ਸ਼ਰਮਨਾਕ, ਗੈਂਗਰੇਪ ਪੀੜਤਾ ਦਾ ਸੜਕ ‘ਤੇ ਬਗੈਰ ਕੱਪੜਿਆਂ ਵਿੱਚ ਤੁਰੀ ਜਾਂਦੀ ਦੀ ਵੀਡੀਓ ਵਾਇਰਲ
Naked Video of gangrape victim: ਮੁਰਾਦਾਬਾਦ ਜ਼ਿਲ੍ਹੇ ਦੇ ਭੋਜੀਪੁਰ ਖੇਤਰ ਦੀ ਇੱਕ ਕਥਿਤ ਗੈਂਗਰੇਪ ਪੀੜਤਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ, ਜਿਸ ਵਿੱਚ ਉਹ ਕਥਿਤ ਤੌਰ 'ਤੇ ਸੜਕ 'ਤੇ ਨਗਨ ਸਥਿਤੀ ਵਿੱਚ ਦਿਖਾਈ ਦੇ ਰਹੀ ਹੈ।
Naked Video of gangrape victim : ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲ੍ਹੇ ਦੇ ਭੋਜੀਪੁਰ ਖੇਤਰ ਦੀ ਇੱਕ ਕਥਿਤ ਗੈਂਗਰੇਪ ਪੀੜਤਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ, ਜਿਸ ਵਿੱਚ ਉਹ ਕਥਿਤ ਤੌਰ 'ਤੇ ਸੜਕ 'ਤੇ ਨਗਨ ਸਥਿਤੀ ਵਿੱਚ ਦਿਖਾਈ ਦੇ ਰਹੀ ਹੈ। ਇਸ 15 ਸੈਕਿੰਡ ਦੇ ਵਾਇਰਲ ਵੀਡੀਓ ਵਿੱਚ ਪੀੜਤਾ ਸੜਕ ਦੇ ਕਿਨਾਰੇ ਬਿਨਾਂ ਕਪੜਿਆਂ ਤੋਂ ਘੁੰਮਦੀ ਦਿਖਾਈ ਦੇ ਰਹੀ ਹੈ ਜਦੋਂ ਕਿ ਕੁਝ ਵਾਹਨ ਉਸ ਦੇ ਕੋਲੋਂ ਲੰਘ ਰਹੇ ਹਨ।
ਪੁਲਿਸ ਨੇ ਦੱਸਿਆ ਕਿ ਇਹ ਘਟਨਾ 1 ਸਤੰਬਰ ਨੂੰ ਭੋਜਪੁਰ ਥਾਣਾ ਖੇਤਰ ਦੇ ਇੱਕ ਪਿੰਡ 'ਚ ਵਾਪਰੀ ਸੀ। 7 ਸਤੰਬਰ ਨੂੰ ਪੀੜਤਾ ਦੇ ਰਿਸ਼ਤੇਦਾਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਅਧਾਰ 'ਤੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਰਾਦਾਬਾਦ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ (ਡੀਆਈਜੀ) ਸ਼ਲਭ ਮਾਥੁਰ ਨੇ ਬੁੱਧਵਾਰ ਨੂੰ ਕਿਹਾ ਕਿ ਇਹ ਘਟਨਾ ਲਗਭਗ 15 ਦਿਨ ਪਹਿਲਾਂ ਦੀ ਹੈ ਅਤੇ ਮਾਮਲੇ ਦੇ ਇੱਕ ਦੋਸ਼ੀ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਔਰਤ ਦੀ ਮੈਡੀਕਲ ਜਾਂਚ ਵਿੱਚ ਬਲਾਤਕਾਰ ਦੀ ਪੁਸ਼ਟੀ ਨਹੀਂ ਹੋਈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦਰਜ ਰਿਪੋਰਟ ਮੁਤਾਬਕ 1 ਸਤੰਬਰ ਨੂੰ ਮੁਰਾਦਾਬਾਦ ਦੇ ਭੋਜਪੁਰ ਥਾਣਾ ਖੇਤਰ 'ਚ ਪੀੜਤਾ ਮੇਲਾ ਦੇਖ ਕੇ ਘਰ ਪਰਤ ਰਹੀ ਸੀ। ਇਸ ਦੌਰਾਨ ਭੋਜਪੁਰ ਦੇ ਪਿੰਡ ਇਸਲਾਮਨਗਰ ਵਾਸੀ ਨਿਤਿਨ, ਕਪਿਲ, ਅਜੈ, ਨੌਸ਼ੇ ਅਲੀ ਅਤੇ ਇਮਰਾਨ ਉਸ ਨੂੰ ਜ਼ਬਰਦਸਤੀ ਚੁੱਕ ਕੇ ਪਿੰਡ ਸੈਦਪੁਰ ਖੱਦਰ ਦੇ ਜੰਗਲ ਵਿੱਚ ਲੈ ਗਏ। ਜਿੱਥੇ ਮੁਲਜ਼ਮਾਂ ਨੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਰੌਲਾ ਸੁਣ ਕੇ ਨੇੜਲੇ ਖੇਤਾਂ ਵਿੱਚ ਕੰਮ ਕਰਦੇ ਲੋਕ ਮੌਕੇ ’ਤੇ ਪੁੱਜੇ ਤਾਂ ਪੰਜੇ ਨੌਜਵਾਨ ਫ਼ਰਾਰ ਹੋ ਗਏ।
ਪੁਲਿਸ ਸੁਪਰਡੈਂਟ (ਦਿਹਾਤੀ) ਸੰਦੀਪ ਕੁਮਾਰ ਮੀਨਾ ਨੇ ਕਿਹਾ ਕਿ ਪੀੜਤਾ ਅਤੇ ਉਸਦੇ ਮਾਪਿਆਂ ਨੇ ਮੈਜਿਸਟ੍ਰੇਟ ਦੇ ਸਾਹਮਣੇ ਆਪਣੇ ਬਿਆਨ ਵਿੱਚ ਸਮੂਹਿਕ ਬਲਾਤਕਾਰ ਦੀ ਘਟਨਾ ਤੋਂ ਇਨਕਾਰ ਕੀਤਾ ਹੈ। ਇਸ ਤੋਂ ਪਹਿਲਾਂ ਮੀਡੀਆ ਨੂੰ ਦਿੱਤੇ ਬਿਆਨ 'ਚ ਮੀਨਾ ਨੇ ਕਿਹਾ,''ਘਟਨਾ ਦੇ ਸਬੰਧ 'ਚ ਪੀੜਤਾ ਦੇ ਰਿਸ਼ਤੇਦਾਰ ਦੀ ਸ਼ਿਕਾਇਤ 'ਤੇ ਪੰਜ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ ਇੱਕ ਮੁਲਜ਼ਮ ਨੌਸ਼ੇ ਅਲੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।”
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।