ਪੜਚੋਲ ਕਰੋ

ਪੰਜਾਬ 'ਚ ਬੇਕਾਬੂ ਹੋ ਰਹੇ ਨੇ ਅਪਰਾਧੀ ! ਦੁਕਾਨ 'ਚ ਵੜਕੇ ਕੱਪੜਾ ਵਪਾਰੀ 'ਤੇ ਚਲਾਈਆਂ ਗੋਲ਼ੀਆਂ, 2 ਜ਼ਖ਼ਮੀ, ਬਦਮਾਸ਼ ਫਰਾਰ

ਡੀਐਸਪੀ ਅਜਨਾਲਾ ਗੁਰਿੰਦਰ ਸਿੰਘ ਨੇ ਦੱਸਿਆ ਕਿ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ ਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Crime News: ਅੰਮ੍ਰਿਤਸਰ ਦੇ ਅਜਲਾਨਾ ਵਿੱਚ ਇੱਕ ਕੱਪੜਾ ਵਪਾਰੀ ਨੂੰ ਗੋਲੀ ਮਾਰ ਦਿੱਤੀ ਗਈ। ਇਹ ਮਾਮਲਾ ਕਾਰੋਬਾਰੀ ਦੀ ਪੁਰਾਣੀ ਦੁਸ਼ਮਣੀ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਹਮਲਾਵਰਾਂ ਨੇ ਕਾਰੋਬਾਰੀ ਦੀ ਦੁਕਾਨ 'ਤੇ ਪਹੁੰਚ ਕੇ ਗੋਲੀਆਂ ਚਲਾਈਆਂ, ਜਿਸ ਵਿੱਚ ਕਾਰੋਬਾਰੀ ਦੇ ਦੋ ਭਰਾ ਜ਼ਖ਼ਮੀ ਹੋ ਗਏ। ਦੋਵਾਂ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਰਾਜਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਅਮਿਤ ਕੱਪੜਾ ਹਾਊਸ ਨਾਮ ਦੀ ਦੁਕਾਨ ਚਲਾਉਂਦਾ ਹੈ। ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਪਹਿਲਾਂ ਹੀ ਵਿਵਾਦ ਚੱਲ ਰਿਹਾ ਸੀ, ਜਿਸ ਨੂੰ ਦੋ ਮਹੀਨੇ ਪਹਿਲਾਂ ਹੱਲ ਕਰ ਲਿਆ ਗਿਆ ਸੀ ਪਰ ਵੀਰਵਾਰ ਨੂੰ ਅਚਾਨਕ ਕੁਝ ਹਮਲਾਵਰ ਦੁਕਾਨ 'ਤੇ ਪਹੁੰਚ ਗਏ ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਇਸ ਹਮਲੇ ਵਿੱਚ ਉਸਦੇ ਭਰਾਵਾਂ ਵਿਜੇ ਕੁਮਾਰ ਅਤੇ ਸੁਨੀਲ ਕੁਮਾਰ ਨੂੰ ਗੋਲੀ ਲੱਗੀ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਅਜਨਾਲਾ ਗੁਰਿੰਦਰ ਸਿੰਘ ਪੁਲਿਸ ਫੋਰਸ ਨਾਲ ਮੌਕੇ 'ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਜਾਂਚ ਵਿੱਚ ਇਹ ਮਾਮਲਾ ਪੈਸੇ ਦੇ ਲੈਣ-ਦੇਣ ਅਤੇ ਪੁਰਾਣੀ ਰੰਜਿਸ਼ ਦਾ ਜਾਪਦਾ ਹੈ। ਪੁਲਿਸ ਨੇ ਜ਼ਖਮੀਆਂ ਦੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਰਾਜਿੰਦਰ ਕੁਮਾਰ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਵਿਵਾਦ ਖ਼ਤਮ ਕਰ ਦਿੱਤਾ ਸੀ, ਪਰ ਕੁਝ ਲੋਕ ਇਸਨੂੰ ਖ਼ਤਮ ਨਹੀਂ ਕਰਨਾ ਚਾਹੁੰਦੇ ਸਨ। ਉਸਨੂੰ ਸ਼ੱਕ ਹੈ ਕਿ ਇਸੇ ਕਾਰਨ ਉਸ 'ਤੇ ਹਮਲਾ ਹੋਇਆ ਹੈ। ਹੁਣ ਸਾਨੂੰ ਪੁਲਿਸ ਤੋਂ ਇਨਸਾਫ਼ ਦੀ ਉਮੀਦ ਹੈ। ਡੀਐਸਪੀ ਅਜਨਾਲਾ ਗੁਰਿੰਦਰ ਸਿੰਘ ਨੇ ਦੱਸਿਆ ਕਿ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ ਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

ਟਾਪ ਹੈਡਲਾਈਨ

Holiday News : ਪੰਜਾਬ ਦੇ ਇਸ ਜ਼ਿਲ੍ਹੇ 'ਚ ਮੰਗਲਵਾਰ ਨੂੰ ਸਥਾਨਕ ਛੁੱਟੀ ਦਾ ਐਲਾਨ , ਬੰਦ ਰਹਿਣਗੇ ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ Amritsar Holiday on October 27 for Guru Ram Das Ji’s Prakash Purab, Government Offices and Banks to Remain Closed
Holiday News : ਪੰਜਾਬ ਦੇ ਇਸ ਜ਼ਿਲ੍ਹੇ 'ਚ ਮੰਗਲਵਾਰ ਨੂੰ ਸਥਾਨਕ ਛੁੱਟੀ ਦਾ ਐਲਾਨ , ਬੰਦ ਰਹਿਣਗੇ ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ 
Mad Sandhu Case: ਮੈਡ ਸੰਧੂ ਕਤਲ ਮਾਮਲੇ 'ਚ ਵੱਡਾ ਅਪਡੇਟ, ਹੁਣ ਮੁੱਖ ਮੁਲਜ਼ਮ ਮੁੰਬਈ ਤੋਂ ਗ੍ਰਿਫ਼ਤਾਰ, ਅੰਮ੍ਰਿਤਸਰ 'ਚ ਗੋਲੀਬਾਰੀ ਕਰਨ ਤੋਂ ਬਾਅਦ ਹੋਇਆ ਸੀ ਫਰਾਰ...
ਮੈਡ ਸੰਧੂ ਕਤਲ ਮਾਮਲੇ 'ਚ ਵੱਡਾ ਅਪਡੇਟ, ਹੁਣ ਮੁੱਖ ਮੁਲਜ਼ਮ ਮੁੰਬਈ ਤੋਂ ਗ੍ਰਿਫ਼ਤਾਰ, ਅੰਮ੍ਰਿਤਸਰ 'ਚ ਗੋਲੀਬਾਰੀ ਕਰਨ ਤੋਂ ਬਾਅਦ ਹੋਇਆ ਸੀ ਫਰਾਰ...
Punjab News : ਬੈਂਕ ਮੈਨੇਜਰ ਨੂੰ ਮਾਰੀ ਗੋਲੀ, ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਇਆ ਵਿਵਾਦ
Punjab News : ਬੈਂਕ ਮੈਨੇਜਰ ਨੂੰ ਮਾਰੀ ਗੋਲੀ, ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਇਆ ਵਿਵਾਦ
Amritsar News: ਅੰਮ੍ਰਿਤਸਰ ਚ ASI 'ਤੇ ਗੋਲੀ ਮਾਰਨ ਵਾਲੇ ਦੋਸ਼ੀ ਦਾ ਐਨਕਾਊਂਟਰ, ਹਥਿਆਰ ਖੋਹਣ ਦੀ ਕੋਸ਼ਿਸ਼ 'ਚ ਜ਼ਖਮੀ; ਹੁਣ ਤੱਕ 3 ਮੁਲਜ਼ਮਾਂ ਨੂੰ ਕਾਬੂ ਕਰ ਚੁੱਕੀ ਪੁਲਿਸ...
ਅੰਮ੍ਰਿਤਸਰ ਚ ASI 'ਤੇ ਗੋਲੀ ਮਾਰਨ ਵਾਲੇ ਦੋਸ਼ੀ ਦਾ ਐਨਕਾਊਂਟਰ, ਹਥਿਆਰ ਖੋਹਣ ਦੀ ਕੋਸ਼ਿਸ਼ 'ਚ ਜ਼ਖਮੀ; ਹੁਣ ਤੱਕ 3 ਮੁਲਜ਼ਮਾਂ ਨੂੰ ਕਾਬੂ ਕਰ ਚੁੱਕੀ ਪੁਲਿਸ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਿਆਸਤ 'ਚ ਪਸਰਿਆ ਮਾਤਮ, ਸੀਨੀਅਰ 'ਆਪ' ਕੌਂਸਲਰ ਦਾ ਦੇਹਾਂਤ, ਸਵੇਰੇ ਅਚਾਨਕ ਵਿਗੜੀ ਸਿਹਤ; ਹਸਪਤਾਲ 'ਚ ਹੋਈ ਮੌਤ...
Punjab News: ਪੰਜਾਬ ਸਿਆਸਤ 'ਚ ਪਸਰਿਆ ਮਾਤਮ, ਸੀਨੀਅਰ 'ਆਪ' ਕੌਂਸਲਰ ਦਾ ਦੇਹਾਂਤ, ਸਵੇਰੇ ਅਚਾਨਕ ਵਿਗੜੀ ਸਿਹਤ; ਹਸਪਤਾਲ 'ਚ ਹੋਈ ਮੌਤ...
Parvinder Singh Jhota Case: ਪਰਵਿੰਦਰ ਝੋਟੇ ਦੇ ਕਾਤਲ ਉੱਤੇ ਪ੍ਰਸ਼ਾਸਨ ਸਖ਼ਤ, ਮੁਲਜ਼ਮ ਦੇ ਘਰ 'ਤੇ ਚੱਲੇਗਾ ਬੁਲਡੋਜ਼ਰ, 15 ਅਕਤੂਬਰ ਨੂੰ ਪੰਜਾਬ ਬੰਦ, ਜਾਣੋ ਪੂਰੀ ਅਪਡੇਟ...
ਪਰਵਿੰਦਰ ਝੋਟੇ ਦੇ ਕਾਤਲ ਉੱਤੇ ਪ੍ਰਸ਼ਾਸਨ ਸਖ਼ਤ, ਮੁਲਜ਼ਮ ਦੇ ਘਰ 'ਤੇ ਚੱਲੇਗਾ ਬੁਲਡੋਜ਼ਰ, 15 ਅਕਤੂਬਰ ਨੂੰ ਪੰਜਾਬ ਬੰਦ, ਜਾਣੋ ਪੂਰੀ ਅਪਡੇਟ...
Parvinder Singh Jhota Case: ਪਰਵਿੰਦਰ ਸਿੰਘ ਝੋਟਾ ਮਾਮਲੇ 'ਚ ਵੱਡਾ ਅਪਡੇਟ, ਕਤਲ ਦਾ ਮੁੱਖ ਦੋਸ਼ੀ ਸਾਲਾਸਰ ਤੋਂ ਗ੍ਰਿਫ਼ਤਾਰ, ਪੁਲਿਸ ਕਰ ਸਕਦੀ ਖੁਲਾਸਾ...
ਪਰਵਿੰਦਰ ਸਿੰਘ ਝੋਟਾ ਮਾਮਲੇ 'ਚ ਵੱਡਾ ਅਪਡੇਟ, ਕਤਲ ਦਾ ਮੁੱਖ ਦੋਸ਼ੀ ਸਾਲਾਸਰ ਤੋਂ ਗ੍ਰਿਫ਼ਤਾਰ, ਪੁਲਿਸ ਕਰ ਸਕਦੀ ਖੁਲਾਸਾ...
Reliance Industries’ 1977 IPO: ਧੀਰੂਭਾਈ ਅੰਬਾਨੀ ਨੇ ਆਮ ਭਾਰਤੀਆਂ ਦੀ ਇੰਝ ਬਦਲੀ ਕਿਸਮਤ, ਜਾਣੋ ਲੋਕਾਂ ਨੂੰ ਵਿਕਾਸ 'ਚ ਹਿੱਸਾ ਪਾਉਣ ਦਾ ਕਿਵੇਂ ਸੱਦਾ ਦਿੱਤਾ? ਵੱਡੇ ਸੁਪਨੇ ਦੇਖਣ ਦੀ ਹਿੰਮਤ ਅਤੇ...
ਧੀਰੂਭਾਈ ਅੰਬਾਨੀ ਨੇ ਆਮ ਭਾਰਤੀਆਂ ਦੀ ਇੰਝ ਬਦਲੀ ਕਿਸਮਤ, ਜਾਣੋ ਲੋਕਾਂ ਨੂੰ ਵਿਕਾਸ 'ਚ ਹਿੱਸਾ ਪਾਉਣ ਦਾ ਕਿਵੇਂ ਸੱਦਾ ਦਿੱਤਾ? ਵੱਡੇ ਸੁਪਨੇ ਦੇਖਣ ਦੀ ਹਿੰਮਤ ਅਤੇ...
Mad Sandhu Case: ਮੈਡ ਸੰਧੂ ਕਤਲ ਮਾਮਲੇ 'ਚ ਵੱਡਾ ਅਪਡੇਟ, ਹੁਣ ਮੁੱਖ ਮੁਲਜ਼ਮ ਮੁੰਬਈ ਤੋਂ ਗ੍ਰਿਫ਼ਤਾਰ, ਅੰਮ੍ਰਿਤਸਰ 'ਚ ਗੋਲੀਬਾਰੀ ਕਰਨ ਤੋਂ ਬਾਅਦ ਹੋਇਆ ਸੀ ਫਰਾਰ...
ਮੈਡ ਸੰਧੂ ਕਤਲ ਮਾਮਲੇ 'ਚ ਵੱਡਾ ਅਪਡੇਟ, ਹੁਣ ਮੁੱਖ ਮੁਲਜ਼ਮ ਮੁੰਬਈ ਤੋਂ ਗ੍ਰਿਫ਼ਤਾਰ, ਅੰਮ੍ਰਿਤਸਰ 'ਚ ਗੋਲੀਬਾਰੀ ਕਰਨ ਤੋਂ ਬਾਅਦ ਹੋਇਆ ਸੀ ਫਰਾਰ...
Punjab News: ਪੰਜਾਬ ਬੰਦ ਦੌਰਾਨ 15 ਅਕਤੂਬਰ ਨੂੰ ਕੀ ਖੁੱਲ੍ਹੇਗਾ ਤੇ ਕੀ ਬੰਦ ਰਹੇਗਾ? ਕੀ ਸਕੂਲ-ਕਾਲਜਾਂ ਚ ਰਹੇਗੀ ਛੁੱਟੀ, ਜਾਣੋ ਪੂਰੀ ਡਿਟੇਲ...
ਪੰਜਾਬ ਬੰਦ ਦੌਰਾਨ 15 ਅਕਤੂਬਰ ਨੂੰ ਕੀ ਖੁੱਲ੍ਹੇਗਾ ਤੇ ਕੀ ਬੰਦ ਰਹੇਗਾ? ਕੀ ਸਕੂਲ-ਕਾਲਜਾਂ ਚ ਰਹੇਗੀ ਛੁੱਟੀ, ਜਾਣੋ ਪੂਰੀ ਡਿਟੇਲ...
Punjab Transfer News: ਪੰਜਾਬ ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, IAS ਸਣੇ ਇਨ੍ਹਾਂ ਅਫਸਰਾਂ ਦਾ ਤਬਾਦਲਾ, ਸਰਕਾਰ ਨੇ ਰਾਤੋਂ ਰਾਤ ਹੁਕਮ ਕੀਤੇ ਜਾਰੀ, ਜਾਣੋ ਕੌਣ ਕਿੱਥੇ ਤਾਇਨਾਤ?
ਪੰਜਾਬ ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, IAS ਸਣੇ ਇਨ੍ਹਾਂ ਅਫਸਰਾਂ ਦਾ ਤਬਾਦਲਾ, ਸਰਕਾਰ ਨੇ ਰਾਤੋਂ ਰਾਤ ਹੁਕਮ ਕੀਤੇ ਜਾਰੀ, ਜਾਣੋ ਕੌਣ ਕਿੱਥੇ ਤਾਇਨਾਤ?
CM ਭਗਵੰਤ ਮਾਨ ਦੇ ਸਾਬਕਾ OSD ਕਾਂਗਰਸ 'ਚ ਸ਼ਾਮਲ , ਕਾਂਗਰਸ 'ਚ ਜਾਂਦਿਆਂ ਹੀ ਦਿੱਤਾ ਵੱਡਾ ਬਿਆਨ
CM ਭਗਵੰਤ ਮਾਨ ਦੇ ਸਾਬਕਾ OSD ਕਾਂਗਰਸ 'ਚ ਸ਼ਾਮਲ , ਕਾਂਗਰਸ 'ਚ ਜਾਂਦਿਆਂ ਹੀ ਦਿੱਤਾ ਵੱਡਾ ਬਿਆਨ
Embed widget