ਪੜਚੋਲ ਕਰੋ
ਲੁਟੇਰਿਆਂ ਨੇ ਮਚਾਇਆ ਆਤੰਕ, ਬੇਹੋਸ਼ ਹੋਈ ਕੁੜੀ 'ਤੇ ਵੀ ਤਰਸ ਨਹੀਂ ਆਇਆ
ਲੁਟੇਰਿਆਂ ਨੇ ਗਲੀ ਗਲੀ ਆੰਤਕ ਮਚਾ ਰਖਿਐ... ਕੋਈ ਵੀ ਔਰਤ ਦਾ ਬੱਚੀ ਇਸ ਪੰਜਾਬ ਚ ਸੁਰਖਿਅਤ ਨਹੀ ਹੈ ...ਜੇਕਰ ਤੁਸੀ ਇਹ ਵੀਡੀਓ ਦੇਖ ਲਈ ਤਾਂ ਤੁਸੀ ਵੀ ਆਪਣੀਆਂ ਧੀਆਂ ਜਾਂ ਬੱਚੀਆਂ ਨੂੰ ਇਕਲੇ ਬਾਹਰ ਨਹੀ ਜਾਣ ਦਿਉਓਗੇ ...

ludhiana,Snatching,BHAGWANT MANN,PUNJAB POLICE
Source : other
ਲੁਧਿਆਣਾ
ਅਸ਼ਰਫ ਢੁੱਡੀ ਦੀ ਰਿਪੋਰਟ
ਲੁਟੇਰਿਆਂ ਨੇ ਗਲੀ ਗਲੀ ਆੰਤਕ ਮਚਾ ਰਖਿਐ... ਕੋਈ ਵੀ ਔਰਤ ਦਾ ਬੱਚੀ ਇਸ ਪੰਜਾਬ ਚ ਸੁਰਖਿਅਤ ਨਹੀ ਹੈ ...ਜੇਕਰ ਤੁਸੀ ਇਹ ਵੀਡੀਓ ਦੇਖ ਲਈ ਤਾਂ ਤੁਸੀ ਵੀ ਆਪਣੀਆਂ ਧੀਆਂ ਜਾਂ ਬੱਚੀਆਂ ਨੂੰ ਇਕਲੇ ਬਾਹਰ ਨਹੀ ਜਾਣ ਦਿਉਓਗੇ ... ਪੰਜਾਬ ਹੁਣ ਪੰਜਾਬ ਨਹੀ ਰਿਹਾ ਇਹ ਤਾਲੀਬਾਨ ਬਣ ਚੁਕਿਐ..
ਇਕਲੀ ਜਾ ਰਹੀ ਇਸ ਲੜਕੀ ਤੋ ਪਰਸ ਖੋਹਣ ਦੀ ਕੋਸ਼ਿਸ਼ ਕਰ ਰਿਹਾ ਇਹ ਲੁਟੇਰਾ .. ਪਹਿਲਾ ਲੜਕੀ ਨੂੰ ਝਪਟ ਮਾਰ ਕੇ ਉਸਦਾ ਪਰਸ ਖੋਹਿਆ...ਪਰ ਪਰਸ ਹਥ ਨਾ ਆਇਆ ...ਪਰ ਲੜਕੀ ਸੜਕ ਤੇ ਡਿਗ ਪਈ .ਸੜਕ ਤੇ ਅਚਾਨਕ ਡਿਗਣ ਨਾਲ ਲੜਕੀ ਦੇ ਸਿਰ ਤੇ ਸਟ ਵਜੀ ਤੇ ਉਹ ਬੇਹੋਸ਼ ਹੋ ਗਈ ... ਫਿਰ ਇਹ ਲੁਟੇਰਾ ਮੌਕਾ ਪਾ ਕੇ ਵਾਪਿਸ ਆਇਆ ਤੇ ਬੇਹੋਸ਼ ਪਈ ਲੜਕੀ ਦਾ ਪਰਸ ਲੁਟਣ ਦੀ ਕੋਸ਼ਿਸ਼ ਕੀਤੀ ਫਿਰ ਨਾਕਾਮ ਰਿਹਾ ... ਇਨਾ ਹੀ ਨਹੀ ਫਿਰ ਤੋ ਉਸ ਨੇ ਆਪਣੀ ਸਕੁਟੀ ਘੁਮਾਈ ਅਤੇ ਫਿਰ ਵਾਪਿਸ ਪਰਸ ਖੋਹਣ ਦੀ ਕੋਸ਼ਿਸ਼ ਕੀਤੀ ਪਰ ਫਿਰ ਨਾਕਾਮ ਰਿਹਾ .. ਜਦੋ ਸਾਮਣੇ ਦੇ ਘਰ ਚੋ ਇਕ ਵਿਅਕਤੀ ਬਾਹਰ ਆਇਆ ਤਾਂ ਲੁਟੇਰਾ ਖਾਲੀ ਹਥ ਆਪਣੀ ਜਾਨ ਬਚਾਉਣ ਲਈ ਫਰਾਰ ਹੋ ਗਿਆ....... ਇਹ ਲੜਕੀ ਜੋ ਸੜਕ ਤੇ ਡਿਗ ਪਈ ਜਿਸਦੇ ਸਿਰ ਤੇ ਸਟ ਲਈ ਉਸਦੇ ਕਪੜੇ ਵੀ ਫਟ ਗਏ ਤੇ ਉਹ ਅਧ ਨਗਨ ਹਾਲਤ ਚ ਡਿਗੀ ਪਈ ਸੀ ... ਥੋੜੀ ਦੇਰ ਬਾਅਦ ਆਲੇ ਦੁਆਲੇ ਦੇ ਲੋਕਾਂ ਨੇ ਉਸਨੂੰ ਆ ਚੁਕਿਆ ਅਤੇ ਹਸਪਤਾਲ ਪਹੁੰਚਿਆ ਐ,,, ਲੜਕੀ ਡੀਐਮਸੀ ਹਸਪਤਾਲ ਵਿਚ ਆਈਸੀਯੂ ਵਿਚ ਦਾਖਲ ਹੈ ....ਹਾਲਾਤ ਕਾਫੀ ਨਾਜੁਕ ਦਸੀ ਜਾ ਰਹੀ ਹੈ । ਲੁਧਿਆਣਾ ਦੇ ਮਾਡਲ ਟਾਊਨ ਇਲਾਕੇ ਵਿੱਚ ਦਿਨ-ਦਿਹਾੜੇ ਲੁੱਟ-ਖੋਹ ਦੀ ਇਸ ਘਟਨਾ ਨੇ ਸਨਸਨੀ ਮਚਾ ਦਿੱਤੀ ਹੈ। ਸਕੂਟੀ ਸਵਾਰ ਇੱਕ ਸ਼ਰਾਬੀ ਨੌਜਵਾਨ ਨੇ ਇੱਕ ਔਰਤ ਦਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ। ਜਦੋਂ ਔਰਤ ਨੇ ਪਰਸ ਨਹੀਂ ਛੱਡਿਆ ਤਾਂ ਬਦਮਾਸ਼ ਪਰਸ ਨੂੰ ਖਿਚਿਆ ਅਤੇ ਇਸ ਦੌਰਾਨ ਔਰਤ ਸੜਕ 'ਤੇ ਮੂਧੇ ਮੂੰਹ ਡਿੱਗ ਪਈ। ਪਰਸ ਖੋਹਣ ਵਿੱਚ ਅਸਫਲ ਰਹਿਣ ਵਾਲਾ ਬਦਮਾਸ਼ ਉੱਥੋਂ ਭੱਜ ਗਿਆ, ਪਰ ਕੁਝ ਸਮੇਂ ਬਾਅਦ ਦੁਬਾਰਾ ਮੌਕੇ 'ਤੇ ਵਾਪਸ ਆ ਗਿਆ ਅਤੇ ਪਰਸ ਚੁੱਕ ਲਿਆ। ਪੂਰੀ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਇਸ ਦੌਰਾਨ ਔਰਤ ਸੜਕ 'ਤੇ ਡਿਗੀ ਪਈ ਰਹੀ। ਜਦੋਂ ਲੋਕ ਇਕੱਠੇ ਹੋਏ ਤਾਂ ਲੁਟੇਰਾ ਸਕੂਟੀ ਸਮੇਤ ਫਰਾਰ ਹੋ ਗਿਆ, ਸਥਾਨਕ ਲੋਕਾਂ ਨੇ ਤੁਰੰਤ ਜ਼ਖਮੀ ਔਰਤ ਨੂੰ ਮੁੱਢਲੀ ਸਹਾਇਤਾ ਦਿੱਤੀ ਅਤੇ ਉਸਨੂੰ ਹਸਪਤਾਲ ਪਹੁੰਚਾਇਆ। ਔਰਤ ਦੀ ਪਛਾਣ ਅਲਕਾ ਵਜੋਂ ਹੋਈ ਹੈ। ਹਾਦਸੇ ਵਿੱਚ ਉਸਦੇ ਦੰਦ ਟੁੱਟ ਗਏ ਹਨ ਅਤੇ ਉਸਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਸਨ। ਡਾਕਟਰਾਂ ਅਨੁਸਾਰ, ਉਹ ਇਸ ਸਮੇਂ ਡੀਐਮਸੀ ਹਸਪਤਾਲ ਦੇ ਆਈਸੀਯੂ ਵਿੱਚ ਦਾਖਲ ਹੈ ਅਤੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
Input By : ashraph dhuddy
Follow ਅਪਰਾਧ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















