Punjab News: ਅੰਮ੍ਰਿਤਸਰ ਦੇ ਨਵ ਨਿਯੁਕਤ ਪੁਲਸ ਕਮਿਸ਼ਨਰ ਜਸਕਰਨ ਸਿੰਘ ਨੇ ਅੱਜ ਆਪਣਾ ਅਹੁਦਾ ਸੰਭਾਲਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਲਾਅ ਐਂਡ ਆਰਡਰ ਦੀ ਸਥਿਤੀ ਬਰਕਰਾਰ ਰੱਖੀ ਜਾਵੇਗੀ ਅਤੇ ਕਿਸੇ ਵੀ ਤਰ੍ਹਾਂ ਦਾ ਟੌਲਰੈਂਸ ਬਰਦਾਸ਼ਤ ਨਹੀਂ ਕੀਤਾ ਜਾਏਗਾ  ਗੱਲ ਕਰਦਿਆਂ ਉਨ੍ਹਾਂ ਪਬਲਿਕ ਨੂੰ ਵੀ ਸਹਿਯੋਗ ਦੇਣ ਲਈ ਕਿਹਾ ਨਾਲ ਉਨ੍ਹਾਂ ਕਿਹਾ ਕਿ ਪਬਲਿਕ ਦੇ ਲਈ ਇਕ ਵ੍ਹਟਸਐਪ ਨੰਬਰ ਵੀ ਜਾਰੀ ਕੀਤਾ ਜਾਏਗਾ  ਜਿਸ ਰਾਹੀਂ ਅਗਰ ਕਿਸੇ ਜਗ੍ਹਾ ਤੇ ਉਹ ਗਲਤ ਐਕਟੀਵਿਟੀ ਹੋ ਰਹੀ ਹੋਵੇ ਤਾਂ ਇਸ ਨੰਬਰ ਦੇ ਰਾਹੀਂ ਕੋਈ ਵੀ ਵਿਅਕਤੀ ਉਨ੍ਹਾਂ ਨੂੰ ਸੂਚਿਤ ਕਰ ਸਕਦਾ ਹੈ   ਨਾਲ ਹੀ ਉਨ੍ਹਾਂ ਹਥਿਆਰ ਰੱਖਣ ਵਾਲਿਆਂ ਨੂੰ ਵਾਰਨਿੰਗ ਦੇਂਦੇ ਹੋਏ ਕਿਹਾ ਕਿ ਹਰ ਇਕ ਵਿਅਕਤੀ ਦਾ ਲਾਇਸੈਂਸ ਚੈੱਕ ਕੀਤਾ ਜਾਏਗਾ ਅਤੇ  ਜੇਕਰ ਉਨ੍ਹਾਂ ਦੇ ਕੋਲ ਮਟੀਰੀਅਲ ਪੂਰਾ ਨਹੀਂ ਹੁੰਦਾ ਤਾਂ ਉਨ੍ਹਾਂ ਦਾ ਲਾਇਸੈਂਸ ਵੀ ਕੈਂਸਲ ਕੀਤਾ ਜਾਏਗਾ  


ਉੱਥੇ ਹੀ ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ ਉਨ੍ਹਾਂ ਦੇ ਨਾਲ ਵੀ ਵਿਸ਼ੇਸ਼ ਵਾਰਤਾ ਕੀਤੀ ਜਾਏਗੀ ਉਨ੍ਹਾਂ ਕਿਹਾ ਕਿ ਮੈਂ  ਬੜਾ ਵਡਭਾਗਾ ਮਹਿਸੂਸ ਕਰ ਰਿਹਾ ਹਾਂ ਕਿ ਮੈਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ  ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ  1996 ਦੇ ਵਿੱਚ  Aig ਇੰਟੈਲੀਜੈਂਸ ਵਿਚ ਕੰਮ ਕੀਤਾ ਸੀ ਤੇ ਇੱਕ ਵਾਰ ਫੇਰ ਉਨ੍ਹਾਂ ਨੂੰ ਅੰਮ੍ਰਿਤਸਰ ਗੁਰੂ ਨਗਰੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ


ਗੁਰੂ ਨਗਰੀ ਅੰਮ੍ਰਿਤਸਰ ਵਿੱਖੇ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸਰਧਾਲੂ ਨਤਮਸਤਕ ਹੋਣ ਲਈ ਆਉਂਦੇ ਹਨ, ਯਾਤਰੀਆਂ ਨੂੰ ਟਰੈਫਿਕ ਸਬੰਧੀ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਜੋ ਟਰੈਫਿਕ ਨੂੰ ਨਿਰਵਿਘਨ ਚਲਾਉਂਣ ਵੱਲ ਖਾਸ ਧਿਆਨ ਦਿੱਤਾ ਜਾਵੇਗਾ।


ਜਸਕਰਨ ਸਿੰਘ, ਆਈ.ਪੀ.ਐਸ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਬਤੌਰ ਪ੍ਰੋਬੇਸ਼ਨਰ ਡੀ.ਐਸ.ਪੀ ਭਰਤੀ ਹੋਏ ਸੀ ਤੇ ਸਾਲ–1998 ਨੂੰ ਬਤੌਰ ਆਈ.ਪੀ.ਐਸ. ਤਰੱਕੀਯਾਬ ਹੋਏ ਸਨ। ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਦਾ ਅਹੁਦਾ ਸੰਭਾਲਨ ਤੋਂ ਪਹਿਲਾਂ ਆਈ.ਜੀ.ਪੀ, ਫਿਰੋਜ਼ਪੁਰ ਰੇਂਜ਼, ਫਿਰੋਜ਼ਪੁਰ, ਆਈ.ਜੀ.ਪੀ ਪੀ.ਏ.ਪੀ. ਜਲੰਧਰ, ਆਈ.ਜੀ.ਪੀ ਬਠਿੰਡਾ ਰੇਜ, ਬਠਿੰਡ, ਅਤੇ ਆਈ.ਜੀ.ਪੀ ਲੁਧਿਆਣਾ ਰੇਂਜ਼, ਲੁਧਿਆਣਾ ਤੋ ਇਲਾਵਾ ਕਈ ਹੋਰ ਅਹਿਮ ਅਹੁਦਿਆਂ ਪਰ ਸੇਵਾ ਨਿਭਾ ਚੁੱਕੇ ਹਨ।


ਜਸਕਰਨ ਸਿੰਘ, ਆਈ.ਪੀ.ਐਸ, ਜੀ ਵੱਲੋ ਪੰਜਾਬ ਪੁਲਿਸ ਵਿੱਚ ਇਮਾਨਦਾਰੀ ਅਤੇ ਚੰਗੀਆਂ ਸੇਵਾਵਾ ਨਿਭਾਉਣ ਪਰ ਪੰਜਾਬ ਸਰਕਾਰ ਵੱਲੋ "Police Medal for Meritorious Service" ਦਿੱਤਾ ਗਿਆ ਅਤੇ ਮਾਨਯੋਗ ਡੀ.ਜੀ.ਪੀ, ਪੰਜਾਬ ਜੀ ਵੱਲੋ ਵੱਖ-ਵੱਖ ਸਮੇ Award of "Director General Commendation Disc" ਨਾਲ ਵੀ ਸਮਾਨਿਤ ਕੀਤਾ ਗਿਆ।