Punjab News : ਅਜਨਾਲਾ ਦੇ ਪਿੰਡ ਸ਼ੇਖ ਭੱਟੀ 'ਚ ਦੋ ਧਾਰਮਿਕ ਧਿਰਾਂ ਵਿਚਾਲੇ ਹੋਏ ਵਿਵਾਦ 'ਚ ਪੁਲਿਸ ਨੇ ਦਰਜ ਕੀਤਾ ਕਰਾਸ ਪਰਚਾ
Punjab News : ਅਜਨਾਲਾ ਦੇ ਪਿੰਡ ਸ਼ੇਖ ਭੱਟੀ 'ਚ ਦੋ ਧਾਰਮਿਕ ਧਿਰਾਂ ਵਿਚਾਲੇ ਹੋਏ ਵਿਵਾਦ 'ਚ ਪੁਲਿਸ ਨੇ ਦੋਵਾਂ ਧਿਰਾਂ ਖਿਲਾਫ਼ ਕਰਾਸ ਪਰਚਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਦੋ ਰਿਸ਼ਤੇਦਾਰਾਂ ਦੀ ਪੁਰਾਣੀ ਰੰਜਿਸ਼ ਕਾਰਨ ਪਿੰਡ 'ਚ ਵਿਵਾਦ ਹੋਇਆ ਸੀ
Punjab News : ਅਜਨਾਲਾ ਦੇ ਪਿੰਡ ਸ਼ੇਖ ਭੱਟੀ 'ਚ ਦੋ ਧਾਰਮਿਕ ਧਿਰਾਂ ਵਿਚਾਲੇ ਹੋਏ ਵਿਵਾਦ 'ਚ ਪੁਲਿਸ ਨੇ ਦੋਵਾਂ ਧਿਰਾਂ ਖਿਲਾਫ਼ ਕਰਾਸ ਪਰਚਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਦੋ ਰਿਸ਼ਤੇਦਾਰਾਂ ਦੀ ਪੁਰਾਣੀ ਰੰਜਿਸ਼ ਕਾਰਨ ਪਿੰਡ 'ਚ ਵਿਵਾਦ ਹੋਇਆ ਸੀ ਅਤੇ ਨਿੱਜੀ ਫਾਇਦੇ ਲਈ ਦੋਵਾਂ ਧਿਰਾਂ ਵੱਲੋਂ ਧਾਰਮਿਕ/ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਅੇੈਸਅੇੈਸਪੀ ਸਵਪਨ ਸ਼ਰਮਾ ਮੁਤਾਬਕ ਦੋਵਾਂ ਧਿਰਾਂ ਵਿਚਾਲੇ ਡਿਪੂ ਵਾਲੀ ਕਣਕ ਦੀ ਵੰਡ ਨੂੰ ਲੈ ਕੇ ਕੁਝ ਚਿਰ ਪਹਿਲਾਂ ਵਿਵਾਦ ਹੋਇਆ ਸੀ। ਦੋਵਾਂ ਧਿਰਾਂ ਦੇ ਸੀਨੀਅਰ ਆਗੂਆਂ ਨਾਲ ਪੁਲਿਸ ਦੇ ਅਧਿਕਾਰੀ ਗੱਲਬਾਤ ਕਰ ਰਹੇ ਹਨ ਅਤੇ ਪਿੰਡ 'ਚ ਫਿਲਹਾਲ ਮਾਹੌਲ ਬਿਲਕੁਲ ਸ਼ਾਂਤ ਹੈ।
ਇਹ ਵੀ ਪੜ੍ਹੋ : Morbi Bridge Collapses : ਹਾਦਸੇ ਤੋਂ ਇੱਕ ਦਿਨ ਪਹਿਲਾਂ ਪੁਲ 'ਤੇ ਸੈਂਕੜੇ ਲੋਕ ਇਕੱਠੇ ਮਸਤੀ ਕਰਦੇ ਦਿਖੇ , ਵੀਡੀਓ ਵਾਇਰਲ
ਅੇੈਸਅੇੈਸਪੀ ਸ਼ਰਮਾ ਮੁਤਾਬਕ ਦੋਵਾਂ ਧਿਰਾਂ ਵਿਚਾਲੇ ਪੱਥਰਬਾਜੀ ਵੀ ਹੋਈ ਸੀ ਪਰ ਪੁਲਿਸ ਨੇ ਮੌਕੇ 'ਤੇ ਜਾ ਕੇ ਹਾਲਾਤ ਕਾਬੂ ਕਰ ਲਏ ਸਨ। ਜਿਸ ਜਗਾ 'ਤੇ ਪੱਥਰਬਾਜੀ ਹੋਈ ਉਸ ਦੇ ਨੇੜੇ ਗੁਰਦੁਆਰਾ ਸਾਹਿਬ ਤੇ ਚਰਚ ਸੀ ਪਰ ਧਾਰਮਿਕ ਵਿਵਾਦ ਸਿਰਫ ਆਪਣੇ ਨਿੱਜੀ ਹਿੱਤਾਂ ਕਾਰਨ ਦੇ ਰਹੇ ਹਨ। ਕਰਾਸ ਪਰਚਾ ਦਰਜ ਹੋਣ ਕਾਰਨ ਦੋਵੇਂ ਧਿਰਾਂ ਇਕ ਦੂਜੇ 'ਤੇ ਦਬਾ ਪਾਉਣ ਲਈ ਧਾਰਮਿਕ ਰੰਗਤ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Sidhu Moosewala Murder case: ਸਿੱਧੂ ਮੂਸੇਵਾਲਾ ਦੇ ਪਿਤਾ ਦੇ ਇਲਜ਼ਾਮਾਂ ਮਗਰੋਂ ਸੀਐਮ ਭਗਵੰਤ ਮਾਨ ਦਾ ਵੱਡਾ ਦਾਅਵਾ, ਹੁਣ ਤੱਕ ਦੀ ਦੱਸੀ ਪੂਰੀ ਡਿਟੇਲ
ਜੋ ਵੀ ਬਾਹਰੋਂ ਪਿੰਡ 'ਚ ਆ ਰਹੇ ਹਨ, ਉਨਾਂ ਨਾਲ ਵੀ ਪੁਲਿਸ ਦੇ ਉਚ ਅਧਿਕਾਰੀ ਗੱਲ ਕਰ ਰਹੇ ਹਨ। ਫਿਲਹਾਲ ਇਸ ਮਾਮਲੇ 'ਚ ਕੋਈ ਗ੍ਰਿਫਤਾਰੀ ਨਹੀਂ ਹੋਈ। ਦੋਵਾਂ ਪਿੰਡ ਵਾਸੀਆਂ ਵਿਚਾਲੇ ਵੀ ਜੋ ਵਿਵਾਦ ਹੋਇਆ ਹੈ, ਉਹ ਵਿਵਾਦ ਵੀ ਸੁਲ਼ਝਾਉਣ ਦੀ ਪੰਚਾਇਤ ਪੱਧਰ 'ਤੇ ਸੁਲਝਾਉਣ ਦੀ ਕੋਸ਼ਿਸ਼ ਹੋ ਰਹੀ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।