਪਤਾਲ ਸਮਰਾਲਾ ਦੇ ਸਾਹਮਣੇ ਸਰੇਆਮ ਗੁੰਡਾਗਰਦੀ, ਦੋ ਧਿਰਾਂ 'ਚ ਝੜਪ ਦੌਰਾਨ ਚੱਲੇ ਇੱਟਾਂ ਰੋੜੇ Clash between two groups in Samrala in Front of Civil Hospital ਸਿਵਲ ਹਸਪਤਾਲ ਸਮਰਾਲਾ ਦੇ ਸਾਹਮਣੇ ਸਰੇਆਮ ਗੁੰਡਾਗਰਦੀ, ਦੋ ਧਿਰਾਂ 'ਚ ਝੜਪ ਦੌਰਾਨ ਚੱਲੇ ਇੱਟਾਂ ਰੋੜੇ](https://static.abplive.com/wp-content/uploads/sites/5/2020/10/10221508/New-Project-2.jpg?impolicy=abp_cdn&imwidth=1200&height=675)
ਸਮਰਾਲਾ: ਸਿਵਲ ਹਸਪਤਾਲ ਸਮਰਾਲਾ ਦੇ ਸਾਹਮਣੇ ਦੋ ਧਿਰਾਂ ਦਾ ਝਗੜਾ ਏਨਾਂ ਵੱਧ ਗਿਆ ਕਿ ਦੋਨਾਂ ਧਿਰਾਂ ਵਿਚਾਲੇ ਇੱਟਾਂ ਰੋੜੇ ਚੱਲ ਪਏ।ਫਿਲਹਾਲ ਇਸ ਝੜਪ 'ਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਮਰਾਲਾ ਦੇ ਐਸ.ਐਚ.ਓ. ਇੰਸ: ਕੁਲਜਿੰਦਰ ਸਿੰਘ ਗਰੇਵਾਲ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ। ਜਿਸ ਤੋਂ ਬਾਅਦ ਪੁਲਿਸ ਨੂੰ ਮੌਕੇ ਤੇ ਵੇਖ ਦੋਨਾਂ ਧਿਰਾਂ ਦੇ ਲੋਕ ਭੱਜ ਗਏ।ਇੱਕ ਵਿਅਕਤੀ ਨੇ ਪੁਲਿਸ ਨੇ ਦੱਸਿਆ ਕਿ ਉਸਦੇ ਲੜਕੇ ਦੀ ਕੁੱਝ ਲੋਕਾਂ ਨੇ ਕੁੱਟਮਾਰ ਕੀਤੀ ਸੀ।ਜਿਸ ਦਾ ਹਸਪਤਾਲ ਅੰਦਰ ਹੀ ਇਲਾਜ ਚੱਲ ਰਿਹਾ ਹੈ।ਅੱਜ ਦੋਨੋਂ ਧਿਰਾਂ ਸਮਝੋਤੇ ਲਈ ਇਕੱਠੀਆਂ ਹੋਈਆਂ ਸੀ।
ਇਸ ਦੌਰਾਨ ਫਿਰ ਕਿਸੇ ਗੱਲ ਤੋਂ ਤਕਰਾਰ ਵੱਧ ਗਿਆ ਅਤੇ ਦੋਨਾਂ ਧਿਰਾਂ 'ਚ ਲੜਾਈ ਹੋ ਗਈ। SMO ਡਾਕਟਰ ਤਾਰਕਜੋਤ ਸਿੰਘ ਨੇ ਕਿਹਾ ਕਿ ਇਸ ਬਾਰੇ ਡਿਊਟੀ ਤੇ ਤਾਇਨਾਤ ਡਾਕਟਰ ਵਲੋਂ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ।ਦੂਜੇ ਪਾਸੇ ਥਾਣਾ ਮੁਖੀ ਇੰਸ: ਕੁਲਜਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਇਲਾਕੇ ਵਿੱਚ ਕਿਸੇ ਵੀ ਤਰਾਂ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
Follow ਅਪਰਾਧ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)