ਪੜਚੋਲ ਕਰੋ

DCP ਦਫਤਰ 'ਚ ਚੱਲੀ ਗੋਲੀ, ASI ਦੀ ਲੱਤ 'ਚ ਲੱਗੀ, ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ

Amritsar News: ਅੰਮ੍ਰਿਤਸਰ 'ਚ ਡੀਸੀਪੀ ਲਾਅ ਐਂਡ ਆਰਡਰ ਦੇ ਦਫ਼ਤਰ 'ਚ ਸੋਮਵਾਰ ਨੂੰ ਉਸ ਵੇਲੇ ਹਫੜਾ-ਦਫੜੀ ਮੱਚ ਗਈ, ਜਦੋਂ ਹਥਿਆਰਾਂ ਦੀ ਜਾਂਚ ਦੌਰਾਨ ਅਚਾਨਕ ਗੋਲੀ ਚੱਲ ਗਈ।

Amritsar News: ਅੰਮ੍ਰਿਤਸਰ (Amritsar) 'ਚ ਡੀਸੀਪੀ ਲਾਅ ਐਂਡ ਆਰਡਰ (DCP Law and Order) ਦੇ ਦਫ਼ਤਰ 'ਚ ਸੋਮਵਾਰ ਨੂੰ ਉਸ ਵੇਲੇ ਹਫੜਾ-ਦਫੜੀ ਮੱਚ ਗਈ, ਜਦੋਂ ਹਥਿਆਰਾਂ ਦੀ ਜਾਂਚ ਦੌਰਾਨ ਅਚਾਨਕ ਗੋਲੀ ਚੱਲ ਗਈ। ਇਸ ਘਟਨਾ ਵਿੱਚ ਦਫ਼ਤਰ 'ਚ ਤਾਇਨਾਤ ASI ਨਰਾਇਣ ਦਾਸ ਜ਼ਖ਼ਮੀ ਹੋ ਗਏ।

ਉਨ੍ਹਾਂ ਦੀ ਖੱਬੀ ਲੱਤ ਵਿੱਚ ਗੋਲੀ ਲੱਗੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਫਿਲਹਾਲ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਅਤੇ ਉਹ ਖਤਰੇ ਤੋਂ ਬਾਹਰ ਹਨ।

ਜਾਣਕਾਰੀ ਅਨੁਸਾਰ ਲਾਇਸੈਂਸੀ ਹਥਿਆਰ ਧਾਰਕ ਆਪਣੇ ਹਥਿਆਰ ਦੀ ਰੁਟੀਨ ਜਾਂਚ ਅਤੇ ਇੰਸਪੈਕਸ਼ਨ ਕਰਵਾਉਣ ਲਈ DCP ਲਾਅ ਐਂਡ ਆਰਡਰ ਦਫ਼ਤਰ ਪਹੁੰਚਿਆ ਸੀ। ਨਿਰਧਾਰਿਤ ਪ੍ਰਕਿਰਿਆ ਤਹਿਤ ਉਸ ਨੇ ਆਪਣਾ ਪਿਸਤੌਲ ਜਾਂਚ ਲਈ ਦਫ਼ਤਰ ਵਿੱਚ ਮੌਜੂਦ ASI ਨਰਾਇਣ ਦਾਸ ਨੂੰ ਦਿੱਤਾ। ਇਸੇ ਦੌਰਾਨ ਅਚਾਨਕ ਪਿਸਤੌਲ ਤੋਂ ਗੋਲੀ ਚੱਲ ਗਈ ਅਤੇ ਗੋਲੀ ਨਰਾਇਣ ਦਾਸ ਦੀ ਖੱਬੀ ਲੱਤ ਵਿੱਚ ਲੱਗ ਗਈ।

ਘਟਨਾ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਹਥਿਆਰ ਧਾਰਕ ਦੇ ਪਿਸਤੌਲ ਦੇ ਚੈਂਬਰ 'ਚ ਅਣਜਾਣੇ 'ਚ ਇੱਕ ਜ਼ਿੰਦਾ ਕਾਰਤੂਸ ਰਹਿ ਗਿਆ ਸੀ। ਜਿਵੇਂ ਹੀ ਹਥਿਆਰ ਜਾਂਚ ਲਈ ASI ਨੂੰ ਸੌਂਪਿਆ ਗਿਆ, ਉਸੇ ਵੇਲੇ ਇਹ ਹਾਦਸਾ ਵਾਪਰ ਗਿਆ।

ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਇਹ ਪੂਰੀ ਤਰ੍ਹਾਂ ਇੱਕ ਅਚਾਨਕ ਵਾਪਰਿਆ ਹਾਦਸਾ ਸੀ ਅਤੇ ਇਸ ਦੇ ਪਿੱਛੇ ਕਿਸੇ ਵੀ ਵਿਅਕਤੀ ਦੀ ਕੋਈ ਮਾੜੀ ਨੀਅਤ ਨਹੀਂ ਸੀ। ਮੁੱਢਲੀ ਜਾਂਚ ਵਿੱਚ ਵੀ ਕਿਸੇ ਤਰ੍ਹਾਂ ਦੀ ਅਪਰਾਧਿਕ ਸਾਜ਼ਿਸ਼ ਜਾਂ ਜਾਣਬੁੱਝ ਕੇ ਕੀਤੀ ਗਈ ਲਾਪਰਵਾਹੀ ਸਾਹਮਣੇ ਨਹੀਂ ਆਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹਥਿਆਰ ਦੇ ਚੈਂਬਰ ਵਿੱਚ ਗੋਲੀ ਰਹਿ ਜਾਣ ਕਾਰਨ ਇਹ ਘਟਨਾ ਵਾਪਰੀ।

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

ਟਾਪ ਹੈਡਲਾਈਨ

Punjab News: ਪੰਜਾਬ ਤੋਂ ਵੱਡੀ ਖਬਰ, ਸੀਨੀਅਰ ਕਾਂਗਰਸੀ ਆਗੂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਮਾਹੌਲ ਤਣਾਅਪੂਰਨ; ਸਿਵਲ ਥਾਣੇ ਵਿੱਚ...
ਪੰਜਾਬ ਤੋਂ ਵੱਡੀ ਖਬਰ, ਸੀਨੀਅਰ ਕਾਂਗਰਸੀ ਆਗੂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਮਾਹੌਲ ਤਣਾਅਪੂਰਨ; ਸਿਵਲ ਥਾਣੇ ਵਿੱਚ...
ਅੰਮ੍ਰਿਤਸਰ 'ਚ ASI ਨੂੰ ਮਾਰੀ ਗੋਲੀ, ਡਿਊਟੀ ਤੋਂ ਘਰ ਪਰਤਣ ਵੇਲੇ ਹਮਲਾ; ਜਾਣੋ ਪੂਰਾ ਮਾਮਲਾ
ਅੰਮ੍ਰਿਤਸਰ 'ਚ ASI ਨੂੰ ਮਾਰੀ ਗੋਲੀ, ਡਿਊਟੀ ਤੋਂ ਘਰ ਪਰਤਣ ਵੇਲੇ ਹਮਲਾ; ਜਾਣੋ ਪੂਰਾ ਮਾਮਲਾ
Amritsar ’ਚ 11ਵੀਂ ਦੀ ਵਿਦਿਆਰਥਣ ਨੇ ਚੁੱਕਿਆ ਖੌਫ਼ਨਾਕ ਕਦਮ , ਅਧਿਆਪਕਾਂ ’ਤੇ ਪਰੇਸ਼ਾਨ ਕਰਨ ਦੇ ਆਰੋਪ 
Amritsar ’ਚ 11ਵੀਂ ਦੀ ਵਿਦਿਆਰਥਣ ਨੇ ਚੁੱਕਿਆ ਖੌਫ਼ਨਾਕ ਕਦਮ , ਅਧਿਆਪਕਾਂ ’ਤੇ ਪਰੇਸ਼ਾਨ ਕਰਨ ਦੇ ਆਰੋਪ 
ਅੰਮ੍ਰਿਤਸਰ ਦੇ 3 ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਚੀਫ ਖਾਲਸਾ ਦੀਵਾਨ ਨਾਲ ਜੁੜਿਆ ਸਕੂਲ ਵੀ ਸ਼ਾਮਲ; ਮੱਚਿਆ ਹੜਕੰਪ
ਅੰਮ੍ਰਿਤਸਰ ਦੇ 3 ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਚੀਫ ਖਾਲਸਾ ਦੀਵਾਨ ਨਾਲ ਜੁੜਿਆ ਸਕੂਲ ਵੀ ਸ਼ਾਮਲ; ਮੱਚਿਆ ਹੜਕੰਪ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Attack On MLA: ਸਿਆਸੀ ਜਗਤ 'ਚ ਦਹਿਸ਼ਤ ਦਾ ਮਾਹੌਲ, ਸੀਨੀਅਰ ਆਗੂ 'ਤੇ ਤਲਵਾਰਾਂ ਅਤੇ ਕੁਹਾੜੀ ਨਾਲ ਹਮਲਾ, ਜਾਣੋ ਹਮਲਾਵਰਾਂ ਨੇ ਕਿਵੇਂ ਪਾਇਆ ਘੇਰਾ...
ਸਿਆਸੀ ਜਗਤ 'ਚ ਦਹਿਸ਼ਤ ਦਾ ਮਾਹੌਲ, ਸੀਨੀਅਰ ਆਗੂ 'ਤੇ ਤਲਵਾਰਾਂ ਅਤੇ ਕੁਹਾੜੀ ਨਾਲ ਹਮਲਾ, ਜਾਣੋ ਹਮਲਾਵਰਾਂ ਨੇ ਕਿਵੇਂ ਪਾਇਆ ਘੇਰਾ...
BJP Rajya Sabha Candidate List: ਰਾਜ ਸਭਾ ਚੋਣਾਂ ਲਈ ਭਾਜਪਾ ਨੇ 8 ਉਮੀਦਵਾਰਾਂ ਦਾ ਕੀਤਾ ਐਲਾਨ, ਇਨ੍ਹਾਂ ਸੀਨੀਅਰ ਆਗੂਆਂ ਦੇ ਨਾਮ ਲਿਸਟ 'ਚ ਸ਼ਾਮਲ...
ਰਾਜ ਸਭਾ ਚੋਣਾਂ ਲਈ ਭਾਜਪਾ ਨੇ 8 ਉਮੀਦਵਾਰਾਂ ਦਾ ਕੀਤਾ ਐਲਾਨ, ਇਨ੍ਹਾਂ ਸੀਨੀਅਰ ਆਗੂਆਂ ਦੇ ਨਾਮ ਲਿਸਟ 'ਚ ਸ਼ਾਮਲ...
Punjab News: ਪੰਜਾਬ ਤੋਂ ਵੱਡੀ ਖਬਰ, ਹਿਰਾਸਤ ਵਿੱਚ ਲਿਆ ਗਿਆ ਸੀਨੀਅਰ ਕਾਂਗਰਸੀ ਆਗੂ, ਮਾਹੌਲ ਤਣਾਅਪੂਰਨ; ਸਿਵਲ ਥਾਣੇ ਵਿੱਚ...
ਪੰਜਾਬ ਤੋਂ ਵੱਡੀ ਖਬਰ, ਹਿਰਾਸਤ ਵਿੱਚ ਲਿਆ ਗਿਆ ਸੀਨੀਅਰ ਕਾਂਗਰਸੀ ਆਗੂ, ਮਾਹੌਲ ਤਣਾਅਪੂਰਨ; ਸਿਵਲ ਥਾਣੇ ਵਿੱਚ...
Punjab Police Transfer: ਪੰਜਾਬ ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 4 ਥਾਣਿਆਂ ਦੇ SHO ਸਣੇ 9 ਅਫਸਰਾਂ ਦੇ ਤਬਾਦਲੇ, 2 SI ਨੂੰ ਮਿਲੀ ਅਹਿਮ ਜ਼ਿੰਮੇਵਾਰੀ; SSP ਨੇ ਹੁਕਮ ਜਾਰੀ...
ਪੰਜਾਬ ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 4 ਥਾਣਿਆਂ ਦੇ SHO ਸਣੇ 9 ਅਫਸਰਾਂ ਦੇ ਤਬਾਦਲੇ, 2 SI ਨੂੰ ਮਿਲੀ ਅਹਿਮ ਜ਼ਿੰਮੇਵਾਰੀ; SSP ਨੇ ਹੁਕਮ ਜਾਰੀ...
Punjab Congress: ਰਾਜਾ ਵੜਿੰਗ ਨੇ ਅਸਤੀਫ਼ਾ ਦੇਣ ਤੋਂ ਬਾਅਦ ਸ਼ੁਰੂ ਕੀਤਾ ਆਹ ਕੰਮ, ਬੋਲੇ- ਘਾਹ ਨਹੀਂ ਕੱਟਾਂਗਾ...
Punjab Congress: ਰਾਜਾ ਵੜਿੰਗ ਨੇ ਅਸਤੀਫ਼ਾ ਦੇਣ ਤੋਂ ਬਾਅਦ ਸ਼ੁਰੂ ਕੀਤਾ ਆਹ ਕੰਮ, ਬੋਲੇ- ਘਾਹ ਨਹੀਂ ਕੱਟਾਂਗਾ...
ਪੰਜਾਬ ਸਰਕਾਰ 'ਚ ਕਥਿਤ ਕਰੱਪਸ਼ਨ ਦੀ ਜਾਂਚ ਕਰੇਗੀ CBI, ਹਾਈਕੋਰਟ ਨੇ FIR ਦਰਜ ਕਰਕੇ 2 ਮਹੀਨੇ ਦੀ ਮੰਗੀ ਰਿਪੋਰਟ; ED ਨੇ DGP ਨੂੰ ਭੇਜੀਆਂ ਸਨ ਚਿੱਠੀਆਂ
ਪੰਜਾਬ ਸਰਕਾਰ 'ਚ ਕਥਿਤ ਕਰੱਪਸ਼ਨ ਦੀ ਜਾਂਚ ਕਰੇਗੀ CBI, ਹਾਈਕੋਰਟ ਨੇ FIR ਦਰਜ ਕਰਕੇ 2 ਮਹੀਨੇ ਦੀ ਮੰਗੀ ਰਿਪੋਰਟ; ED ਨੇ DGP ਨੂੰ ਭੇਜੀਆਂ ਸਨ ਚਿੱਠੀਆਂ
Chandigarh News: ਚੰਡੀਗੜ੍ਹ 'ਚ ਹਾਈ ਅਲਰਟ! ਸ਼ਹਿਰ ਦੇ 6 ਨਾਮੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਚੰਡੀਗੜ੍ਹ 'ਚ ਹਾਈ ਅਲਰਟ! ਸ਼ਹਿਰ ਦੇ 6 ਨਾਮੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੁਲਿਸ ਪ੍ਰਸ਼ਾਸਨ 'ਚ ਮੱਚਿਆ ਹੜਕੰਪ...
Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਕਾਂਗਰਸ ਨੂੰ ਅੰਦਰੂਨੀ ਕਲੇਸ਼ ਵਿਚਾਲੇ ਵੱਡਾ ਝਟਕਾ, ਸੀਨੀਅਰ ਆਗੂ ਸਾਥੀਆਂ ਸਣੇ 'ਆਪ' 'ਚ ਸ਼ਾਮਲ...
ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਕਾਂਗਰਸ ਨੂੰ ਅੰਦਰੂਨੀ ਕਲੇਸ਼ ਵਿਚਾਲੇ ਵੱਡਾ ਝਟਕਾ, ਸੀਨੀਅਰ ਆਗੂ ਸਾਥੀਆਂ ਸਣੇ 'ਆਪ' 'ਚ ਸ਼ਾਮਲ...
Embed widget