ਪੜਚੋਲ ਕਰੋ

Amritsar News: ਪੰਜਾਬ ਪੁਲਿਸ ਨੇ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਕਾਰਟੇਲ ਦਾ ਕੀਤਾ ਪਰਦਾਫਾਸ਼, ਹੈਰੋਇਨ ਅਤੇ ਹਥਿਆਰਾਂ ਸਮੇਤ 2 ਕਾਬੂ

ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰ ਤੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਹੈਰੋਇਨ ਅਤੇ ਹਥਿਆਰਾਂ ਸਮੇਤ 2 ਨੂੰ ਕਾਬੂ ਕੀਤਾ ਹੈ।

ਅੰਮ੍ਰਿਤਸਰ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰ ਤੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਹੈਰੋਇਨ ਅਤੇ ਹਥਿਆਰਾਂ ਸਮੇਤ 2 ਨੂੰ ਕਾਬੂ ਕੀਤਾ ਹੈ। ਪੁਲਿਸ ਟੀਮਾਂ ਨੇ ਉਹਨਾਂ ਕੋਲੋਂ 8.27 ਕਿਲੋਗ੍ਰਾਮ ਹੈਰੋਇਨ, 6 ਕਿਲੋ ਅਫੀਮ, 13.1 ਕਿਲੋ ਕੈਮੀਕਲ ਅਤੇ ਆਧੁਨਿਕ 9 ਐਮਐਮ ਗਲਾਕ ਸਮੇਤ 4 ਪਿਸਤੌਲਾਂ ਅਤੇ 17 ਕਾਰਤੂਸ (17 cartridges) ਬਰਾਮਦ ਕੀਤੇ ਹਨ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (DGP) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਹੋਰ ਪੜ੍ਹੋ : ਭਾਰਤ ਨੇ ਪਾਕਿਸਤਾਨ ਨੂੰ ਦਿੱਤਾ 440 ਵੋਲਟ ਦਾ ਝਟਕਾ, ਹੁਣ ਇਸ ਖੇਡ 'ਚ ਵੀ ਨਹੀਂ ਹੋਏਗਾ ਦੋਵਾਂ ਟੀਮਾਂ ਦਾ ਮੁਕਾਬਲਾ?

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅਦਿੱਤਿਆ ਪ੍ਰਤਾਪ ਉਰਫ਼ ਕਾਕਾ (23) ਵਾਸੀ ਭੱਲਾ ਕਲੋਨੀ ਛੇਹਰਟਾ, ਅੰਮ੍ਰਿਤਸਰ ਅਤੇ ਸ਼ੰਭੂ ਕਬੀਰ (35) ਵਾਸੀ ਪ੍ਰੇਮ ਨਗਰ, ਕੋਟ ਖਾਲਸਾ ਹੁਣ ਭਾਈ ਮੰਝ ਸਾਹਿਬ, ਤਰਨਤਾਰਨ ਰੋਡ ਅੰਮ੍ਰਿਤਸਰ ਵਜੋਂ ਹੋਈ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮਾਂ ਦਾ ਅਪਰਾਧਿਕ ਪਿਛੋਕੜ ਹੈ ਅਤੇ ਦੋਵਾਂ ਖ਼ਿਲਾਫ਼ ਐਨਡੀਪੀਐਸ ਐਕਟ ਅਤੇ ਅਸਲਾ ਐਕਟ ਨਾਲ ਸਬੰਧਤ ਕਈ ਕੇਸ ਦਰਜ ਹਨ, ਜਦਕਿ ਮੁਲਜ਼ਮ ਸ਼ੰਭੂ ਕਬੀਰ ਇੱਕ ਕਤਲ ਕੇਸ ਵਿੱਚ ਵੀ ਲੋੜੀਂਦਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧ ਸਥਾਪਤ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ।

ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ (ਸੀ.ਪੀ.) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਦੋਸ਼ੀ ਅਦਿੱਤਿਆ ਉਰਫ਼ ਕਾਕਾ ਦੇ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਹੋਣ ਬਾਰੇ ਮਿਲੀ ਭਰੋਸੇਯੋਗ ਸੂਹ 'ਤੇ ਕਰਵਾਈ ਕਰਦਿਆਂ ਥਾਣਾ ਇਸਲਾਮਾਬਾਦ ਦੀਆਂ ਪੁਲਿਸ ਟੀਮਾਂ ਨੇ ਜਾਲ ਵਿਛਾ ਕੇ ਉਸ ਨੂੰ ਕੋਟ ਖਾਲਸਾ, ਅੰਮ੍ਰਿਤਸਰ ਵਿਖੇ ਪ੍ਰੇਮ ਨਗਰ ਰੋਡ ਸਥਿਤ ਬੰਦ ਭੱਠਾ ਤੋਂ ਕਾਬੂ ਕਰ ਲਿਆ ਅਤੇ ਉਸ ਕੋਲੋਂ ਦੋ ਪਿਸਤੌਲਾਂ - .32 ਬੋਰ ਅਤੇ .30 ਬੋਰ - ਸਮੇਤ 13 ਜਿੰਦਾ ਕਾਰਤੂਸ ਬਰਾਮਦ ਕੀਤੇ।

ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਅਗਲੀ ਤਫਤੀਸ਼ ਦੌਰਾਨ ਮੁਲਜ਼ਮ ਸ਼ੰਭੂ ਕਬੀਰ ਦਾ ਨਾਂ ਵੀ ਸਾਹਮਣੇ ਆਇਆ, ਜਿਸ ਉਪਰੰਤ ਪੁਲਿਸ ਟੀਮਾਂ ਨੇ ਉਸ ਨੂੰ ਤੁਰੰਤ ਨਾਮਜ਼ਦ ਕਰਕੇ ਉਸ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਸ਼ੰਭੂ ਕਬੀਰ ਨੂੰ ਕੋਟ ਖਾਲਸਾ, ਅੰਮ੍ਰਿਤਸਰ ਦੇ ਗੁਰੂ ਕੀ ਵਡਾਲੀ ਰੋਡ ਸਥਿਤ ਪੁਰਾਣੇ ਗੈਸ ਗੋਦਾਮ ਤੋਂ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮ ਸ਼ੰਬੂ ਦੇ ਖੁਲਾਸੇ 'ਤੇ ਕੀਤੀ ਗਈ ਤਫ਼ਤੀਸ਼ ਦੌਰਾਨ ਪੁਲਿਸ ਟੀਮਾਂ ਨੇ ਉਸ ਕੋਲੋਂ 275 ਗ੍ਰਾਮ ਹੈਰੋਇਨ, 11.1 ਕਿਲੋ ਕੈਮੀਕਲ (ਹੈਰੋਇਨ ਵਿੱਚ ਮਿਲਾ ਕੇ ਵਰਤਿਆ ਜਾਣ ਵਾਲੇ ਕੈਮੀਕਲ) ਅਤੇ ਇੱਕ .32 ਬੋਰ ਦਾ ਪਿਸਤੌਲ ਬਰਾਮਦ ਕੀਤਾ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮ ਆਦਿਤਿਆ ਉਰਫ਼ ਕਾਕਾ ਦੇ ਖੁਲਾਸੇ 'ਤੇ ਅਗਲੇਰੀ ਤਫ਼ਤੀਸ਼ ਦੌਰਾਨ ਉਸ ਪਾਸੋਂ 5 ਕਿਲੋਗ੍ਰਾਮ ਅਤੇ 3 ਕਿਲੋ ਹੈਰੋਇਨ ਦੇ 2 ਪਾਰਸਲ, 2 ਕਿਲੋ ਕੈਮੀਕਲ, 6 ਕਿਲੋ ਅਫੀਮ ਅਤੇ ਇੱਕ 9 ਐਮਐਮ ਗਲੌਕ ਪਿਸਤੌਲ ਸਮੇਤ ਇੱਕ ਜਿੰਦਾ ਕਾਰਤੂਸ ਬਰਾਮਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਉਮੀਦ ਹੈ।

ਇਸ ਸਬੰਧੀ ਮੁਲਜ਼ਮਾਂ ਵਿਰੁੱਧ ਤਿੰਨ ਵੱਖ-ਵੱਖ ਕੇਸ ਕੀਤੇ ਗਏ ਹਨ ਜਿਹਨਾਂ ਵਿੱਚ ਐਫਆਈਆਰ ਨੰਬਰ 240 ਮਿਤੀ 6/11/23 ਨੂੰ ਅਸਲਾ ਐਕਟ ਦੀ ਧਾਰਾ 25 ਅਧੀਨ ਥਾਣਾ ਇਸਲਾਮਾਬਾਦ ਵਿਖੇ, ਐਨਡੀਪੀਐਸ ਐਕਟ ਦੀ ਧਾਰਾ 18 ਅਤੇ 21-ਸੀ ਅਤੇ ਅਸਲਾ ਦੀ ਧਾਰਾ 25 ਅਧੀਨ ਥਾਣਾ ਇਸਲਾਮਾਬਾਦ ਵਿਖੇ ਐਫਆਈਆਰ ਨੰਬਰ 247 ਅਤੇ ਐਫ.ਆਈ.ਆਰ. ਨੰਬਰ 246 ਮਿਤੀ 13/11/24 ਨੂੰ ਥਾਣਾ ਇਸਲਾਮਾਬਾਦ ਵਿਖੇ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21-ਸੀ ਤਹਿਤ ਥਾਣਾ ਇਸਲਾਮਾਬਾਦ ਵਿਖੇ ਦਰਜ ਮਾਮਲੇ ਸ਼ਾਮਲ ਹਨ।

View this post on Instagram
 
A post shared by DGP Punjab (@dgp_punjabpolice)

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 21-12-2024
ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 21-12-2024
ਪੰਜਾਬ 'ਚ 5 ਨਗਰ ਨਿਗਮਾਂ 'ਚ ਅੱਜ ਪੈਣਗੀਆਂ ਵੋਟਾਂ, ਕਿਸ ਦੀ ਬਣੇਗੀ ਸਰਕਾਰ, ਅੱਜ ਹੋਵੇਗਾ ਫੈਸਲਾ
ਪੰਜਾਬ 'ਚ 5 ਨਗਰ ਨਿਗਮਾਂ 'ਚ ਅੱਜ ਪੈਣਗੀਆਂ ਵੋਟਾਂ, ਕਿਸ ਦੀ ਬਣੇਗੀ ਸਰਕਾਰ, ਅੱਜ ਹੋਵੇਗਾ ਫੈਸਲਾ
Holiday 2025: ਲਓ ਜੀ ਆ ਗਈ ਛੁੱਟੀਆਂ ਦੀ ਪੂਰੀ ਲਿਸਟ! ਪੜ੍ਹੋ ਕਿੰਨੇ ਦਿਨ ਬੰਦ ਰਹਿਣਗੇ ਸਕੂਲ, ਦਫਤਰ ਅਤੇ ਬੈਂਕ
Holiday 2025: ਲਓ ਜੀ ਆ ਗਈ ਛੁੱਟੀਆਂ ਦੀ ਪੂਰੀ ਲਿਸਟ! ਪੜ੍ਹੋ ਕਿੰਨੇ ਦਿਨ ਬੰਦ ਰਹਿਣਗੇ ਸਕੂਲ, ਦਫਤਰ ਅਤੇ ਬੈਂਕ
ਨਵੇਂ ਸਾਲ 'ਤੇ ਮੋਦੀ ਸਰਕਾਰ ਦਾ ਵੱਡਾ ਤੋਹਫਾ, ਇਨ੍ਹਾਂ 5 ਸੂਬਿਆਂ ਦੇ ਕਿਸਾਨਾਂ ਨੂੰ ਮਿਲੇਗਾ ਫਾਇਦਾ
ਨਵੇਂ ਸਾਲ 'ਤੇ ਮੋਦੀ ਸਰਕਾਰ ਦਾ ਵੱਡਾ ਤੋਹਫਾ, ਇਨ੍ਹਾਂ 5 ਸੂਬਿਆਂ ਦੇ ਕਿਸਾਨਾਂ ਨੂੰ ਮਿਲੇਗਾ ਫਾਇਦਾ
Advertisement
ABP Premium

ਵੀਡੀਓਜ਼

ਦੋਸਾਝਾਂਵਾਲਾ ਪੁੱਜਿਆ ਮੁੰਬਈ , ਅੱਜ ਨੀ ਰੁੱਕਦਾ ਦਿਲਜੀਤ ਦਾ ਧਮਾਲਦਿਲਜੀਤ ਦੇ ਲਿਬਾਸ 'ਚ ਡੱਬਾਵਾਲੇ , ਪੰਜਾਬੀ ਹਰ ਪਾਸੇ ਛਾਅ ਗਏ ਓਏਦਿਲਜੀਤ ਦਾ ਦੀਵਾਨਾ ਹੈ ਵਰੁਣ ਧਵਨ , ਮਾਣ ਹੈ ਸਾਨੂੰ ਦਿਲਜੀਤ ਦੋਸਾਂਝ ਤੇਦਿਲਜੀਤ ਦੋਸਾਂਝ ਦੀ ਸ਼ੋਅ ਮਗਰ ਪ੍ਰਸ਼ਾਸਨ , ਚੰਡੀਗੜ੍ਹ ਸ਼ੋਅ ਤੇ ਛਿੜੀ ਨਵੀਂ ਬਹਿਸ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 21-12-2024
ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 21-12-2024
ਪੰਜਾਬ 'ਚ 5 ਨਗਰ ਨਿਗਮਾਂ 'ਚ ਅੱਜ ਪੈਣਗੀਆਂ ਵੋਟਾਂ, ਕਿਸ ਦੀ ਬਣੇਗੀ ਸਰਕਾਰ, ਅੱਜ ਹੋਵੇਗਾ ਫੈਸਲਾ
ਪੰਜਾਬ 'ਚ 5 ਨਗਰ ਨਿਗਮਾਂ 'ਚ ਅੱਜ ਪੈਣਗੀਆਂ ਵੋਟਾਂ, ਕਿਸ ਦੀ ਬਣੇਗੀ ਸਰਕਾਰ, ਅੱਜ ਹੋਵੇਗਾ ਫੈਸਲਾ
Holiday 2025: ਲਓ ਜੀ ਆ ਗਈ ਛੁੱਟੀਆਂ ਦੀ ਪੂਰੀ ਲਿਸਟ! ਪੜ੍ਹੋ ਕਿੰਨੇ ਦਿਨ ਬੰਦ ਰਹਿਣਗੇ ਸਕੂਲ, ਦਫਤਰ ਅਤੇ ਬੈਂਕ
Holiday 2025: ਲਓ ਜੀ ਆ ਗਈ ਛੁੱਟੀਆਂ ਦੀ ਪੂਰੀ ਲਿਸਟ! ਪੜ੍ਹੋ ਕਿੰਨੇ ਦਿਨ ਬੰਦ ਰਹਿਣਗੇ ਸਕੂਲ, ਦਫਤਰ ਅਤੇ ਬੈਂਕ
ਨਵੇਂ ਸਾਲ 'ਤੇ ਮੋਦੀ ਸਰਕਾਰ ਦਾ ਵੱਡਾ ਤੋਹਫਾ, ਇਨ੍ਹਾਂ 5 ਸੂਬਿਆਂ ਦੇ ਕਿਸਾਨਾਂ ਨੂੰ ਮਿਲੇਗਾ ਫਾਇਦਾ
ਨਵੇਂ ਸਾਲ 'ਤੇ ਮੋਦੀ ਸਰਕਾਰ ਦਾ ਵੱਡਾ ਤੋਹਫਾ, ਇਨ੍ਹਾਂ 5 ਸੂਬਿਆਂ ਦੇ ਕਿਸਾਨਾਂ ਨੂੰ ਮਿਲੇਗਾ ਫਾਇਦਾ
Punjab News: ਪਟਿਆਲਾ ਤੇ ਧਰਮਕੋਟ ਦੇ 8-8 ਵਾਰਡਾਂ 'ਚ ਨਹੀਂ ਹੋਣਗੀਆਂ ਚੋਣਾਂ,ਨਾਮਜ਼ਦਗੀ ਭਰਨ ਵੇਲੇ ਪਾੜੇ ਗਏ ਸੀ ਕਾਗ਼ਜ਼, 4 ਪੁਲਿਸ ਮੁਲਾਜ਼ਮਾਂ ਖ਼ਿਲਾਫ਼ FIR ਦਰਜ
Punjab News: ਪਟਿਆਲਾ ਤੇ ਧਰਮਕੋਟ ਦੇ 8-8 ਵਾਰਡਾਂ 'ਚ ਨਹੀਂ ਹੋਣਗੀਆਂ ਚੋਣਾਂ,ਨਾਮਜ਼ਦਗੀ ਭਰਨ ਵੇਲੇ ਪਾੜੇ ਗਏ ਸੀ ਕਾਗ਼ਜ਼, 4 ਪੁਲਿਸ ਮੁਲਾਜ਼ਮਾਂ ਖ਼ਿਲਾਫ਼ FIR ਦਰਜ
SA vs PAK T20: ਦੱਖਣੀ ਅਫਰੀਕਾ ਬੋਰਡ ਨੇ ਕੀਤਾ ਕਮਾਲ ! ਦਰਸ਼ਕਾਂ ਨੂੰ ਵਾਪਸ ਮਿਲਣਗੇ ਟਿਕਟ ਦੇ ਪੈਸੇ, ਜਾਣੋ ਕਿਉਂ ਲਿਆ  ਫੈਸਲਾ ?
SA vs PAK T20: ਦੱਖਣੀ ਅਫਰੀਕਾ ਬੋਰਡ ਨੇ ਕੀਤਾ ਕਮਾਲ ! ਦਰਸ਼ਕਾਂ ਨੂੰ ਵਾਪਸ ਮਿਲਣਗੇ ਟਿਕਟ ਦੇ ਪੈਸੇ, ਜਾਣੋ ਕਿਉਂ ਲਿਆ ਫੈਸਲਾ ?
ਮੋਟਰਸਾਈਕਲ ਹੋਵੇ ਜਾਂ ਕਾਰ, ਕਦੇ ਵੀ ਟੈਂਕੀ ਨਾ ਕਰਵਾਓ ਫੁੱਲ, ਹੋ ਸਕਦੈ ਵੱਡਾ ਹਾਦਸਾ, ਜਾਣੋ ਵਜ੍ਹਾ
ਮੋਟਰਸਾਈਕਲ ਹੋਵੇ ਜਾਂ ਕਾਰ, ਕਦੇ ਵੀ ਟੈਂਕੀ ਨਾ ਕਰਵਾਓ ਫੁੱਲ, ਹੋ ਸਕਦੈ ਵੱਡਾ ਹਾਦਸਾ, ਜਾਣੋ ਵਜ੍ਹਾ
ਕ੍ਰਿਸਮਸ ਤੋਂ ਠੀਕ ਪਹਿਲਾਂ ਧਰਤੀ 'ਤੇ ਮੱਚੇਗੀ ਤਬਾਹੀ! ਜਾਣੋ ਕੀ ਹੈ ਪ੍ਰਿਥਵੀ ਦੇ ਨੇੜਿਓਂ ਲੰਘ ਰਿਹਾ ਇਹ ਵੱਡਾ ਖ਼ਤਰਾ
ਕ੍ਰਿਸਮਸ ਤੋਂ ਠੀਕ ਪਹਿਲਾਂ ਧਰਤੀ 'ਤੇ ਮੱਚੇਗੀ ਤਬਾਹੀ! ਜਾਣੋ ਕੀ ਹੈ ਪ੍ਰਿਥਵੀ ਦੇ ਨੇੜਿਓਂ ਲੰਘ ਰਿਹਾ ਇਹ ਵੱਡਾ ਖ਼ਤਰਾ
Embed widget