(Source: ECI/ABP News)
Crime: ਪੰਜਵੀਂ ਵਾਰ ਵਿਆਹ ਕਰਵਾ ਕੇ ਪਤਨੀ ਨੂੰ ਬੈਡਰੂਮ 'ਚ ਲਿਆਂਦਾ, ਦੋਸਤਾਂ ਤੋਂ ਕਰਵਾਇਆ ਆਹ ਕੰਮ, ਖੁਦ CCTV ਤੋਂਂ ਦੇਖਦਾ ਰਿਹਾ ਨਜ਼ਾਰਾ
Crime News: ਔਰਤ ਨੇ ਦੋਸ਼ ਲਾਇਆ ਕਿ ਵਿਆਹ ਤੋਂ ਬਾਅਦ ਹੁਸੈਨ ਨੇ ਜ਼ਬਰਦਸਤੀ ਉਸ ਦਾ ਅਤੇ ਉਸ ਦੀ ਬੇਟੀ ਦਾ ਧਰਮ ਪਰਿਵਰਤਨ ਕਰਵਾਇਆ। ਫਿਰ ਵਿਆਹ ਕਰ ਲਿਆ। ਫਿਰ ਇਸ ਤੋਂ ਬਾਅਦ ਜੋ ਹੋਇਆ ਤੁਹਾਨੂੰ ਹੈਰਾਨ ਕਰ ਦੇਵੇਗਾ।
![Crime: ਪੰਜਵੀਂ ਵਾਰ ਵਿਆਹ ਕਰਵਾ ਕੇ ਪਤਨੀ ਨੂੰ ਬੈਡਰੂਮ 'ਚ ਲਿਆਂਦਾ, ਦੋਸਤਾਂ ਤੋਂ ਕਰਵਾਇਆ ਆਹ ਕੰਮ, ਖੁਦ CCTV ਤੋਂਂ ਦੇਖਦਾ ਰਿਹਾ ਨਜ਼ਾਰਾ Husband Rape his wife from his friends and see through CCTV Crime: ਪੰਜਵੀਂ ਵਾਰ ਵਿਆਹ ਕਰਵਾ ਕੇ ਪਤਨੀ ਨੂੰ ਬੈਡਰੂਮ 'ਚ ਲਿਆਂਦਾ, ਦੋਸਤਾਂ ਤੋਂ ਕਰਵਾਇਆ ਆਹ ਕੰਮ, ਖੁਦ CCTV ਤੋਂਂ ਦੇਖਦਾ ਰਿਹਾ ਨਜ਼ਾਰਾ](https://feeds.abplive.com/onecms/images/uploaded-images/2023/02/06/e3ff237e768b5e499686db54f36352701675693199528664_original.jpg?impolicy=abp_cdn&imwidth=1200&height=675)
Crime News: ਵੈਸੇ ਤਾਂ ਪਿਆਰ ਨਾ ਤਾਂ ਧਰਮ ਦੇਖਦਾ ਹੈ ਅਤੇ ਨਾ ਹੀ ਜਾਤ-ਪਾਤ, ਪਰ ਅੱਜ ਦੇ ਦੌਰ ਵਿੱਚ ਜੇਕਰ ਤੁਹਾਨੂੰ ਕਿਸੇ ਨਾਲ ਪਿਆਰ ਹੋ ਜਾਵੇ ਤਾਂ ਤੁਹਾਨੂੰ ਥੋੜਾ ਸਾਵਧਾਨ ਰਹਿਣ ਦੀ ਲੋੜ ਹੈ। ਕੀ ਪਤਾ ਤੁਹਾਨੂੰ ਆਸ਼ਿਕ ਦੇ ਰੂਪ ਵਿੱਚ ਵੱਡਾ ਸ਼ੈਤਾਨ ਮਿਲ ਜਾਵੇ ਜੋ ਤੁਹਾਡੀ ਜ਼ਿੰਦਗੀ ਤਬਾਹ ਕਰਨਾ ਆਇਆ ਹੋਵੇ।
ਅਜਿਹਾ ਹੀ ਇੱਕ ਮਾਮਲਾ ਯੂਪੀ ਦੇ ਸਹਾਰਨਪੁਰ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਔਰਤ ਨੇ ਦੱਸਿਆ ਕਿ ਉਸ ਨੂੰ ਇਕ ਅਜਿਹੇ ਵਿਅਕਤੀ ਨਾਲ ਪਿਆਰ ਹੋ ਗਿਆ, ਜਿਸ ਦਾ ਪਹਿਲਾਂ ਹੀ ਚਾਰ ਵਾਰ ਵਿਆਹ ਹੋ ਚੁੱਕਾ ਸੀ। ਇੰਨਾ ਹੀ ਨਹੀਂ ਵਿਆਹ ਤੋਂ ਬਾਅਦ ਉਸ ਨੇ ਉਸ ਦਾ ਉਹ ਹਾਲ ਕੀਤਾ, ਜੋ ਕਿ ਸ਼ਰਮਸਾਰ ਕਰ ਦੇਣ ਵਾਲਾ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਪੀੜਤ ਔਰਤ ਕੋਲਕਾਤਾ ਦੇ ਬਾਲੀਗੰਜ ਦੀ ਰਹਿਣ ਵਾਲੀ ਹੈ। ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਉਸ ਨੇ ਕਿਹਾ ਕਿ ਉਹ 12 ਮਈ 2022 ਤੋਂ ਡਾਕਟਰ ਅਹਿਬਰ ਹੁਸੈਨ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਸੀ। ਹੁਸੈਨ ਯੂਪੀ ਦੇ ਸਹਾਰਨਪੁਰ ਦੇ ਗੰਗੋਹ ਥਾਣੇ ਦੇ ਕੋਟਲਾ ਮੁਹੱਲੇ ਦਾ ਰਹਿਣ ਵਾਲਾ ਹੈ। ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿਣ ਤੋਂ ਬਾਅਦ ਉਸ ਨੇ ਹਿੰਦੂ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾ ਲਿਆ।
ਔਰਤ ਦੀ ਪਹਿਲਾਂ ਹੀ 7 ਸਾਲ ਦੀ ਧੀ ਹੈ। ਔਰਤ ਨੇ ਦੋਸ਼ ਲਾਇਆ ਕਿ ਵਿਆਹ ਤੋਂ ਬਾਅਦ ਹੁਸੈਨ ਨੇ ਜ਼ਬਰਦਸਤੀ ਉਸ ਦਾ ਅਤੇ ਉਸ ਦੀ ਬੇਟੀ ਦਾ ਧਰਮ ਪਰਿਵਰਤਨ ਕਰਵਾਇਆ। ਫਿਰ ਵਿਆਹ ਕਰ ਲਿਆ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਡਾਕਟਰ ਇਸ ਤੋਂ ਪਹਿਲਾਂ ਚਾਰ ਵਾਰ ਵਿਆਹ ਕਰਵਾ ਚੁੱਕਿਆ ਹੈ। ਕੋਲਕਾਤਾ ਦੀ ਇਹ ਔਰਤ ਉਸ ਦਾ ਪੰਜਵਾਂ ਸ਼ਿਕਾਰ ਸੀ।
21 ਜੂਨ 2023 ਨੂੰ ਹੁਸੈਨ ਨੇ ਉਸ ਨਾਲ ਅਜਿਹਾ ਘਿਨੌਣਾ ਕੰਮ ਕੀਤਾ ਜਿਸ ਨੂੰ ਜਾਣ ਕੇ ਹਰ ਕੋਈ ਹੈਰਾਨ ਰਹਿ ਗਿਆ। ਪੀੜਤਾ ਅਨੁਸਾਰ ਉਸ ਨੇ ਉਸ ਨੂੰ ਬੈੱਡਰੂਮ ਵਿੱਚ ਭੇਜ ਦਿੱਤਾ ਜਿੱਥੇ ਸੀਸੀਟੀਵੀ ਕੈਮਰਾ ਲੱਗਿਆ ਹੋਇਆ ਸੀ। ਇਸ ਤੋਂ ਬਾਅਦ ਉਸ ਨੇ ਆਪਣੇ ਦੋ ਦੋਸਤਾਂ ਨੂੰ ਬੁਲਾ ਕੇ ਉਨ੍ਹਾਂ ਨਾਲ ਸਮੂਹਿਕ ਬਲਾਤਕਾਰ ਕਰਵਾਇਆ। ਇੰਨਾ ਹੀ ਨਹੀਂ ਉਹ ਕਮਰੇ ਦੇ ਬਾਹਰ ਲੱਗੇ ਸੀਸੀਟੀਵੀ ਤੋਂ ਅੰਦਰ ਦਾ ਨਜ਼ਾਰਾ ਦੇਖਦਾ ਰਿਹਾ।
ਆਪਣੇ ਨਾਲ ਇਸ ਘਿਨਾਉਣੀ ਹਰਕਤ ਤੋਂ ਬਾਅਦ ਪੀੜਤਾ ਨੇ ਹਿੰਮਤ ਜੁਟਾਈ ਅਤੇ ਮੀਡੀਆ ਦੇ ਸਾਹਮਣੇ ਆ ਕੇ ਸਾਰੀ ਕਹਾਣੀ ਦੱਸੀ। ਫਿਰ ਏ.ਸੀ.ਪੀ ਨੇ ਪਿੰਡ ਜਾ ਕੇ ਸਾਗਰ ਜੈਨ ਨਾਲ ਮੁਲਾਕਾਤ ਕੀਤੀ ਅਤੇ ਡਾਕਟਰ ਹੁਸੈਨ ਖਿਲਾਫ ਸ਼ਿਕਾਇਤ ਪੱਤਰ ਦਿੱਤਾ। ਹੁਣ ਪੁਲੀਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਕਰੇਗੀ। ਇਸ ਤਰ੍ਹਾਂ ਦਾ ਮਾਮਲਾ ਉਨ੍ਹਾਂ ਸਾਰੀਆਂ ਔਰਤਾਂ ਲਈ ਅੱਖਾਂ ਖੋਲ੍ਹਣ ਵਾਲਾ ਹੈ, ਜੋ ਬਿਨਾਂ ਕਿਸੇ ਜਾਂਚ-ਪੜਤਾਲ ਦੇ ਕਿਸੇ ਵੀ ਵਿਅਕਤੀ 'ਤੇ ਭਰੋਸਾ ਕਰਕੇ ਸਭ ਕੁਝ ਉਸ ਦੇ ਹਵਾਲੇ ਕਰ ਦਿੰਦੀਆਂ ਹਨ ਅਤੇ ਬਾਅਦ 'ਚ ਸਭ ਕੁਝ ਲੁੱਟਾ ਬੈਠਦੀਆਂ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)