Viral Video: ਛਾਤੀ 'ਤੇ ਦੰਦਾਂ ਨਾਲ ਵੱਢ ਰਹੀ, ਮੁੱਕੇ, ਥੱਪੜ, ਗਲਾ ਘੁੱਟ ਰਹੀ...ਬੱਚਾ ਕਹਿੰਦਾ - ਕੋਈ ਪਾਣੀ ਪਿਆ ਦਿਓ, ਮਾਂ ਨੇ ਕੁੱਟਿਆ 8 ਸਾਲ ਦਾ ਬੱਚਾ, ਵੀਡੀਓ ਦੇਖ ਕੰਬ ਜਾਵੇਗੀ ਰੂਹ
Viral Video: ਇਹ ਘਟਨਾ ਹਰਿਦੁਆਰ ਦੇ ਰੁੜਕੀ 'ਚ ਵਾਪਰੀ ਹੈ ਅਤੇ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਔਰਤ ਆਪਣੇ ਬੱਚੇ ਨੂੰ ਬੇਰਹਿਮੀ ਨਾਲ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ। ਘਟਨਾ ਨੂੰ ਇਕ ਚਸ਼ਮਦੀਦ ਨੇ ਰਿਕਾਰਡ ਕੀਤਾ ਅਤੇ ਵੀਡੀਓ ਬੁੱਧਵਾਰ ਨੂੰ ਇੰਟਰਨੈੱਟ 'ਤੇ ਵਾਇਰਲ ਹੋ ਗਿਆ।
Viral Video: ਇੰਟਰਨੈੱਟ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਤੁਹਾਡੀਆਂ ਅੱਖਾਂ ਚੋਂ ਹੰਝੂ ਆ ਜਾਣਗੇ, ਤੁਹਾਡਾ ਕਲੇਜਾ ਬਾਹਰ ਆ ਜਾਵੇਗਾ। ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਮਾਂ ਆਪਣੇ ਅੱਠ ਸਾਲ ਦੇ ਮੁੰਡੇ ਨੂੰ ਇੰਨੇ ਗੰਦੇ ਤਰੀਕੇ ਨਾਲ ਕੁੱਟ ਰਹੀ ਹੈ ਕਿ ਤੁਹਾਡੇ ਰੌਂਗਟੇ ਖੜ੍ਹੇ ਹੋ ਜਾਣਗੇ। ਵੀਡੀਓ ਵਿੱਚ ਇੱਕ ਮਾਂ ਆਪਣੇ ਮੁੰਡੇ ਨੂੰ ਬੇਹਰਿਮੀ ਨਾਲ ਕੁੱਟ ਰਹੀ ਹੈ, ਕਦੇ ਉਸ ਨੂੰ ਦੰਦਾਂ ਨਾਲ ਕੱਟਦੀ ਹੈ ਅਤੇ ਕਦੇ ਗਲਾ ਦਬਾ ਕੇ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ।
ਇੰਨਾ ਹੀ ਨਹੀਂ ਉਹ ਮਹਿਲਾ ਉਸ ਬੱਚੇ ਦੇ ਉੱਤੇ ਬੈਠ ਕੇ ਉਸ ਨੂੰ ਥੱਪੜ, ਕਦੇ ਮੁੱਕੇ, ਕਦੇ ਉਸ ਦਾ ਗਲਾ ਦਬਾ ਰਹੀ ਹੈ ਅਤੇ ਕਦੇ ਉਸ ਨੂੰ ਫਰਸ਼ 'ਤੇ ਚੁੱਕ-ਚੁੱਕ ਕੇ ਮਾਰ ਰਹੀ ਹੈ। ਅੱਗੋਂ ਬੱਚਾ ਕਹਿੰਦਾ ਹੈ ਮੈਨੂੰ ਪਾਣੀ ਤਾਂ ਪਿਲਾ ਦਿਓ, ਪਾਣੀ ਤਾਂ ਦੇ ਦਿਓ ਪਰ ਉਹ ਜਾਲਮ ਮਾਂ ਨੂੰ ਕੁਝ ਵੀ ਨਹੀਂ ਸੁਣ ਰਿਹਾ ਹੈ। ਉੱਥੇ ਹੀ ਇੱਕ ਮਾਸੂਮ ਕੋਲ ਖੜ੍ਹਾ ਹੋ ਕੇ ਦੇਖ ਰਿਹਾ ਹੈ, ਪਰ ਉਹ ਬੇਬਸ ਹੈ। ਹਾਲਾਂਕਿ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
क्या दुनिया में माँ ऐसी भी होती हैं?
— MANOJ SHARMA LUCKNOW UP🇮🇳🇮🇳🇮🇳 (@ManojSh28986262) July 17, 2024
रूह कंपा देने वाली वीडियो 😡😡
90 KG की महिला अपने छोटे 25 KG बेटे के ऊपर बैठकर उसे मुक्कों, दांतों सर पटकना गाला दबाना !!
एक मासूम छोटा बच्चा वहीं पर खड़ा देख रहा!
अगर ये सच है तो इसको जल्द गिरफ्तार करे !! #viralvideo #up #uttrakhand pic.twitter.com/NCZzsihfCw
ਇਹ ਘਟਨਾ ਹਰਿਦੁਆਰ ਦੇ ਰੁੜਕੀ 'ਚ ਵਾਪਰੀ ਹੈ ਅਤੇ ਇਸ ਭਿਆਨਕ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਔਰਤ ਨੂੰ ਆਪਣੇ ਬੱਚੇ ਨੂੰ ਬੇਰਹਿਮੀ ਨਾਲ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ। ਘਟਨਾ ਨੂੰ ਇਕ ਚਸ਼ਮਦੀਦ ਨੇ ਰਿਕਾਰਡ ਕੀਤਾ ਅਤੇ ਵੀਡੀਓ ਬੁੱਧਵਾਰ ਨੂੰ ਇੰਟਰਨੈੱਟ 'ਤੇ ਵਾਇਰਲ ਹੋ ਗਿਆ।
ਵੀਡੀਓ ਵਿੱਚ ਬੱਚਾ ਰੋ ਰਿਹਾ ਹੈ ਅਤੇ ਔਰਤ ਨੂੰ ਕਹਿ ਰਿਹਾ ਹੈ ਕਿ ਛੱਡ ਦਿਓ, ਪਰ ਔਰਤ ਉਸ ਕੁਝ ਨਹੀਂ ਸੁਣ ਰਹੀ ਹੈ ਅਤੇ ਲਗਾਤਾਰ ਉਸ ਨੂੰ ਲਗਾਤਾਰ ਕੁੱਟ ਰਹੀ ਹੈ। ਬੱਚਾ ਉਸ ਔਰਤ ਨੂੰ ਕਹਿੰਦਾ ਹੈ ਮੰਮੀ ਪਹਿਲਾਂ ਪਾਣੀ ਦੇ ਦਿਓ ਪਰ ਉਸ ਔਰਤ ਨੂੰ ਕੋਈ ਫਰਕ ਨਹੀਂ ਪੈ ਰਿਹਾ ਹੈ। ਉਹ ਉਸ ਦੀ ਛਾਤੀ 'ਤੇ ਦੰਦਾਂ ਨਾਲ ਕੱਟਦੀ ਹੈ ਅਤੇ ਉਸ ਦੇ ਥੱਪਣ ਮਾਰਦੀ ਹੈ। ਫਿਰ ਵੀ ਨਹੀਂ ਥੱਕਦੀ ਤਾਂ ਉਸ ਦਾ ਗਲਾ ਦਬਾ ਦਿੰਦੀ ਹੈ, ਜਦੋਂ ਉਸ ਨੂੰ ਲੱਗਦਾ ਹੈ ਕਿ ਉਸ ਦਾ ਦਮ ਘੁੱਟ ਰਿਹਾ ਹੈ ਤਾਂ ਫਿਰ ਉਸ ਨੂੰ ਛੱਡ ਦਿੰਦੀ ਹੈ।
ਮਾਂ ਦੇ ਇਸ ਸ਼ੈਤਾਨੀ ਵਿਵਹਾਰ ਦੀ ਸੋਸ਼ਲ ਮੀਡੀਆ 'ਤੇ ਕਾਫੀ ਆਲੋਚਨਾ ਹੋ ਰਹੀ ਹੈ। ਕੁਝ ਸੋਸ਼ਲ ਮੀਡੀਆ ਯੂਜ਼ਰ ਔਰਤ ਨੂੰ ਮਾਨਸਿਕ ਤੌਰ 'ਤੇ ਅਸਥਿਰ ਦੱਸ ਰਹੇ ਹਨ, ਜਦਕਿ ਦੂਜੇ ਯੂਜ਼ਰਸ ਔਰਤ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਹੇ ਹਨ।