ਪੜਚੋਲ ਕਰੋ

ਅੰਮਿ੍ਤਸਰ 'ਚ ਚਾਚੀ ਨੇ ਨਾਬਾਲਿਗ ਕੁੜੀ ਨੂੰ ਵੇਚਿਆ, ਫਾਜ਼ਿਲਕਾ ‘ਚ ਮਹਿਲਾ ਨੇ 1 ਲੱਖ 'ਚ ਖਰੀਦਿਆ, ਮਾਂ-ਧੀ ਸਮੇਤ 3 ਗ੍ਰਿਫ਼ਤਾਰ

ਪੁਲਿਸ ਪਾਰਟੀ ਨੇ 15 ਸਾਲਾ ਨਾਬਾਲਗ ਲੜਕੀ ਨੂੰ ਅਗਵਾ ਕਰਕੇ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰ ਕੇ ਗ੍ਰਿਫ਼ਤਾਰ ਕੀਤਾ।ਫੜੀਆਂ ਗਈਆਂ ਤਿੰਨ ਔਰਤਾਂ ਦੀ ਪਛਾਣ ਕਿਰਨ ਦੇਵੀ, ਰਾਜ ਕੌਰ ਤੇ ਨਵਜੋਤ ਕੌਰ ਵਜੋਂ ਹੋਈ ਹੈ।

Punjab News: ਅੰਮ੍ਰਿਤਸਰ 'ਚ ਪੁਲਿਸ ਨੇ ਨਾਬਾਲਗ ਲੜਕੀਆਂ ਨੂੰ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਲੜਕੀ ਦੀ ਚਾਚੀ ਤੇ ਚਚੇਰੀ ਭੈਣ ਸਮੇਤ ਤਿੰਨ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਨੇ ਆਪਣੀ ਹੀ ਭਤੀਜੀ ਤੇ ਭੈਣ ਨੂੰ ਇੱਕ ਲੱਖ ਰੁਪਏ ਵਿੱਚ ਵੇਚ ਦਿੱਤਾ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਾਣਕਾਰੀ ਅਨੁਸਾਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀਆਂ ਹਦਾਇਤਾਂ ਅਨੁਸਾਰ ਥਾਣਾ ਸਿਟੀ ਦੇ ਡੀ.ਸੀ.ਪੀ ਵਿਸ਼ਾਲਜੀਤ ਸਿੰਘ ਦੀ ਅਗਵਾਈ 'ਚ ਇੰਸਪੈਕਟਰ ਮਨਜੀਤ ਕੌਰ ਦੀ ਪੁਲਿਸ ਪਾਰਟੀ ਨੇ 15 ਸਾਲਾ ਨਾਬਾਲਗ ਲੜਕੀ ਨੂੰ ਅਗਵਾ ਕਰਕੇ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰ ਕੇ ਗ੍ਰਿਫ਼ਤਾਰ ਕੀਤਾ।ਫੜੀਆਂ ਗਈਆਂ ਤਿੰਨ ਔਰਤਾਂ ਦੀ ਪਛਾਣ ਕਿਰਨ ਦੇਵੀ, ਰਾਜ ਕੌਰ ਤੇ ਨਵਜੋਤ ਕੌਰ ਵਜੋਂ ਹੋਈ ਹੈ। ਇਸ ਮਾਮਲੇ ਵਿੱਚ ਇਨ੍ਹਾਂ ਔਰਤਾਂ ਦੇ ਦੋ ਹੋਰ ਸਾਥੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ ਜਿਨ੍ਹਾਂ ਦੀ ਭਾਲ ਜਾਰੀ ਹੈ।

ਇਹ ਮਾਮਲਾ ਅੰਮ੍ਰਿਤਸਰ ਦੇ ਰਹਿਣ ਵਾਲੇ ਇੱਕ ਵਿਅਕਤੀ ਵੱਲੋਂ ਦਰਜ ਕਰਵਾਇਆ ਗਿਆ ਸੀ, ਪੀੜਤ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਸਦੀ ਪਤਨੀ ਦੀ 10 ਸਾਲ ਪਹਿਲਾਂ ਮੌਤ ਹੋ ਗਈ ਸੀ। ਉਸ ਦੀ 15 ਸਾਲਾ ਨਾਬਾਲਗ ਧੀ ਦੀ ਕੋਈ ਪੜ੍ਹਾਈ ਨਹੀਂ ਸੀ ਅਤੇ ਉਹ ਘਰ ਦਾ ਕੰਮ ਕਰਦੀ ਸੀ। 13 ਜੁਲਾਈ ਨੂੰ ਉਸ ਦੀ ਲੜਕੀ ਆਪਣੀ ਦਾਦੀ ਨੂੰ ਪੁੱਛੇ ਬਿਨਾਂ ਘਰੋਂ ਚਲੀ ਗਈ ਜਿਸ ਦੀ ਪਰਿਵਾਰਕ ਮੈਂਬਰਾਂ ਵੱਲੋਂ ਭਾਲ ਜਾਰੀ ਹੈ ਪਰ ਉਸ ਦਾ ਪਤਾ ਨਹੀਂ ਲੱਗਾ। ਪਿਤਾ ਅਨੁਸਾਰ ਉਸ ਨੂੰ ਸ਼ੱਕ ਸੀ ਕਿ ਉਸ ਦੀ ਲੜਕੀ ਨੂੰ ਕੋਈ ਅਣਪਛਾਤਾ ਵਿਅਕਤੀ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ ਹੈ। ਜਿਸ 'ਤੇ ਮਾਮਲਾ ਦਰਜ ਕਰ ਲਿਆ ਗਿਆ। ਪੁਲਿਸ ਪਾਰਟੀ ਨੇ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰਨ ਤੋਂ ਬਾਅਦ ਨਾਬਾਲਗ ਲੜਕੀ ਨੂੰ ਬਰਾਮਦ ਕਰ ਲਿਆ। ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਫੜੀ ਗਈ ਔਰਤ ਕਿਰਨ ਦੇਵੀ ਵਾਸੀ ਫ਼ਾਜ਼ਿਲਕਾ ਨੇ ਨਾਬਾਲਗ ਲੜਕੀ ਨੂੰ ਰਾਜ ਕੌਰ ਅਤੇ ਨਵਜੋਤ ਕੌਰ ਦੋਵੇਂ ਵਾਸੀ ਛੋਟਾ ਹਰੀਪੁਰਾ ਜ਼ਿਲ੍ਹਾ ਅੰਮ੍ਰਿਤਸਰ ਤੋਂ 1 ਲੱਖ ਰੁਪਏ ਵਿੱਚ ਖਰੀਦਿਆ ਸੀ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab Bypoll:  ਭਾਜਪਾ ਲਈ ‘ਘੰਟਿਆਂ ਦੀ ਜੀਅ ਤੋੜ ਮਿਹਤਨ’ ਤੋਂ ਬਾਅਦ ਸੋਹਣ ਸਿੰਘ ਠੰਡਲ ਨੂੰ ਮਿਲੀ ਚੱਬੇਵਾਲ ਤੋਂ ਟਿਕਟ, ਅਕਾਲੀਆਂ ਨੂੰ ਰੱਜਕੇ ਕੋਸਿਆ

Punjab News: ਕਿਸਾਨ ਆਗੂ ਸਰਵਨ ਸਿੰਘ ਪੰਧੇਰ ਦੀ ਝੋਨੇ ਦੇ ਮੁੱਦੇ ਨੂੰ ਲੈ ਕੇ ਏਬੀਪੀ ਸਾਂਝਾ ਨਾਲ ਖਾਸ ਗੱਲਬਾਤ, ਬੋਲੇ- 'ਕਿਸਾਨਾਂ ਦੀ ਦੀਵਾਲੀ ਇਸ ਵਾਰ ਵੀ ਕਾਲੀ ਹੀ ਨਿਕਲੇਗੀ'

ਅਕਾਲੀ ਦਲ ਨੇ ਜ਼ਿਮਨੀ ਚੋਣਾਂ ਦਾ ਕੀਤਾ ਬਾਈਕਾਟ ਤਾਂ ਮਜੀਠੀਆ ਨੇ ਦਿੱਤੀ ਸਲਾਹ, ਕਿਹਾ-ਠੋਕ ਵਜਾ ਕੇ ਲੜੋ ਚੋਣ, ਸੁਖਬੀਰ ਬਾਦਲ ਤਾਂ.....!

Punjab News: ਪੰਜਾਬੀਆਂ ਲਈ ਖੁਸ਼ਖ਼ਬਰੀ ! ਰਜਿਸਟਰੀ ਤੋਂ NOC ਦੀ ਸ਼ਰਤ ਖ਼ਤਮ, ਰਾਜਪਾਲ ਨੇ ਸਰਕਾਰ ਦੇ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ, ਜਾਣੋ ਕਿੰਨਾ ਲੋਕਾਂ ਨੂੰ ਹੋਵੇਗਾ ਫਾਇਦਾ ?

ABP Premium

ਵੀਡੀਓਜ਼

CM Bhagwant Mann ਨੇ ਦਿੱਤੀ ਪੰਜਾਬੀਆਂ ਨੂੰ ਖੁਸ਼ਖ਼ਬਰੀਝੋਨੇ ਦੀ ਫ਼ਸਲ ਨੂੰ ਲੈ ਕੇ ਕਿਸਾਨਾਂ ਨੇ ਲਿਆ ਵੱਡਾ ਫੈਸਲਾAkali Dal ਨੇ ਲਿਆ ਵੱਡਾ ਫੈਸਲਾ, ਨਹੀਂ ਲੜੇਗਾ ਜਿਮਨੀ ਚੋਣ...MP ਦੀ ਕੁੜੀ ਬਣੀ Miss India ਕਰ ਗਈ ਕਮਾਲ Exclusive interview

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Bypoll:  ਭਾਜਪਾ ਲਈ ‘ਘੰਟਿਆਂ ਦੀ ਜੀਅ ਤੋੜ ਮਿਹਤਨ’ ਤੋਂ ਬਾਅਦ ਸੋਹਣ ਸਿੰਘ ਠੰਡਲ ਨੂੰ ਮਿਲੀ ਚੱਬੇਵਾਲ ਤੋਂ ਟਿਕਟ, ਅਕਾਲੀਆਂ ਨੂੰ ਰੱਜਕੇ ਕੋਸਿਆ
Punjab Bypoll: ਭਾਜਪਾ ਲਈ ‘ਘੰਟਿਆਂ ਦੀ ਜੀਅ ਤੋੜ ਮਿਹਤਨ’ ਤੋਂ ਬਾਅਦ ਸੋਹਣ ਸਿੰਘ ਠੰਡਲ ਨੂੰ ਮਿਲੀ ਚੱਬੇਵਾਲ ਤੋਂ ਟਿਕਟ, ਅਕਾਲੀਆਂ ਨੂੰ ਰੱਜਕੇ ਕੋਸਿਆ
Punjab News: ਕਿਸਾਨ ਆਗੂ ਸਰਵਨ ਸਿੰਘ ਪੰਧੇਰ ਦੀ ਝੋਨੇ ਦੇ ਮੁੱਦੇ ਨੂੰ ਲੈ ਕੇ ਏਬੀਪੀ ਸਾਂਝਾ ਨਾਲ ਖਾਸ ਗੱਲਬਾਤ, ਬੋਲੇ- 'ਕਿਸਾਨਾਂ ਦੀ ਦੀਵਾਲੀ ਇਸ ਵਾਰ ਵੀ ਕਾਲੀ ਹੀ ਨਿਕਲੇਗੀ'
Punjab News: ਕਿਸਾਨ ਆਗੂ ਸਰਵਨ ਸਿੰਘ ਪੰਧੇਰ ਦੀ ਝੋਨੇ ਦੇ ਮੁੱਦੇ ਨੂੰ ਲੈ ਕੇ ਏਬੀਪੀ ਸਾਂਝਾ ਨਾਲ ਖਾਸ ਗੱਲਬਾਤ, ਬੋਲੇ- 'ਕਿਸਾਨਾਂ ਦੀ ਦੀਵਾਲੀ ਇਸ ਵਾਰ ਵੀ ਕਾਲੀ ਹੀ ਨਿਕਲੇਗੀ'
ਅਕਾਲੀ ਦਲ ਨੇ ਜ਼ਿਮਨੀ ਚੋਣਾਂ ਦਾ ਕੀਤਾ ਬਾਈਕਾਟ ਤਾਂ ਮਜੀਠੀਆ ਨੇ ਦਿੱਤੀ ਸਲਾਹ, ਕਿਹਾ-ਠੋਕ ਵਜਾ ਕੇ ਲੜੋ ਚੋਣ, ਸੁਖਬੀਰ ਬਾਦਲ ਤਾਂ.....!
ਅਕਾਲੀ ਦਲ ਨੇ ਜ਼ਿਮਨੀ ਚੋਣਾਂ ਦਾ ਕੀਤਾ ਬਾਈਕਾਟ ਤਾਂ ਮਜੀਠੀਆ ਨੇ ਦਿੱਤੀ ਸਲਾਹ, ਕਿਹਾ-ਠੋਕ ਵਜਾ ਕੇ ਲੜੋ ਚੋਣ, ਸੁਖਬੀਰ ਬਾਦਲ ਤਾਂ.....!
Punjab News: ਪੰਜਾਬੀਆਂ ਲਈ ਖੁਸ਼ਖ਼ਬਰੀ ! ਰਜਿਸਟਰੀ ਤੋਂ NOC ਦੀ ਸ਼ਰਤ ਖ਼ਤਮ, ਰਾਜਪਾਲ ਨੇ ਸਰਕਾਰ ਦੇ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ, ਜਾਣੋ ਕਿੰਨਾ ਲੋਕਾਂ ਨੂੰ ਹੋਵੇਗਾ ਫਾਇਦਾ ?
Punjab News: ਪੰਜਾਬੀਆਂ ਲਈ ਖੁਸ਼ਖ਼ਬਰੀ ! ਰਜਿਸਟਰੀ ਤੋਂ NOC ਦੀ ਸ਼ਰਤ ਖ਼ਤਮ, ਰਾਜਪਾਲ ਨੇ ਸਰਕਾਰ ਦੇ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ, ਜਾਣੋ ਕਿੰਨਾ ਲੋਕਾਂ ਨੂੰ ਹੋਵੇਗਾ ਫਾਇਦਾ ?
Amritpal Singh: ਅੰਮ੍ਰਿਤਪਾਲ ਦੇ ਕਰੀਬੀ ਦੀ ਪਟੀਸ਼ਨ 'ਤੇ ਹਾਈਕੋਰਟ ਦਾ ਐਕਸ਼ਨ, ਪੰਜਾਬ ਸਰਕਾਰ ਤੋਂ ਜਵਾਬ ਤਲਬ

Punjab News: ਨਸ਼ਾ ਤਸਕਰੀ ‘ਚ ਸ਼ਾਮਲ ਵਿਧਾਇਕਾ ‘ਤੇ ਪਾਰਟੀ ਦੀ ਕਾਰਵਾਈ, 6 ਸਾਲਾਂ ਲਈ ਪਾਰਟੀ ਚੋਂ ਕੱਢਿਆ ਬਾਹਰ, ਬੀਤੇ ਦਿਨ ਹੋਈ ਗ੍ਰਿਫ਼ਤਾਰੀ

ਝੋਨੇ ਦੀ ਲਿਫਟਿੰਗ ਦਾ ਮਾਮਲਾ ਪਹੁੰਚਿਆ ਹਾਈਕੋਰਟ, FCI ਸਮੇਤ ਸੂਬੇ ਤੇ ਕੇਂਦਰ ਨੂੰ ਨੋਟਿਸ, 29 ਅਕਤੂਬਰ ਨੂੰ ਹੋਵੇਗੀ ਸੁਣਵਾਈ, ਜਾਣੋ ਪੂਰਾ ਮਾਮਲਾ

DC ਦਫਤਰ ਅੱਗੇ ਪਰਾਲੀ ਲੈ ਕੇ ਪਹੁੰਚੇ ਕਿਸਾਨ, ਕਿਹਾ-ਖੇਤਾਂ ‘ਚ ਜਾ ਕੇ ਲੱਭਣ ਦੀ ਲੋੜ ਨਹੀਂ, ਆਹ ਪਈ ਦੱਸੋ ਇਸ ਦਾ ਕੀ ਕਰੀਏ ?

Embed widget