(Source: ECI/ABP News)
Leopard in Nangal: ਲੁਧਿਆਣਾ ਤੋਂ ਬਾਅਦ ਹੁਣ ਨੰਗਲ 'ਚ ਤੇਂਦੂਏ ਦੀ ਦਹਿਸ਼ਤ, ਜੰਗਲਾਤ ਵਿਭਾਗ ਅਲਰਟ
Leopard: ਵਣ ਵਿਭਾਗ ਨੇ ਤੇਂਦੂਏ ਨੂੰ ਫੜਨ ਲਈ ਪਿੰਜਰੇ ਲਾ ਦਿੱਤੇ। ਇਸ ਦੇ ਨਾਲ ਹੀ ਲੋਕਾਂ ਨੂੰ ਰਾਤ ਨੂੰ ਇਕੱਲੇ ਘਰੋਂ ਨਾ ਨਿਕਲਣ ਦੀ ਅਪੀਲ ਕੀਤੀ ਗਈ ਹੈ। ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਲੁਧਿਆਣਾ ਇਲਾਕੇ ਅੰਦਰ ਤੇਂਦੂਆ ਘੁੰਮ ਰਿਹਾ ਹੈ।
![Leopard in Nangal: ਲੁਧਿਆਣਾ ਤੋਂ ਬਾਅਦ ਹੁਣ ਨੰਗਲ 'ਚ ਤੇਂਦੂਏ ਦੀ ਦਹਿਸ਼ਤ, ਜੰਗਲਾਤ ਵਿਭਾਗ ਅਲਰਟ After Ludhiana now leopard terror in Nangal forest department alert Leopard in Nangal: ਲੁਧਿਆਣਾ ਤੋਂ ਬਾਅਦ ਹੁਣ ਨੰਗਲ 'ਚ ਤੇਂਦੂਏ ਦੀ ਦਹਿਸ਼ਤ, ਜੰਗਲਾਤ ਵਿਭਾਗ ਅਲਰਟ](https://feeds.abplive.com/onecms/images/uploaded-images/2023/12/22/a16f66f48d30c67695c0807879d633481703230130457674_original.jpg?impolicy=abp_cdn&imwidth=1200&height=675)
Leopard in Nangal: ਲੁਧਿਆਣਾ ਤੋਂ ਬਾਅਦ ਹੁਣ ਨੰਗਲ ਵਿੱਚ ਤੇਂਦੂਏ ਦੀ ਦਹਿਸ਼ਤ ਹੈ। ਨਯਾ ਨੰਗਲ ਦੇ ਸੈਕਟਰ 7 ਵਿੱਚ ਸੜਕ ਕਿਨਾਰੇ ਬੈਠਾ ਤੇਂਦੁਆ ਦੇਖਿਆ ਗਿਆ। ਸੂਚਨਾ ਮਿਲਦੇ ਹੀ ਵਣ ਵਿਭਾਗ ਨੇ ਤੇਂਦੂਏ ਨੂੰ ਫੜਨ ਲਈ ਪਿੰਜਰੇ ਲਾ ਦਿੱਤੇ। ਇਸ ਦੇ ਨਾਲ ਹੀ ਲੋਕਾਂ ਨੂੰ ਰਾਤ ਨੂੰ ਇਕੱਲੇ ਘਰੋਂ ਨਾ ਨਿਕਲਣ ਦੀ ਅਪੀਲ ਕੀਤੀ ਗਈ ਹੈ। ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਲੁਧਿਆਣਾ ਇਲਾਕੇ ਅੰਦਰ ਤੇਂਦੂਆ ਘੁੰਮ ਰਿਹਾ ਹੈ।
ਦਰਅਸਲ ਮਨੁੱਖ ਜੰਗਲੀ ਜਾਨਵਰਾਂ ਦੇ ਖੇਤਰ ਵਿੱਚ ਦਖਲਅੰਦਾਜ਼ੀ ਕਰ ਰਹੇ ਹਨ ਤਾਂ ਕੁਦਰਤੀ ਹੈ ਕਿ ਜੰਗਲੀ ਜਾਨਵਰ ਮੈਦਾਨੀ ਇਲਾਕਿਆਂ ਵੱਲ ਵਧਣਗੇ। ਜਦੋਂ ਇਹ ਜੰਗਲੀ ਜਾਨਵਰ ਮਨੁੱਖੀ ਬਸਤੀਆਂ ਵੱਲ ਆਉਣ ਲੱਗ ਪੈਣ ਤਾਂ ਇਨਸਾਨਾਂ ਦੀ ਜਾਨ ਖਤਰੇ ਵਿੱਚ ਪੈ ਸਕਦੀ ਹੈ। ਨਯਾ ਨੰਗਲ ਦੇ ਸੈਕਟਰ 7 ਵਿੱਚ ਸਥਿਤ ਐਨਐਫਐਲ ਗੈਸਟ ਹਾਊਸ ਦੀ ਸੜਕ ਤੇ ਗੇਟ ਦੇ ਸਾਹਮਣੇ ਇੱਕ ਤੇਂਦੂਆ ਬੈਠਾ ਦੇਖਿਆ ਗਿਆ ਤਾਂ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਦੱਸ ਦਈਏ ਕਿ ਇਹ ਤੇਂਦੂਆ ਪਹਿਲਾਂ ਸੜਕ ਕਿਨਾਰੇ ਦੇਖਿਆ ਗਿਆ। ਹੁਣ ਚਰਚਾ ਹੈ ਕਿ ਉਹ ਇਤਿਹਾਸਕ ਗੁਰਦੁਆਰਾ ਸ਼੍ਰੀ ਭਿਬੋਰ ਸਾਹਿਬ ਤੇ ਹੋਰ ਦਰਜਨਾਂ ਪਿੰਡਾਂ ਵੱਲ ਵਧ ਰਿਹਾ ਹੈ। ਇਸੇ ਰਸਤੇ ਤੋਂ ਲੰਘਦੇ ਸਮੇਂ ਸ਼ਿਆਮ ਸਿੰਘ ਰਾਣਾ ਨਾਂ ਦੇ ਵਿਅਕਤੀ ਨੂੰ ਲੱਗਾ ਕਿ ਸੜਕ ਦੇ ਦੂਜੇ ਪਾਸੇ ਤੇਂਦੂਆ ਬੈਠਾ ਹੈ। ਉਸ ਨੇ ਕਾਰ ਬੈਕ ਕਰਕੇ ਵੇਖਿਆ ਤਾਂ ਵਾਕਿਆ ਹੀ ਤੇਂਦੂਆ ਹੀ ਬੈਠਾ ਸੀ। ਉਸ ਨੇ ਇਸ ਦੀ ਵੀਡੀਓ ਬਣਾ ਲਈ। ਇਸ ਦੀ ਸੂਚਨਾ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਦਿੱਤੀ ਗਈ। ਵਿਭਾਗ ਦੇ ਕਰਮਚਾਰੀਆਂ ਨੇ ਤੁਰੰਤ ਤੇਂਦੂਏ ਨੂੰ ਫੜਨ ਲਈ ਪਿੰਜਰਾ ਲਾ ਦਿੱਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਆਂਢੀ ਰਾਜ ਹਿਮਾਚਲ ਦੇ ਪਿੰਡ ਹੰਦੋਲਾ ਦੇ ਵਸਨੀਕ ਸ਼ਾਮ ਸਿੰਘ ਰਾਣਾ ਨੇ ਦੱਸਿਆ ਕਿ ਜਦੋਂ ਉਹ ਆਪਣੇ ਬੇਟੇ ਨੂੰ ਜਨਸ਼ਤਾਬਦੀ ਰੇਲ ਗੱਡੀ ਵਿੱਚ ਚੜ੍ਹਾ ਕੇ ਘਰ ਪਰਤ ਰਿਹਾ ਸੀ ਤਾਂ ਅਚਾਨਕ ਝਾੜੀਆਂ ਵਿੱਚ ਬੈਠੀ ਕੋਈ ਚੀਜ਼ ਵੇਖੀ। ਉਸ ਨੇ ਆਪਣੀ ਮੋੜੀ ਤੇ ਜਦੋਂ ਮੁੜ ਉਸੇ ਥਾਂ 'ਤੇ ਆ ਕੇ ਰੁਕਿਆ ਤਾਂ ਸੜਕ ਕਿਨਾਰੇ ਇੱਕ ਦਰੱਖਤ ਕੋਲ ਝਾੜੀਆਂ 'ਚ ਇੱਕ ਤੇਂਦੂਆ ਬੈਠਾ ਦੇਖਿਆ। ਉਸ ਨੇ ਆਪਣੀ ਕਾਰ 'ਚ ਬੈਠੇ ਹੀ ਉਕਤ ਤੇਂਦੂਏ ਦੀ ਵੀਡੀਓ ਬਣਾ ਕੇ ਜੰਗਲਾਤ ਵਿਭਾਗ ਨੂੰ ਸੂਚਨਾ ਦਿੱਤੀ ਤਾਂ ਜੋ ਕਿਸੇ ਨੂੰ ਕੋਈ ਨੁਕਸਾਨ ਨਾ ਹੋਵੇ।
ਦੂਜੇ ਪਾਸੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਬਲਾਕ ਅਫਸਰ ਰਾਜੀਵ ਕੁਮਾਰ ਨੇ ਦੱਸਿਆ ਕਿ ਜਿਵੇਂ ਹੀ ਸਾਨੂੰ ਤੇਂਦੁਏ ਦੀ ਮੌਜੂਦਗੀ ਦੀ ਸੂਚਨਾ ਮਿਲੀ ਤਾਂ ਸਾਡੀ ਟੀਮ ਤੁਰੰਤ ਹਰਕਤ ਵਿੱਚ ਆ ਗਈ। ਇਸ ਤੇਂਦੂਏ ਨੂੰ ਫੜਨ ਲਈ ਸ਼ਿਕਾਰ ਸਮੇਤ ਪਿੰਜਰਾ ਲਗਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਤੇਂਦੂਆ ਆਬਾਦੀ ਦੇ ਬਿਲਕੁਲ ਵਿਚਕਾਰ ਆ ਗਿਆ ਹੈ। ਇਸ ਲਈ ਲੋਕਾਂ ਨੂੰ ਹਨ੍ਹੇਰੇ ਵਿੱਚ ਇਕੱਲੇ ਨਾ ਨਿਕਲਣ ਦੀ ਅਪੀਲ ਵੀ ਕੀਤੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)