(Source: ECI/ABP News)
ਇਸ ਲਿੰਕ 'ਤੇ ਕਲਿੱਕ ਕਰਕੇ ਮਾਨਤਾ ਪ੍ਰਾਪਤ IELTS ਸੈਂਟਰਾਂ ਦੀ ਕਰੋ ਪਛਾਣ, ਸਰਕਾਰ ਕਰ ਰਹੀ ਵੱਡੇ ਪੱਧਰ 'ਤੇ ਕਾਰਵਾਈ
Identify accredited IELTS centers : ਅਬੋਹਰ ਵਿਚ ਚਲ ਰਹੇ ਟਰੈਵਲ ਏਜੰਟ ਸੈਂਟਰਾਂ/ਆਈਲੈਟਸ ਸੈਂਟਰਾਂ ਦੀ ਜਾਂਚ ਕੀਤੀ ਗਈ, ਜਿਸ ਦੌਰਾਨ 6 ਸੈਂਟਰ ਏਜੰਟ/ਆਈਲੈਟਸ ਸੈਂਟਰ ਅਜਿਹੇ ਪਾਏ ਗਏ ਜ਼ੋ ਕਿ ਪੁਖਤਾ ਲਾਇਸੈਂਸ ਪੇਸ਼ ਨਹੀਂ ਕਰ ਸਕੇ।ਇਸ ਲਈ ਇਕ

ਅਬੋਹਰ : ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਦੇ ਨਿਰਦੇਸ਼ਾਂ ਅਨੁਸਾਰ ਪ੍ਰਸ਼ਾਸਨ ਵੱਲੋਂ ਅਬੋਹਰ ਵਿਚ ਚਲ ਰਹੇ ਟਰੈਵਲ ਏਜੰਟ ਸੈਂਟਰਾਂ/ਆਈਲੈਟਸ ਸੈਂਟਰਾਂ ਦੀ ਜਾਂਚ ਕੀਤੀ ਗਈ, ਜਿਸ ਦੌਰਾਨ 6 ਸੈਂਟਰ ਏਜੰਟ/ਆਈਲੈਟਸ ਸੈਂਟਰ ਅਜਿਹੇ ਪਾਏ ਗਏ ਜ਼ੋ ਕਿ ਪੁਖਤਾ ਲਾਇਸੈਂਸ ਪੇਸ਼ ਨਹੀਂ ਕਰ ਸਕੇ।ਇਸ ਲਈ ਇਕ ਕਮੇਟੀ ਬਣਾਈ ਗਈ ਸੀ ਅਤੇ ਇਸ ਕਮੇਟੀ ਵੱਲੋਂ ਸਲਾਨਾ ਜਾਂਚ ਵਿਚ ਇਨ੍ਹਾਂ ਟਰੈਵਲ ਏਂਜ਼ਟਾਂ ਦਾ ਪਤਾ ਲੱਗਿਆ ਹੈ।
ਐਸਡੀਐਮ ਅਕਾਸ਼ ਬਾਂਸਲ ਨੇ ਦੱਸਿਆ ਕਿ ਇੰਨ੍ਹਾਂ ਸੈਂਟਰਾਂ ਖਿਲਾਫ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਇਸ ਤੋਂ ਬਿਨ੍ਹਾਂ ਇਕ ਹੋਰ ਸੈਂਟਰ ਕੋਲ ਲਾਇਸੈਂਸ ਤਾਂ ਸੀ ਪਰ ਉਸ ਦੇ ਸੈਂਟਰ ਵਿਚ ਵੀ ਕੁਝ ਉਣਤਾਈਆਂ ਪਾਈਆਂ ਗਈਆਂ ਹਨ।ਇਸ ਲਈ ਉਸਦੇ ਖਿਲਾਫ ਵੀ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਓਧਰ ਇਸ ਸਬੰਧੀ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਹੈ ਕਿ ਕਿਸੇ ਵੀ ਟਰੈਵਲ ਏਂਜ਼ਟ/ਆਈਲੈਟਸ ਸੈਂਟਰਾਂ ਲਈ ਲਾਈਸੈਂਸ ਲੈਣਾ ਲਾਜਮੀ ਕੀਤਾ ਗਿਆ ਹੈ ਅਤੇ ਜ਼ੋ ਕੋਈ ਵੀ ਬਿਨ੍ਹਾਂ ਲਾਇਸੈਂਸ ਕੰਮ ਕਰਦਾ ਪਾਇਆ ਜਾਵੇਗਾ ਉਸਦੇ ਖਿਲਾਫ ਸ਼ਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਿਸੇ ਵੀ ਟਰੈਵਲ ਏਂਜਟ/ਆਈਲੈਟਸ ਸੈਂਟਰ ਦੀਆਂ ਸੇਵਾਵਾਂ ਲੈਣ ਤੋਂ ਪਹਿਲਾਂ ਉਸਦਾ ਲਾਇਸੈਂਸ ਜਰੂਰ ਚੈਕ ਕਰਨ। ਉਨ੍ਹਾਂ ਨੇ ਕਿਹਾ ਕਿ ਮਾਨਤਾ ਪ੍ਰਾਪਤ ਟਰੈਵਲ ਏਂਜਟਾਂ/ਆਈਲੈਟਸ ਸੈਂਟਰਾਂ ਦੀਆਂ ਸੂਚੀਆਂ ਜਿ਼ਲ੍ਹੇ ਦੀ ਸਰਕਾਰੀ ਵੈਬਸਾਇਟ ਦੇ ਲਿੰਕ https://fazilka.nic.in/document/list-of-consultants-ielts-centreticketing-agent-general-sales-agent-in-fazilka-district/ ਤੇ ਵੀ ਉਪਲਬੱਧ ਹਨ ਜਿੱਥੋਂ ਕੋਈ ਵੀ ਅਧਿਕਾਰਤ ਸੂਚੀਆਂ ਵੇਖ ਸਕਦਾ ਹੈ।
ਇਹ ਵੀ ਪੜ੍ਹੋ : ਜੇਕਰ PAN ਨੂੰ ਆਧਾਰ ਨਾਲ ਨਹੀਂ ਕਰਵਾ ਸਕੇ ਲਿੰਕ ਤਾਂ ਹੁਣ ਤੋਂ ਨਹੀਂ ਮਿਲਣਗੀਆਂ ਇਹ ਸਹੂਲਤਾਂ
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
