Crime News: ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਵਿੱਚ ਇੱਕ ਨਵ-ਵਿਆਹੁਤਾ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੂਰਜਪੁਰ ਥਾਣਾ ਖੇਤਰ 'ਚ ਐਤਵਾਰ ਨੂੰ ਇੱਕ ਨਵ-ਵਿਆਹੀ ਔਰਤ ਦੀ ਹੱਤਿਆ ਕਰ ਦਿੱਤੀ ਗਈ ਅਤੇ ਉਸ ਦੇ ਪਤੀ, ਸਹੁਰੇ ਅਤੇ ਸੱਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਨੇ ਔਰਤ ਦੇ ਪਰਿਵਾਰ ਤੋਂ ਦਾਜ ਵਜੋਂ ਫਾਰਚੂਨਰ ਕਾਰ ਦੀ ਮੰਗ ਕੀਤੀ ਸੀ। ਮੁਲਜ਼ਮਾਂ ਦੀ ਪਛਾਣ ਪਿੰਡ ਬਿਰੋਂਦੀ ਵਾਸੀ ਨੰਦਕਿਸ਼ੋਰ (52), ਸੇਮਾ (48) ਅਤੇ ਪ੍ਰਿੰਸ (23) ਵਜੋਂ ਹੋਈ ਹੈ। ਪੁਲਿਸ ਮੁਤਾਬਕ ਇਨ੍ਹਾਂ ਨੇ ਨਵ-ਵਿਆਹੀ ਔਰਤ ਦਾ ਕੇਬਲ ਤਾਰ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ।


ਮ੍ਰਿਤਕ ਅੰਜੂ ਦਾ ਵਿਆਹ ਇਸੇ ਸਾਲ 27 ਫਰਵਰੀ ਨੂੰ ਪ੍ਰਿੰਸ ਨਾਲ ਹੋਇਆ ਸੀ। ਉਸਦੀ ਮੌਤ ਤੋਂ ਬਾਅਦ ਦੋਸ਼ੀ ਨੇ ਔਰਤ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਕਿ ਉਸਦੀ ਮੌਤ ਸ਼ੱਕੀ ਹਾਲਾਤਾਂ ਵਿੱਚ ਹੋਈ ਹੈ। ਹਾਲਾਂਕਿ ਜਦੋਂ ਪੋਸਟਮਾਰਟਮ ਦੀ ਰਿਪੋਰਟ ਆਈ ਤਾਂ ਪਤਾ ਲੱਗਾ ਕਿ ਉਸ ਦੀ ਹੱਤਿਆ ਗਲਾ ਘੁੱਟ ਕੇ ਕੀਤੀ ਗਈ ਸੀ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਸਹੁਰੇ ਮ੍ਰਿਤਕ ਦੇ ਪਰਿਵਾਰ ਤੋਂ ਫਾਰਚੂਨਰ ਕਾਰ ਅਤੇ 10 ਲੱਖ ਰੁਪਏ ਦਾਜ ਦੀ ਮੰਗ ਕਰ ਰਹੇ ਸਨ।


ਇਨ੍ਹਾਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ


ਮ੍ਰਿਤਕ ਔਰਤ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਨੂੰ ਸਵਿਫਟ ਕਾਰ ਦਿੱਤੀ ਸੀ ਪਰ ਉਹ ਇਸ ਤੋਂ ਖੁਸ਼ ਨਹੀਂ ਸਨ ਅਤੇ ਉਨ੍ਹਾਂ ਨੇ ਮਿਲ ਕੇ ਔਰਤ ਦਾ ਕਤਲ ਕਰ ਦਿੱਤਾ। ਮੁਲਜ਼ਮਾਂ ਨੂੰ ਐਲਜੀ ਗੋਲਚੱਕਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਤਿੰਨਾਂ ਨੂੰ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਇੰਨਾ ਹੀ ਨਹੀਂ ਪੁਲਿਸ ਨੇ ਵਾਰਦਾਤ 'ਚ ਕਥਿਤ ਤੌਰ 'ਤੇ ਵਰਤੀ ਗਈ ਕੇਬਲ ਤਾਰ ਵੀ ਬਰਾਮਦ ਕਰ ਲਈ ਹੈ। ਇਸ ਦੇ ਨਾਲ ਹੀ ਮੁਲਜ਼ਮਾਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 498ਏ (ਪਤੀ ਜਾਂ ਉਸ ਦੇ ਰਿਸ਼ਤੇਦਾਰ ਵੱਲੋਂ ਔਰਤ ਨਾਲ ਬੇਰਹਿਮੀ) ਅਤੇ 304ਬੀ (ਦਾਜ ਲਈ ਮੌਤ) ਦੇ ਨਾਲ-ਨਾਲ ਦਾਜ ਰੋਕੂ ਕਾਨੂੰਨ ਦੀ ਧਾਰਾ 3 ਅਤੇ 4 ਤਹਿਤ ਕੇਸ ਦਰਜ ਕੀਤਾ ਗਿਆ ਹੈ। 


ਇਹ ਵੀ ਪੜ੍ਹੋ: Cough Syrup Case: ਨੋਇਡਾ ਦੀ ਦਵਾ ਕੰਪਨੀ ਦੇ 3 ਅਧਿਕਾਰੀ ਗ੍ਰਿਫਤਾਰ, ਉਜ਼ਬੇਕਿਸਤਾਨ 'ਚ ਖੰਘ ਦੀ ਦਵਾਈ ਨਾਲ 18 ਬੱਚਿਆਂ ਦੀ ਮੌਤ ਦਾ ਮਾਮਲਾ