ਪੜਚੋਲ ਕਰੋ

Punjab News : ਘਰ ਚ ਚੱਲ ਰਹੀ ਗੈਰ-ਕਾਨੂੰਨੀ ਪਟਾਕਾ ਫੈਕਟਰੀ ’ਚ ਧਮਾਕਾ ,ਇੱਕ ਔਰਤ ਦੀ ਮੌਤ, 2 ਜ਼ਖਮੀ

Amritsar Fire cracker factory Explosion : ਅੰਮ੍ਰਿਤਸਰ ਦੇ ਇੱਕ ਤਿੰਨ ਮੰਜ਼ਿਲਾ ਘਰ ’ਚ ਚੱਲ ਰਹੀ ਇੱਕ ਗੈਰ-ਕਾਨੂੰਨੀ ਪਟਾਕਿਆਂ ਦੀ ਫੈਕਟਰੀ ’ਚ ਦੁਪਹਿਰ ਨੂੰ ਧਮਾਕਾ ਹੋਇਆ ਹੈ। ਧਮਾਕੇ ਨੇ ਪੂਰੇ ਘਰ ਨੂੰ ਅੱਗ ਦੀ ਲਪੇਟ ਵਿੱਚ ਲੈ ਲਿਆ।

Amritsar Fire cracker factory Explosion : ਅੰਮ੍ਰਿਤਸਰ ਦੇ ਇੱਕ ਤਿੰਨ ਮੰਜ਼ਿਲਾ ਘਰ ’ਚ ਚੱਲ ਰਹੀ ਇੱਕ ਗੈਰ-ਕਾਨੂੰਨੀ ਪਟਾਕਿਆਂ ਦੀ ਫੈਕਟਰੀ ’ਚ ਵੀਰਵਾਰ ਦੁਪਹਿਰ ਨੂੰ ਧਮਾਕਾ ਹੋਇਆ ਹੈ। ਧਮਾਕੇ ਨੇ ਪੂਰੇ ਘਰ ਨੂੰ ਅੱਗ ਦੀ ਲਪੇਟ ਵਿੱਚ ਲੈ ਲਿਆ। ਸੁਮਨ ਨਾਮ ਦੀ ਇੱਕ ਔਰਤ ਦੀ ਸੜਨ ਨਾਲ ਮੌਤ ਹੋ ਗਈ, ਜਦੋਂ ਕਿ ਦੋ ਹੋਰ ਜ਼ਖਮੀ ਹੋ ਗਏ। ਜ਼ਖਮੀ ਔਰਤ ਗੁਰਪ੍ਰੀਤ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਜਾਣਕਾਰੀ ਅਨੁਸਾਰ ਧਮਾਕਾ ਇੰਨਾ ਜ਼ਿਆਦਾ ਜ਼ਬਰਦਸਤ ਸੀ ਕਿ ਇਸ ਨਾਲ ਘਰ ਦੀ ਛੱਤ ਤੇ ਕੰਧਾਂ ਟੁੱਟ ਗਈਆਂ, ਜਿਸ ਨਾਲ ਸਾਰੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਨੇੜਲੇ ਘਰਾਂ ਦੀਆਂ ਕੰਧਾਂ ਵੀ ਹਿੱਲ ਗਈਆਂ। ਧਮਾਕੇ ਦਾ ਪਤਾ ਲੱਗਣ ਤੋਂ ਬਾਅਦ ਪੁਲਿਸ ਤੁਰੰਤ ਮੌਕੇ 'ਤੇ ਪਹੁੰਚੀ।

 ਏਸੀਪੀ ਸੁਰਿੰਦਰਪਾਲ ਸਿੰਘ ਨੇ ਕਿਹਾ ਕਿ ਦੋ ਫਾਇਰ ਟੈਂਡਰਾਂ ਦੀ ਮਦਦ ਨਾਲ ਲਗਭਗ ਅੱਧੇ ਘੰਟੇ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਅੰਦਰ ਸੜ ਗਈਆਂ ਔਰਤਾਂ ਨੂੰ ਬਾਅਦ ਵਿੱਚ ਬਾਹਰ ਕੱਢਿਆ ਗਿਆ। ਧਮਾਕੇ ਸਮੇਂ ਘਰ ਵਿੱਚ 7-8 ਲੋਕ ਸਨ ,ਜਿਨ੍ਹਾਂ ਨੇ ਘਰ ਤੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ। 

ਪੜ੍ਹੋ ਹੋਰ ਖ਼ਬਰਾਂ : ਜਲੰਧਰ 'ਚ ਪਤੀ ਨੇ ਤਵਾ ਮਾਰ ਕੇ ਕੀਤਾ ਪਤਨੀ ਦਾ ਕਤਲ ,ਮਗਰੋਂ ਖੁਦ ਹੀ ਪਹੁੰਚਿਆ ਥਾਣੇ

ਇਸ ਤਿੰਨ ਮੰਜ਼ਿਲਾ ਘਰ ਦੀ ਪਹਿਲੀ ਮੰਜ਼ਿਲ ’ਤੇ ਪਟਾਕੇ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਸੀ। ਉੱਥੇ ਵਿਸਫੋਟਕ ਪਦਾਰਥ ਸਟੋਰ ਕੀਤੇ ਗਏ ਸਨ, ਜਿਸ ਨਾਲ ਅਚਾਨਕ ਅੱਗ ਲੱਗ ਗਈ ਤੇ ਧਮਾਕਾ ਹੋਇਆ। ਮੌਕੇ ’ਤੇ ਪਹੁੰਚੇ ਏਡੀਸੀਪੀ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਅੰਗਧ ਖੇਤਰ ’ਚ ਇਹ ਘਰ ਅਸ਼ੋਕ ਕੁਮਾਰ ਦਾ ਹੈ। ਉਨ੍ਹਾਂ ਨੇ ਆਪਣੇ ਘਰ ’ਚ ਪਟਾਕੇ ਸਟੋਰ ਕੀਤੇ ਸਨ। ਇਨ੍ਹਾਂ ਪਟਾਕਿਆਂ ’ਚ ਅੱਗ ਲੱਗ ਗਈ, ਜਿਸ ਨਾਲ ਅੱਗ ਫੈਲ ਗਈ। ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਪੁਲਿਸ ਵੱਲੋਂ ਅਗਲੇਰੀ ਜਾਂਚ ਜਾਰੀ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

Advertisement

ਟਾਪ ਹੈਡਲਾਈਨ

ਆਮ ਲੋਕਾਂ ਨੂੰ ਫਿਰ ਵੱਡਾ ਝਟਕਾ! ਫਿਰ ਮਹਿੰਗੇ ਹੋਣਗੇ ਮੋਬਾਈਲ ਦੇ ਰਿਚਾਰਜ; ਆਹ 2 ਕੰਪਨੀਆਂ 12 ਤੋਂ 15% ਕਰਨਗੀਆਂ ਵਾਧਾ

ਸਕੂਲ-ਕਾਲਜ 3 ਦਿਨ ਰਹਿਣਗੇ ਬੰਦ, 20, 21 ਅਤੇ 22 ਅਗਸਤ ਨੂੰ ਰਹੇਗੀ ਛੁੱਟੀ, ਜਾਣੋ ਵਜ੍ਹਾ

ਵੱਡੀ ਖ਼ਬਰ! ਮਾਲ ਢੋਹਣ ਵਾਲੀਆਂ ਇਨ੍ਹਾਂ ਗੱਡੀਆਂ ਲਈ ਰਜਿਸਟ੍ਰੇਸ਼ਨ 1 ਜਨਵਰੀ ਤੋਂ ਹੋਵੇਗਾ ਬੰਦ; ਜਾਣੋ

ਪੰਜਾਬ ਤੋਂ ਵੱਡੀ ਖ਼ਬਰ! ਬੱਸ ਤੋਂ ਉਤਰਦਿਆਂ ਹੀ ਪਹਿਲਾਂ ਮਹਿਲਾ ਨੂੰ ਕੁੱਟਮਾਰ, ਫਿਰ ਚਲਾਈਆਂ ਤਾੜਤਾੜ ਗੋਲੀਆਂ, ਹੋਈ ਮੌਤ; ਮੱਚਿਆ ਚੀਕ ਚੀਹਾੜਾ

ਵੀਡੀਓਜ਼

Congress Protest 'ਇਹ ਗੰਦਾ ਪਾਣੀ ਪੀ ਕੇ ਦਿਖਾਉਣ' ਹਰਦਿਆਲ ਕੰਬੋਜ ਦਾ ਤਿੱਖਾ ਵਾਰ!
ਪਿਜ਼ਾ ਆਊਟਲੈੱਟ 'ਤੇ 3 ਸਕਿੰਟ 'ਚ 3 ਫਾਇਰ! CCTV ਆਈ ਸਾਹਮਣੇ | Ludhiana Firing
CM on Jain Arrest | ਜੈਨ ਦੀ ਗ੍ਰਿਫ਼ਤਾਰੀ ਮਗਰੋਂ ਭੜਕੇ CM ਮਾਨ, BJP ਨੂੰ ਸੁਣਾਈਆਂ ਖਰੀਆਂ-ਖਰੀਆਂ!
CM Bhagwant Mann ਖਿਡਾਰੀਆਂ ਲਈ ਪੰਜਾਬ ਸਰਕਾਰ ਦੇ ਵੱਡੇ ਐਲਾਨ!
Ghaggar Overflow | ਘੱਗਰ ਦਾ ਕਹਿਰ! ਘਨੌਰ 'ਚ ਸੜਕ 'ਤੇ ਸਾਢੇ 3 ਫੁੱਟ ਪਾਣੀ
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਆਮ ਲੋਕਾਂ ਨੂੰ ਫਿਰ ਵੱਡਾ ਝਟਕਾ! ਫਿਰ ਮਹਿੰਗੇ ਹੋਣਗੇ ਮੋਬਾਈਲ ਦੇ ਰਿਚਾਰਜ; ਆਹ 2 ਕੰਪਨੀਆਂ 12 ਤੋਂ 15% ਕਰਨਗੀਆਂ ਵਾਧਾ
ਆਮ ਲੋਕਾਂ ਨੂੰ ਫਿਰ ਵੱਡਾ ਝਟਕਾ! ਫਿਰ ਮਹਿੰਗੇ ਹੋਣਗੇ ਮੋਬਾਈਲ ਦੇ ਰਿਚਾਰਜ; ਆਹ 2 ਕੰਪਨੀਆਂ 12 ਤੋਂ 15% ਕਰਨਗੀਆਂ ਵਾਧਾ
ਸਕੂਲ-ਕਾਲਜ 3 ਦਿਨ ਰਹਿਣਗੇ ਬੰਦ, 20, 21 ਅਤੇ 22 ਅਗਸਤ ਨੂੰ ਰਹੇਗੀ ਛੁੱਟੀ, ਜਾਣੋ ਵਜ੍ਹਾ
ਸਕੂਲ-ਕਾਲਜ 3 ਦਿਨ ਰਹਿਣਗੇ ਬੰਦ, 20, 21 ਅਤੇ 22 ਅਗਸਤ ਨੂੰ ਰਹੇਗੀ ਛੁੱਟੀ, ਜਾਣੋ ਵਜ੍ਹਾ
ਵੱਡੀ ਖ਼ਬਰ! ਮਾਲ ਢੋਹਣ ਵਾਲੀਆਂ ਇਨ੍ਹਾਂ ਗੱਡੀਆਂ ਲਈ ਰਜਿਸਟ੍ਰੇਸ਼ਨ 1 ਜਨਵਰੀ ਤੋਂ ਹੋਵੇਗਾ ਬੰਦ; ਜਾਣੋ
ਵੱਡੀ ਖ਼ਬਰ! ਮਾਲ ਢੋਹਣ ਵਾਲੀਆਂ ਇਨ੍ਹਾਂ ਗੱਡੀਆਂ ਲਈ ਰਜਿਸਟ੍ਰੇਸ਼ਨ 1 ਜਨਵਰੀ ਤੋਂ ਹੋਵੇਗਾ ਬੰਦ; ਜਾਣੋ
ਪੰਜਾਬ ਤੋਂ ਵੱਡੀ ਖ਼ਬਰ! ਬੱਸ ਤੋਂ ਉਤਰਦਿਆਂ ਹੀ ਪਹਿਲਾਂ ਮਹਿਲਾ ਨੂੰ ਕੁੱਟਮਾਰ, ਫਿਰ ਚਲਾਈਆਂ ਤਾੜਤਾੜ ਗੋਲੀਆਂ, ਹੋਈ ਮੌਤ; ਮੱਚਿਆ ਚੀਕ ਚੀਹਾੜਾ
ਪੰਜਾਬ ਤੋਂ ਵੱਡੀ ਖ਼ਬਰ! ਬੱਸ ਤੋਂ ਉਤਰਦਿਆਂ ਹੀ ਪਹਿਲਾਂ ਮਹਿਲਾ ਨੂੰ ਕੁੱਟਮਾਰ, ਫਿਰ ਚਲਾਈਆਂ ਤਾੜਤਾੜ ਗੋਲੀਆਂ, ਹੋਈ ਮੌਤ; ਮੱਚਿਆ ਚੀਕ ਚੀਹਾੜਾ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 20 ਅਗਸਤ 2026

FD Rates : ਇਸ ਵੱਡੇ ਬੈਂਕ ਨੇ ਘਟਾਈਆਂ FD ਦੀਆਂ ਵਿਆਜ ਦਰਾਂ, ਚੈੱਕ ਕਰੋ ਨਵਾਂ ਇੰਟਰੈਸਟ ਰੇਟ

SBI ਗਾਹਕ ਧਿਆਨ ਦੇਣ, ਕੈਸ਼ ਕਢਵਾਉਣ ਦੇ ਬਦਲ ਗਏ ਨਿਯਮ, ਲੱਗੇਗਾ ਚਾਰਜ

Airtel ਦਾ ਸਸਤਾ ਰੀਚਾਰਜ, 28 ਦਿਨਾਂ ਦੀ ਵੈਲਿਡਿਟੀ ਨਾਲ ਮਿਲਣਗੇ ਕਈ ਫਾਇਦੇ!

Embed widget