Gangrape: ਮਾਲਕਣ ਦੀ ਹੈਵਾਨੀਅਤ! ਨੌਕਰਾਣੀ ਦਾ ਕਰਵਾਇਆ ਗੈਂਗਰੇਪ, ਫਿਰ ਕੱਟੀ ਜੀਭ
Delhi House Help Gangrape: ਮਾਲਕਣ ਬਣੀ ਸ਼ੈਤਾਨ! ਆਪਣੇ ਦੋਸਤਾਂ ਤੋਂ ਕਰਵਾਇਆ ਨੌਕਰਾਣੀ ਦਾ ਗੈਂਗਰੇਪ। ਇੱਥੇ ਹੀ ਬਸ ਨਹੀਂ ਹੋਈ ਫਿਰ ਮਾਲਕਣ ਨੇ ਪੀੜਤਾ ਕਿਸੇ ਨੂੰ ਕੁੱਝ ਨਾ ਦੱਸ ਸਕੇ ਇਸ ਲਈ ਜ਼ੁਬਾਨ ਹੀ ਕੱਟ ਦਿੱਤੀ।
Delhi House Help Gangrape: ਦਿੱਲੀ ਵਿੱਚ ਘਰ ਦੇ ਕੰਮ ਲਈ ਰੱਖੀ ਨੌਕਰੀ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਨੇ ਆਪਣੀ ਮਾਲਕਣ 'ਤੇ ਉਸ ਨਾਲ ਸਮੂਹਿਕ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਹੈ। ਪੀੜਤਾ ਨੇ ਦੱਸਿਆ ਕਿ ਗੈਂਗਰੇਪ ਤੋਂ ਬਾਅਦ ਮਾਲਕਣ ਨੇ ਕਥਿਤ ਤੌਰ 'ਤੇ ਉਸ ਦੀ ਜੀਭ ਵੀ ਕੱਟ ਦਿੱਤੀ। ਦੋਸ਼ ਹੈ ਕਿ ਪੁਲਿਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਮਾਮਲਾ ਦਰਜ ਨਹੀਂ ਕੀਤਾ ਗਿਆ। ਫਿਰ ਅਦਾਲਤ ਦੇ ਹੁਕਮਾਂ ’ਤੇ ਪੁਲਿਸ ਨੇ ਕੇਸ ਦਰਜ ਕਰ ਲਿਆ।
ਸ਼ਿਕਾਇਤ ਨਾ ਕਰ ਸਕੇ ਇਸ ਲਈ ਕੱਟੀ ਜ਼ੁਬਾਨ
'ਜਨਸੱਤਾ' ਦੀ ਰਿਪੋਰਟ ਮੁਤਾਬਕ ਮਾਮਲਾ ਦੱਖਣੀ ਦਿੱਲੀ ਦੇ ਗੋਵਿੰਦਪੁਰੀ ਇਲਾਕੇ ਦਾ ਹੈ। ਦੋ ਸਾਲ ਪਹਿਲਾਂ 29 ਦਸੰਬਰ ਨੂੰ ਔਰਤ ਨੇ ਪੀੜਤਾ ਨੂੰ ਜਨਮ ਦਿਨ ਦੀ ਪਾਰਟੀ ਲਈ ਖਾਣਾ ਬਣਾਉਣ ਲਈ ਆਪਣੇ ਘਰ ਬੁਲਾਇਆ ਸੀ। ਦੋਸ਼ ਹੈ ਕਿ ਇਸ ਦੌਰਾਨ ਉਸ ਨੂੰ ਕੋਲਡ ਡਰਿੰਕ 'ਚ ਨਸ਼ੀਲਾ ਪਦਾਰਥ ਮਿਲਾਇਆ ਗਿਆ। ਫਿਰ ਔਰਤ ਦੇ ਚਾਰ-ਪੰਜ ਦੋਸਤਾਂ ਨੇ ਮਿਲਕੇ ਕਥਿਤ ਤੌਰ 'ਤੇ ਬਲਾਤਕਾਰ ਕੀਤਾ। ਪੀੜਤਾ ਨੂੰ ਘਟਨਾ ਬਾਰੇ ਕਿਸੇ ਨੂੰ ਦੱਸਣ ਤੋਂ ਰੋਕਣ ਲਈ ਉਸ ਦੀ ਜੀਭ ਕੱਟ ਦਿੱਤੀ ਗਈ। ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ।
ਦੋਸ਼ ਹੈ ਕਿ ਘਟਨਾ ਤੋਂ ਬਾਅਦ ਦੋਸ਼ੀ ਔਰਤ ਪੀੜਤਾ ਨੂੰ ਗੁਰੂਗ੍ਰਾਮ ਦੇ ਇਕ ਨਿੱਜੀ ਹਸਪਤਾਲ ਲੈ ਗਈ ਅਤੇ ਨਾਂ ਬਦਲ ਕੇ ਉਸ ਨੂੰ ਇਲਾਜ ਲਈ ਦਾਖਲ ਕਰਵਾਇਆ। ਪੀੜਤਾ ਦੀ ਸ਼ਿਕਾਇਤ ਅਨੁਸਾਰ ਜਦੋਂ ਉਸ ਨੂੰ ਹੋਸ਼ ਆਈ ਤਾਂ ਉਸ ਨੇ ਦੇਖਿਆ ਕਿ ਉਸ ਦੇ ਸਰੀਰ ਦੇ ਕਈ ਹਿੱਸਿਆਂ 'ਤੇ ਗੰਭੀਰ ਸੱਟਾਂ ਸਨ। ਰਿਪੋਰਟ ਮੁਤਾਬਕ ਪੀੜਤਾ ਕਿਸੇ ਤਰ੍ਹਾਂ ਹਸਪਤਾਲ ਛੱਡ ਕੇ ਆਪਣੇ ਘਰ ਪਹੁੰਚੀ ਅਤੇ ਆਪਣੇ ਪਰਿਵਾਰ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ।
ਕੇਸ ਦਰਜ ਕਰਵਾਉਣ ਲਈ ਦੋ ਸਾਲ ਸੰਘਰਸ਼ ਕਰਨਾ ਪਿਆ
ਦੋਸ਼ ਹੈ ਕਿ ਜਦੋਂ ਪਰਿਵਾਰ ਪੁਲਿਸ ਕੋਲ ਗਿਆ ਤਾਂ ਕੋਈ ਕਾਰਵਾਈ ਨਹੀਂ ਹੋਈ। ਕਈ ਵਾਰ ਪੁਲਿਸ ਕੋਲ ਜਾਣ ਤੋਂ ਬਾਅਦ ਵੀ ਗੱਲ ਨਾ ਬਣੀ ਤਾਂ ਪੀੜਤਾ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ। ਅਦਾਲਤ ਨੇ ਕਿਹਾ ਕਿ ਪੁਲਿਸ ਨੇ ਮਾਮਲੇ ਵਿੱਚ ਲਾਪਰਵਾਹੀ ਵਰਤੀ ਹੈ ਅਤੇ ਸਥਾਨਕ ਐਸਐਚਓ ਨੂੰ ਵੀ ਕੇਸ ਦਰਜ ਕਰਨ ਲਈ ਕਿਹਾ ਹੈ। ਹੁਣ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਨੂੰ ਕੇਸ ਦਰਜ ਕਰਵਾਉਣ ਲਈ ਦੋ ਸਾਲ ਸੰਘਰਸ਼ ਕਰਨਾ ਪਿਆ। ਜਿਸ ਤੋਂ ਬਾਅਦ ਉਸ ਦੀ ਰਿਪੋਰਟ ਦਰਜ ਕਰਵਾਈ ਗਈ।