ਅੰਮ੍ਰਿਤਸਰ: ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਵੱਲੋਂ “ਨੈਕ ਅਵੇਅਰਨੈਸ ਫਾਰ ਅਸੈਸਮੈਂਟ ਐਂਡ ਐਕਰੀਡੇਸ਼ਨ” ਵਿਸੇ ‘ਤੇ ਦੋ ਰੋਜ਼ਾ ਰਾਜ ਪੱਧਰੀ ਵਰਕਸ਼ਾਪ ਦਾ ਆਯੋਜਨ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਮ੍ਰਿਤਸਰ ਵਿਖੇ ਕੀਤਾ ਗਿਆ। ਇਸ ਵਰਕਸ਼ਾਪ ਦਾ ਆਯੋਜਨ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੇ ਫਾਊਂਡਰ ਵਾਈਸ-ਚਾਂਸਲਰ ਅਤੇ ਨੈਕ ਐਕਰੀਡੀਟੇਸ਼ਨ ਕਮੇਟੀ ਦੇ ਪੰਜਾਬ ਸਰਕਾਰ ਵਲੋਂ ਨਾਮਜੱਦ ਚੇਅਰਮੈਨ ਡਾ. ਕਰਮਜੀਤ ਸਿੰਘ ਦੀ ਅਗਵਾਈ ਹੇਠ ਕੀਤਾ ਗਿਆ। 


ਇਸ ਵਰਕਸ਼ਾਪ ਦੇ ਉਦਘਾਟਨੀ ਸੈਸ਼ਨ ਵਿੱਚ ਪ੍ਰਮੁੱਖ ਹਸਤੀਆਂ ਜਿਨ੍ਹਾਂ ਵਿਚ ਰਾਜੀਵ ਕੁਮਾਰ ਗੁਪਤਾ, ਆਈ.ਏ.ਐੱਸ. ਡਾਇਰੈਕਟਰ, ਡੀ.ਪੀ.ਆਈ. (ਕਾਲਜਾਂ), ਪੰਜਾਬ ; ਡਾ. ਜਸਪਾਲ ਸਿੰਘ ਸੰਧੂ, ਵਾਈਸ-ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਮ੍ਰਿਤਸਰ; ਡਾ. ਆਰ.ਸੀ. ਕੌਹਾੜ, ਸਾਬਕਾ ਵਾਈਸ-ਚਾਂਸਲਰ, ਸੈਂਟਰਲ ਯੂਨੀਵਰਸਿਟੀ ਆੱਫ ਹਰਿਆਣਾ ਅਤੇ ਡਾ. ਅਸ਼ਵਨੀ ਭੱਲਾ, ਡਿਪਟੀ ਡਾਇਰੈਕਟਰ, ਡੀ.ਪੀ.ਆਈ. (ਕਾਲਜਾਂ), ਪੰਜਾਬ ਆਦਿ ਨੇ ਸ਼ਮੂਲੀਅਤ ਕੀਤੀ। 


ਇਨ੍ਹਾਂ ਪ੍ਰਮੁੱਖ ਹਸਤੀਆਂ ਤੋਂ ਇਲਾਵਾ, ਇਸ ਵਰਕਸ਼ਾਪ ਵਿਚ ਪੰਜਾਬ ਦੇ ਵੱਖ ਵੱਖ ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨ ਅਤੇ ਅਧਿਆਪਕ ਸਾਹਿਬਾਨ ਨੇ ਨੈਕ ਦੇ ਸੱਤ ਪੈਰਾਮੀਟਰ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਭਾਗ ਲਿਆ।


ਵਰਕਸ਼ਾਪ ਦੀ ਅਰੰਭਤਾ ਕਰਦਿਆਂ ਹੋਇਆਂ ਡਾ. ਕਰਮਜੀਤ ਸਿੰਘ, ਵਾਈਸ-ਚਾਂਸਲਰ ਨੇ ਆਏ ਹੋਏ ਸਾਰੇ ਡੈਲੀਗੇਟਾਂ ਅਤੇ ਪਤਿਵੰਤੇ ਸੱਜਣਾਂ ਦਾ ਨਿੱਘਾ ਸਵਾਗਤ ਕਰਦਿਆਂ ਹੋਇਆਂ ਇਹ ਸੰਦੇਸ਼ ਦਿੱਤਾ ਕਿ ਇਹ ਵਰਕਸ਼ਾਪ ਸਮੁੱਚੇ ਪੰਜਾਬ ਦੇ ਕਾਲਜਾਂ ਵਿੱਚ ਨੈਕ ਗਰੇਡਿੰਗ ਨੂੰ ਉਚੇ ਪੱਧਰ ਤੱਕ ਲੈ ਕੇ ਜਾਣ ਦੀ ਸਹਾਇਤਾ ਕਰੇਗੀ। ਇਥੇ ਨਾਲ ਹੀ, ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਜਿਸ ਨੇ ਕਿ ਕੁਝ ਹੀ ਸਮੇਂ ਵਿਚ ਸਮੁੱਚੇ ਪੰਜਾਬ ਵਿਚ ਜੋ ਵਿਦਿਆ ਦੀ ਸੇਵਾ ਅਤੇ ਜੋ ਲੋਕ ਭਲਾਈ ਦੇ ਕਾਰਜ ਕੀਤੇ ਹਨ ਉਨ੍ਹਾਂ ਪ੍ਰਾਪਤੀਆਂ ਨੂੰ ਦਰਸਾਉਂਦਾ ਹੋਇਆ ਇਕ ਨਿਊਜਲੈਟਰ ਵੀ ਰਿਲੀਜ ਕੀਤਾ ਗਿਆ ਜਿਸ ਦੀ ਸ਼ਲਾਘਾ ਸਾਰੇ ਆਏ ਹੋਏ ਮਹਿਮਾਨਾਂ ਨੇ ਕੀਤੀ। 


ਵਰਕਸ਼ਾਪ ਦੇ ਉਦਘਾਟਨੀ ਸ਼ਬਦਾਂ ਨੂੰ ਸਾਰਿਆਂ ਨਾਲ ਸਾਂਝਾ ਕਰਦਿਆ ਹੋਇਆ ਰਾਜੀਵ ਕੁਮਾਰ ਗੁਪਤਾ, ਆਈ.ਏ.ਐੱਸ., ਡਾਇਰੈਕਟਰ, ਡੀ.ਪੀ.ਆਈ. (ਕਾਲਜਾਂ) ਪੰਜਾਬ ਨੇ ਇਸ ਵਰਕਸ਼ਾਪ ਦੇ ਆਯੋਜਨ ਕਰਤਾਵਾਂ ਨੂੰ ਵਧਾਈ ਦਿੰਦਿਆਂ ਹੋਇਆਂ ਇਹ ਸੰਦੇਸ਼ ਦਿੱਤਾ ਕਿ ਇਸ ਵਰਕਸ਼ਾਪ ਨਾਲ ਨੈਕ ਮਾਨਤਾ ਪ੍ਰਕਿਰਿਆ ਨੂੰ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਹੈ।


ਗੁਰੂ ਨਾਨਕ ਦੇਵ ਯੂਨੀਵਰਸਿਟੀ, ਅਮ੍ਰਿਤਸਰ ਦੇ ਵਾਈਸ-ਚਾਂਸਲਰ ਡਾ: ਜਸਪਾਲ ਸਿੰਘ ਸੰਧੂ ਨੇ ਪ੍ਰਧਾਨਗੀ ਭਾਸ਼ਣ ਸੰਬੋਧਿਤ ਕਰਦਿਆਂ ਹੋਇਆਂ ਇਸ ਤੱਥ ਨੂੰ ਉਜਾਗਰ ਕੀਤਾ ਕਿ ਨੈਕ ਮਾਨਤਾ ਪ੍ਰਾਪਤ ਕਰਨਾ ਉਚੇਰੀ ਸਿਖਿਆ ਸੰਸਥਾਵਾਂ ਲਈ ਇਕ ਕੂੰਜੀ ਸਮਾਨ ਹੈ। ਉਨ੍ਹਾਂ ਨੇ ਆਪਣੀ ਦਿਲੀ ਇੱਛਾ ਇਹ ਵੀ ਪ੍ਰਗਟਾਈ ਕਿ ਅੱਗੇ ਭਵਿੱਖ ਵਿਚ ਵੀ ਇਹੋ ਜਿਹੀਆਂ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਾਣਾ ਚਾਹੀਦਾ ਤਾਂ ਜੋ ਸਮੁੱਚੇ ਕਾਲਜਾਂ ਨੂੰ ਭਾਰਤ ਦੀਆਂ ਵੱਖ ਵੱਖ ਫੰਡਿੰਗ ਏਜੰਸੀਆਂ ਤੋਂ ਫੰਡ ਪ੍ਰਾਪਤ ਕਰਨ ਲਈ ਮਾਰਗਦਰਸ਼ਨ ਕੀਤਾ ਜਾ ਸਕੇ।


ਇਸ ਵਰਕਸ਼ਾਪ ਦੇ ਉਦਘਾਟਨੀ ਸੈਸ਼ਨ ਦੇ ਕੂੰਜੀਵੱਤ ਸਪੀਕਰ ਡਾ: ਆਰ.ਸੀ. ਕੌਹਾੜ, ਸਾਬਕਾ, ਵਾਈਸ ਚਾਂਸਲਰ, ਕੇਂਦਰੀ ਯੂਨੀਵਰਸਿਟੀ, ਹਰਿਆਣਾਤ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਇਆਂ ਨੈਕ ਮਾਨਤਾ ਪ੍ਰਾਪਤ ਕਰਨ ਵੇਲੇ ਸਨਮੁੱਖ ਆਉਣ ਵਾਲੀਆਂ ਚੁਣੋਤੀਆਂ ਨੂੰ ਆਏ ਹੋਏ ਸਾਰੇ ਸਰੋਤਿਆਂ ਦੇ ਨਾਲ ਸਾਂਝਾ ਕੀਤਾ ਅਤੇ ਹਰੇਕ ਕਾਲਜ ਨੂੰ ਇਸ ਪਾਸੇ ਚੱਲਣ ਦੀ ਗੁਜਾਰਿਸ਼ ਕਰਦਿਆਂ ਹੋਇਆਂ ਨੈਕ ਦੇ ਗੁਣਕਾਰੀ ਲਾਭਾਂ ਤੋਂ ਜਾਣੂੰ ਕਰਵਾਇਆ। ਨੈਕ ਨਾਲ ਸਬੰਧਿਤ ਮਹੱਤਵਪੂਰਨ ਸੰਸਥਾ ਨੈਕ, ਬੰਗਲੋਰ ਤੋਂ ਵਿਸ਼ੇਸ਼ ਤੌਰ ਤੇ ਡਾ. ਰੁਚੀ ਤ੍ਰਿਪਾਠੀ ਅਤੇ ਡਾ. ਨੀਲੇਸ਼ ਪਾਂਡੇ ਵਿਸ਼ੇਸ ਮਾਹਿਰ ਦੇ ਤੌਰ ਤੇ ਵਰਕਸ਼ਾਪ ਵਿਚ ਹਾਜਰ ਹੋਏ ਜਿਨ੍ਹਾਂ ਨੇ ਨੈਕ ਮਾਨਤਾ ਲਈ ਲੋੜੀਂਦੇ ਮਾਪਦੰਡਾ ਬਾਰੇ ਵਿਸਥਾਰ ਨਾਲ ਕਾਲਜਾਂ ਤੋਂ ਆਏ ਨੁਮਾਇਂਦਿਆਂ ਨੂੰ ਜਾਣਕਾਰੀ ਦਿੱਤੀ ਅਤੇ ਵਰਕਸ਼ਾਪ ਵਿਚ ਸ਼ਾਮਿਲ ਕਾਲਜ ਕੋਆਰਡੀਨੇਟਰ ਅਤੇ ਹੋਰ ਅਧਿਆਪਿਕਾਂ ਦੇ ਸਵਾਲਾਂ ਦੇ ਬਾਖੂਬੀ ਜਵਾਬ ਦਿੱਤੇ।


ਡਾ. ਅਸ਼ਵਨੀ ਭੱਲਾ, ਡਿਪਟੀ ਡਾਇਰੈਕਟਰ, ਡੀ.ਪੀ.ਆਈ. (ਕਾਲਜਾਂ) ਨੇ ਇਸ ਵਰਕਸ਼ਾਪ ਬਾਰੇ ਵਿਸਥਾਰਪੂਰਵਕ ਪੇਸ਼ਕਾਰੀ ਦਿੱਤੀ ਅਤੇ ਭਵਿੱਖ ਵਿਚ ਪੰਜਾਬ ਦੇ ਸਾਰੇ ਸਰਕਾਰੀ ਕਾਲਜਾਂ ਨੂੰ ਨੈਕ ਮਾਨਤਾ ਪ੍ਰਾਪਤ ਕਰਨ ਲਈ ਪੰਜਾਬ ਸਰਕਾਰ ਵਲੋਂ ਵਚਨਬੱਧਤਾ ਦੀ ਆਸ ਪ੍ਰਗਟਾਈ। ਇਸ ਮੌਕੇ ਡਾ.ਅਮਿਤੋਜ ਸਿੰਘ, ਕੋਆਰਡੀਨੇਟਰ, ਅਤੇ ਨੈਕ ਸੈੱਲ ਦੇ ਸਮੁੱਚੀ ਟੀਮ ਵੀ ਹਾਜ਼ਰ ਸੀ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

ਇਹ ਵੀ ਪੜ੍ਹੋ: