ਪੜਚੋਲ ਕਰੋ
ਲੁਧਿਆਣਾ 'ਚ ਨੌਕਰ ਨੇ ਕੀਤੀ ਵਾਰਦਾਤ, ਸਿਕਿਓਰਟੀ ਗਾਰਡ ਨੂੰ ਬੇਹੋਸ਼ ਕਰ ਲੁੱਟਿਆ ਸੋਨਾ ਤੇ ਕੈਸ਼
ਇਸ ਵਾਰਦਾਤ ਨੂੰ ਉਸ ਵੇਲੇ ਅੰਜਾਮ ਦਿੱਤਾ ਗਿਆ ਜਦੋਂ ਘਰ ਦੇ ਵਿੱਚ ਬਜ਼ੁਰਗ ਪਤੀ ਪਤਨੀ ਇਕੱਲੇ ਸੀ ਅਤੇ ਉਹਨਾਂ ਦਾ ਬਾਕੀ ਪਰਿਵਾਰ ਖਾਣਾ ਖਾਣ ਲਈ ਬਾਹਰ ਗਿਆ ਹੋਇਆ ਸੀ।

ਲੁਧਿਆਣਾ: ਲੁਧਿਆਣਾ ਦੇ ਪੌਸ਼ ਇਲਾਕੇ ਗੁਰਦੇਵ ਨਗਰ 'ਚ ਬੀਤੀ ਦੇਰ ਰਾਤ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਵਾਰਦਾਤ ਨੂੰ ਉਸ ਵੇਲੇ ਅੰਜਾਮ ਦਿੱਤਾ ਗਿਆ ਜਦੋਂ ਘਰ ਦੇ ਵਿੱਚ ਬਜ਼ੁਰਗ ਪਤੀ ਪਤਨੀ ਇਕੱਲੇ ਸੀ ਅਤੇ ਉਹਨਾਂ ਦਾ ਬਾਕੀ ਪਰਿਵਾਰ ਖਾਣਾ ਖਾਣ ਲਈ ਬਾਹਰ ਗਿਆ ਹੋਇਆ ਸੀ। ਇਸ ਦੌਰਾਨ ਘਰ ਦੇ ਨੌਕਰ ਨੇ ਹੀ ਆਪਣੇ ਦੋ ਹੋਰ ਸਾਥੀਆਂ ਨਾਲ ਮਿਲ ਕੇ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ।ਹਾਲਾਕਿ ਬਜ਼ੁਰਗ ਸੁਰੱਖਿਅਤ ਹਨ। ਮੌਕੇ ਤੇ ਪਹੁੰਚੇ ਏਸੀਪੀ ਹਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਰਾਤ 12 ਵਜੇ ਦੇ ਕਰੀਬ 3 ਲੁਟੇਰਿਆਂ ਨੇ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਉਹਨਾਂ ਕਿਹਾ ਕਿ ਵਾਰਦਾਤ 'ਚ ਘਰ ਦਾ ਨੌਕਰ ਵੀ ਸ਼ਾਮਿਲ ਸੀ। ਜਿਸ ਨੇ ਸਿਕਿਓਰਟੀ ਗਾਰਡ ਨੂੰ ਨਸ਼ਾ ਦੇ ਕੇ ਉਸ ਨੂੰ ਬੇਹੋਸ਼ ਕਰ ਦਿੱਤਾ ਅਤੇ ਫਿਰ ਬਜ਼ੁਰਗ ਪਤੀ ਪਤਨੀ ਨੂੰ ਬੰਧਕ ਬਣਾ ਕੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ। ਮੁਲਜ਼ਮ ਨੇਪਾਲ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਏਸੀਪੀ ਨੇ ਦੱਸਿਆ ਕਿ ਪੁਰਾਣੇ ਨੌਕਰ ਨੇ ਹੀ ਉਸ ਨੂੰ ਨੌਕਰੀ ਤੇ ਰਖਵਾਇਆ ਸੀ ਅਤੇ ਪਰਿਵਾਰ ਵੱਲੋਂ ਪੁਰਾਣਾ ਨੌਕਰ ਭਰੋਸੇ ਯੋਗ ਹੋਣ ਕਰਕੇ ਨਵੇਂ ਨੌਕਰ ਦੀ ਤਫਤੀਸ਼ ਤੱਕ ਵੀ ਨਹੀਂ ਕਰਵਾਈ ਗਈ। ਲੁੱਟ ਕਿੰਨੇ ਦੀ ਹੋਈ ਹੈ ਇਸ ਬਾਰੇ ਹਾਲੇ ਕੋਈ ਖੁਲਾਸਾ ਨਹੀਂ ਹੋ ਸਕਿਆ ਪੁਲਿਸ ਨੇ ਕਿਹਾ ਕਿ ਇਸ ਸਬੰਧੀ ਜਾਂਚ ਚੱਲ ਰਹੀ ਹੈ ਅਤੇ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵੀ ਵੇਖੇ ਜਾ ਰਹੇ ਹਨ।
ਟ੍ਰੈਂਡਿੰਗ ਟੌਪਿਕ






















