ਪੜਚੋਲ ਕਰੋ
Advertisement
ਦੋ ਕਤਲ ਕਰ ਫਰਾਰ ਹੁੰਦੇ ਸਮੇਂ ਕਾਤਲ ਵੀ ਹੋਇਆ ਹਾਦਸੇ ਦਾ ਸ਼ਿਕਾਰ, ਮੌਕੇ ਤੇ ਹੋਈ ਮੌਤ
ਪਿੰਡ ਕੋਟ ਦਾਤਾ ਦੇ ਨਜ਼ਦੀਕ ਪੱਟੀ ਖਾਰਾ ਲਿੰਕ ਸੜਕ 'ਤੇ ਅੱਜ ਬਾਅਦ ਦੁਪਹਿਰ ਇੱਕ ਵਿਅਕਤੀ ਨੇ ਆਪਣੇ ਸਾਥੀ ਨਾਲ ਮਿਲ ਕੇ ਦੋ ਚਚੇਰੀਆਂ ਭੈਣਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਮੌਤ ਦੇ ਘਾਟ ਉਤਾਰ ਦਿੱਤਾ।
ਤਰਨਤਾਰਨ: ਪਿੰਡ ਕੋਟ ਦਾਤਾ ਦੇ ਨਜ਼ਦੀਕ ਪੱਟੀ ਖਾਰਾ ਲਿੰਕ ਸੜਕ 'ਤੇ ਅੱਜ ਬਾਅਦ ਦੁਪਹਿਰ ਇੱਕ ਵਿਅਕਤੀ ਨੇ ਆਪਣੇ ਸਾਥੀ ਨਾਲ ਮਿਲ ਕੇ ਦੋ ਚਚੇਰੀਆਂ ਭੈਣਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਮੌਤ ਦੇ ਘਾਟ ਉਤਾਰ ਦਿੱਤਾ।ਜਦੋਂ ਕਿ ਇੱਕ ਹੋਰ ਕੁੜੀ ਘਟਨਾ ਦੌਰਾਨ ਵਾਲ-ਵਾਲ ਬਚ ਗਈ।
ਇਸ ਦੌਰਾਨ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੁੰਦੇ ਸਮੇਂ ਕਾਤਲ ਵੀ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਉਸਦੀ ਮੌਤ ਹੋ ਗਈ। ਮੌਕੇ 'ਤੇ ਪੁੱਜੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਿਕ ਰਮਨਦੀਪ ਕੌਰ, ਅਮਨਦੀਪ ਕੌਰ ਤੇ ਸਿਮਰਦੀਪ ਕੌਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਪੱਟੀ ਤੋਂ ਪਿੰਡ ਕੋਟ ਦਾਤਾ ਆ ਰਹੀਆਂ ਸਨ। ਇਸੇ ਦੌਰਾਨ ਜੋਬਨਜੀਤ ਸਿੰਘ ਨੇ ਆਪਣੇ ਇੱਕ ਹੋਰ ਰਿਸ਼ਤੇਦਾਰ ਸਮੇਤ ਤਿੰਨਾਂ ਕੁੜੀਆਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਜਿਸ ਕਾਰਨ ਰਮਨਦੀਪ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂ ਕਿ ਅਮਨਦੀਪ ਕੌਰ ਨੇ ਕੁਝ ਦੇਰ ਬਾਅਦ ਦਮ ਤੋੜ ਦਿੱਤਾ। ਹਾਲਾਂਕਿ ਇਸ ਹਮਲੇ ਦੌਰਾਨ ਸਿਮਰਦੀਪ ਕੌਰ ਵਾਲ-ਵਾਲ ਬਚ ਗਈ। ਮੌਕੇ 'ਤੇ ਪੁੱਜੇ ਥਾਣਾ ਹਰੀਕੇ ਦੇ ਮੁਖੀ ਇੰਸਪੈਕਟਰ ਜਰਨੈਲ ਸਿੰਘ ਸਰਾਂ ਨੇ ਦੱਸਿਆ ਕਿ ਜੋਬਨਜੀਤ ਸਿੰਘ ਨੇ ਕੁੜੀਆਂ ਦੇ ਚਰਿੱਤਰ 'ਤੇ ਸ਼ੱਕ ਕਰਦਿਆਂ ਇਸ ਘਟਨਾ ਨੂੰ ਅੰਜਾਮ ਦਿੱਤਾ।
ਜਦਕਿ ਮੌਕੇ ਤੋਂ ਭੱਜਣ ਸਮੇਂ ਜੋਬਨਜੀਤ ਸਿੰਘ ਦਾ ਮੋਟਰਸਾਈਕਲ ਟਰੈਕਟਰ ਨਾਲ ਜਾ ਟਕਰਾਇਆ। ਜਿਸ ਕਾਰਨ ਉਸ ਦੀ ਵੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ: ਭਾਰਤੀਆਂ ਨੂੰ ਐਚ-1 ਬੀ ਵੀਜ਼ਾਂ ਤੋਂ ਦੂਰ ਕਰਨ ਦੀ ਤਿਆਰੀ, ਅਮਰੀਕੀ ਸੰਸਦ ਦੇ ਦੋਨਾਂ ਸਦਨਾਂ 'ਚ ਬਿੱਲ ਪੇਸ਼
ਲੁਧਿਆਣਾ ਦੀ ਮੈਡੀਕਲ ਦੁਕਾਨ ਦੇ ਸਾਈਨ ਬੋਰਡ ਦੀ ਸੋਸ਼ਲ ਮੀਡੀਆ 'ਤੇ ਚਰਚਾ, ਜਾਣੋ ਕਿਉਂ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow ਅਪਰਾਧ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਖੇਤੀਬਾੜੀ ਖ਼ਬਰਾਂ
ਪੰਜਾਬ
ਲੁਧਿਆਣਾ
ਮਨੋਰੰਜਨ
Advertisement