ਪੜਚੋਲ ਕਰੋ
Advertisement
(Source: ECI/ABP News/ABP Majha)
Amritsar Blast : ਅੰਮ੍ਰਿਤਸਰ 'ਚ ਧਮਾਕੇ ਤੋਂ ਬਾਅਦ ਪੁਲਿਸ ਦਾ ਫਲੈਗ ਮਾਰਚ, ADCP ਦੀ ਅਪੀਲ- 'ਕਿਸੇ ਵੀ ਅਫਵਾਹ 'ਤੇ ਭਰੋਸਾ ਨਾ ਕਰੋ'
Amritsar ADCP Mehtab Singh On Blast : ਪੰਜਾਬ ਦੇ ਅੰਮ੍ਰਿਤਸਰ 'ਚ ਸ੍ਰੀ ਹਰਿਮੰਦਰ ਸਾਹਿਬ (Golden Temple) ਨੇੜੇ 'ਹੈਰੀਟੇਜ ਸਟਰੀਟ' (Heritage Street) 'ਤੇ ਸੋਮਵਾਰ ਸਵੇਰੇ ਹੋਏ ਧਮਾਕੇ 'ਚ ਇਕ ਵਿਅਕਤੀ ਜ਼ਖਮੀ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ
Amritsar ADCP Mehtab Singh On Blast : ਪੰਜਾਬ ਦੇ ਅੰਮ੍ਰਿਤਸਰ 'ਚ ਸ੍ਰੀ ਹਰਿਮੰਦਰ ਸਾਹਿਬ (Golden Temple) ਨੇੜੇ 'ਹੈਰੀਟੇਜ ਸਟਰੀਟ' (Heritage Street) 'ਤੇ ਸੋਮਵਾਰ ਸਵੇਰੇ ਹੋਏ ਧਮਾਕੇ 'ਚ ਇਕ ਵਿਅਕਤੀ ਜ਼ਖਮੀ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਇਹ ਧਮਾਕਾ ਉਸੇ ਥਾਂ 'ਤੇ ਹੋਇਆ ,ਜਿੱਥੇ 6 ਮਈ ਨੂੰ ਧਮਾਕਾ ਹੋਇਆ ਸੀ। ਇਸ ਦੌਰਾਨ ਰੈਪਿਡ ਐਕਸ਼ਨ ਫੋਰਸ (RAF) ਅਤੇ ਪੰਜਾਬ ਪੁਲਿਸ ਨੇ ਹੈਰੀਟੇਜ ਸਟਰੀਟ ਨੇੜੇ ਧਮਾਕੇ ਵਾਲੀ ਥਾਂ 'ਤੇ ਫਲੈਗ ਮਾਰਚ ਕੀਤਾ।
ਅੰਮ੍ਰਿਤਸਰ ਦੇ ਏਡੀਸੀਪੀ ਮਹਿਤਾਬ ਸਿੰਘ ਨੇ ਕਿਹਾ ਹੈ, "ਸਥਾਨਕ ਐਫਐਸਐਲ ਟੀਮ, ਮੁਹਾਲੀ ਐਫਐਸਐਲ ਟੀਮ, ਐਂਟੀ ਸਾਬੋਟੇਜ ਟੀਮ ਅਤੇ ਬੰਬ ਨਿਰੋਧਕ ਟੀਮਾਂ ਵੀ ਇੱਥੇ ਹਨ। ਉਨ੍ਹਾਂ ਤੋਂ ਸਾਨੂੰ ਜੋ ਵੀ ਸਪੱਸ਼ਟਤਾ ਮਿਲੇਗੀ, ਅਸੀਂ ਸਾਂਝੀ ਕਰਾਂਗੇ।’’ ਉਨ੍ਹਾਂ ਕਿਹਾ ਕਿ ਇੱਥੇ ਮਾਹੌਲ ਸ਼ਾਂਤੀਪੂਰਨ ਹੈ। ਜਾਅਲੀ ਖਬਰਾਂ ਜਾਂ ਅਫਵਾਹਾਂ 'ਤੇ ਭਰੋਸਾ ਨਾ ਕਰੋ। ਹੁਣ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ।
#WATCH | Punjab: Security forces carry out flag march in Amritsar, following the reports of an explosion near Golden Temple in Amritsar
— ANI (@ANI) May 8, 2023
Mehtab Singh, ADCP, Amritsar says, "This is being done to restore public confidence." pic.twitter.com/wtCNWGHgrv
ਧਮਾਕੇ ਬਾਰੇ ਪੰਜਾਬ ਦੇ ਡੀਜੀਪੀ ਨੇ ਕੀ ਕਿਹਾ?
ਇਸ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਗੌਰਵ ਯਾਦਵ ਨੇ ਦੱਸਿਆ ਕਿ ਘਟਨਾ ਸਥਾਨ ਤੋਂ ਕੋਈ ਵਿਸਫੋਟਕ ਨਹੀਂ ਮਿਲਿਆ ਅਤੇ ਅਜਿਹਾ ਲੱਗਦਾ ਹੈ ਕਿ ਵਿਸਫੋਟਕ ਇੱਕ ਡੱਬੇ ਵਿੱਚ ਰੱਖਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਇਹ ਬਲਾਸਟ ਕਿਸੇ ਦੀ ਸਾਜਿਸ਼ ਸੀ ਜਾਂ ਇਸ ਪਿੱਛੇ ਕੋਈ ਅੱਤਵਾਦੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਧਮਾਕੇ ਤੋਂ ਤੁਰੰਤ ਬਾਅਦ ਪੁਲਿਸ ਅਤੇ ਫੋਰੈਂਸਿਕ ਵਿਭਾਗ ਦੀ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਇਲਾਕੇ 'ਚ ਸੁਰੱਖਿਆ ਵਧਾ ਦਿੱਤੀ ਗਈ।

ਦੇਸੀ ਤਾਰੀਕੇ ਨਾਲ ਬਣਾਇਆ ਗਿਆ ਸੀ 'ਵਿਸਫੋਟਕ '
ਘਟਨਾ ਸਥਾਨ ਦਾ ਦੌਰਾ ਕਰਨ ਵਾਲੇ ਡੀਜੀਪੀ ਨੇ ਦੱਸਿਆ ਕਿ ਸਵੇਰੇ 6.15 ਵਜੇ ਹੋਏ ਧਮਾਕੇ ਵਿੱਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਉਸ ਨੇ ਦੱਸਿਆ ਕਿ ਵਿਸਫੋਟਕ ਬਹੁਤ ਹੀ ਦੇਸੀ ਤਰੀਕੇ ਨਾਲ ਬਣਾਇਆ ਗਿਆ ਸੀ। ਹਾਲਾਂਕਿ ਕਿਸੇ ਵੀ ਸ਼ੈਪਨੇਲ ਦੀ ਵਰਤੋਂ ਨਹੀਂ ਕੀਤੀ ਗਈ ਸੀ ਪਰ ਧਮਾਕੇ ਦੀ ਆਵਾਜ਼ ਉੱਚੀ ਸੀ। ਅਧਿਕਾਰੀ ਨੇ ਕਿਹਾ ਕਿ ਖੇਤਰ ਵਿੱਚ ਦੋ ਧਮਾਕਿਆਂ ਦੀ "ਵਿਗਿਆਨਕ ਰੂਪ ਨਾਲ ਜਾਂਚ" ਕੀਤੀ ਜਾ ਰਹੀ ਹੈ।
30 ਘੰਟਿਆਂ ਦੇ ਅੰਦਰ ਹੋਏ ਦੋ ਧਮਾਕੇ

ਦੂਜੇ ਪਾਸੇ ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਦੱਸਿਆ ਕਿ ਕਰੀਬ 30 ਘੰਟਿਆਂ ਵਿੱਚ ਹੋਏ ਦੋ ਧਮਾਕਿਆਂ ਦੇ ਸਬੰਧ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ, ''ਅਸੀਂ ਇਲਾਕੇ 'ਚ ਸੁਰੱਖਿਆ ਵਧਾ ਦਿੱਤੀ ਹੈ ਅਤੇ ਜਿਸ ਥਾਂ 'ਤੇ ਧਮਾਕਾ ਹੋਇਆ ਸੀ, ਉਸ ਨੂੰ ਘੇਰ ਲਿਆ ਗਿਆ ਹੈ। ਪਿਛਲੇ 20 ਸਾਲਾਂ ਤੋਂ ਸ੍ਰੀ ਹਰਿਮੰਦਰ ਸਾਹਿਬ ਦੇ ਰੋਜ਼ਾਨਾ ਦਰਸ਼ਨ ਕਰਨ ਵਾਲੇ ਜਸਬੀਰ ਸਿੰਘ ਪੱਟੀ ਨੇ ਕਿਹਾ ਕਿ ਇਨ੍ਹਾਂ ਧਮਾਕਿਆਂ ਨੇ ਸ਼ਰਧਾਲੂਆਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਅਤੇ ਪੁਲੀਸ ਨੂੰ ਇਨ੍ਹਾਂ ਘਟਨਾਵਾਂ ਦੀ ਬਾਰੀਕੀ ਨਾਲ ਜਾਂਚ ਕਰਨੀ ਚਾਹੀਦੀ ਹੈ। ਬੀਤੇ ਸ਼ਨੀਵਾਰ ਨੂੰ ਹੋਏ ਇਸ ਧਮਾਕੇ ਵਿਚ ਇਕ ਵਿਅਕਤੀ ਜ਼ਖਮੀ ਹੋ ਗਿਆ ਸੀ ਅਤੇ ਕੁਝ ਇਮਾਰਤਾਂ ਦੀਆਂ ਖਿੜਕੀਆਂ ਟੁੱਟ ਗਈਆਂ ਸਨ।
Follow ਜ਼ਿਲ੍ਹੇ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਆਈਪੀਐਲ
ਕ੍ਰਿਕਟ
ਪੰਜਾਬ
ਦੇਸ਼
Advertisement