Ludhiana News: ਬੇਮੌਸਮੇ ਮੀਂਹ ਤੇ ਹਨ੍ਹੇਰੀ ਨੇ ਕਣਕ ਦੀ ਫਸਲ ਦਾ ਵੱਡਾ ਨੁਕਸਾਨ ਕੀਤਾ ਹੈ। ਹਾਸਲ ਜਾਣਕਾਰੀ ਮੁਤਾਬਕ ਲੁਧਿਆਣਾ ਤੇ ਆਸ-ਪਾਸ ਦੇ ਪਿੰਡਾਂ ਵਿੱਚ ਪਏ ਮੀਂਹ ਕਾਰਨ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ। ਤੇਜ਼ ਹਵਾ ਤੇ ਲਗਾਤਾਰ ਪਏ ਮੀਂਹ ਕਾਰਨ ਜ਼ਮੀਨ ਨਾਲ ਵਿਛੀ ਕਣਕ ਕਰਕੇ ਝਾੜ ਵੀ 25 ਤੋਂ 30 ਫੀਸਦੀ ਘੱਟ ਹੋਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਕਿਸਾਨਾਂ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਫਸਲ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਬਾਬੂਆਂ ਦੇ ਹੱਥ ਦੇਣ ਦੀ ਥਾਂ ਸਿੱਧਾ ਕਿਸਾਨਾਂ ਨੂੰ ਦਿੱਤਾ ਜਾਵੇ।


ਕਿਸਾਨਾਂ ਦਾ ਕਹਿਣਾ ਹੈ ਕਿ ਭਾਰੀ ਮੀਂਹ ਤੇ ਚੱਲੀ ਤੇਜ਼ ਹਵਾ ਕਰਕੇ ਕਣਕ ਦੀ ਫਸਲ ਖਰਾਬ ਹੋ ਗਈ ਹੈ। ਕਿਸਾਨਾਂ ਮੁਤਾਬਕ ਇੱਕ ਕਿੱਲੇ ਤੋਂ ਔਸਤਨ 19-20 ਕੁਇੰਟਲ ਝਾੜ ਨਿਕਲਦਾ ਹੈ ਪਰ ਹੁਣ ਇਹ ਝਾੜ 14 ਤੋਂ 15 ਕੁਇੰਟਲ ਤੱਕ ਹੀ ਰਹਿਣ ਦੀ ਸੰਭਾਵਨਾ ਹੈ। ਕਿਸਾਨਾਂ ਦਾ ਰੋਸ ਹੈ ਕਿ ਪਿਛਲੇ ਸਾਲ ਵੀ 8-9 ਕੀਲੇ ਪੱਕੀ ਫਸਲ ਸੜ ਕੇ ਸੁਆਹ ਹੋ ਗਈ ਸੀ ਪਰ ਕੋਈ ਮੁਆਵਜ਼ਾ ਨਹੀਂ ਮਿਲਿਆ।


ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਗਰਮੀ ਵੱਧ ਪੈਣ ਨਾਲ ਫਸਲ ਜਲਦੀ ਪੱਕ ਕੇ ਸੁੱਕ ਗਈ ਸੀ ਜਿਸ ਕਰਕੇ ਝਾੜ ਘੱਟ ਗਿਆ ਸੀ ਪਰ ਇਸ ਵਾਰ ਬੇਮੌਸਮੇ ਮੀਂਹ ਨੇ ਉਹਨਾਂ ਦੀਆਂ ਆਸਾਂ ’ਤੇ ਫਿਰ ਪਾਣੀ ਫੇਰ ਦਿੱਤਾ। ਮੀਂਹ ਕਾਰਨ ਜ਼ਮੀਨ ਪੋਲੀ ਪੈਣ ਤੇ ਫਸਲ ਹੇਠਾਂ ਵਿਛ ਜਾਣ ਨਾਲ ਬੱਲੀਆਂ ਨੂੰ ਨਾਂ ਤਾਂ ਢੁਕਵੀਂ ਆਕਸੀਜਨ ਮਿਲਣੀ ਹੈ ਤੇ ਨਾ ਹੀ ਧੁੱਪ ਜਿਸ ਕਰਕੇ ਦਾਣੇ ਕਮਜ਼ੋਰ ਜਾਂ ਕਾਲੇ ਰੰਗ ਦੇ ਹੋ ਸਕਦੇ ਹਨ।


ਫਸਲਾਂ ਦੇ ਖਰਾਬੇ ਦੇ ਮੁਆਵਜੇ 'ਚ 25 ਫੀਸਦੀ ਵਾਧੇ ਦਾ ਐਲਾਨ- ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਫਸਲਾਂ ਦੇ ਖਰਾਬੇ ਦੇ ਮੁਆਵਜੇ ਵਿੱਚ 25 ਫੀਸਦੀ ਵਾਧੇ ਦਾ ਐਲਾਨ ਕੀਤਾ ਹੈ। ਮੋਗਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਤੇ ਪਟਿਆਲਾ ਦੇ ਪਿੰਡਾਂ ਦਾ ਤੂਫਾਨੀ ਦੌਰਾ ਕਰਨ ਵਾਲੇ ਮੁੱਖ ਮੰਤਰੀ ਨੇ ਕਿਹਾ ਕਿ ਮੁੱਖ ਜੇ ਫਸਲ ਦੀ ਨੁਕਸਾਨ 75 ਫੀਸਦੀ ਤੋਂ ਵੱਧ ਹੁੰਦਾ ਹੈ ਤਾਂ ਸੂਬਾ ਸਰਕਾਰ ਕਿਸਾਨਾਂ ਨੂੰ 15,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜਾ ਦੇਵੇਗੀ।


ਇਹ ਵੀ ਪੜ੍ਹੋ: Amritsar News: ‘ਵਾਰਿਸ ਪੰਜਾਬ ਦੇ’ ਜਥੇਬੰਦੀ ਖਿਲਾਫ ਐਕਸ਼ਨ ਸਬੰਧੀ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੀਟਿੰਗ ਅੱਜ, ਸਿੱਖ ਜਥੇਬੰਦੀਆਂ ਨਾਲ ਚਰਚਾ ਮਗਰੋਂ ਹੋਏਗਾ ਫੈਸਲਾ


ਉਨ੍ਹਾਂ ਕਿਹਾ ਕਿ ਜੇਕਰ ਨੁਕਸਾਨ 33 ਤੋਂ 75 ਫੀਸਦੀ ਤੱਕ ਹੁੰਦਾ ਹੈ ਤਾਂ ਕਿਸਾਨਾਂ ਨੂੰ 6750 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜਾ ਦਿੱਤਾ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਮਜਦੂਰਾਂ ਨੂੰ 10 ਫੀਸਦੀ ਮੁਆਵਜਾ ਦਿੱਤਾ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਕੋਈ ਵਿੱਤੀ ਮੁਸਕਲ ਪੇਸ ਨਾ ਆਵੇ। ਉਨ੍ਹਾਂ ਕਿਹਾ ਕਿ ਪੂਰੇ ਮਕਾਨ ਦੇ ਨੁਕਸਾਨ ਦੇ ਮੁਆਵਜੇ ਵਜੋਂ 95100 ਰੁਪਏ ਦਿੱਤੇ ਜਾਣਗੇ, ਜਦੋਂਕਿ ਘਰਾਂ ਦੇ ਮਾਮੂਲੀ ਨੁਕਸਾਨ ਲਈ 5200 ਰੁਪਏ ਦਿੱਤੇ ਜਾਣਗੇ।


ਇਹ ਵੀ ਪੜ੍ਹੋ: Gold Found: ਨਦੀ 'ਚ ਚੱਲ ਰਹੀ ਸੀ ਮਾਈਨਿੰਗ, ਅਚਾਨਕ ਨਿਕਲਿਆ ਸੋਨੇ ਦਾ ਟਾਪੂ, ਗਹਿਣੇ, ਮੁੰਦਰੀਆਂ, ਬੋਧੀ ਮੂਰਤੀਆਂ ਤੇ ਕੀਮਤੀ ਭਾਂਡੇ ਮਿਲੇ