ਪੜਚੋਲ ਕਰੋ

Amritsar News: ਦੋ ਧੀਆਂ ਦੇ ਪਿਓ ਦੀ ਮੈਲਬਰਨ ਤੋਂ ਸਿਡਨੀ ਜਾਂਦਿਆ ਐਕਸੀਡੈਂਟ ਦੌਰਾਨ ਹੋਈ ਦੁਖਦਾਈ ਮੌਤ, ਅਜਨਾਲਾ ਦੇ ਪਿੰਡ 'ਚ ਸੋਗ ਦੀ ਲਹਿਰ

Australia News: ਆਸਟ੍ਰੇਲੀਆ ਤੋਂ ਦੁਖਦਾਇਕ ਖਬਰ ਸਾਹਮਣੇ ਆਈ ਹੈ। ਸਿਡਨੀ 'ਚ ਹਾਦਸੇ ਦੌਰਾਨ ਪਿੰਡ ਗੱਗੋਮਾਹਲ ਦੇ ਨੌਜਵਾਨ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਅਜਨਾਲਾ ਦੇ ਪਿੰਡ ਗੱਗੋਮਾਹਲ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।

Punjabi Boy dies in Australia: ਆਸਟ੍ਰੇਲੀਆ ਤੋਂ ਬੇਹੱਦ ਦੀ ਦੁਖਦਾਇਕ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਗੱਗੋਮਾਹਲ ਦੇ ਅਵਿੰਦਰ ਸਿੰਘ ਦੀ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਖੇ ਇੱਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਪੂਰੇ ਪਿੰਡ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਪਰਿਵਾਰ ਅਤੇ ਰਿਸ਼ਤੇਦਾਰ ਦਾ ਰੋ-ਰੋ ਬੁਰਾ ਹਾਲ ਹੋਇਆ ਪਿਆ ਹੈ। ਉਥੇ ਹੀ ਸਰਕਾਰ ਕੋਲੋਂ ਆਪਣੇ ਨੌਜਵਾਨ ਪੁੱਤ ਅਰਵਿੰਦਰ ਸਿੰਘ ਦੀ ਲਾਸ਼ ਨੂੰ ਭਾਰਤ ਲਿਆਉਣ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਪੰਜਾਬ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਜਾ ਸਕੇ।

7 ਸਾਲਾਂ ਬਾਅਦ ਇਸੇ ਸਾਲ ਅਵਰਿੰਦਰ ਆਪਣੇ ਪਰਿਵਾਰ ਦੇ ਨਾਲ ਪੰਜਾਬ ਗੇੜਾ ਮਾਰਨ ਆਇਆ ਸੀ

ਇਸ ਸੰਬੰਧੀ ਮ੍ਰਿਤਕ ਅਵਰਿੰਦਰ ਸਿੰਘ (31) ਦੇ ਪਿਤਾ ਨਿਰਮਲ ਸਿੰਘ ਅਤੇ ਹੋਰਨਾਂ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਅਵਰਿੰਦਰ ਦਾ 2015 ਵਿੱਚ ਵਿਆਹ ਹੋਇਆ ਸੀ ਅਤੇ 2016 ਵਿੱਚ ਉਹ ਆਪਣੀ ਪਤਨੀ ਨਾਲ ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ ਚਲਾ ਗਿਆ ਸੀ।  ਇਸ ਤੋਂ ਬਾਅਦ 7 ਸਾਲ ਬਾਅਦ ਉਹ 20 ਫਰਵਰੀ 2024 ਨੂੰ ਆਪਣੇ ਘਰ ਪਰਤਿਆ ਅਤੇ 28 ਅਪ੍ਰੈਲ 2024 ਨੂੰ ਪਰਿਵਾਰ ਸਮੇਤ ਮੈਲਬਰਨ ਵਾਪਸ ਚਲਾ ਗਿਆ।  

ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਪੁੱਤ ਦੀ ਲਾਸ਼ ਭਾਰਤ ਲਿਆਉਣ ਲਈ ਸਰਕਾਰ ਮਦਦ ਕਰੇ

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਕਿ ਅਮਰਿੰਦਰ ਸਿੰਘ ਟਰੱਕ ਲੈ ਕੇ ਸਿਡਨੀ ਗਿਆ ਸੀ, ਜਿੱਥੇ ਟਰੱਕ ਦੀ ਤਰਪਾਲ ਦੀ ਮੁਰੰਮਤ ਕਰਦੇ ਸਮੇਂ ਉਹ ਟਰੱਕ ਤੋਂ ਹੇਠਾਂ ਡਿੱਗ ਗਿਆ ਅਤੇ ਉਸ ਦਾ ਸਿਰ ਜ਼ਮੀਨ 'ਤੇ ਜਾ ਵੱਜਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਅਵਰਿੰਦਰ ਉਸ ਦਾ ਇਕਲੌਤਾ ਪੁੱਤਰ ਸੀ ਅਤੇ ਉਹ ਆਪਣੇ ਪਿੱਛੇ 6 ਸਾਲ ਅਤੇ 6 ਮਹੀਨੇ ਦੀਆਂ ਦੋ ਧੀਆਂ ਅਤੇ ਪਤਨੀ ਛੱਡ ਗਿਆ ਹੈ। ਅਵਰਿੰਦਰ ਦੀ ਮਾਂ ਅਮਰਜੀਤ ਕੌਰ ਦਾ ਰੋ-ਰੋ ਬੁਰਾ ਹਾਲ ਹੋਇਆ ਪਿਆ ਹੈ। ਅਮਰਜੀਤ ਕੌਰ ਨੇ ਦੱਸਿਆ ਕਿ 7 ਸਾਲ ਬਾਅਦ ਉਸ ਦਾ ਲੜਕਾ ਆਪਣੇ ਬੱਚਿਆਂ ਅਤੇ ਪਤਨੀ ਨਾਲ ਪੰਜਾਬ ਆਪਣੇ ਪਿੰਡ ਉਨ੍ਹਾਂ ਨੂੰ ਮਿਲਣ ਆਇਆ ਸੀ। ਪੰਜਾਬ ਆ ਕੇ ਉਹ ਆਪਣੇ ਖੇਤਾਂ ਵਿੱਚ ਕੰਮ ਕਰਦਾ ਰਿਹਾ ਅਤੇ ਉਨ੍ਹਾਂ ਲਈ ਨਵਾਂ ਟਰੈਕਟਰ ਵੀ ਲੈ ਕੇ ਆਇਆ ਸੀ। ਪੁੱਤਰ ਨੇ ਮਾਪਿਆਂ ਨੂੰ ਦੱਸਿਆ ਸੀ ਕਿ ਉਹ ਜਲਦ ਹੀ ਆਸਟ੍ਰੇਲੀਆ ਦੀ PR ਹੋ ਜਾਵੇਗਾ ਅਤੇ ਫਿਰ ਦਸੰਬਰ ਤੱਕ ਮੁੜ ਆਪਣੇ ਘਰ ਪਰਤਣਗੇ ਅਤੇ ਉਨ੍ਹਾਂ ਨਾਲ ਮੁਲਾਕਾਤ ਕਰਨਗੇ ਅਤੇ ਗੁਰੂ ਘਰ ਜਾ ਕੇ ਸ਼ੁਕਰਾਨਾ ਕਰਨਗੇ। ਅਵਰਿੰਦਰ ਦੇ ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਪੁੱਤਰ ਦੀ ਦੇਹ ਭਾਰਤ ਲਿਆਉਣ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਉਹ ਆਪਣੇ ਇਕਲੌਤੇ ਪੁੱਤਰ ਨੂੰ ਆਖਰੀ ਵਾਰ ਆਪਣੀਆਂ ਅੱਖਾਂ ਨਾਲ ਦੇਖ ਸਕਣ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Chandigarh News: ਚੰਡੀਗੜ੍ਹ 'ਚ ਸੜਕ ਵਿਚਾਲੇ ਕੁੜੀ ਨਾਲ ਕੁੱਟਮਾਰ, ਥਾਰ ਸਵਾਰ ਨੌਜਵਾਨਾਂ ਨੇ ਕੱਢੀਆਂ ਗਾਲ੍ਹਾਂ, ਮਾਰੇ ਥੱਪੜ; ਹੱਥੋਂ ਫੜ ਕੇ ਗੱਡੀ ਨਾਲ ਘਸੀਟਿਆ; ਫਿਰ...
ਚੰਡੀਗੜ੍ਹ 'ਚ ਸੜਕ ਵਿਚਾਲੇ ਕੁੜੀ ਨਾਲ ਕੁੱਟਮਾਰ, ਥਾਰ ਸਵਾਰ ਨੌਜਵਾਨਾਂ ਨੇ ਕੱਢੀਆਂ ਗਾਲ੍ਹਾਂ, ਮਾਰੇ ਥੱਪੜ; ਹੱਥੋਂ ਫੜ ਕੇ ਗੱਡੀ ਨਾਲ ਘਸੀਟਿਆ; ਫਿਰ...
Punjab News: ਪੰਜਾਬ 'ਚ 1 ਜਨਵਰੀ ਤੱਕ ਬੰਦ ਰਹਿਣਗੀਆਂ ਅਦਾਲਤਾਂ, ਇਸ ਜ਼ਿਲ੍ਹੇ 'ਚ ਹੋਇਆ ਛੁੱਟੀਆਂ ਦਾ ਐਲਾਨ...
Punjab News: ਪੰਜਾਬ 'ਚ 1 ਜਨਵਰੀ ਤੱਕ ਬੰਦ ਰਹਿਣਗੀਆਂ ਅਦਾਲਤਾਂ, ਇਸ ਜ਼ਿਲ੍ਹੇ 'ਚ ਹੋਇਆ ਛੁੱਟੀਆਂ ਦਾ ਐਲਾਨ...
Punjab Weather Today: ਪੰਜਾਬ 'ਚ ਅੱਜ ਤੋਂ ਸਿਆਲ ਦਾ ਡਬਲ ਅਟੈਕ: ਸੰਘਣਾ ਕੋਹਰਾ ਤੇ ਸ਼ੀਤ ਲਹਿਰ ਦਾ ਔਰੇਂਜ ਅਲਰਟ, ਰਾਤ ਦਾ ਤਾਪਮਾਨ ਡਿੱਗੇਗਾ
Punjab Weather Today: ਪੰਜਾਬ 'ਚ ਅੱਜ ਤੋਂ ਸਿਆਲ ਦਾ ਡਬਲ ਅਟੈਕ: ਸੰਘਣਾ ਕੋਹਰਾ ਤੇ ਸ਼ੀਤ ਲਹਿਰ ਦਾ ਔਰੇਂਜ ਅਲਰਟ, ਰਾਤ ਦਾ ਤਾਪਮਾਨ ਡਿੱਗੇਗਾ
RBI ਦੇ ਫੈਸਲੇ ਦਾ ਅਸਰ: ਯੂਨੀਅਨ ਬੈਂਕ, PNB ਸਮੇਤ ਕਈ ਬੈਂਕਾਂ ਦੇ ਗਾਹਕਾਂ ਲਈ ਰਾਹਤ ਦੀ ਖ਼ਬਰ
RBI ਦੇ ਫੈਸਲੇ ਦਾ ਅਸਰ: ਯੂਨੀਅਨ ਬੈਂਕ, PNB ਸਮੇਤ ਕਈ ਬੈਂਕਾਂ ਦੇ ਗਾਹਕਾਂ ਲਈ ਰਾਹਤ ਦੀ ਖ਼ਬਰ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Chandigarh News: ਚੰਡੀਗੜ੍ਹ 'ਚ ਸੜਕ ਵਿਚਾਲੇ ਕੁੜੀ ਨਾਲ ਕੁੱਟਮਾਰ, ਥਾਰ ਸਵਾਰ ਨੌਜਵਾਨਾਂ ਨੇ ਕੱਢੀਆਂ ਗਾਲ੍ਹਾਂ, ਮਾਰੇ ਥੱਪੜ; ਹੱਥੋਂ ਫੜ ਕੇ ਗੱਡੀ ਨਾਲ ਘਸੀਟਿਆ; ਫਿਰ...
ਚੰਡੀਗੜ੍ਹ 'ਚ ਸੜਕ ਵਿਚਾਲੇ ਕੁੜੀ ਨਾਲ ਕੁੱਟਮਾਰ, ਥਾਰ ਸਵਾਰ ਨੌਜਵਾਨਾਂ ਨੇ ਕੱਢੀਆਂ ਗਾਲ੍ਹਾਂ, ਮਾਰੇ ਥੱਪੜ; ਹੱਥੋਂ ਫੜ ਕੇ ਗੱਡੀ ਨਾਲ ਘਸੀਟਿਆ; ਫਿਰ...
Punjab News: ਪੰਜਾਬ 'ਚ 1 ਜਨਵਰੀ ਤੱਕ ਬੰਦ ਰਹਿਣਗੀਆਂ ਅਦਾਲਤਾਂ, ਇਸ ਜ਼ਿਲ੍ਹੇ 'ਚ ਹੋਇਆ ਛੁੱਟੀਆਂ ਦਾ ਐਲਾਨ...
Punjab News: ਪੰਜਾਬ 'ਚ 1 ਜਨਵਰੀ ਤੱਕ ਬੰਦ ਰਹਿਣਗੀਆਂ ਅਦਾਲਤਾਂ, ਇਸ ਜ਼ਿਲ੍ਹੇ 'ਚ ਹੋਇਆ ਛੁੱਟੀਆਂ ਦਾ ਐਲਾਨ...
Punjab Weather Today: ਪੰਜਾਬ 'ਚ ਅੱਜ ਤੋਂ ਸਿਆਲ ਦਾ ਡਬਲ ਅਟੈਕ: ਸੰਘਣਾ ਕੋਹਰਾ ਤੇ ਸ਼ੀਤ ਲਹਿਰ ਦਾ ਔਰੇਂਜ ਅਲਰਟ, ਰਾਤ ਦਾ ਤਾਪਮਾਨ ਡਿੱਗੇਗਾ
Punjab Weather Today: ਪੰਜਾਬ 'ਚ ਅੱਜ ਤੋਂ ਸਿਆਲ ਦਾ ਡਬਲ ਅਟੈਕ: ਸੰਘਣਾ ਕੋਹਰਾ ਤੇ ਸ਼ੀਤ ਲਹਿਰ ਦਾ ਔਰੇਂਜ ਅਲਰਟ, ਰਾਤ ਦਾ ਤਾਪਮਾਨ ਡਿੱਗੇਗਾ
RBI ਦੇ ਫੈਸਲੇ ਦਾ ਅਸਰ: ਯੂਨੀਅਨ ਬੈਂਕ, PNB ਸਮੇਤ ਕਈ ਬੈਂਕਾਂ ਦੇ ਗਾਹਕਾਂ ਲਈ ਰਾਹਤ ਦੀ ਖ਼ਬਰ
RBI ਦੇ ਫੈਸਲੇ ਦਾ ਅਸਰ: ਯੂਨੀਅਨ ਬੈਂਕ, PNB ਸਮੇਤ ਕਈ ਬੈਂਕਾਂ ਦੇ ਗਾਹਕਾਂ ਲਈ ਰਾਹਤ ਦੀ ਖ਼ਬਰ
Punjab News: ਪੰਜਾਬ ਦੇ ਪੈਨਸ਼ਨਰਾਂ ਲਈ ਚੰਗੀ ਖ਼ਬਰ...ਮਾਨ ਸਰਕਾਰ ਦਾ ਵੱਡਾ ਐਲਾਨ
Punjab News: ਪੰਜਾਬ ਦੇ ਪੈਨਸ਼ਨਰਾਂ ਲਈ ਚੰਗੀ ਖ਼ਬਰ...ਮਾਨ ਸਰਕਾਰ ਦਾ ਵੱਡਾ ਐਲਾਨ
Punjab News: ਪੰਜਾਬ ਦੇ ਮਸ਼ਹੂਰ ਹੋਟਲਾਂ ਅਤੇ ਸਪਾ ਸੈਂਟਰਾਂ 'ਤੇ ਅਚਾਨਕ ਛਾਪੇਮਾਰੀ, ਲੋਕਾਂ 'ਚ ਮੱਚਿਆ ਹਾਹਾਕਾਰ; ਪੁਲਿਸ ਨੇ ਹੋਟਲ ਸੰਚਾਲਕ ਅਤੇ ਮੈਨੇਜਰ ਸਣੇ 4 ਕੀਤੇ ਗ੍ਰਿਫ਼ਤਾਰ
ਪੰਜਾਬ ਦੇ ਮਸ਼ਹੂਰ ਹੋਟਲਾਂ ਅਤੇ ਸਪਾ ਸੈਂਟਰਾਂ 'ਤੇ ਅਚਾਨਕ ਛਾਪੇਮਾਰੀ, ਲੋਕਾਂ 'ਚ ਮੱਚਿਆ ਹਾਹਾਕਾਰ; ਪੁਲਿਸ ਨੇ ਹੋਟਲ ਸੰਚਾਲਕ ਅਤੇ ਮੈਨੇਜਰ ਸਣੇ 4 ਕੀਤੇ ਗ੍ਰਿਫ਼ਤਾਰ
ਪੰਜਾਬ ਸਰਕਾਰ ਨੇ ਦਿੱਤੀ ਵੱਡੀ ਰਾਹਤ; NOC ਦੀ ਟੈਨਸ਼ਨ ਖ਼ਤਮ, ਗੈਰਕਾਨੂੰਨੀ ਕਾਲੋਨੀਆਂ 'ਚ ਪਲਾਟਾਂ ਨੂੰ ਰਜਿਸਟਰ ਕਰਵਾਇਆ ਜਾ ਸਕੇਗਾ
ਪੰਜਾਬ ਸਰਕਾਰ ਨੇ ਦਿੱਤੀ ਵੱਡੀ ਰਾਹਤ; NOC ਦੀ ਟੈਨਸ਼ਨ ਖ਼ਤਮ, ਗੈਰਕਾਨੂੰਨੀ ਕਾਲੋਨੀਆਂ 'ਚ ਪਲਾਟਾਂ ਨੂੰ ਰਜਿਸਟਰ ਕਰਵਾਇਆ ਜਾ ਸਕੇਗਾ
Crime News: ਜਾਇਦਾਦ ਲਈ NRI ਪੁੱਤ ਨੂੰ ਮਾਰਿਆ; ਹੱਤਿਆ ਨੂੰ ਸੜਕ ਹਾਦਸੇ ਵਾਂਗ ਦਿਖਾਇਆ, ਇੰਗਲੈਂਡ ਤੋਂ ਵਾਪਸ ਆਇਆ ਸੀ ਹਰਜੀਤ
Crime News: ਜਾਇਦਾਦ ਲਈ NRI ਪੁੱਤ ਨੂੰ ਮਾਰਿਆ; ਹੱਤਿਆ ਨੂੰ ਸੜਕ ਹਾਦਸੇ ਵਾਂਗ ਦਿਖਾਇਆ, ਇੰਗਲੈਂਡ ਤੋਂ ਵਾਪਸ ਆਇਆ ਸੀ ਹਰਜੀਤ
Embed widget