Gurjeet Singh Aujla's daughter's wedding: ਕਹਿੰਦੇ ਨੇ ਇੱਕ ਪਿਓ ਲਈ ਉਹ ਦਿਨ ਬਹੁਤ ਹੀ ਖਾਸ ਦਿਨ ਹੁੰਦਾ ਹੈ, ਜਦੋਂ ਲਾਡਾਂ ਨਾਲ ਪਾਲੀ ਧੀ ਦਾ ਵਿਆਹ ਹੁੰਦਾ ਹੈ। ਅਜਿਹੀ ਹੀ ਖੁਸ਼ੀ ਮਾਣ ਰਹੇ ਨੇ ਐੱਮਪੀ ਗੁਰਜੀਤ ਸਿੰਘ ਔਜਲਾ (Gurjeet Singh Aujla)। ਜੀ ਹਾਂ ਉਨ੍ਹਾਂ ਦੀ ਬੇਟੀ ਨਿੱਗ੍ਹਤ ਔਜਲਾ ਅਤੇ ਤੇਜਪ੍ਰਤਾਪ ਸਿੰਘ ਚੀਮਾ ਵਿਆਹ ਦੇ ਬੰਧਨ ਵਿੱਚ ਬੱਝ ਗਏ। ਇਸ ਵਿਆਹ ਸਮਾਗਮ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਦੱਸ ਦਈਏ ਨਿੱਗ੍ਹਤ ਔਜਲਾ ਤੇ ਤੇਜਪ੍ਰਤਾਪ ਚੀਮਾ ਦੇ ਵਿਆਹ ’ਚ ਸੀਐੱਮ ਮਾਨ ਸਮੇਤ ਕਈ ਨਾਮੀ ਲੀਡਰ ਸ਼ਾਮਿਲ ਹੋਏ, ਜਿਨ੍ਹਾਂ ਵੱਲੋਂ ਜੋੜੀ ਨੂੰ ਆਸ਼ੀਰਵਾਦ ਦਿੱਤਾ ਗਿਆ।



ਗੁਰਜੀਤ ਸਿੰਘ ਔਜਲਾ ਅਤੇ ਰਾਵਿੰਦਰ ਸਿੰਘ ਚੀਮਾ ਪਰਿਵਾਰ ਨੂੰ ਵਧਾਈਆਂ ਅਤੇ ਨਵ-ਵਿਆਹੁਤਾ ਜੋੜੀ ਨਿੱਗ੍ਹਤ ਔਜਲਾ ਅਤੇ ਤੇਜਪ੍ਰਤਾਪ ਸਿੰਘ ਚੀਮਾ ਨੂੰ ਆਸ਼ੀਰਵਾਦ ਅਤੇ ਵਿਆਹ ਦੀਆਂ ਸ਼ੁਭਕਾਮਨਾਵਾਂ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਚੇਚੇ ਤੌਰ 'ਤੇ ਪਹੁੰਚੇ ਸਨ।




ਇਸ ਤੋਂ ਇਲਾਵਾ ਸਾਬਾਕਾ ਉਪ-ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠਾ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਓਪੀ ਸੋਨੀ, ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ, ਉਤਰ-ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਜਗਦੇਵ ਅੰਬੀਕਾ, ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਮੁਨੀਸ਼ ਤਿਵਾੜੀ, ਰਵਨੀਤ ਸਿੰਘ ਬਿਟੂ, ਜਗਵਿੰਦਰਪਾਲ ਸਿੰਘ ਜੱਗਾ ਮਜੀਠਾ, ਸੁਖਪਾਲ ਸਿੰਘ ਭੁਲਰ, ਡਾ. ਰਾਜ ਕੁਮਾਰ ਵੇਰਕਾ, ਵਿਕਾਸ ਸੋਨੀ, ਰਮਿੰਦਰ ਆਂਵਲਾ, ਸੀਪੀ ਨੌਨਿਹਾਲ ਸਿੰਘ, ਪੀਪੀ ਗੁਰਾਇਆ, ਸੁਨੀਲ ਦੱਤੀ, ਨਵਦੀਪ ਗੋਲਡੀ, ਸੰਨੀ ਜੰਡਿਆਲਾ, ਬਿਕਰਮਜੀਤ ਸਿੰਘ ਚੌਧਰੀ, ਬ੍ਰਹਮ ਮਹਿੰਦਰਾ, ਬਲਦੇਵ ਰਾਜ ਚਾਵਲਾ, ਰਾਮ ਚਾਵਲਾ, ਅਸ਼ਵਨੀ ਸੇਖੜੀ, ਜੁਗਲ ਕਿਸ਼ੋਰ ਸ਼ਰਮਾ, ਜੋਗਿੰਦਰ ਪਾਲ ਢੀਂਗਰਾ, ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਵਿਧਾਇਕ ਜਸਵਿੰਦਰ ਸਿੰਘ ਰਮਦਾਸ, ਹਰਿੰਦਰ ਸਿੰਘ, ਸਤਪਾਲ ਸਿੰਘ ਸੋਖੀ, ਜਗਰੂਪ ਸਿੰਘ ਸੇਖਵਾਂ, ਅਮਿਤਾ ਵੜਿੰਗ, ਹਰਮਿੰਦਰ ਗਿੱਲ, ਤਲਬੀਰ ਸਿੰਘ ਗਿੱਲ, ਸੁਖਜਿੰਦਰ ਸਿੰਘ, ਇੰਦਰਜੀਤ ਸਿੰਘ ਜੀਰਾ, ਰਾਜਿੰਦਰ ਮੋਹਨ ਸਿੰਘ ਛੀਨਾ, ਬੋਨੀ ਅਜਨਾਲਾ, ਰਮਨ ਬਖਸ਼ੀ, ਹਰਪਨ ਔਜਲਾ, ਦਿਨੇਸ਼ ਬੱਸੀ, ਐਮਪੀ ਅਮਰ ਸਿੰਘ, ਗੁਰਪ੍ਰੀਤ ਸਿੰਘ ਰੰਧਾਵਾ, ਭੁਪਿੰਦਰ ਸਿੰਘ ਰੰਧਾਵਾ ਤੋਂ ਇਲਾਵਾ ਵੱਖ-ਵੱਖ ਸਿਆਸੀ ਪਾਰਟੀਆਂ ਦੇ ਕਈ ਹੋਰ ਆਗੂਆਂ ਤੇ ਸਮਾਜਿਕ, ਧਾਰਮਿਕ ਖੇਤਰ ਦੀਆਂ ਉੱਘੀਆਂ ਸਖਸ਼ੀਅਤ ਹਾਜ਼ਰ ਸਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।