OMG! ਜਨਮ ਦਿਨ 'ਤੇ ਡਾਂਸ ਨਹੀਂ ਕੀਤਾ ਤਾਂ ਪ੍ਰਾਈਵੇਟ ਪਾਰਟ 'ਚ ਪਾ ਦਿੱਤਾ ਟਾਰਚ
ਬਿਹਾਰ ਦੇ ਗੋਪਾਲਗੰਜ 'ਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜਨਮ ਦਿਨ ਪਾਰਟੀ 'ਚ ਡਾਂਸ ਕਰਨ ਤੋਂ ਇਨਕਾਰ ਕਰਨ 'ਤੇ ਦਬੰਗਾਂ ਨੇ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਉਸ ਦੇ ਪ੍ਰਾਈਵੇਟ ਪਾਰਟ 'ਚ ਟਾਰਚ ਪਾ ਦਿੱਤੀ।
ਗੋਪਾਲਗੰਜ: ਬਿਹਾਰ ਦੇ ਗੋਪਾਲਗੰਜ 'ਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜਨਮ ਦਿਨ ਪਾਰਟੀ 'ਚ ਡਾਂਸ ਕਰਨ ਤੋਂ ਇਨਕਾਰ ਕਰਨ 'ਤੇ ਦਬੰਗਾਂ ਨੇ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਉਸ ਦੇ ਪ੍ਰਾਈਵੇਟ ਪਾਰਟ 'ਚ ਟਾਰਚ ਪਾ ਦਿੱਤੀ। ਇਸ ਤੋਂ ਪਹਿਲਾਂ ਉਕਤ ਵਿਅਕਤੀਆਂ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਵੀ ਕੀਤੀ। ਪੁਲਿਸ ਨੂੰ ਸ਼ਿਕਾਇਤ ਕਰਨ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦੇ ਰਹੇ ਹਨ।
ਮਾਮਲਾ ਮਾਂਝਾਗੜ੍ਹ ਥਾਣਾ ਖੇਤਰ ਦਾ ਹੈ। ਪੁਲਿਸ ਨੇ ਇਸ ਮਾਮਲੇ 'ਚ ਐਫਆਈਆਰ ਦਰਜ ਕਰਕੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੂਜੇ ਪਾਸੇ ਪੀੜਤ ਦੇ ਪਰਿਵਾਰਕ ਮੈਂਬਰਾਂ ਨੇ ਇਲਾਜ ਲਈ ਸਥਾਨਕ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ, ਜਿੱਥੋਂ ਡਾਕਟਰਾਂ ਨੇ ਗੋਰਖਪੁਰ ਰੈਫਰ ਕਰ ਦਿੱਤਾ। ਇਸ ਤੋਂ ਬਾਅਦ ਪਰਿਵਾਰ ਵਾਲੇ ਉਸ ਨੂੰ ਇੱਕ ਨਿੱਜੀ ਹਸਪਤਾਲ ਲੈ ਗਏ, ਜਿੱਥੇ ਆਪ੍ਰੇਸ਼ਨ ਕਰਕੇ ਢਿੱਡ 'ਚ ਫਸੀ ਟਾਰਚ ਨੂੰ ਬਾਹਰ ਕੱਢਿਆ ਗਿਆ।
ਪਿੰਡ 'ਚ ਰੱਖੀ ਗਈ ਸੀ ਜਨਮ ਦਿਨ ਦੀ ਪਾਰਟੀ
ਦੱਸਿਆ ਜਾ ਰਿਹਾ ਹੈ ਕਿ 26 ਜੂਨ ਦੀ ਰਾਤ ਨੂੰ ਪਿੰਡ 'ਚ ਜਨਮ ਦਿਨ ਦੀ ਪਾਰਟੀ ਸੀ। ਪੀੜਤ ਨੌਜਵਾਨ ਨੂੰ ਬੁਲਾਉਣ ਲਈ ਚਾਰ ਵਿਅਕਤੀ ਘਰ ਆਏ ਸਨ, ਜਦੋਂ ਉਹ ਉੱਥੇ ਗਏ ਤਾਂ ਉਨ੍ਹਾਂ ਨੂੰ ਨੱਚਣ ਲਈ ਕਹਿਣ ਲੱਗੇ। ਜਦੋਂ ਨੌਜਵਾਨ ਨੇ ਇਨਕਾਰ ਕੀਤਾ ਤਾਂ ਉਸ ਦੀ ਕੁੱਟਮਾਰ ਕੀਤੀ ਗਈ। ਇਸ ਦੌਰਾਨ ਚਾਰਾਂ ਨੌਜਵਾਨਾਂ ਨੇ ਮਿਲ ਕੇ ਪ੍ਰਾਈਵੇਟ ਪਾਰਟ ਤੋਂ ਲੋਹੇ ਦੀ ਟਾਰਚ ਪਾ ਦਿੱਤੀ। ਜਦੋਂ ਪੀੜਤ ਨੇ ਘਰ ਆ ਕੇ ਸਾਰੀ ਘਟਨਾ ਆਪਣੀ ਪਤਨੀ ਤੇ ਪਰਿਵਾਰਕ ਮੈਂਬਰਾਂ ਨੂੰ ਦੱਸੀ ਤਾਂ ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਗੋਰਖਪੁਰ ਰੈਫਰ ਕਰ ਦਿੱਤਾ।
ਇਸ ਦੇ ਨਾਲ ਹੀ ਇਸ ਮਾਮਲੇ 'ਚ ਪੁਲਿਸ ਨੇ ਪੀੜਤ ਦੀ ਸ਼ਿਕਾਇਤ 'ਤੇ ਐਫਆਈਆਰ ਇਨ੍ਹਾਂ 'ਚੋਂ ਇਕ ਮੁਲਜ਼ਮ ਉਮੇਸ਼ਵਰ ਸ਼ਾਹ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਸੋਨੂੰ ਸ਼ਾਹ ਸਮੇਤ ਹੋਰ ਮੁਲਜ਼ਮ ਫ਼ਰਾਰ ਹਨ। ਪੁਲਿਸ ਅਨੁਸਾਰ ਜਲਦ ਹੀ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਿਸ ਵੱਲੋਂ ਫ਼ਰਾਰ ਮੁਲਜ਼ਮਾਂ ਦੇ ਟਿਕਾਣਿਆਂ 'ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।