ਪੜਚੋਲ ਕਰੋ
Advertisement
ਪਟਿਆਲਾ ਦੇ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਘਟਨਾ ’ਚ ਗ੍ਰਿਫ਼ਤਾਰ ਨੌਜਵਾਨ ਨੂੰ ਸ਼੍ਰੋਮਣੀ ਕਮੇਟੀ ਦੇਵੇਗੀ ਕਾਨੂੰਨੀ ਸਹਾਇਤਾ : ਐਡਵੋਕੇਟ ਧਾਮੀ
Amritsar News : ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲਾ ਵਿਖੇ ਸ਼ਰਾਬ ਪੀਣ ਦੀ ਘਿਨੌਣੀ ਹਰਕਤ ਕਰਨ ਵਾਲੀ ਔਰਤ ਦੀ ਮੌਤ ਮਗਰੋਂ ਗ੍ਰਿਫ਼ਤਾਰ ਕੀਤੇ ਗਏ ਸਿੱਖ ਨੌਜੁਆਨ ਨਿਰਮਲਜੀਤ ਸਿੰਘ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਨੂੰਨੀ
Amritsar News : ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲਾ ਵਿਖੇ ਸ਼ਰਾਬ ਪੀਣ ਦੀ ਘਿਨੌਣੀ ਹਰਕਤ ਕਰਨ ਵਾਲੀ ਔਰਤ ਦੀ ਮੌਤ ਮਗਰੋਂ ਗ੍ਰਿਫ਼ਤਾਰ ਕੀਤੇ ਗਏ ਸਿੱਖ ਨੌਜੁਆਨ ਨਿਰਮਲਜੀਤ ਸਿੰਘ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਾਨੂੰਨੀ ਮਦਦ ਦਿੱਤੀ ਜਾਵੇਗੀ। ਇਹ ਐਲਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤਾ ਹੈ।
ਦਫ਼ਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਇਕ ਬਿਆਨ ਵਿਚ ਐਡਵੋਕੇਟ ਧਾਮੀ ਨੇ ਕਿਹਾ ਕਿ ਗੁਰਦੁਆਰਾ ਸਾਹਿਬਾਨ ਨਾਲ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਠੇਸ ਕੋਈ ਵੀ ਬਰਦਾਸ਼ਤ ਨਹੀਂ ਕਰ ਸਕਦਾ। ਇਸੇ ਤਹਿਤ ਹੀ ਜਜ਼ਬਾਤਾਂ ਦੇ ਵੇਗ ਵਿਚ ਨਿਰਮਲਜੀਤ ਸਿੰਘ ਕੋਲੋਂ ਕਾਰਵਾਈ ਹੋਈ ਹੈ। ਸ਼੍ਰੋਮਣੀ ਕਮੇਟੀ ਨਿਰਮਲਜੀਤ ਸਿੰਘ ਅਤੇ ਉਸ ਦੇ ਪਰਿਵਾਰ ਦੇ ਨਾਲ ਖੜ੍ਹੀ ਹੈ ਅਤੇ ਕਾਨੂੰਨੀ ਮੱਦਦ ਲਈ ਵਚਨਬੱਧ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਸ ਘਟਨਾ ਦੌਰਾਨ ਜ਼ਖ਼ਮੀ ਹੋਏ ਇਕ ਸ਼ਰਧਾਲੂ ਦੇ ਇਲਾਜ਼ ਲਈ ਵੀ ਸ਼੍ਰੋਮਣੀ ਕਮੇਟੀ ਵੱਲੋਂ ਸਹਿਯੋਗ ਕੀਤਾ ਜਾ ਰਿਹਾ ਹੈ। ਬੀਤੇ ਕੱਲ੍ਹ ਹੀ ਉਸ ਨੂੰ 50 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਗਈ ਹੈ ਅਤੇ ਲੋੜ ਅਨੁਸਾਰ ਮਦਦ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਹੁਣ ਨਹੀਂ ਲੁੱਟ ਸਕਣਗੇ ਡਾਕਟਰ, ਸਰਕਾਰ ਦੀ ਚੇਤਾਵਨੀ, ਜੈਨਰਿਕ ਦਵਾਈ ਨਾ ਲਿਖੀ ਤਾਂ ਤਿਆਰ ਰਹੋ ਨਤੀਜੇ ਭੁਗਤਣ ਲਈ
ਦਰਅਸਲ 'ਚ ਗੁਰਦੁਆਰੇ ਵਿੱਚ ਬੇਅਦਬੀ ਦੇ ਮਾਮਲੇ ਵਿੱਚ ਐਤਵਾਰ ਰਾਤ 10 ਵਜੇ ਇੱਕ ਸ਼ਰਧਾਲੂ ਨੇ ਇੱਕ ਔਰਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਦੋਸ਼ ਹੈ ਕਿ ਔਰਤ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੀ ਹਦੂਦ 'ਚ ਸਰੋਵਰ ਕੋਲ ਸ਼ਰਾਬ ਪੀ ਰਹੀ ਸੀ। ਇਸ ਦੇ ਨਾਲ ਹੀ ਗੋਲੀਬਾਰੀ 'ਚ ਇੱਕ ਸੇਵਾਦਾਰ ਵੀ ਜ਼ਖਮੀ ਹੋ ਗਿਆ। ਮੁਲਜ਼ਮ ਦੀ ਪਛਾਣ ਪ੍ਰਾਪਰਟੀ ਡੀਲਰ ਨਿਰਮਲ ਸਿੰਘ ਸੈਣੀ ਵਾਸੀ ਪਟਿਆਲਾ ਵਜੋਂ ਹੋਈ ਹੈ। ਫਿਲਹਾਲ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਸ ਮਾਮਲੇ ਵਿੱਚ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਮ੍ਰਿਤਕ ਔਰਤ ਪਰਵਿੰਦਰ ਕੌਰ (32) ਸਰੋਵਰ ਕੋਲ ਬੈਠੀ ਸ਼ਰਾਬ ਪੀ ਰਹੀ ਸੀ। ਉਹ ਪਹਿਲਾਂ ਪੀਜੀ ਵਿੱਚ ਰਹਿੰਦੀ ਸੀ ਪਰ ਹੁਣ ਉਸਦਾ ਕੋਈ ਸੁਰਾਗ ਨਹੀਂ ਹੈ। ਪਤਾ ਲੱਗਾ ਹੈ ਕਿ ਔਰਤ ਸ਼ਰਾਬ ਦੀ ਆਦੀ ਸੀ। ਉਹ ਵੀ ਪਟਿਆਲਾ ਦੇ ਹੀ ਇੱਕ ਨਸ਼ਾ ਛੁਡਾਊ ਕੇਂਦਰ ਵਿੱਚ ਜ਼ੇਰੇ ਇਲਾਜ ਸੀ। ਇਹ ਔਰਤ ਬੀਤੇ ਦਿਨ ਜ਼ੀਰਕਪੁਰ ਤੋਂ ਬੱਸ ਵਿੱਚ ਬੈਠ ਕੇ ਪਟਿਆਲਾ ਆਈ ਸੀ ,ਜਿਸ ਰਿਵਾਲਵਰ ਨਾਲ ਮੁਲਜ਼ਮ ਨੇ ਗੋਲੀ ਚਲਾਈ ਉਹ ਲਾਇਸੈਂਸੀ ਹੈ।
ਇਸ ਮਾਮਲੇ ਵਿੱਚ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਮ੍ਰਿਤਕ ਔਰਤ ਪਰਵਿੰਦਰ ਕੌਰ (32) ਸਰੋਵਰ ਕੋਲ ਬੈਠੀ ਸ਼ਰਾਬ ਪੀ ਰਹੀ ਸੀ। ਉਹ ਪਹਿਲਾਂ ਪੀਜੀ ਵਿੱਚ ਰਹਿੰਦੀ ਸੀ ਪਰ ਹੁਣ ਉਸਦਾ ਕੋਈ ਸੁਰਾਗ ਨਹੀਂ ਹੈ। ਪਤਾ ਲੱਗਾ ਹੈ ਕਿ ਔਰਤ ਸ਼ਰਾਬ ਦੀ ਆਦੀ ਸੀ। ਉਹ ਵੀ ਪਟਿਆਲਾ ਦੇ ਹੀ ਇੱਕ ਨਸ਼ਾ ਛੁਡਾਊ ਕੇਂਦਰ ਵਿੱਚ ਜ਼ੇਰੇ ਇਲਾਜ ਸੀ। ਇਹ ਔਰਤ ਬੀਤੇ ਦਿਨ ਜ਼ੀਰਕਪੁਰ ਤੋਂ ਬੱਸ ਵਿੱਚ ਬੈਠ ਕੇ ਪਟਿਆਲਾ ਆਈ ਸੀ ,ਜਿਸ ਰਿਵਾਲਵਰ ਨਾਲ ਮੁਲਜ਼ਮ ਨੇ ਗੋਲੀ ਚਲਾਈ ਉਹ ਲਾਇਸੈਂਸੀ ਹੈ।
Follow ਜ਼ਿਲ੍ਹੇ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਵਿਸ਼ਵ
Advertisement