Amritsar News: ਕਸਟਮ ਵਿਭਾਗ ਦੀ ਏਅਰ ਇੰਟੈਲੀਜੈਂਸ ਟੀਮ ਨੇ ਐਤਵਾਰ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ 86.17 ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ। ਕਸਟਮ ਅਧਿਕਾਰੀਆਂ ਨੇ ਇਹ ਸੋਨਾ ਸੋਮਵਾਰ ਨੂੰ ਸ਼ਾਰਜਾਹ ਤੋਂ ਇੰਡੀਗੋ ਦੀ ਫਲਾਈਟ 'ਚ ਆਏ ਇੱਕ ਯਾਤਰੀ ਤੋਂ ਬਰਾਮਦ ਕੀਤਾ ਹੈ।
ਜਾਂਚ ਦੌਰਾਨ ਹੋਇਆ ਸ਼ੱਕ
ਕਸਟਮ ਬੁਲਾਰੇ ਨੇ ਦੱਸਿਆ ਕਿ ਸ਼ਾਰਜਾਹ ਤੋਂ ਇੰਡੀਗੋ ਦੀ ਉਡਾਣ 6E48 ਐਤਵਾਰ ਨੂੰ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰੀ। ਜਦੋਂ ਕਸਟਮ ਅਧਿਕਾਰੀਆਂ ਨੇ ਇਸ ਫਲਾਈਟ ਤੋਂ ਆਉਣ ਵਾਲੇ ਯਾਤਰੀਆਂ ਦੇ ਸਮਾਨ ਦੀ ਜਾਂਚ ਕੀਤੀ ਤਾਂ ਇੱਕ ਯਾਤਰੀ ਦੇ ਬੈਗ ਦੀ ਸਕੈਨਿੰਗ ਦੌਰਾਨ ਕੁਝ ਪਤਾ ਲੱਗਣ ਦੇ ਸੰਕੇਤ ਮਿਲੇ। ਅਧਿਕਾਰੀਆਂ ਵੱਲੋਂ ਸਾਮਾਨ ਦੀ ਚੈਕਿੰਗ ਦੌਰਾਨ ਸ਼ਰਾਬ ਦੀਆਂ ਤਿੰਨ ਬੋਤਲਾਂ ਵਿੱਚ ਕੁਝ ਛੁਪਾ ਕੇ ਰੱਖਣ ਦਾ ਮਾਮਲਾ ਸਾਹਮਣੇ ਆਇਆ ਹੈ।
ਬੋਤਲਾਂ ਵਿੱਚੋਂ ਮਿਲਿਆ ਸੋਨਾ
ਬੋਤਲਾਂ ਖੋਲ੍ਹਣ 'ਤੇ ਦੇ ਅੰਦਰੋਂ ਸੋਨੇ ਦੇ 13 ਬਿਸਕੁਟ ਬਰਾਮਦ ਹੋਏ, ਜਿਨ੍ਹਾਂ ਦਾ ਵਜ਼ਨ ਇਕ ਕਿਲੋ 516 ਗ੍ਰਾਮ ਪਾਇਆ ਗਿਆ। ਇਸ ਦੀ ਬਾਜ਼ਾਰੀ ਕੀਮਤ 86 ਲੱਖ 41 ਹਜ਼ਾਰ 200 ਰੁਪਏ ਦੱਸੀ ਗਈ ਸੀ।
ਕਸਟਮ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸ਼ਾਰਜਾਹ ਤੋਂ ਆਏ ਯਾਤਰੀ ਨੂੰ ਸੋਨੇ ਦੇ ਬਿਸਕੁਟ ਬਰਾਮਦ ਕਰ ਕੇ ਗ੍ਰਿਫਤਾਰ ਕਰ ਲਿਆ ਗਿਆ। ਕਸਟਮ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ।