ਪੜਚੋਲ ਕਰੋ
(Source: ECI/ABP News)
ਜੂਨੀਅਰ ਇੰਜੀਨੀਅਰ ਨੇ 50 ਨਾਬਾਲਗ ਬੱਚਿਆਂ ਦਾ ਕੀਤਾ ਜਿਨਸੀ ਸ਼ੋਸ਼ਣ, CBI ਨੇ ਕੀਤਾ ਕਾਬੂ
ਜੂਨੀਅਰ ਇੰਜੀਨੀਅਰ ਨੂੰ ਪਿਛਲੇ 10 ਸਾਲਾਂ ਤੋਂ ਲਗਭਗ 50 ਨਾਬਾਲਗ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਇਲਜ਼ਾਮ ਤਹਿਤ ਗ੍ਰਿਫਤਾਰ ਕੀਤਾ ਹੈ।
![ਜੂਨੀਅਰ ਇੰਜੀਨੀਅਰ ਨੇ 50 ਨਾਬਾਲਗ ਬੱਚਿਆਂ ਦਾ ਕੀਤਾ ਜਿਨਸੀ ਸ਼ੋਸ਼ਣ, CBI ਨੇ ਕੀਤਾ ਕਾਬੂ Junior engineer sexually abuses 50 minors, arrested by CBI ਜੂਨੀਅਰ ਇੰਜੀਨੀਅਰ ਨੇ 50 ਨਾਬਾਲਗ ਬੱਚਿਆਂ ਦਾ ਕੀਤਾ ਜਿਨਸੀ ਸ਼ੋਸ਼ਣ, CBI ਨੇ ਕੀਤਾ ਕਾਬੂ](https://static.abplive.com/wp-content/uploads/sites/5/2020/07/04174244/cbi.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਕੇਂਦਰੀ ਜਾਂਚ ਬਿਊਰੋ (CBI) ਨੇ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਦੇ ਸਿੰਚਾਈ ਵਿਭਾਗ ਦੇ ਇੱਕ ਜੂਨੀਅਰ ਇੰਜੀਨੀਅਰ ਨੂੰ ਪਿਛਲੇ 10 ਸਾਲਾਂ ਤੋਂ ਲਗਭਗ 50 ਨਾਬਾਲਗ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਇਲਜ਼ਾਮ ਤਹਿਤ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਮੁਤਾਬਿਕ ਆਰੋਪੀ ਨਾਪਾਕ ਹਰਕਤਾਂ ਦੀਆਂ ਵੀਡੀਓ ਅਤੇ ਫੋਟੋਆਂ ਵੇਚਦਾ ਵੀ ਸੀ।
ਆਰੋਪੀ ਰਾਮਭਵਨ 'ਤੇ ਦੋਸ਼ ਹੈ ਕਿ ਪਿਛਲੇ 10 ਸਾਲਾਂ ਦੌਰਾਨ ਚਿੱਤਰਕੋਟ, ਬਾਂਡਾ ਅਤੇ ਹਮੀਰਪੁਰ ਜ਼ਿਲ੍ਹਿਆਂ ਵਿੱਚ ਉਸਨੇ 5 ਤੋਂ 16 ਸਾਲ ਦੀ ਉਮਰ ਦੇ ਬੱਚਿਆਂ ਨੂੰ ਆਪਣਾ ਸ਼ਿਕਰਾ ਬਣਾਇਆ ਅਤੇ ਜਿਨਸੀ ਸ਼ੋਸ਼ਣ ਦੀਆਂ ਵੀਡੀਓ ਅਤੇ ਤਸਵੀਰਾਂ ਦੁਨੀਆ ਭਰ ਵਿੱਚ ਉਨ੍ਹਾਂ ਲੋਕਾਂ ਨੂੰ ਵੇਚੀਆਂ ਜੋ ਬੱਚਿਆਂ ਵੱਲ ਜਿਨਸੀ ਸ਼ੋਸ਼ਣ ਲਈ ਆਕਰਸ਼ਤ ਹੁੰਦੇ ਹਨ।
ਤਲਾਸ਼ੀ ਦੌਰਾਨ CBI ਨੇ 8 ਮੋਬਾਈਲ ਫੋਨ, 8 ਲੱਖ ਰੁਪਏ ਦੇ ਕਰੀਬ ਨਕਦੀ, ਸੈਕਸ ਖਿਡੌਣੇ, ਲੈਪਟਾਪ ਅਤੇ ਹੋਰ ਡਿਜੀਟਲ ਪ੍ਰਮਾਣ ਜ਼ਬਤ ਕੀਤੇ ਜਿਸ ਵਿੱਚ ਭਾਰੀ ਮਾਤਰਾ ਵਿੱਚ ਵੀਡੀਓ ਅਤੇ ਤਸਵੀਰਾਂ ਸ਼ਾਮਲ ਸੀ।
Follow ਅਪਰਾਧ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਦੇਸ਼
ਪੰਜਾਬ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)