ਪੜਚੋਲ ਕਰੋ

Shocking: ਧੀ ਦਾ ਫੁੱਲਿਆ ਹੋਇਆ ਸੀ ਢਿੱਡ, ਤਾਈ ਨੇ ਕਰਵਾਈ ਜਾਂਚ ਤਾਂ ਸਾਹਮਣੇ ਆਈ ਦਾਦੇ ਦੀ ਘਿਨੌਣੀ ਕਰਤੂਤ

Shocking: ਅੱਜਕੱਲ੍ਹ ਕਈ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ, ਜਿਸ ਵਿੱਚ ਅਕਸਰ ਰਿਸ਼ਤੇ ਸ਼ਰਮਸਾਰ ਹੁੰਦੇ ਨਜ਼ਰ ਆਉਂਦੇ ਹਨ। ਇਸ ਵਿਚਾਲੇ ਇੱਕ ਅਜਿਹੀ ਹੀ ਹੈਰਾਨ ਅਤੇ ਸ਼ਰਮਸਾਰ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ,

Shocking: ਅੱਜਕੱਲ੍ਹ ਕਈ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ, ਜਿਸ ਵਿੱਚ ਅਕਸਰ ਰਿਸ਼ਤੇ ਸ਼ਰਮਸਾਰ ਹੁੰਦੇ ਨਜ਼ਰ ਆਉਂਦੇ ਹਨ। ਇਸ ਵਿਚਾਲੇ ਇੱਕ ਅਜਿਹੀ ਹੀ ਹੈਰਾਨ ਅਤੇ ਸ਼ਰਮਸਾਰ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ, ਜਿਸਨੇ ਸੋਸ਼ਲ ਮੀਡੀਆ ਉੱਪਰ ਤਰਥੱਲੀ ਮਚਾ ਦਿੱਤੀ ਹੈ। ਦਰਅਸਲ, ਉੱਤਰ ਪ੍ਰਦੇਸ਼ ਦੇ ਹਾਪੁੜ ਵਿੱਚ ਇੱਕ ਲੜਕੀ ਆਪਣੇ ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਅਨਾਥ ਹੋ ਗਈ। ਰਿਸ਼ਤੇ ਵਿੱਚ ਦਾਦਾ ਲੱਗਣ ਵਾਲੇ ਸ਼ਖਸ਼ ਨੇ ਉਸ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਲਈ। ਪਰ ਜਿਸ ਵਿਅਕਤੀ ਨੂੰ ਮਾਸੂਮ ਬੱਚੀ ਆਪਣਾ ਰੱਖਿਅਕ ਸਮਝਦੀ ਸੀ, ਉਸ ਨੇ ਇੱਕ ਸਾਲ ਤੱਕ ਬੱਚੀ ਨਾਲ ਬਲਾਤਕਾਰ ਕੀਤਾ। ਇਸ ਕਾਰਨ ਉਹ ਗਰਭਵਤੀ ਹੋ ਗਈ। 

ਦਾਦੇ ਨੇ ਹੀ ਬਣਾਏ ਸਰੀਰਕ ਸਬੰਧ 

ਬੱਚੀ ਦੇ ਗਰਭਵਤੀ ਹੋਣ ਦਾ ਪਤਾ ਉਦੋਂ ਲੱਗਾ ਜਦੋਂ ਉਸ ਦੇ ਪੇਟ 'ਚ ਦਰਦ ਹੋਣ ਲੱਗਾ। ਲੜਕੀ ਦੀ ਤਾਈ ਉਸ ਨੂੰ ਹਸਪਤਾਲ ਲੈ ਗਈ। ਪਤਾ ਲੱਗਾ ਕਿ ਲੜਕੀ 7 ਮਹੀਨੇ ਦੀ ਗਰਭਵਤੀ ਹੈ। ਪੁਲਿਸ ਨੇ ਮੁਲਜ਼ਮ ਦਾਦੇ ਨੂੰ ਜੇਲ੍ਹ ਭੇਜ ਦਿੱਤਾ ਹੈ ਪਰ ਡਾਕਟਰਾਂ ਦੇ ਪੈਨਲ ਨੇ ਬੱਚੇ ਦੇ ਸਰੀਰ ਵਿੱਚ ਹੀਮੋਗਲੋਬਿਨ ਘੱਟ ਹੋਣ ਕਾਰਨ ਉਸ ਦੀ ਹਾਲਤ ਗੰਭੀਰ ਦੱਸਦਿਆਂ ਬੱਚੇ ਦਾ ਗਰਭਪਾਤ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ।

ਬਾਲ ਭਲਾਈ ਕਮੇਟੀ ਨੇ ਮਾਮਲੇ ਦੀ ਰਿਪੋਰਟ ਹਾਈ ਕੋਰਟ ਨੂੰ ਭੇਜ ਦਿੱਤੀ ਹੈ। ਜਾਣਕਾਰੀ ਮੁਤਾਬਕ ਇੱਥੋਂ ਦੇ ਇੱਕ ਪਿੰਡ 'ਚ 13 ਸਾਲ ਪਹਿਲਾਂ ਇੱਕ ਬੇਟੀ ਨੂੰ ਜਨਮ ਦੇਣ ਤੋਂ ਬਾਅਦ ਮਾਂ ਦੀ ਮੌਤ ਹੋ ਗਈ ਸੀ। ਮਾਸੂਮ ਬੱਚੇ ਦੀ ਦੇਖ-ਭਾਲ ਉਸ ਦਾ ਪਿਤਾ ਕਰ ਰਿਹਾ ਸੀ। ਪਰ 2 ਸਾਲ ਪਹਿਲਾਂ ਪਿਤਾ ਦੀ ਬੀਮਾਰੀ ਦੇ ਚਲਦਿਆਂ ਮੌਤ ਹੋ ਗਈ। ਜਦੋਂ ਬੱਚੀ ਦੇ ਸਿਰ ਤੋਂ ਮਾਤਾ-ਪਿਤਾ ਦਾ ਸਾਇਆ ਉੱਠ ਗਿਆ ਤਾਂ  ਪਿਤਾ ਦੇ ਫੁੱਫੜ ਯਾਨੀ ਦਾਦਾ ਜੀ ਧੀ ਨੂੰ ਆਪਣੇ ਕੋਲ ਰੱਖ ਲਿਆ। ਬੇਟੀ ਆਪਣਾ ਬਚਪਨ ਆਪਣੇ ਦਾਦਾ-ਦਾਦੀ ਨਾਲ ਬਤੀਤ ਕਰ ਰਹੀ ਸੀ, ਪਰ ਇਸ ਦੌਰਾਨ ਉਸ ਦੀ ਦਾਦੀ ਦੀ ਮੌਤ ਹੋ ਗਈ।

ਢਿੱਡ ਦਰਦ ਕਾਰਨ ਖੁੱਲ੍ਹੀ ਦਾਦਾ ਜੀ ਦੀ ਪੋਲ

ਪੁਲਿਸ ਅਨੁਸਾਰ ਜਦੋਂ ਲੜਕੀ ਦੇ ਪੇਟ ਵਿੱਚ ਦਰਦ ਹੋਣ ਲੱਗਾ ਤਾਂ ਦਾਦਾ ਧੀ ਨੂੰ ਤਾਏ ਘਰ ਛੱਡ ਆਇਆ। ਜਦੋਂ ਤਾਈ ਆਪਣੀ ਬੇਟੀ ਨੂੰ ਡਾਕਟਰ ਕੋਲ ਲੈ ਕੇ ਗਈ ਤਾਂ ਉਹ ਗਰਭਵਤੀ ਸੀ। ਇਸ 'ਤੇ ਤਾਈ ਨੇ ਮਹੀਨਾ ਪਹਿਲਾਂ ਥਾਣੇ 'ਚ ਰਿਪੋਰਟ ਦਰਜ ਕਰਵਾਈ ਸੀ। ਜਿਸ ਤੋਂ ਬਾਅਦ ਬਾਲ ਭਲਾਈ ਕਮੇਟੀ ਦੇ ਪੱਤਰ 'ਤੇ ਡਾਕਟਰਾਂ ਦੇ ਪੈਨਲ ਨੇ ਪੀੜਤਾ ਦਾ ਮੈਡੀਕਲ ਕਰਵਾਇਆ। ਸੱਤ ਮਹੀਨੇ ਦੀ ਗਰਭਵਤੀ ਹੋਣ ਕਾਰਨ ਮਾਮਲਾ ਕਾਫੀ ਗੰਭੀਰ ਦੱਸਿਆ ਜਾ ਰਿਹਾ ਹੈ। ਲੜਕੀ ਦੇ ਸਰੀਰ ਵਿੱਚ ਹੀਮੋਗਲੋਬਿਨ ਦੀ ਮਾਤਰਾ ਵੀ ਬਹੁਤ ਘੱਟ ਹੈ।

ਹਾਈ ਕੋਰਟ ਤੱਕ ਪਹੁੰਚਿਆ ਮਾਮਲਾ 

ਚਾਈਲਡ ਵੈਲਫੇਅਰ ਕਮੇਟੀ ਮੁਤਾਬਕ ਜਾਂਚਕਰਤਾ ਹਾਈਕੋਰਟ ਪਹੁੰਚ ਗਿਆ ਹੈ। ਇੱਥੋਂ ਦਿਸ਼ਾ-ਨਿਰਦੇਸ਼ ਮਿਲਣ ਤੋਂ ਬਾਅਦ ਬੱਚੀ ਦੀ ਕੁੱਖ ਵਿੱਚ ਹੋਣ ਵਾਲੇ ਬੱਚੇ ਬਾਰੇ ਫੈਸਲਾ ਲਿਆ ਜਾਵੇਗਾ। ਲੜਕੀ ਦੀ ਆਰਥਿਕ ਮਦਦ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਪੱਤਰ ਭੇਜਿਆ ਗਿਆ ਹੈ। ਚਾਈਲਡ ਵੈਲਫੇਅਰ ਕਮੇਟੀ ਦੇ ਚੇਅਰਮੈਨ ਅਭਿਸ਼ੇਕ ਤਿਆਗੀ ਨੇ ਦੱਸਿਆ ਕਿ 13 ਸਾਲਾ ਲੜਕੀ ਦਾ ਦਾਦਾ ਇੱਕ ਸਾਲ ਤੋਂ ਉਸ ਨਾਲ ਬਲਾਤਕਾਰ ਕਰ ਰਿਹਾ ਸੀ, ਜਿਸ ਸਬੰਧੀ ਪੀੜਤਾ ਨੇ ਬਿਆਨ ਵੀ ਦਿੱਤੇ ਹਨ। ਲੜਕੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਬਹਾਦੁਰਗੜ੍ਹ ਥਾਣਾ ਇੰਚਾਰਜ ਅਰਵਿੰਦ ਨੇ ਦੱਸਿਆ ਕਿ ਹਾਈਕੋਰਟ ਨੇ ਅਜੇ ਤੱਕ 7 ਮਹੀਨੇ ਦੀ ਗਰਭਵਤੀ ਨੂੰ ਲੈ ਕੇ ਕੋਈ ਹੁਕਮ ਨਹੀਂ ਦਿੱਤਾ ਹੈ। ਦਾਦੇ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਆਮ ਆਦਮੀ ਪਾਰਟੀ ਵਰਕਰ ਨੂੰ ਗੋਲੀਆਂ ਨਾਲ ਭੁੰਨਿਆ, ਹਸਪਤਾਲ 'ਚ ਮੌਤ
Punjab News: ਆਮ ਆਦਮੀ ਪਾਰਟੀ ਵਰਕਰ ਨੂੰ ਗੋਲੀਆਂ ਨਾਲ ਭੁੰਨਿਆ, ਹਸਪਤਾਲ 'ਚ ਮੌਤ
NIA Raid at supporter of Amritpal Singh: ਪੰਜਾਬ ਸਰਕਾਰ ਮਗਰੋਂ ਹੁਣ NIA ਦਾ ਅੰਮ੍ਰਿਤਪਾਲ ਸਿੰਘ ਦੇ ਹਮਾਇਤੀਆਂ ਖਿਲਾਫ ਵੱਡਾ ਐਕਸ਼ਨ, ਮੋਗਾ ਤੇ ਅੰਮ੍ਰਿਤਸਰ 'ਚ ਰੇਡ
NIA Raid at supporter of Amritpal Singh: ਪੰਜਾਬ ਸਰਕਾਰ ਮਗਰੋਂ ਹੁਣ NIA ਦਾ ਅੰਮ੍ਰਿਤਪਾਲ ਸਿੰਘ ਦੇ ਹਮਾਇਤੀਆਂ ਖਿਲਾਫ ਵੱਡਾ ਐਕਸ਼ਨ, ਮੋਗਾ ਤੇ ਅੰਮ੍ਰਿਤਸਰ 'ਚ ਰੇਡ
Government job- ਇਸ ਸਰਕਾਰੀ ਵਿਭਾਗ ਵਿਚ ਨਿਕਲੀਆਂ ਨੌਕਰੀਆਂ, 21 ਅਕਤੂਬਰ ਤੱਕ ਕਰ ਲਵੋ ਅਪਲਾਈ
Government job- ਇਸ ਸਰਕਾਰੀ ਵਿਭਾਗ ਵਿਚ ਨਿਕਲੀਆਂ ਨੌਕਰੀਆਂ, 21 ਅਕਤੂਬਰ ਤੱਕ ਕਰ ਲਵੋ ਅਪਲਾਈ
Petrol and Diesel Price: 13 ਸਤੰਬਰ ਨੂੰ ਅਪਡੇਟ ਹੋਏ ਪੈਟਰੋਲ-ਡੀਜ਼ਲ ਦੇ ਰੇਟ, ਜਾਣੋ ਆਪਣੇ ਸ਼ਹਿਰ ਦੇ ਰੇਟ
Petrol and Diesel Price: 13 ਸਤੰਬਰ ਨੂੰ ਅਪਡੇਟ ਹੋਏ ਪੈਟਰੋਲ-ਡੀਜ਼ਲ ਦੇ ਰੇਟ, ਜਾਣੋ ਆਪਣੇ ਸ਼ਹਿਰ ਦੇ ਰੇਟ
Advertisement
ABP Premium

ਵੀਡੀਓਜ਼

ਪੰਜਾਬ ਪੁਲਿਸ ਦਾ ਇਹ ਰੂਪ ਦੇਖ ਤੁਸੀਂ ਵੀ ਹੋ ਜਾਓਗੇ ਹੈਰਾਨ, ਕੀ ਹੁੰਦੀ ਹੈ ਅਸਲ ਸੇਵਾ ਦੇਖੋ ਇਹ ਵੀਡੀਓਨਸ਼ਾ ਛੁਡਾਉ ਕੇਂਦਰ ਦੇ ਮਰੀਜਾਂ ਦਾ ਹਾਲ ਸੁਣ ਤੁਹਾਡਾ ਵੀ ਨਿਕਲ ਜਾਣਾ ਹਾਸਾਸਿਰਸਾ 'ਚ ਵੱਡਾ ਸਿਆਸੀ ਧਮਾਕਾ, ਗੋਪਾਲ ਕਾਂਡਾ ਨੇ ਕਿਸਨੂੰ ਦਿੱਤਾ ਸਮਰਥਨ?ਸਰਕਾਰੀ ਹਸਪਤਾਲ ਦਾ ਬੁਰਾ ਹਾਲ, ਹਸਪਤਾਲ ਦਾ ਵੀ ਕਰੋ ਕੋਈ ਇਲਾਜ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਆਮ ਆਦਮੀ ਪਾਰਟੀ ਵਰਕਰ ਨੂੰ ਗੋਲੀਆਂ ਨਾਲ ਭੁੰਨਿਆ, ਹਸਪਤਾਲ 'ਚ ਮੌਤ
Punjab News: ਆਮ ਆਦਮੀ ਪਾਰਟੀ ਵਰਕਰ ਨੂੰ ਗੋਲੀਆਂ ਨਾਲ ਭੁੰਨਿਆ, ਹਸਪਤਾਲ 'ਚ ਮੌਤ
NIA Raid at supporter of Amritpal Singh: ਪੰਜਾਬ ਸਰਕਾਰ ਮਗਰੋਂ ਹੁਣ NIA ਦਾ ਅੰਮ੍ਰਿਤਪਾਲ ਸਿੰਘ ਦੇ ਹਮਾਇਤੀਆਂ ਖਿਲਾਫ ਵੱਡਾ ਐਕਸ਼ਨ, ਮੋਗਾ ਤੇ ਅੰਮ੍ਰਿਤਸਰ 'ਚ ਰੇਡ
NIA Raid at supporter of Amritpal Singh: ਪੰਜਾਬ ਸਰਕਾਰ ਮਗਰੋਂ ਹੁਣ NIA ਦਾ ਅੰਮ੍ਰਿਤਪਾਲ ਸਿੰਘ ਦੇ ਹਮਾਇਤੀਆਂ ਖਿਲਾਫ ਵੱਡਾ ਐਕਸ਼ਨ, ਮੋਗਾ ਤੇ ਅੰਮ੍ਰਿਤਸਰ 'ਚ ਰੇਡ
Government job- ਇਸ ਸਰਕਾਰੀ ਵਿਭਾਗ ਵਿਚ ਨਿਕਲੀਆਂ ਨੌਕਰੀਆਂ, 21 ਅਕਤੂਬਰ ਤੱਕ ਕਰ ਲਵੋ ਅਪਲਾਈ
Government job- ਇਸ ਸਰਕਾਰੀ ਵਿਭਾਗ ਵਿਚ ਨਿਕਲੀਆਂ ਨੌਕਰੀਆਂ, 21 ਅਕਤੂਬਰ ਤੱਕ ਕਰ ਲਵੋ ਅਪਲਾਈ
Petrol and Diesel Price: 13 ਸਤੰਬਰ ਨੂੰ ਅਪਡੇਟ ਹੋਏ ਪੈਟਰੋਲ-ਡੀਜ਼ਲ ਦੇ ਰੇਟ, ਜਾਣੋ ਆਪਣੇ ਸ਼ਹਿਰ ਦੇ ਰੇਟ
Petrol and Diesel Price: 13 ਸਤੰਬਰ ਨੂੰ ਅਪਡੇਟ ਹੋਏ ਪੈਟਰੋਲ-ਡੀਜ਼ਲ ਦੇ ਰੇਟ, ਜਾਣੋ ਆਪਣੇ ਸ਼ਹਿਰ ਦੇ ਰੇਟ
Weather News: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਵਰ੍ਹੇਗਾ ਜ਼ੋਰਦਾਰ ਮੀਂਹ, ਅਗਲੇ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ
Weather News: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਵਰ੍ਹੇਗਾ ਜ਼ੋਰਦਾਰ ਮੀਂਹ, ਅਗਲੇ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ
90 ਫੀਸਦੀ ਲੋਕ ਇਗਨੋਰ ਕਰ ਦਿੰਦੇ Heart Attack ਦੇ ਆਹ ਲੱਛਣ, ਸਵੇਰੇ ਉੱਠਦਿਆਂ ਹੀ ਮਹਿਸੂਸ ਹੋਣ ਲੱਗੇ ਤਾਂ ਹੋ ਜਾਓ ਸਾਵਧਾਨ
90 ਫੀਸਦੀ ਲੋਕ ਇਗਨੋਰ ਕਰ ਦਿੰਦੇ Heart Attack ਦੇ ਆਹ ਲੱਛਣ, ਸਵੇਰੇ ਉੱਠਦਿਆਂ ਹੀ ਮਹਿਸੂਸ ਹੋਣ ਲੱਗੇ ਤਾਂ ਹੋ ਜਾਓ ਸਾਵਧਾਨ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (13-09-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (13-09-2024)
'ਆਪ ਨੇ ਢਾਈ ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਨੂੰ ਕਰਜ਼ੇ ਦੇ ਭਾਰੀ ਬੋਝ ਹੇਠ ਦੱਬਿਆ ਸੂਬਾ ਬਣਾ ਦਿੱਤਾ'
'ਆਪ ਨੇ ਢਾਈ ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਨੂੰ ਕਰਜ਼ੇ ਦੇ ਭਾਰੀ ਬੋਝ ਹੇਠ ਦੱਬਿਆ ਸੂਬਾ ਬਣਾ ਦਿੱਤਾ'
Embed widget