ਚੰਡੀਗੜ੍ਹ-ਅੰਬਾਲਾ ਹਾਈਵੇਅ ਤੇ ਕਾਰ 'ਚ ਛੱਡੀ ਚਾਬੀ ਤਾਂ ਪਤਨੀ ਸਮੇਤ ਕਾਰ ਲੈ ਫਰਾਰ ਹੋਏ ਲੁਟੇਰੇ
ਏਬੀਪੀ ਸਾਂਝਾ
Updated at:
09 Jan 2021 12:24 PM (IST)
ਕੀ ਤੁਸੀਂ ਵੀ ਕਾਰ 'ਚ ਚਾਬੀ ਲਾ ਭੁੱਲ ਜਾਂਦੇ ਹੋ? ਜੇ ਹਾਂ, ਤਾਂ ਸਾਵਧਾਨ ਹੋ ਜਾਓ, ਮੁਹਾਲੀ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।
NEXT
PREV
ਮੁਹਾਲੀ: ਕੀ ਤੁਸੀਂ ਵੀ ਕਾਰ 'ਚ ਚਾਬੀ ਲਾ ਭੁੱਲ ਜਾਂਦੇ ਹੋ? ਜੇ ਹਾਂ, ਤਾਂ ਸਾਵਧਾਨ ਹੋ ਜਾਓ, ਮੁਹਾਲੀ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕ ਵਿਅਕਤੀ ਨੇ ਆਪਣੀ ਕਾਰ 'ਚ ਚਾਬੀ ਲੱਗੀ ਹੋਈ ਛੱਡ ਦਿੱਤੀ। ਇਸ ਦੌਰਾਨ ਲੁਟੇਰੇ ਆਏ ਅਤੇ ਉਸਦੀ ਗੱਡੀ ਲੈ ਫਰਾਰ ਹੋ ਗਈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਦੋਂ ਇਹ ਸਭ ਹੋਇਆ ਵਿਅਕਤੀ ਦੀ ਪਤਨੀ ਕਾਰ ਅੰਦਰ ਹੀ ਮੌਜੂਦ ਸੀ।ਚੋਰਾਂ ਨੇ ਮਹਿਲਾ ਨੂੰ ਪੰਜ ਕਿਲੋ ਮੀਟਰ ਦੂਰ ਜਾ ਕੇ ਉਤਾਰ ਦਿੱਤਾ ਅਤੇ ਫਰਾਰ ਹੋ ਗਏ।
ਮੁਹਾਲੀ ਦੇ ਡੇਰਾ ਬੱਸੀ ਇਲਾਕੇ 'ਚ ਦਰਜ ਸ਼ਿਕਾਇਤ ਮੁਤਾਬਿਕ ਗੱਡੀ ਚੰਡੀਗੜ੍ਹ-ਅੰਬਾਲੀ ਹਾਈਵੇਅ ਤੇ ਖੜ੍ਹੀ ਸੀ।ਇਸ ਦੌਰਾਨ ਦੋ ਵਿਅਕਤੀ ਆਏ ਇੱਕ ਨੇ ਗੱਡੀ ਚਾਲੂ ਕੀਤੀ ਅਤੇ ਦੂਜੇ ਨੇ ਮਹਿਲਾ ਦਾ ਮੂੰਹ ਬੰਦ ਕੀਤਾ।ਮਹਿਲਾ ਨੂੰ ਕੁੱਝ ਦੂਰੀ ਤੇ ਜਾ ਕੇ ਕਾਰ ਵਿਚੋਂ ਸੁੱਟ ਦਿੱਤਾ ਗਿਆ।ਕਾਰ ਮਾਲਕ ਬੱਚਿਆਂ ਦੀ ਸਕੂਲ ਫੀਸ ਜਮਾਂ ਕਰਵਾਉਣ ਗਿਆ ਸੀ।ਪਰ ਗੱਡੀ 'ਚ ਚਾਬੀ ਲੱਗੀ ਹੀ ਛੱਡ ਗਿਆ।
ਪੁਲਿਸ ਹੁਣ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਕਾਰ ਲੱਭਣ 'ਚ ਲੱਗੀ ਹੈ।ਪੁਲਿਸ ਆਸ ਪਾਸ ਦੇ ਸੀਸੀਟੀਵੀ ਵੀ ਛਾਣ ਰਹੀ ਹੈ।ਹਾਲਾਂਕਿ ਅਜੇ ਤੱਕ ਕੋਈ ਸਬੂਤ ਨਹੀਂ ਮਿਲਿਆ ਹੈ।ਜ਼ਿਕਰਯੋਗ ਹੈ ਕਿ ਚੰਡੀਗੜ੍ਹ-ਅੰਬਾਲਾ ਰਾਜ ਮਾਰਗ 'ਤੇ ਪੈਂਦਾ ਇਹ ਖੇਤਰ ਚੰਡੀਗੜ੍ਹ ਹਵਾਈ ਅੱਡੇ ਦੇ ਬਹੁਤ ਨੇੜੇ ਹੈ, ਇਸ ਤੋਂ ਪਹਿਲਾਂ ਵੀ ਇਸ ਖੇਤਰ ਵਿੱਚ ਬਦਮਾਸ਼ਾਂ ਵਲੋਂ ਲੁੱਟ ਖੋਹ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।

- - - - - - - - - Advertisement - - - - - - - - -