Amritsar News: ਅੱਜ ਗਮਗੀਨ ਮਾਹੌਲ 'ਚ ਪਿੰਡ ਰਸੂਲ਼ਪੁਰ 'ਚ ਨੌਜਵਾਨ ਗੁਰਜੰਟ ਸਿੰਘ ਦਾ ਅੰਤਮ ਸੰਸਕਾਰ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ 'ਚ ਆਸਪਾਸ ਦੇ ਪਿੰਡਾਂ 'ਚੋਂ ਲੋਕ ਗੁਰਜੰਟ ਨੂੰ ਅੰਤਮ ਵਿਦਾਇਗੀ ਦੇਣ ਪੁੱਜੇ। ਗੁਰਜੰਟ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ ਗੈਂਗਸਟਰ ਲਖਬੀਰ ਸਿੰਘ ਲੰਡਾ ਨੇ ਲਈ ਸੀ। ਗੁਰਜੰਟਦੇ ਪਿਤਾ ਅਜੈਬ ਸਿੰਘ ਨੇ ਉਸ ਦੀ ਭਰਜਾਈ ਗੁਰਬਿੰਦਰ ਕੌਰ ਤੇ ਰੇਕੀ ਕਰਨ ਵਾਲੇ ਸੁਬੇਗ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ।
ਇਸ ਦੌਰਾਨ ਪਿਤਾ ਤੇ ਭਰਾ ਨੇ ਪੁਲਿਸ ਕਾਰਵਾਈ 'ਤੇ ਭਰੋਸਾ ਜਤਾਇਆ ਹੈ। ਪਿਤਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੂੰ ਇੱਕ ਵਾਰ ਫੇਰ ਕੀਤੀ ਗੈਂਗਸਟਰਾਂ ਨੂੰ ਨੱਥ ਪਾਉਣ ਦੀ ਅਪੀਲ ਤੇ ਜੇਲ੍ਹਾਂ 'ਚ ਚੱਲਦੇ ਫੋਨਾਂ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ।
ਪਿਤਾ ਅਜੈਬ ਸਿੰਘ ਨੇ ਮੁੜ ਦੁਹਰਾਇਆ ਕਿ ਲਖਬੀਰ ਸਿੰਘ ਲੰਡਾ ਨੇ ਉਨ੍ਹਾਂ ਦੇ ਪੁੱਤ ਨੂੰ ਨਾਜਾਇਜ ਮਰਵਾਇਆ ਹੈ। ਗੁਰਜੰਟ ਦੇ ਭਰਾ ਜੋਬਨਜੀਤ ਨੇ ਕਿਹਾ ਕਿ ਉਸ ਦੇ ਭਰਾ 'ਤੇ ਜੋ ਮੁੰਡੇ ਫੜਾਉਣ ਦੇ ਇਲਜਾਮ ਲਾਏ ਹਨ, ਉਹ ਗਲਤ ਹਨ। ਫਿਲਹਾਲ ਇਸ ਮਾਮਲੇ 'ਚ ਕੋਈ ਗ੍ਰਿਫਤਾਰੀ ਨਹੀਂ ਹੋਈ। ਪੁਲਿਸ ਦਾ ਕਹਿਣਾ ਹੈ ਕਿ ਛੇਤੀ ਇਸ ਮਾਮਲੇ 'ਚ ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਇੰਸਪੈਕਟਰ ਗੁਰਚਰਣ ਸਿੰਘ ਮੁਤਾਬਕ ਪੁਲਿਸ ਵੱਲੋਂ ਪਹਿਲਾਂ ਲਖਬੀਰ ਸਿੰਘ ਲੰਡਾ, ਅਜਮੀਤ ਸਿੰਘ, ਅਰਸ਼ਦੀਪ ਸਿੰਘ ਤੇ ਗੁਰਕੀਰਤ ਸਿੰਘ ਨੂੰ ਨਾਮਜਦ ਕੀਤਾ ਗਿਆ ਸੀ। ਕੁੱਲ ਛੇ ਮੁਲਜ਼ਮ ਹੋ ਨਾਮਜਦ ਹੋ ਚੁੱਕੇ ਹਨ ਪਰ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ। ਪੁਲਿਸ ਦਾ ਦਾਅਵਾ ਕਿ ਛੇਤੀ ਹੀ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਸਕੇ ਭਰਾਵਾਂ ਦੇ ਫਰਜ਼ੀ ਇੰਨਕਾਊਂਟਰ ਮਾਮਲੇ 'ਚ ਦੋ ਪੁਲਿਸ ਮੁਲਾਜ਼ਮਾਂ ਸਣੇ ਤਿੰਨ ਨੂੰ ਉਮਰ ਕੈਦ