ਪੜਚੋਲ ਕਰੋ

Amritsar News: ਅੰਮ੍ਰਿਤਪਾਲ ਸਿੰਘ ਦੇ ਸਹੁੰ ਚੁੱਕਣ ਦਾ ਰਾਹ ਪੱਧਰਾ! ਹੁਣ ਐਕਸ਼ਨ ਮੋਡ 'ਚ ਪੰਜਾਬ ਸਰਕਾਰ

ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਐਨਐਸਏ ਤਹਿਤ ਬੰਦ ਖਾਲਿਸਤਾਨ ਸਮਰਥਕ ਤੇ ਖਡੂਰ ਸਾਹਿਬ ਤੋਂ ਲੋਕ ਸਭਾ ਚੋਣ ਜਿੱਤਣ ਵਾਲੇ ਅੰਮ੍ਰਿਤਪਾਲ ਸਿੰਘ 5 ਜੁਲਾਈ ਨੂੰ ਆਪਣੇ ਅਹੁਦੇ ਦੀ ਸਹੁੰ ਚੁੱਕਣਗੇ।

Amritsar News: ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਐਨਐਸਏ ਤਹਿਤ ਬੰਦ ਖਾਲਿਸਤਾਨ ਸਮਰਥਕ ਤੇ ਖਡੂਰ ਸਾਹਿਬ ਤੋਂ ਲੋਕ ਸਭਾ ਚੋਣ ਜਿੱਤਣ ਵਾਲੇ ਅੰਮ੍ਰਿਤਪਾਲ ਸਿੰਘ 5 ਜੁਲਾਈ ਨੂੰ ਆਪਣੇ ਅਹੁਦੇ ਦੀ ਸਹੁੰ ਚੁੱਕਣਗੇ। ਇਸ ਦੇ ਨਾਲ ਹੀ ਉਹ ਸੰਸਦ ਮੈਂਬਰ ਬਣ ਜਾਣਗੇ। ਇਸ ਸਬੰਧੀ ਪੰਜਾਬ ਸਰਕਾਰ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੀ ਹੈ। ਸਰਕਾਰ ਤਰਫੋਂ ਲੋਕ ਸਭਾ ਸਪੀਕਰ ਨੂੰ ਪੱਤਰ ਲਿਖਿਆ ਗਿਆ ਹੈ। 

ਦੂਜੇ ਪਾਸੇ ਪਤਾ ਲੱਗਾ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਸਹੁੰ ਚੁੱਕ ਪ੍ਰਕਿਰਿਆ ਲਈ ਲੋਕ ਸਭਾ ਸਪੀਕਰ ਤੋਂ ਮਿਲਣ ਦਾ ਸਮਾਂ ਮੰਗਿਆ ਸੀ। ਸਰਕਾਰ ਵੱਲੋਂ ਵੀ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਇੱਕ ਅਰਜ਼ੀ ਭੇਜੀ ਗਈ ਸੀ। ਹਾਲ ਹੀ ਵਿੱਚ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਵੱਲੋਂ ਡੀਸੀ ਅੰਮ੍ਰਿਤਸਰ ਨੂੰ ਪੈਰੋਲ ਲਈ ਅਰਜ਼ੀ ਭੇਜੀ ਗਈ ਸੀ। ਇਸ ’ਤੇ ਕਾਰਵਾਈ ਕਰਦਿਆਂ ਪੰਜਾਬ ਸਰਕਾਰ ਵੱਲੋਂ ਲੋਕ ਸਭਾ ਸਪੀਕਰ ਨੂੰ ਅਰਜ਼ੀ ਭੇਜ ਦਿੱਤੀ ਗਈ ਹੈ। 

ਅੰਮ੍ਰਿਤਪਾਲ ਸਿੰਘ ਦੇ ਵਕੀਲ ਤੇ ਸਾਬਕਾ ਸੰਸਦ ਮੈਂਬਰ ਰਾਜਦੇਵ ਸਿੰਘ ਖਾਲਸਾ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਖਿਲਾਫ ਅੰਮ੍ਰਿਤਸਰ 'ਚ ਨੈਸ਼ਨਲ ਸਕਿਓਰਿਟੀ ਐਕਟ (ਐਨਐਸਏ) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਲਈ ਪੈਰੋਲ ਲਈ ਅਰਜ਼ੀ ਅੰਮ੍ਰਿਤਸਰ ਦੇ ਡੀਸੀ ਨੂੰ ਦਿੱਤੀ ਗਈ ਸੀ। ਇਸ ਤੋਂ ਬਾਅਦ ਇਹ ਅਰਜ਼ੀ ਪੰਜਾਬ ਦੇ ਗ੍ਰਹਿ ਵਿਭਾਗ ਨੂੰ ਭੇਜੀ ਗਈ। ਇਸ 'ਤੇ ਕਾਰਵਾਈ ਕਰਦਿਆਂ ਇਹ ਅਰਜ਼ੀ ਲੋਕ ਸਭਾ ਸਪੀਕਰ ਨੂੰ ਭੇਜ ਦਿੱਤੀ ਹੈ।

NIA ਨੇ ਮਨਜ਼ੂਰੀ ਦੇ ਦਿੱਤੀ

ਦੱਸਿਆ ਜਾ ਰਿਹਾ ਹੈ ਕਿ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਵੀ ਅੰਮ੍ਰਿਤਪਾਲ ਸਿੰਘ ਨੂੰ ਸੰਸਦ ਮੈਂਬਰ ਵਜੋਂ ਸਹੁੰ ਚੁੱਕਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਚਰਚਾ ਹੈ ਕਿ NIA ਵੱਲੋਂ ਕਾਨੂੰਨੀ ਮਨਜ਼ੂਰੀ ਦੇ ਦਿੱਤੀ ਗਈ ਹੈ, ਹਾਲਾਂਕਿ ਇਸ ਸਬੰਧੀ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ। ਇਸੇ ਤਰ੍ਹਾਂ ਦੇ ਇੱਕ ਹੋਰ ਮਾਮਲੇ 'ਚ NIA ਨੇ ਜੰਮੂ-ਕਸ਼ਮੀਰ ਦੇ ਸੰਸਦ ਮੈਂਬਰ ਰਸ਼ੀਦ ਇੰਜਨੀਅਰ ਨੂੰ ਸਹੁੰ ਚੁੱਕਣ ਦੀ ਮਨਜ਼ੂਰੀ ਦੇ ਦਿੱਤੀ ਹੈ ਤੇ NIA ਨੇ ਖੁਦ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

ਦੱਸ ਦਈਏ ਕਿ ਨਿਯਮਾਂ ਮੁਤਾਬਕ ਚੁਣੇ ਗਏ ਸੰਸਦ ਮੈਂਬਰ ਨੂੰ 60 ਦਿਨਾਂ ਦੇ ਅੰਦਰ ਸਹੁੰ ਚੁੱਕਣੀ ਪੈਂਦੀ ਹੈ। ਅੰਮ੍ਰਿਤਪਾਲ ਸਿੰਘ ਉਪਰ ਐਨਐਸਏ ਇੱਕ ਸਾਲ ਲਈ ਵਧਾ ਦਿੱਤੀ ਹੈ। ਅੰਮ੍ਰਿਤਪਾਲ ਸਿੰਘ ਦੇ ਵਕੀਲ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ 'ਤੇ ਐਨਐਸਏ ਦੀ ਮਿਆਦ ਇੱਕ ਸਾਲ ਵਧਾ ਦਿੱਤੀ ਹੈ ਜੋ 23 ਅਪ੍ਰੈਲ 2025 ਤੱਕ ਰਹੇਗੀ।

ਟਾਪ ਹੈਡਲਾਈਨ

ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਘਰ 'ਤੇ ਗ੍ਰੇਨੇਡ ਹਮਲਾ, 3 ਜ਼ਖ਼ਮੀ; ਮੱਚੀ ਹਾਹਾਕਾਰ
ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਘਰ 'ਤੇ ਗ੍ਰੇਨੇਡ ਹਮਲਾ, 3 ਜ਼ਖ਼ਮੀ; ਮੱਚੀ ਹਾਹਾਕਾਰ
Amritsar News: ਅੰਮ੍ਰਿਤਸਰ 'ਚ ਮੱਚਿਆ ਹਾਹਾਕਾਰ, SGPC ਦੀਆਂ ਬੱਸਾਂ ਦੀ ਭੰਨਤੋੜ, ਸ਼ੀਸ਼ੇ ਅਤੇ ਹੋਰ ਹਿੱਸੇ ਨੁਕਸਾਨੇ ਮਿਲੇ, ਗੋਲੀਬਾਰੀ ਦਾ ਸ਼ੱਕ; ਲੋਕਾਂ 'ਚ ਫੈਲੀ ਦਹਿਸ਼ਤ...
ਅੰਮ੍ਰਿਤਸਰ 'ਚ ਮੱਚਿਆ ਹਾਹਾਕਾਰ, SGPC ਦੀਆਂ ਬੱਸਾਂ ਦੀ ਭੰਨਤੋੜ, ਸ਼ੀਸ਼ੇ ਅਤੇ ਹੋਰ ਹਿੱਸੇ ਨੁਕਸਾਨੇ ਮਿਲੇ, ਗੋਲੀਬਾਰੀ ਦਾ ਸ਼ੱਕ; ਲੋਕਾਂ 'ਚ ਫੈਲੀ ਦਹਿਸ਼ਤ...
ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਚੱਲਦੀ ਐਕਟਿਵਾ 'ਤੇ ਨੌਜਵਾਨ ਨੂੰ ਮਾਰੀ ਗੋਲੀ; ਮੱਚੀ ਸਨਸਨੀ
ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਚੱਲਦੀ ਐਕਟਿਵਾ 'ਤੇ ਨੌਜਵਾਨ ਨੂੰ ਮਾਰੀ ਗੋਲੀ; ਮੱਚੀ ਸਨਸਨੀ
SGPC ਨੇ ਪੰਜਾਬ ਬੰਦ ਦਾ ਕੀਤਾ ਸਮਰਥਨ,  ਐਡਵੋਕੇਟ ਧਾਮੀ ਬੋਲੇ- ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ  
SGPC ਨੇ ਪੰਜਾਬ ਬੰਦ ਦਾ ਕੀਤਾ ਸਮਰਥਨ,  ਐਡਵੋਕੇਟ ਧਾਮੀ ਬੋਲੇ- ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ  

ਵੀਡੀਓਜ਼

Punjab Band | Bandi Singh ਬੰਦੀ ਸਿੰਘਾਂ ਨਾਲ ਧੱਕਾ ਕਿਉਂ?' ਪ੍ਰੋ. ਬਲਜਿੰਦਰ ਸਿੰਘ ਨੇ ਸਰਕਾਰ ਨੂੰ ਘੇਰਿਆ
Punjab Band | Rajpura ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ ਦਾ ਸੱਦਾ, ਰਾਜਪੁਰਾ ’ਚ ਬਾਜ਼ਾਰ ਬੰਦ
Punjab Band | Rajpura | Ground report ਪੰਜਾਬ ਬੰਦ ਦਾ ਵੱਡਾ ਅਸਰ! ਲੋਕ ਬੇਹਾਲ, ਵੇਖੋ ਗਰਾਊਂਡ ਰਿਪੋਰਟ
Punjab Bandh News: ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੰਜਾਬ ਬੰਦ, ਜਾਣੋ ਤਾਜ਼ਾ ਹਾਲਾਤ | Abp Sanjha
Punjab Band Barnala | Protest ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ, ਬਾਜ਼ਾਰਾਂ 'ਚ ਦਿਖਿਆ ਵੱਡਾ ਅਸਰ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੀ ਰੱਖੜੀ 'ਤੇ ਕਿਸਾਨਾਂ ਨੂੰ ਮਿਲਣਗੇ 4,000 ਰੁਪਏ ? ਜਾਣੋ PM ਕਿਸਾਨ ਯੋਜਨਾ ਦਾ ਸੱਚ
ਕੀ ਰੱਖੜੀ 'ਤੇ ਕਿਸਾਨਾਂ ਨੂੰ ਮਿਲਣਗੇ 4,000 ਰੁਪਏ ? ਜਾਣੋ PM ਕਿਸਾਨ ਯੋਜਨਾ ਦਾ ਸੱਚ
Inheritance Boom : 10 ਸਾਲਾਂ 'ਚ ਭਾਰਤੀ ਔਰਤਾਂ ਬਣਨਗੀਆਂ 73 ਲੱਖ ਕਰੋੜ ਰੁਪਏ ਦੀਆਂ ਮਾਲਕਣਾਂ ! ਵਿਰਾਸਤ 'ਚ ਮਿਲੇਗੀ ਜਾਇਦਾਦ
Inheritance Boom : 10 ਸਾਲਾਂ 'ਚ ਭਾਰਤੀ ਔਰਤਾਂ ਬਣਨਗੀਆਂ 73 ਲੱਖ ਕਰੋੜ ਰੁਪਏ ਦੀਆਂ ਮਾਲਕਣਾਂ ! ਵਿਰਾਸਤ 'ਚ ਮਿਲੇਗੀ ਜਾਇਦਾਦ
JIO Recharge Benefits : ਰੀਚਾਰਜ ਦੀਆਂ ਵਧਦੀਆਂ ਕੀਮਤਾਂ ਤੋਂ ਮਿਲੇਗੀ ਰਾਹਤ Jio Prime ਨਾਲ 1 ਸਾਲ ਲਈ ਕੀਮਤ ਲੌਕ
JIO Recharge Benefits : ਰੀਚਾਰਜ ਦੀਆਂ ਵਧਦੀਆਂ ਕੀਮਤਾਂ ਤੋਂ ਮਿਲੇਗੀ ਰਾਹਤ Jio Prime ਨਾਲ 1 ਸਾਲ ਲਈ ਕੀਮਤ ਲੌਕ
BSF ਜਵਾਨ ਦੀ ਪੱਛਮੀ ਬੰਗਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਸ਼ਹਾਦਤ ,ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ 
BSF ਜਵਾਨ ਦੀ ਪੱਛਮੀ ਬੰਗਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਸ਼ਹਾਦਤ ,ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ 
Petrol Diesel Update : ਪੈਟਰੋਲ-ਡੀਜ਼ਲ ਹੁਣ ਸਸਤਾ ਨਹੀਂ, ਮਹਿੰਗਾ ਹੋ ਸਕਦਾ ਹੈ ! ਕਾਰਨ ਸਮਝੋ
Petrol Diesel Update : ਪੈਟਰੋਲ-ਡੀਜ਼ਲ ਹੁਣ ਸਸਤਾ ਨਹੀਂ, ਮਹਿੰਗਾ ਹੋ ਸਕਦਾ ਹੈ ! ਕਾਰਨ ਸਮਝੋ
Punjab News : ਰੱਖੜੀ ਲੈ ਕੇ ਪੇਕੇ ਜਾ ਰਹੀ ਭੈਣ ਤੇ ਜੀਜੇ ਨਾਲ ਵਾਪਰਿਆ ਹਾਦਸਾ , ਦੋਵਾਂ ਦੀ ਮੌਤ
Punjab News : ਰੱਖੜੀ ਲੈ ਕੇ ਪੇਕੇ ਜਾ ਰਹੀ ਭੈਣ ਤੇ ਜੀਜੇ ਨਾਲ ਵਾਪਰਿਆ ਹਾਦਸਾ , ਦੋਵਾਂ ਦੀ ਮੌਤ
School Holiday : 2 ਦਿਨ ਬੰਦ ਰਹਿਣਗੇ ਸਕੂਲ, ਦਫ਼ਤਰਾਂ ਤੇ ਬੈਂਕਾਂ 'ਚ ਵੀ ਹੋਵੇਗੀ ਛੁੱਟੀ ,ਪੜ੍ਹੋ ਪੂਰੀ ਡਿਟੇਲ  
School Holiday : 2 ਦਿਨ ਬੰਦ ਰਹਿਣਗੇ ਸਕੂਲ, ਦਫ਼ਤਰਾਂ ਤੇ ਬੈਂਕਾਂ 'ਚ ਵੀ ਹੋਵੇਗੀ ਛੁੱਟੀ ,ਪੜ੍ਹੋ ਪੂਰੀ ਡਿਟੇਲ  
ਵੱਡੀ ਖ਼ਬਰ! ਚੰਡੀਗੜ੍ਹ 'ਚ BJP ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਿਹਾ- 21 ਅਗਸਤ ਪੰਜਾਬ ਬੰਦ ਰੱਖੋ, ਖੁੱਲ੍ਹੇ ਸ਼ਹਿਰਾਂ 'ਚ ਹੋਣਗੇ ਬਲਾਸਟ
ਵੱਡੀ ਖ਼ਬਰ! ਚੰਡੀਗੜ੍ਹ 'ਚ BJP ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਿਹਾ- 21 ਅਗਸਤ ਪੰਜਾਬ ਬੰਦ ਰੱਖੋ, ਖੁੱਲ੍ਹੇ ਸ਼ਹਿਰਾਂ 'ਚ ਹੋਣਗੇ ਬਲਾਸਟ
Embed widget