Amritsar News: ਰਈਆ ਕਸਬੇ ਵਿੱਚ ਫੇਰੂਮਾਨ ਰੋਡ ਉਪਰ ਇੱਕ ਪੈਲੇਸ ਨੇੜਲੀ ਗਲੀ ਵਿੱਚ ਐਤਵਾਰ ਸਵੇਰੇ ਨੌਜਵਾਨ ਨੇ ਆਪਣੇ ਮਾਸੜ ਦਾ ਕਥਿਤ ਤੌਰ ’ਤੇ ਕਤਲ ਕਰ ਦਿੱਤਾ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਵੇਰੇ ਕਰੀਬ ਸਾਢੇ ਅੱਠ ਵਜੇ ਜਦੋਂ ਘਰ ਦਾ ਦਰਵਾਜ਼ਾ ਖੜਕਣ 'ਤੇ ਨਰਿੰਦਰ ਸਿੰਘ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਨ੍ਹਾਂ ਦੇ ਸਾਲੀ ਦੇ ਪੁੱਤਰ ਨੇ ਕਿਰਚ ਨਾਲ ਉਨ੍ਹਾਂ ’ਤੇ ਲਗਾਤਾਰ ਪੰਜ ਵਾਰ ਕਰ ਦਿੱਤੇ। 



ਇਸ ਕਾਰਨ ਨਰਿੰਦਰ ਸਿੰਘ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਗਿਆ, ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਗਿਆ। ਮੁਹੱਲਾ ਵਾਸੀਆਂ ਵੱਲੋਂ ਕਥਿਤ ਹਮਲਾਵਰ ਨੂੰ ਕਾਬੂ ਕਰਕੇ ਦਰੱਖਤ ਨਾਲ ਬੰਨ੍ਹ ਦਿੱਤਾ ਗਿਆ ਸੀ ਪਰ ਹਮਲਾਵਰ ਮੌਕੇ ਦਾ ਫ਼ਾਇਦਾ ਉਠਾ ਕੇ ਦੌੜਨ ਵਿਚ ਕਾਮਯਾਬ ਹੋ ਗਿਆ। 


ਪਰਿਵਾਰ ਨੇ ਹਮਲਾਵਰ ਦੀ ਪਛਾਣ ਗੁਰਬਿੰਦਰ ਸਿੰਘ ਗੋਪੀ ਪਿੰਡ ਗਗੜਭਾਣਾ ਦੇ ਰੂਪ ਵਿੱਚ ਕੀਤੀ ਹੈ ਤੇ ਉਹ ਮ੍ਰਿਤਕ ਦੀ ਸਕੀ ਸਾਲੀ ਦਾ ਪੁੱਤਰ ਹੈਠ ਜੋ ਕਥਿਤ ਤੌਰ ’ਤੇ ਨਸ਼ੇੜੀ ਹੈ। ਨਰਿੰਦਰ ਸਿੰਘ ਉਸ ਨੂੰ ਨਸ਼ਾ ਕਰਨ ਤੋਂ ਰੋਕਦਾ ਸੀ। ਡੀਐਸਪੀ ਬਾਬਾ ਬਕਾਲਾ ਹਰਕ੍ਰਿਸ਼ਨ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਥਾਣਾ ਬਿਆਸ ਵੱਲੋਂ ਲਾਸ਼ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ




ਦਿੱਲੀ ਸ਼ਰਾਬ ਘੁਟਾਲੇ 'ਚ ਇਕ ਹੋਰ ਗ੍ਰਿਫਤਾਰੀ, ED ਨੇ ਕਾਰੋਬਾਰੀ ਅਮਿਤ ਅਰੋੜਾ ਨੂੰ ਕੀਤਾ ਗ੍ਰਿਫਤਾਰ , BJP ਦੇ ਸਟਿੰਗ ਆਪ੍ਰੇਸ਼ਨ 'ਚ ਦਿਖਿਆ ਸੀ



ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ