Amritsar News : ਅੰਮ੍ਰਿਤਸਰ ਦੀਆਂ 20 ਰਿਹਾਇਸ਼ੀ ਕਲੋਨੀਆਂ ਵਿੱਚ ਰਜਿਸਟਰੀਆਂ ਉੱਪਰ ਰੋਕ ਲੱਗ ਸਕਦੀ ਹੈ। ਅੰਮ੍ਰਿਤਸਰ ਵਿਕਾਸ ਅਥਾਰਟੀ ਨੇ ਇਸ ਬਾਰੇ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖਿਆ ਹੈ। ਅੰਮ੍ਰਿਤਸਰ ਵਿਕਾਸ ਅਥਾਰਟੀ ਮੁਤਾਬਕ ਇਨ੍ਹਾਂ ਕਲੋਨੀਆਂ ਦੇ ਪ੍ਰਮੋਟਰਾਂ ਵੱਲੋਂ ਡਿਮਾਂਡ ਨੋਟਿਸ ਜਾਰੀ ਕਰਨ ਦੇ ਬਾਵਜੂਦ ਡਿਫਾਲਟਰ ਅਮਾਂਊਟ ਦੀ ਰਕਮ ਅਜੇ ਤੱਕ ਜਮ੍ਹਾਂ ਨਹੀਂ ਕਰਵਾਈ ਗਈ।
ਹਾਸਲ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਵਿਕਾਸ ਅਥਾਰਟੀ ਵੱਲੋਂ ਆਪਣੇ ਅਧਿਕਾਰ ਖੇਤਰ 'ਚ ਆਉਂਦੇ ਇਲਾਕਿਆਂ 'ਚ ਪੈਂਦੀਆਂ ਕਾਲੋਨੀਆਂ ਦੀਆਂ ਰਜਿਸਟਰੀਆਂ 'ਤੇ ਰੋਕ ਲਗਾਉਣ ਸਬੰਧੀ ਜ਼ਿਲ੍ਹਾ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖਿਆ ਗਿਆ ਹੈ। ਵਿਕਾਸ ਅਥਾਰਟੀ ਦੇ ਮੁੱਖ ਪ੍ਰਸ਼ਾਸਕ ਵੱਲੋਂ ਜਾਰੀ ਪੱਤਰ ਨਾਲ ਉਕਤ 20 ਕਲੋਨੀਆਂ ਦੀਆਂ ਸੂਚੀ ਸੌਂਪੀ ਗਈ ਹੈ।
ਇਸ ਦੇ ਨਾਲ ਹੀ ਅਪੀਲ ਕਰਦੇ ਹੋਏ ਕਿਹਾ ਕਿ ਅੰਮ੍ਰਿਤਸਰ ਵਿਕਾਸ ਅਥਾਰਟੀ ਦੇ ਅਧਿਕਾਰਤ ਖੇਤਰ ਵਿੱਚ ਕਲੋਨੀਆਂ ਦੇ ਪ੍ਰਮੋਟਰਾਂ ਵੱਲੋਂ ਡਿਮਾਂਡ ਨੋਟਿਸ ਜਾਰੀ ਕਰਨ ਦੇ ਬਾਵਜੂਦ ਡਿਫਾਲਟਰ ਅਮਾਂਊਟ ਦੀ ਰਕਮ ਅਜੇ ਤੱਕ ਜਮ੍ਹਾਂ ਨਹੀਂ ਕਰਵਾਈ ਗਈ। ਉਨ੍ਹਾਂ ਡਿਫਾਲਟਰ ਪ੍ਰਮੋਟਰਾਂ ਦੀਆਂ ਕੁੱਲ 20 ਕਲੋਨੀਆਂ ਦੀਆਂ ਕੀਤੀਆਂ ਜਾਂਦੀਆਂ ਰਜਿਸਟਰੀਆਂ, ਬੈਨਾਮਿਆਂ 'ਤੇ ਰੋਕ ਲਗਾਉਣ ਲਈ ਸਬ ਰਜਿਸਟਰਾਰ ਨੂੰ ਹਦਾਇਤਾਂ ਕੀਤੀਆਂ ਜਾਣ।
ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਭੇਜੀ ਗਈ ਸੂਚੀ 'ਚ ਗੋਲਡਨ ਐਵੀਨਿਊ ਨਵਾਂ ਪਿੰਡ, ਓਆਸਿਸ ਅੰਮ੍ਰਿਤਸਰ ਕੰਬੋਜ-ਹੇਰ, ਗੁਰੂ ਲਾਲ ਜੀ ਇਨਕਲੇਵ ਨਵਾਂ ਪਿੰਡ, ਕੋਨਕੋਡ ਹੋਸਪੀਟੈਲਟੀ ਸਿਚੰਦਰ, ਇੰਪੀਰੀਅਲ ਸਿਟੀ ਗੁਮਟਾਲਾ ਮੀਰਾਂਕੋਟ ਖੁਰਦ, ਬਲੂ ਇਨਕਲੇਵ ਮੀਰਾਂਕੋਟ ਖੁਰਦ, ਆਰਬੀ ਅਸਟੇਟ ਗੁਮਟਾਲਾ ਸਬ ਅਰਬਨ ਨੰਗਲੀ 'ਤੇ ਮੀਰਾਂਕੋਟ, ਗਾਰਡਨ ਗਰੀਨ ਖਾਨ ਕੋਟ, ਗਰੀਨ ਪਾਰਕ ਵਜ਼ੀਰ ਭੁੱਲਰ, ਮੈਟਸੈਫ ਨਿਰਵਾਨਾ ਮਾਨਾਂਵਾਲਾ-ਝੀਤੇਕਲਾ-ਬਿਸ਼ੰਭਰ ਪੁਰਾ, ਠਾਕੁਰ ਇਨਕਲੇਵ ਪੰਡੋਰੀ ਵੜੈਚ, ਠਾਕੁਰ ਜੀ ਅਸਟੇਟ ਮੁਰਾਦਪੁਰਾ ਨੰਗਲੀ, ਅਰਬੀ ਗਾਰਡਨ ਮੁਰਾਦਪੁਰਾ ਨੰਗਲੀ ਨੌਸ਼ਿਹਰਾ, ਅਸ਼ਿਆਨਾ ਅਸਟੇਟ ਨੰਗਲੀ, ਹੈਵਨ ਸਿਟੀ ਮਾਨਾਂਵਾਲਾ, ਸਿਗਨੇਚਰ ਗਰੀਨ ਗੌਂਸਾਬਾਦ, ਹਾਰਮਨੀ ਗਾਰਡਨ ਲੌਹਾਰਕਾ ਖੁਰਦ, ਮਧੂਬਨ ਅਸਟੇਟ ਗੌਂਸਾਬਾਦ, ਬਵੇਰਲੀ ਅਪਾਟਮੈਂਟ ਗਰੁਪ ਹਾਊਸਿੰਗ ਮਾਨਾਂਵਾਲਾ, ਰਾਊਲ ਐਵੀਨਿਊ ਨੌਸ਼ਹਿਰਾ ਆਦਿ ਦੇ ਨਾਂ ਵਾਲੀ ਸੂਚੀ ਸੌਂਪੀ ਗਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।