ਮੋਗਾ: ਜ਼ਿਲ੍ਹਾ ਮੋਗਾ ਤੋਂ ਦੋ ਭੈਣਾਂ ਦੇ ਕਤਲ ਦੀ ਵਾਰਦਾਤ ਸਾਹਮਣੇ ਆਈ ਹੈ। ਕਸਬਾ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਣੂਕੇ ਵਿੱਚ ਬੀਤੀ ਸ਼ਾਮ ਇਹ ਘਟਨਾ ਵਾਪਰੀ ਸੀ। ਮੁਲਜ਼ਮ ਨੇ ਦੋਵਾਂ ਭੈਣਾਂ ਨੂੰ ਕਾਰ ਅੰਦਰ ਗੋਲੀ ਮਾਰੀ ਤੇ ਫਿਰ ਮੌਕੇ ਤੋਂ ਫਰਾਰ ਹੋ ਗਿਆ। ਮੁਲਜ਼ਮ ਪਿੰਡ ਸੇਖਾ ਖੁਰਦ ਦੀ ਮੌਜੂਦਾ ਸਰਪੰਚ ਦਾ ਮੁੰਡਾ ਹੈ।


ਇਹ ਵੀ ਪੜ੍ਹੋ: Aamir Khan ਦੀਆਂ ਇਹ ਫਲੌਪ ਫ਼ਿਲਮਾਂ ਦੇਖ ਫੜ੍ਹ ਲਵੋਗੇ ਸਿਰ, ਇੱਕ ਲਈ ਖੁਦ ਸਾਹਮਣੇ ਆ ਮੰਗੀ ਸੀ ਮੁਆਫੀ

ਜਾਣਕਾਰੀ ਮੁਤਾਬਕ ਦੋ ਭੈਣਾਂ ਅਮਨਪ੍ਰੀਤ ਕੌਰ ਤੇ ਕਮਲਪ੍ਰੀਤ ਕੌਰ ਸਰਪੰਚ ਦੇ ਮੁੰਡੇ ਗੁਰਬੀਰ ਸਿੰਘ ਨਾਲ ਆਲਟੋ ਕਾਰ ਵਿੱਚ ਸਵਾਰ ਸੀ। ਇਸ ਦੌਰਾਨ ਉਨ੍ਹਾਂ ਦਾ ਆਪਸ ਵਿੱਚ ਕਿਸੇ ਗੱਲ ਤੋਂ ਵਿਵਾਦ ਸ਼ੁਰੂ ਹੋ ਗਿਆ। ਮੁਲਜ਼ਮ ਗੁਰਬੀਰ ਨੇ ਦੋਨਾਂ ਭੈਣਾਂ ਤੇ ਫਾਇਰ ਕਰ ਦਿੱਤੇ। ਇਸ ਮਗਰੋਂ ਮੁਲਜ਼ਮ ਦੋਨਾਂ ਭੈਣਾਂ ਨੂੰ ਸੜਕ ਤੇ ਸੁੱਟ ਕੇ ਫਰਾਰ ਹੋ ਗਿਆ।


 


ਇਹ ਵੀ ਪੜ੍ਹੋ: ਆਪਣੀ ਨਵੀਂ ਕਾਰ ਨੂੰ ਬਣਾਓ ਇਕਦਮ ਫਿੱਟ, ਲੰਬੇ ਸਮੇਂ ਤੱਕ ਮੇਂਟਨੈੱਸ ਦੇ ਖਰਚੇ ਤੋਂ ਵੀ ਬਚੋ



ਰਾਹਗੀਰਾਂ ਨੇ ਦੋਨਾਂ ਲੜਕੀਆਂ ਨੂੰ ਹਸਪਤਾਲ ਪਹੁੰਚਾਇਆ ਤੇ ਇਲਾਜ ਦੌਰਾਨ ਦੋਨਾਂ ਦੀ ਮੌਤ ਹੋ ਗਈ। ਹੁਣ ਪੁਲਿਸ ਨੇ ਛਾਪੇਮਾਰੀ ਕਰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਆਖਰ ਗੁਰਬੀਰ ਨੇ ਦੋਨਾਂ ਭੈਣਾਂ ਤੇ ਗੋਲੀ ਕਿਉਂ ਚਲਾਈ।


ਇਹ ਵੀ ਪੜ੍ਹੋ:ਇੰਤਜ਼ਾਰ ਖ਼ਤਮ! OnePlus ਦੀ ਸ਼ਾਨਦਾਰ ਘੜੀ 23 ਮਾਰਚ ਨੂੰ ਭਾਰਤ ਵਿੱਚ ਲਾਂਚ, ਜਾਣੋ ਖਾਸੀਅਤ


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ