MURDER: ਸਾਬਕਾ ਅਕਾਲੀ ਸਰਪੰਚ ਦੇ ਬੇਟੇ ਦਾ ਗੋਲੀਆਂ ਮਾਰ ਕਤਲ
ਪੁਲਿਸ ਜ਼ਿਲ੍ਹਾ ਬਟਾਲਾ ਅਧੀਨ ਪੈਂਦੇ ਪਿੰਡ ਭਗਵਾਨਪੁਰ ਵਿੱਚ ਅੱਜ ਦੇਰ ਸ਼ਾਮ ਗੱਡੀ ਤੇ ਸਵਾਰ ਆਏ 4 ਵਿਅਕਤੀਆਂ ਨੇ ਸਾਬਕਾ ਅਕਾਲੀ ਸਰਪੰਚ ਦੇ ਲੜਕੇ ਨੂੰ ਗੋਲੀਆਂ ਮਾਰ ਕੇ ਮੌਕੇ ਕਤਲ ਦਿੱਤਾ।
ਬਟਾਲਾ: ਪੁਲਿਸ ਜ਼ਿਲ੍ਹਾ ਬਟਾਲਾ ਅਧੀਨ ਪੈਂਦੇ ਪਿੰਡ ਭਗਵਾਨਪੁਰ ਵਿੱਚ ਅੱਜ ਦੇਰ ਸ਼ਾਮ ਗੱਡੀ ਤੇ ਸਵਾਰ ਆਏ 4 ਵਿਅਕਤੀਆਂ ਨੇ ਸਾਬਕਾ ਅਕਾਲੀ ਸਰਪੰਚ ਦੇ ਲੜਕੇ ਨੂੰ ਗੋਲੀਆਂ ਮਾਰ ਕੇ ਮੌਕੇ ਕਤਲ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਸਾਬਕਾ ਅਕਾਲੀ ਸਰਪੰਚ ਅਮਰੀਕ ਸਿੰਘ ਦਾ ਬੇਟਾ ਹੈ।
ਦਸ ਦੇਈਏ ਕਿ ਸਾਬਕਾ ਅਕਾਲੀ ਸਰਪੰਚ ਦੀ ਨੂੰਹ ਸਰਕਾਰੀ ਮਹਿਕਮੇ 'ਚ ਨੌਕਰੀ ਕਰਦੀ ਹੈ ਜੋ ਸ਼ਾਮ ਵੇਲੇ ਵਾਪਿਸ ਪਿੰਡ ਆ ਰਹੀ ਸੀ।ਜਦੋਂ ਉਹ ਪਿੰਡ ਦੇ ਨੇੜੇ ਪੁੱਜੀ ਤਾਂ ਕਾਰ ਸਵਾਰ 4 ਨੌਜਵਾਨਾਂ ਨਾਲ ਉਸ ਦੀ ਕਿਸੇ ਗੱਲੋਂ ਤਕਰਾਰ ਹੋ ਗਈ।ਇਸੇ ਦੌਰਾਨ ਸਬੰਧਤ ਔਰਤ ਨੇ ਆਪਣੇ ਦਿਓਰ ਗੁਰਮੇਲ ਸਿੰਘ ਪੱਪੀ ਜੋ ਕਿ ਕਬੱਡੀ ਦਾ ਖਿਡਾਰੀ ਵੀ ਸੀ ਨੂੰ ਫ਼ੋਨ ਕੀਤਾ। ਜਿਹੜਾ ਤੁਰੰਤ ਮੌਕੇ ਤੇ ਪੁੱਜਾ, ਜਦੋਂ ਉਹ ਸਬੰਧਤ ਕਥਿਤ ਆਰੋਪੀਆਂ ਨਾਲ ਗੱਲਬਾਤ ਕਰ ਰਿਹਾ ਸੀ ਤਾਂ ਉਨ੍ਹਾਂ ਨੇ ਪੱਪੀ ਨੂੰ ਗੋਲੀਆਂ ਮਾਰ ਮੌਕੇ ਤੇ ਮੌਤ ਦੇ ਘਾਟ ਉਤਾਰ ਦਿਤਾ।
ਉਥੇ ਹੀ ਪੁਲਿਸ ਨੇ ਮੌਕੇ ਤੇ ਪਹੁਚ ਕਾਨੂੰਨੀ ਕਾਰਵਾਈ ਸ਼ੁਰੂ ਕਰਦੇ ਹੋਏ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਚ ਭੇਜ ਦਿੱਤੀ ਹੈ।